ਦੇਖੋ ਹਿੰਦੂਤਵਾ ਦਾ ਅਸਲੀ ਰੂਪ

By April 4, 2018 0 Comments


ਪਹਿਲੀ ਗੱਲ ਤਾਂ ਇਹ ਨਾ-ਮੁਮਕਿਨ ਜਿਹੀ ਗੱਲ ਹੈ ਕਿ ਕਿਸੇ ਗੁਰੂਘਰ ਵਿਚ ਇਹੋ ਜਿਹੇ ਬੋਰਡ ਲਿਖੇ ਹੋਣ।ਪਰ ਜੇ ਕੋਈ ਬ੍ਰਾਹਮਣਵਾਦੀ ਬਿਰਤੀ ਵਾਲਾ ਐਹੋ ਜਿਹੀ ਕਰਤੂਤ ਕਰ ਵੀ ਬੈਠੇ ਤਾਂ ਸਿਖ ਕੌਮ ਦੀ ਸਮੂਹਿਕ ਚੇਤਨਾ ਉਹਦੇ ਖਿਲਾਫ ਡਟਕੇ ਭੁਗਤੇਗੀ ਤੇ ਓਸ ਬੰਦੇ ਨੂੰ ਸ਼ਰਮਸ਼ਾਰ ਹੋਣਾ ਪਊ।ਉਸਦੀ ਜੀਂਦੇ ਜੀ ਉਹ ਤਾਂ ਕੀ,ਉਹਦੇ ਰਿਸ਼ਤਦਾਰ,ਪਰਿਵਾਰਕ ਮੈਂਬਰ ਵੀ ਇਹ ਤਾਹਨਾ ਸੁਣਦੇ ਨੇ।ਫੇਰ ਅਗਲੀਆਂ ਪੁਸ਼ਤਾਂ ਤੱਕ ਮੇਹਣਾ ਵੱਜਦਾ ਕਿ ਰਹਿਣ ਦਓ,ਸਿਖੀ ਦੇ ਵੈਰੀਓ!ਪਤਾ ਤੁਹਾਡੇ ਵਡੇਰਿਆ ਦੀ ਕਰਤੂਤ ਦਾ।ਪਰ ਹਿੰਦੂਆਂ ਵਿਚ ਓਸ ਬੰਦੇ ਨੂੰ ਮਹਾਨ ਮੰਨਿਆ ਜਾਊ ਜੀਹਨੇ ਇਹ ਬਕਵਾਸ ਲਿਖੀ ਹੋਵੇ ਤੇ ਜਿਹੜਾ ਇਹੋ ਜਿਹੀ ਬਕਵਾਸ ਦੀ ਵਕਾਲਤ ਕਰਦਾ ਹੋਵੇ।ਕਿਸੇ ਹਿੰਦੂ ਦੀ ਜੁਰਅਤ ਨਹੀ ਕਿ ਉਹ ਸਿਖਾਂ ਵਾਂਗ ਕਹਿ ਸਕੇ ਕਿ ਮੰਦਿਰ ਜਾਣਾ ਸਭ ਦਾ ਬਰਾਰਬਰ ਹੱਕ ਹੈ।ਜੋ ਵੀ ਕਹਿਣ ਦੀ ਗੁਸਤਾਖੀ ਕਰੇਗਾ,ਹਿੰਦੂ ਭਾਈਚਾਰਾ ਪੁਰਾਤਨ ਰੀਤੀ ਰਿਵਾਜਾਂ ਦੀ ਦੋਹਾਈ ਦੇਕੇ ਉਹਦਾ ਵਿਰੋਧ ਕਰੇਗਾ।

ਜਿਹੜੇ ਲੋਕਾਂ ਨੂੰ ਹਿੰਦੂਤਵੀ ਸੋਚ ਮੀਦਰਾਂ ਵਿਚ ਵੜਨ ਨਹੀ ਦਿੰਦੀ,ਹੋਰ ਹਜਾਰਾਂ ਤਰੀਕਿਆਂ ਨਾਲ ਜਲੀਲ ਕਰਦੀ ਹੈ,ਉਨਾਂ ਨੂੰ ਸਾਫ ਪਤਾ ਕਿ ਸਿਖੀ ਵਿਚ ਇਸਦੇ ਉਲਟ ਬਹੁਤ ਵਧੀਆ ਮਹੌਲ ਹੈ।ਪਰ ਫੇਰ ਵੀ ਉਹ ਸਿਖ ਨਹੀ ਸਕਦੇ।ਕਿਉਂ?ਕਿਉਂਕਿ ਹਿੰਦੂਤਵੀ ਮਕੜਜਾਲ ਵਿਚ ਫਸੇ ਹੋਏ ਤੇ ਕਿਰਾਏ ਤੇ ਭਰਤੀ ਕੀਤੇ ਹੋਏ ਬਹੁਤ ਸਾਰੇ ਲੋਕ ਦਲਿਤਾਂ ਨੂਮ ਸਿਖੀ ਅਤੇ ਸਿਖਾਂ ਖਿਲਾਫ ਭੜਕਾਉਂਦੇ ਰਹਿੰਦੇ ਹਨ।ਸੋਸ਼ਿਲ ਮੀਡੀਆ ਉਪਰ ਸਿਖੀ ਤੇ ਸਿਖਾਂ ਖਿਲਾਫ ਬਕਵਾਸ ਲਿਖਣ ਵਾਲੀਆਂ ਫੇਸਬੁਕ ਆਈ.ਡੀਜ ਵਾਲੇ ਉਹ ਲੋਕ ਹਨ ਜੋ ਦਲਿਤਾਂ ਨੂੰ ਸਿਖ ਿਅਤੇ ਸਿਖਾਂ ਨਾਲ ਭਿੜਾਉਣ ਲਈ ।ਪੂਰੀ ਤਰਾਂ ਜਿਦ ਫੜੀ ਬੈਠੇ ਹਨ।

ਉਹ ਐਨੀ ਘਟੀਆ,ਨੀਚ,ਭੜਕਾਊ ਗੱਲਾਂ ਲ਼ਿਖਦੇ ਹਨ ਥਾਕਿ ਸਿਖ ਵੀ ਆਪਦੇ ਧਰ, ਤੇ ਇਤਿਹਾਸ ਖਿਲਾਫ ਇਹ ਬਕਵਾਸ ਤੇ ਪ੍ਰਤੀਕਿਰਿਆ ਕਰਨ ਤਾਂਕਿ ਹੁਣ ਕਹਿਣ ਜੋਗੇ ਹੋ ਸਕਣ ਕਿ ਦੇਖੋ! ਸਿਖ ਸਾਨੂਮ ਨਫਰਤ ਕਰਦੇ ਹਨ।ਇਸ ਸਾਰੀ ਸਤਿਤੀ ਨੂਮ ਸਮਝਕੇ ਰਣਨੀਤੀ ਬਣਾਉਣ ਦੀ ਲੋੜ ਹੈ।ਇਹ ਵੀ ਹੋ ਸਕਦਾ ਹੈ ਕਿ ਸ਼ੈਤਾਨਨ-ਬਿਰਤੀ ਵਾਲੇ ਆਪ ਹੀ ਦਸ ਫੇਸਬੁਕ ਖਾਤੇ ਦਲਿਤਾਂ ਵਲੋਂ ਤੇ ਆਪ ਹੀ ਨਕਲੀ ਦਸ ਫੇਸਬੁਕ ਖਾਤੇ ਸਿਖਾਂ ਵਲੋਂ ਬਣਾਕੇ ਇਕ-ਦੂਜੇ ਖਿਲਾਫ ਲਿਖਦੇ ਰਹਿੰਦੇ ਹੋਣ ਤਾਂਕਿ ਦੋਵਾਂ ਧਿਰਾਂ ਵਿਚ ਟਕਰਾਅ ਹੋ ਸਕੇ।ਸੁਹਰਿਦ ਸਿਖਾਂ ਤੇ ਸੁਹਰਿਦ ਦਲਿਤਾਂ ਦੇ ਸਿਰ ਤੇ ਜਿੰਮੇਵਾਰੀ ਹੈ ਕਿ ਉਹ ਇਸ ਨੁਕਤੇ ਬਾਰੇ ਜਰੂਰ ਸੋਚਣ!

(ਸਰਬਜੀਤ ਸਿੰਘ ਘੁਮਾਣ)

Posted in: ਪੰਜਾਬ