ਸਿੱਧੂ ਦਾ ਛਲਕਿਆ ‘ਦਰਦ’, ਦਿਲ ‘ਚੋਂ ਨਿਕਲੀਆਂ ਇਹ ਗੱਲਾਂ…

By April 13, 2018 0 Comments


ਰੋਡ-ਰੇਜ ਮਾਮਲੇ ਵਿੱਚ ਪੰਜਾਬ ਸਰਕਾਰ ਦੇ ਰੁੱਖ ਪ੍ਰਤੀ ਕੈਬਨਿਟ ਮੰਤਰ ਨਵਜੋਤ ਸਿੰਘ ਸਿੱਧੂ ਮੀਡੀਆ ਸਾਹਮਣੇ ਕਿਹਾ ਕਿ ਉਨ੍ਹਾਂ ਨੂੰ ਸੁਪਰੀਮ ਕੋਰਟ ਤੇ ਭਰੋਸਾ ਜਤਾਇਆ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦਾ ਬੋਝ ਆਪਣੇ ਮੋਢਿਆਂ ਤੇ ਝੱਲਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਜੋ ਕੁੱਝ ਹੋਇਆ ਇਸ ਦਾ ਜੁਆਬ ਖ਼ੁਦ ਸੀ ਐੱਮ ਜਾਂ ਫਿਰ ਪੰਜਾਬ ਦੇ ਐਡਵੋਕੇਟ ਜਨਰਲ ਦੇ ਸਕਦੇ ਹਨ। ਸਿੱਧੂ ਗੱਲਾਂ-ਗੱਲਾਂ ਚ ਬੇਸ਼ੱਕ ਆਪਣੀ ਸਰਕਾਰ ਉੱਤੇ ਬੇਭਰੋਸਗੀ ਜਤਾ ਗਏ। ਸਵਾਲਾਂ ਦੇ ਜੁਆਬ ਰਹੀ ਹੀ ਸਿੱਧੂ ਦੇ ਦਿਲ ਦਾ ਦਰਦ ਬਾਹਰ ਆ ਗਿਆ ਹਾਲਾਂਕਿ ਸਿੱਧੂ ਕੈਪਟਨ ਸਰਕਾਰ ਖੁੱਲ੍ਹੇ ਕੇ ਬੋਲਣ ਤੋਂ ਵਚਦੇ ਹੀ ਰਹੇ।

ਸਿੱਧੂ ਆਪਣੇ ਦਿਲ ਦਾ ਦਰਦ ਖੁੱਲ੍ਹ ਕੇ ਦੱਸਣ ਲਈ ਬੇਸ਼ੱਕ ਤਿਆਰ ਨਹੀਂ ਪਰ ਕੈਪਟਨ ਸਰਕਾਰ ਨੇ ਸਾਫ਼ ਕਰ ਦਿੱਤਾ ਕਿ ਉਹ ਆਪਣੇ 2006 ਚ ਹਾਈਕੋਰਟ ਨੂੰ ਦਿੱਤੇ ਬਿਆਨ ਉੱਤੇ ਹੀ ਕਾਇਮ ਹੈ। ਇਸ ਮਾਮਲੇ ਵਿੱਚ ਕਾਂਗਰਸੀ ਵਿਧਾਇਕ ਮਦਨ ਲਾਲ ਪੰਜਾਬ ਸਰਕਾਰ ਦੇ ਵਕੀਲ ਉੱਤੇ ਹੀ ਸਵਾਲ ਚੁੱਕੇ ਰਹੇ ਹਨ। ਮਦਨ ਲਾਲ ਨੇ ਕਿਹਾ ਕਿ ਸਿੱਧੂ ਖ਼ਿਲਾਫ਼ ਪੱਖ ਰੱਖਣ ਵਾਲੇ ਵਕੀਲ ਦੀ ਜਾਂਚ ਹੋਵੇ ਕਿ ਉਸ ਨੇ ਕਿਸ ਦੇ ਕਹਿਣ ਉੱਤੇ ਪੱਖ ਰੱਖਿਆ।

ਜ਼ਿਕਰਯੋਗ ਹੈ ਕਿ 1988 ਦੇ ਰੋਡ-ਰੇਜ ਦੇ ਇੱਕ ਮਾਮਲੇ ਚ ਸਾਲ 2006 ਚ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਸਿੱਧੂ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਸੇ ਦੇ ਖ਼ਿਲਾਫ਼ ਸਿੱਧੂ ਨੇ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਪਰ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ‘ਚ ਸਿੱਧੂ ਦੀ ਸਜ਼ਾ ਨੂੰ ਬਹਾਲ ਰੱਖਣ ਦੀ ਵਕਾਲਤ ਕਰ ਜਿੱਥੇ ਵੱਡਾ ਝਟਕਾ ਦਿੱਤਾ ਉੱਥੇ ਹੀ ਵਿਰੋਧੀਆਂ ਨੂੰ ਵੀ ਤੰਜ ਕੱਸਣ ਦਾ ਮੌਕਾ ਮਿਲ ਗਿਆ ਹੈ।

Posted in: ਪੰਜਾਬ