ਜਾਣੋ ਫ਼ਿਲਮ “ਨਾਨਕ ਸ਼ਾਹ ਫ਼ਕੀਰ” ‘ਤੇ ਇਤਰਾਜ਼ ਦੇ ਕਾਰਨ

By April 6, 2018 0 Comments


ਪਿਛਲੇ ਦਿਨੀ ਸ਼੍ਰੋਮਣੀ ਕਮੇਟੀ ਵੱਲੋਂ ਫ਼ਿਲਮ “ਨਾਨਕ ਸ਼ਾਹ ਫ਼ਕੀਰ” ਉੱਤੇ ਸਿੱਖ ਕੌਮ ਦੇ ਇਤਰਾਜ਼ ਦੂਰ ਕਰਨ ਤੱਕ ਰੋਕ ਲਗਾਈ ਗਈ ਸੀ। ਪਰ ਸਿਰਫ਼ ਇੱਕ ਬਿਆਨ ਦੇਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਫ਼ਿਲਮ ਰੋਕਣ ਲਈ ਕੋਈ ਉਪਰਾਲਾ ਨਹੀੰ ਕੀਤਾ। ਭਾਵੇਂ ਸਾਡੀ ਮੰਗ “ਗੁਰੂ ਸਾਹਿਬ” ਉੱਤੇ ਫ਼ਿਲਮਾਂ ਬਣਾਉਣ’ਤੇ ਮਕੁਮੰਲ ਪਾਬੰਦੀ ਦੀ ਹੈ, ਪਰ ਫ਼ਿਰ ਵੀ ਜੇਕਰ ਉਹ ਇਸ ਫਿਲਮ’ਤੇ ਸਿੱਖ ਕੌਮ ਦੇ ਇਤਰਾਜ਼ਾਂ ਦੀ ਗੱਲ ਕਰਦੇ ਹਨ ਤਾਂ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਸਾਡੇ ਕੀ ਇਤਰਾਜ਼ ਹਨ ?

ੳ) ਫ਼ਿਲਮ’ਚ “ਗੁਰੂ ਨਾਨਕ ਸਾਹਿਬ” ਦੀ ਰੌਸ਼ਨੀ, ਐਨੀਮੇਸ਼ਨ ਜਾਂ ਕਿਸੇ ਕਲਾਕਾਰ ਦੇ ਰੂਪ’ਚ ਕੋਈ ਪੇਸ਼ਕਾਰੀ ਨਾ ਹੋਵੇ।

ਅ) ਫ਼ਿਲਮ’ਚ ਕੋਈ ਕਲਾਕਾਰ “ਗੁਰੂ ਨਾਨਕ ਸਾਹਿਬ” ਦੀ ਆਵਾਜ਼ ਕੱਢ ਕੇ ਸਿੱਖਾਂ ਨੂੰ ਮੂਰਖ ਬਣਾਉਣ ਦੀ ਗ਼ਲਤੀ ਨਾ ਕਰੇ।

ੲ) ਫਿਲਮ’ਚ “ਗੁਰੂ ਨਾਨਕ ਸਾਹਿਬ” ਨਾਲ ਸਬੰਧਤ ਸਖਸ਼ੀਅਤਾਂ ਜਿਵੇਂ ਬੀਬੀ ਨਾਨਕੀ ਜੀ, ਭਾਈ ਮਰਦਾਨਾ ਜੀ, ਪਿਤਾ ਮਹਿਤਾ ਕਾਲੂ ਜੀ, ਭਾਈ ਰਾਏ ਬੁਲਾਰ ਜੀ ਆਦਿ ਦੀ ਵੀ ਕੋਈ ਪੇਸ਼ਕਾਰੀ ਨਾ ਕੀਤੀ ਜਾਵੇ।

ਸ) ਫਿਲਮ ਦੇ ਨਾਮ ਉੱਪਰ ਵੀ ਵਿਚਾਰ ਕੀਤੀ ਜਾਵੇ ਕਿਉਂਕਿ ਸਿੱਖ ਕੌਮ ਲਈ “ਨਾਨਕ ਸ਼ਾਹ ਫ਼ਕੀਰ” ਬਿਲਕੁਲ ਨਵਾਂ ਨਾਮ ਹੈ। ਕੀ ਇੰਝ ਗੁਰੂ ਸਾਹਿਬ ਦਾ ਨਾਮ ਬਦਲਿਆ ਜਾ ਸਕਦਾ ਹੈ ?

ਜੇਕਰ ਫ਼ਿਲਮ’ਚੋਂ ਉੱਪਰ ਦੱਸੇ ਇਤਰਾਜ਼ ਦੂਰ ਨਹੀਂ ਕੀਤੇ ਜਾਂ ਸਕਦੇ ਤਾਂ ਇਹ ਫ਼ਿਲਮ ਕੌਮ ਵੱਲੋਂ ਬਿਲਕੁਲ ਵੀ ਬਰਦਾਸ਼ਤ ਨਹੀੰ ਕੀਤੀ ਜਾਵੇਗੀ। ਇਸ ਲਈ ਇਸ ਫ਼ਿਲਮ ਨੂੰ ਰੱਦ ਕਰਕੇ ਇਸ ਦੀਆਂ ਸਾਰੀਆਂ ਰੀਲਾਂ ਨੂੰ ਖ਼ਤਮ ਕਰ ਦਿੱਤਾ ਜਾਵੇ ।

#StopNanakShahFakirFilm

#ਸਤਵੰਤ_ਸਿੰਘ
Tags: ,