ਸੰਘੀਆਂ ਦਾ ਸਿੱਖ ਧਰਮ ਤੇ ਬੌਲੀਵੁੱਡ ਰਾਹੀਂ ਹਮਲਾ

By April 10, 2018 0 Comments


ਇੱਕ ਜਾਂ ਅਨੇਕ????

ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਸਿੱਧਾਂ ਨਾਲ ਮੁਲਾਕਾਤ ਹੋਈ ਤਾਂ ਸਿੱਧਾਂ ਨੇ ਆਪਣੇ ਆਪ ਨੂੰ ਵੱਡਾ ਤੇ ਗੁਰੂ ਸਾਹਿਬ ਨੂੰ ਛੋਟਾ ਦਰਸਾਉਣ ਲਈ ਟਿੱਚਰ ਕਰਕੇ ਪੁੱਛਿਆ ,
ਬਾਲਕੇ ” ਤੇਰਾ ਕਵਣੁ ਗੁਰੂ? ਜਿਸ ਕਾ ਤੂ ਚੇਲਾ ॥”
ਤੇਰਾ ਗੁਰੂ ਕੌਣ ਆ ਜਿਹਦਾ ਤੂੰ ਚੇਲਾ ਆ ???

ਤਾਂ ਗੁਰੂ ਜੀ ਉੱਤਰ ਦਿੰਦੇ ਆ ,” ਸਬਦੁ ਗੁਰੂ; ਸੁਰਤਿ ਧੁਨਿ ਚੇਲਾ ॥” SGGS JI P 943
ਮਤਲਬ ਕਿ— ਮੇਰਾ ਗੁਰੂ ਸ਼ਬਦ ਹੈ, ਮੇਰੀ ਸੁਰਤ ਦਾ ਟਿਕਾਉ ਉਸ ਗੁਰੂ ਦਾ ਚੇਲਾ ਹੈ—–

ਸਿੱਖ ਗੁਰੂਆਂ ਅਤੇ ਭਗਤ ਸਹਿਬਾਨ ਦੇ ਨਾਮ ਤੇ ਬੌਲੀਵੁੱਡ ਰਾਹੀਂ ਬਣ ਰਹੀਆਂ ਫ਼ਿਲਮਾਂ ਦਾ ਰੌਲ਼ਾ ਇਹ ਆ ਕਿ ਉਹ ਫ਼ਿਲਮਾਂ ਸਿੱਖ ਕੌਮ ਨੂੰ ਗੁਰ ਸ਼ਬਦ ਨਾਲੋਂ ਤੋੜ ਕੇ ਬੁੱਤਾਂ ਨਾਲ ਜੋੜ ਰਹੀਆਂ ਆ ( ਚਾਹੇ ਉਹ ਪੱਥਰ ਦੇ ਬੁੱਤ ਹੋਣ ਤੇ ਚਾਹੇ ਉਹ ਸਕਰੀਨ ਤੇ ਚਲਦੇ ਫ਼ਿਰਦੇ ਕਾਰਟੂਨ ਜਾਂ ਬੰਦੇ )

ਹੁਣ ਇਹ ਸੁਆਲ ਪੈਦਾ ਹੁੰਦਾ ਆ ਕਿ ਸਿੱਖਾਂ ਨੂੰ ਸ਼ਬਦ ਨਾਲੋਂ ਤੋੜਕੇ ਬੁੱਤਾਂ ਨਾਲ ਕਿਓਂ ਜੋੜਿਆ ਜਾ ਰਿਹਾ ਆ ???????

ਗੁਰੂ ਸਹਿਬਾਨ ਨੇ ੧ਓ ਤੋਂ ਲੈ ਕੇ ਅਠਾਰਹ ਦਸ ਬੀਸ ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਸ਼ਬਦ ਦਾ ਸਿਧਾਂਤ ਬਖ਼ਸ਼ਿਆ ਹੈ ਇਹ ਸਿਧਾਂਤ((ਪਰਮੇਸ਼ਰ ਇੱਕ ਹੈ, ਸਾਰਿਆਂ ਨਾਲ ਭਾਈਚਾਰਕ ਸਾਂਝ,ਮਨੁੱਖਤਾ ਦੀ ਸੇਵਾ, ਜਾਤ ਪਾਤ ਨੂੰ ਮੁੱਢੋਂ ਉਖਾੜਨਾ, ਖ਼ੁਦ ਮੁਖ਼ਤਿਆਰੀ (soverignity), ਸ਼ਸਤਰਧਾਰੀ ਹੋਣਾ, ਧਾਰਮਿਕ ਆਜ਼ਾਦੀ(religious freedom) ਅਤੇ ਹੋਰ ਅਨੇਕ ਨੁਕਤੇ))….. ਇਹ ਬਾਹਮਣ ਵਲੋਂ ਭਾਰਤ ਦੇ ਭਗਵਾਕਰਨ ਕਰਨ ਦੇ ਮਨਸੂਬਿਆਂ ਵਿੱਚ ਬਹੁਤ ਵੱਡਾ ਅੜਿੱਕਾ ਬਣੇ ਹੋਏ ਹਨ ਅਤੇ ਇਹ ਸਿੱਖ ਪੰਥ ਦੇ ਅਡ਼ਿੱਕੇ ਨੂੰ ਖ਼ਤਮ ਕਰਨ ਲਈ ਬਾਹਮਣ ਤੁਹਾਨੂੰ ਹਰ ਹਾਲਤ ਵਿੱਚ ਸ਼ਬਦ ਨਾਲ਼ੋਂ ਤੋੜਕੇ ਬੁੱਤ ਨਾਲ ਜੋੜੇਗਾ —–

ਬਾਹਮਣਵਾਦ/ ਬਿਪਰਵਾਦ ਕੀ ਸ਼ੈਅ ਹੈ ??????

ਉਹ ਸੋਚ ਜਿਹੜੀ ਕਿਸੇ ਮਨੁੱਖ ਨੂੰ ਇੱਕ ਵਾਹਿਗੁਰੂ ਨਾਲ਼ੋਂ ਤੋੜਕੇ ਹੋਰ ਕਿਸੇ ਮਗਰ ਲਾਉਂਦੀ ਹੋਵੇ ਚਾਹੇ ਉਹ ਕਿਸੇ ਡੰਗਰ ਦੀ ਪੂਜਾ ਹੋਵੇ ,ਚਾਹੇ ਕਿਸੇ ਬੰਦੇ ਵਲੋਂ ਘੜੇ ਗਏ ਬੁੱਤ ,ਚਾਹੇ ਗੰਗਾ ਯਮਨਾਂ ਤੇ ਚਾਹੇ ਮਨਘੜ੍ਹਤ ਦੇਵੀ ਦੇਵਤਿਆਂ ਦੀ ਪੂਜਾ —– ਇਸ ਬਿਮਾਰੀ ਦਾ ਨਾਮ ਹੀ ਬਾਹਮਣਵਾਦ ਹੈ ——

ਦੇਖੋ ਜਗਾਹ ਜਗਾਹ ਝੁਕਣ ਨਾਲ ਸਾਡੀ ਮਾਨਸਿਕਤਾ ਤੇ ਕੀ ਅਸਰ ਪੈਂਦਾ ਆ ::

ਅਸਲ ਚ ਜਦੋਂ ਅਸੀਂ ਥਾਂ ਥਾਂ ਝੁਕਣ ਲਗ ਜਾਂਦੇ ਆਂ ਤਾਂ ਸਾਨੂੰ ਝੁਕਣ ਦੀ ਆਦਤ ਪੈ ਜਾਂਦੀ ਆ —– ਆਹ ਥਾਂ ਥਾਂ ਝੁਕਣ ਵਾਲੀ ਬਿਰਤੀ ਹੀ ਹਿੰਦੂਆਂ ਚ ਮੁੱਖ ਕਾਰਨ ਸੀ ਕਿ ਮੁੱਠੀ ਭਰ ਮੁਗ਼ਲ ਆਉਂਦੇ ਸੀ ਤੇ ਕ੍ਰੋੜਾਂ ਦੀ ਗਿਣਤੀ ਚ ਹੁੰਦੇ ਹੋਏ ਵੀ ਹਿੰਦੂਆਂ ਚ ਏੰਨੀ ਜ਼ੁਰਤ ਨੀ ਸੀ ਹੁੰਦੀ ਕਿ ਮੁਗ਼ਲਾਂ ਦਾ ਮੁਕਾਬਲਾ ਕਰ ਸਕਣ —– ਥਾਂ ਥਾਂ ਝੁਕਣ ਵਾਲੀ ਬਿਰਤੀ ਕਾਰਨ ਹੀ ਮੁਗ਼ਲਾਂ ਨੂੰ ਆਪਣੀਆਂ ਧੀਆਂ ਦੇ ਡੋਲੇ ਦਿੰਦੇ ਰਹੇ —– ਇਸ ਦੇ ਉਲਟ ਇੱਕ ਅਕਾਲ ਪੁਰਖ਼ ਨੂੰ ਮੰਨਣ ਵਾਲੇ ਇਹਨਾਂ ਦੀਆਂ 22-22 ਹਜ਼ਾਰ ਛੁਡਾ ਕੇ ਲਿਆਉਂਦੇ ਰਹੇ —-

ਸਾਡੇ ਗੁਰੂ ਸਹਿਬਾਨ ਨੇ ਸਾਨੂੰ ਸਿਰਫ਼ ਤੇ ਸਿਰਫ਼ ਇੱਕ ਅਕਾਲ ਮੂਹਰੇ ਝੁਕਣ ਦਾ ਹੁਕਮ ਕੀਤਾ ਆ , ਗੁਰੂ ਨਾਨਕ ਸਾਹਿਬ ਜੀ ਨੇ ਇਸੇ ਬਿਰਤੀ ਤਹਿਤ ਬਾਬਰ ਨੂੰ ਜ਼ਾਬਰ ਕਿਹਾ ਸੀ ਕਿ ਅਸੀਂ ਨੀ ਝੁਕਦੇ ਕਿਸੇ ਅੱਗੇ —— ਇਸੇ ਬਿਰਤੀ ਕਰਕੇ ਹੀ ਸਿੱਖ ਬੰਦ ਬੰਦ ਕਟਵਾਉਣ,ਚਰਖੜ੍ਹੀਆਂ ਤੇ ਚੜ੍ਹਨ ਤੇ ਦੇਗਾਂ ਚ ਉੱਬਲਣ ,ਨਿਆਣਿਆਂ ਦੇ ਟੋਟੇ ਟੋਟੇ ਕਰਵਾ ਕੇ ਗਲ਼ਾਂ ਚ ਹਾਰ ਪਵਾਉਣ , ਜੰਗਲਾਂ ਚ ਰਹਿਣ ਦੇ ਬਾਵਜੂਦ ਵੀ ਕਿਸੇ ਦੁਨਿਆਵੀ ਤਾਕਤ ਅੱਗੇ ਨਹੀਂ ਝੁਕੇ ——- ਤੇ ਫ਼ਿਰ ਸਿੱਖਾਂ ਚ ਆਹੀ ਕਿਸੇ ਅੱਗੇ ਵੀ ਨਾ ਝੁਕਣ ਵਾਲੀ ਮਾਨਸਿਕਤਾ ਨੇ ਮੁਗ਼ਲਾਂ ਦੇ ਦੰਦ ਖੱਟੇ ਕੀਤੇ ਤੇ ਸਿੱਖ ਕੌਮ ਨੇ ਆਪਣਾਂ ਰਾਜ ਭਾਗ ਵੀ ਕਾਇਮ ਕੀਤਾ —– ਬਾਹਮਣ ਤੁਹਾਨੂੰ ਥਾਂ ਥਾਂ ਝੁਕਣ ਦੀ ਆਦਤ ਪਾ ਤੁਹਾਨੂੰ ਆਪਣੇ ਅੱਗੇ ਝੁਕਾ ਕੇ ਹਮੇਸ਼ਾਂ ਲਈ ਕਾਬੂ ਕਰ ਲਵੇਗਾ ——
ਕਹਿਣ ਤੋਂ ਭਾਵ ਕਿ ਜਦੋਂ ਤੁਸੀਂ ਹਰੇਕ ਅੱਗੇ ਝੁਕਣਾਂ ਸ਼ੁਰੂ ਕਰ ਦਿੰਨੇ ਓ ਤਾਂ ਤੁਸੀਂ ” ਮਤਲਬੀ ” ਬਣ ਜਾਂਦੇ ਓ —– ਫ਼ਿਰ ਤੁਹਾਡਾ ਮਕਸਦ ਸਿਰਫ਼ ਆਪਣਾ ਕੰਮ ਕਢਵਾਉਂਣ ਤੱਕ ਈ ਸੀਮਿਤ ਰਹਿ ਜਾਂਦਾ ਆ —- ਤੇ ਜਦੋਂ ਕਿਤੇ ਜ਼ਿੰਦਗ਼ੀ ਚ ਕਿਸੇ ਜਗਾਹ ਅੜ੍ਹਨ ਦੀ ਨੌਬਤ ਆਉਂਦੀ ਆ ਤਾਂ ਓਥੇ ਅੜ੍ਹਨ ਜੋਗੇ ਰਹਿ ਈ ਨੀ ਜਾਂਦੇ ——

ਜੇ ਸਭ ਤੋਂ ਤਕੜੇ ,ਸਰਬਸ਼ਕਤੀਮਾਨ(੧ਓ) ਨਾਲ ਤੁਹਾਡੀ ਸਾਂਝ ਆ ਤਾਂ ਫ਼ਿਰ ਆਹ ਥੱਲੇ ਆਲ਼ੇ ਦੁੱਕੀਆਂ ਤਿੱਕੀਆਂ ਅੱਗੇ ਝੁਕਣ ਦੀ ਕੀ ਲੋੜ ਆ ਸਿੱਖ ਕੌਮ ਨੂੰ ?????? ਜੇਕਰ ਤੁਸੀਂ ਆਹ ਦੁੱਕੀ ਦੁੱਕੀ ਵਾਲਿਆਂ ਅੱਗੇ ਝੁਕਦੇ ਹੋ ਤਾਂ ਇਹਦਾ ਮਤਲਬ ਤੁਸੀਂ ਉਸ ਅਕਾਲ ਪੁਰਖ਼ ਪ੍ਰਮੇਸ਼ਰ ਨਾਲ਼ੋਂ ਟੁੱਟ ਚੁੱਕੇ ਹੋ —– ਉਸ ਸਰਬਸ਼ਕਤੀਮਾਨ ਨਾਲ ਜੁੜਨ ਲਈ ਨਾਮ ਜਪੋ, ਸਿਮਰਨ ਕਰੋ, ਸੇਵਾ ਕਰੋ, ਚੰਗੇ ਕਰਮ ਕਰੋ ,ਬੇਇਮਾਨੀਂ ਛੱਡੋ —–ਦੇਖਿਓ ਫ਼ਿਰ ਜ਼ਿੰਦਗ਼ੀ ਕਿੱਦਾਂ ਬਦਲਦੀ —–
ਤੇ ਜੇ ਆਹ ਵਿੰਗੀਆਂ ਟੇਢੀਆਂ ਜਿਹੀਆਂ ਮੂਰਤੀਆਂ , ਫ਼ਿਲਮੀਂ ਕਾਰਟੂਨਾਂ ਅੱਗੇ ਈ ਝੁਕਣਾਂ ਆ ਤਾਂ ਫ਼ਿਰ ਆਪਣੇ ਆਪ ਨੂੰ ਸਿੱਖ ਨਾ ਕਹਾਓ ਕਿਓਂਕਿ ਮੂਰਤੀਆਂ ਕਾਰਟੂਨਾਂ ਅੱਗੇ ਝੁਕਣ ਵਾਲੇ ਤਾਂ ਸਿੱਖਾਂ ਦੀ ਜੁੱਤੀ ਵਰਗੇ ਵੀ ਨਹੀਂ ਬਣ ਸਕਦੇ —–

ਗੁਰੂ ਸਾਹਿਬ ਨੇ ਤਾਂ ਸ਼ਰੇਆਮ ਰੋਕਿਆ ਆ ਸਾਨੂੰ ਬ੍ਰਾਹਮਣਵਾਦ ਤੋਂ———

** ” ਕੋਊ ਬੁਤਾਨ ਕੋ ਪੂਜਤ ਹੈ ਪਸੁ ਕੋਊ ਮ੍ਰਿਤਾਨ ਕੋ ਪੂਜਨ ਧਾਇਓ ॥ ——-
( ਉਹ ਪਸ਼ੂਆ ਬੁੱਤਾਂ ਨੂੰ ਕਿਓਂ ਪੂਜ ਰਿਹਾ ਆ ਤੇ ਮਰਿਆ ਨੂੰ ਪੂਜਣ ਲਈ ਕਿਓਂ ਭੱਜਾ ਫਿਰ ਰਿਹਾ ਆ ?? )

ਗੁਰੂ ਸਾਹਿਬ ਦੇ ਬਚਨ ਹਨ :
ਜਬ ਲਗ ਖ਼ਾਲਸਾ ਰਹੇ ਨਿਆਰਾ॥ ਤਬ ਲਗ ਤੇਜ ਦੀਓ ਮੈਂ ਸਾਰਾ॥
ਜਬ ਇਹ ਗਹੈ ਬਿਪਰਨ ਦੀ ਰੀਤ॥ ਮੈਂ ਨ ਕਰੋਂ ਇਨ ਕੀ ਪ੍ਰਤੀਤ॥

—-ਭਾਵ ਕੇ ਜਦੋਂ ਖ਼ਾਲਸਾ ਪੰਥ ਆਪਣੀ ਅਜ਼ਾਦ ਹਸਤੀ ਕਾਇਮ ਰੱਖੂ ਉਸ ਵਖਤ ਤੱਕ ਗੁਰੂ ਸਾਹਿਬ ਦੀਆਂ ਸਾਰੀਆਂ ਬਖ਼ਸ਼ੀਸ਼ਾਂ ਪੰਥ ਨੂੰ ਹਨ….ਪਰ ਜਦੋਂ ਖ਼ਾਲਸਾ ਪੰਥ ਬ੍ਰਾਹਮਣ ਦੀਆਂ ਰੀਤਾਂ ਰਿਵਾਜ਼ਾਂ ਵਿਚ ਪੈ ਗਿਆ ਉਸ ਵੇਲੇ ਗੁਰੂ ਦਸਮੇਸ਼ ਦਾ ਖ਼ਾਲਸਾ ਪੰਥ ਉੱਤੋਂ ਭਰੋਸਾ ਉੱਠ ਜਾਵੇਗਾ —

ਗੁਰੂ ਸਹਿਬਾਨ ਜਾਂ ਭਗਤ ਸਹਿਬਾਨ ਉੱਪਰ ਬਣੀ ਹੋਈ ਫ਼ਿਲਮ ਦਾ ਰੌਲਾ ਹੀ ਇੱਕ(੧ਓ) ਜਾਂ ਅਨੇਕ(ਬ੍ਰਾਹਮਣਵਾਦ ) ਦਾ ਆ ——– ਆਹੀ ਕਾਰਨਾਂ ਕਰਕੇ ਸਿੱਖ ਕੌਮ ਕਦੇ ਵੀ ਨਾਨਕ ਸ਼ਾਹ ਫ਼ਕੀਰ ਜਾਂ ਕੋਈ ਵੀ ਇਹੋ ਜਿਹੀ ਫ਼ਿਲਮ ਬਰਦਾਸ਼ਤ ਨਹੀਂ ਕਰੇਗੀ ਜਿਹੜੀ ਇੱਕ ਨਾਲ਼ੋਂ ਤੋੜਕੇ ਅਨੇਕਾਂ ਨਾਲ ਜੋੜਦੀ ਹੋਵੇ —

ਸਰਦਾਰ ਜਪ ਸਿੰਘ

ਪੰਥ ਵਲੋਂ ਕੀਤਾ ਜਾ ਰਿਹਾ ਵਿਰੋਧ-

Tags: , ,