ਏਕਤਾ :

By March 31, 2018 0 Comments


1: ਮਹਾਰਾਜਾ ਰਣਜੀਤ ਸਿੰਘ ਨੇ ਡੋਗਰਿਆਂ ਨੂੰ ਆਪਣੇ ਨੇੜੇ ਆਉਣ ਦਿੱਤਾ ਏਕਤਾ ਕਰਕੇ , ਨਤੀਜਾ ਕੀ ਨਿੱਕਲਿਆ = ਖ਼ਾਲਸਾ ਰਾਜ ਦਾ ਖ਼ਾਤਮਾ
2: ਖਾੜਕੂ ਲਹਿਰ ਚ ਟਾਊਟਾਂ ਨੇ ਸਿੱਖਾਂ ਦਾ ਭੇਸ ਵਟਾ ਲਿਆ , ਖ਼ਾੜਕੂਆਂ ਨੇ ਆਪਣੇ ਸਮਝਕੇ ਉਹਨਾਂ ਨੂੰ ਲਹਿਰ ਚ ਸ਼ਾਮਿਲ ਕਰ ਲਿਆ , ਨਤੀਜਾ ਕੀ ਨਿੱਕਲਿਆ = ਸਿਰੇ ਤੇ ਪਹੁੰਚੀ ਹੋਈ ਆਜ਼ਾਦੀ ਦੀ ਲਹਿਰ ਦਾ ਖਾਤਮਾਂ ਅਤੇ ਸਦੀਆਂ ਦੀ ਗ਼ੁਲਾਮੀਂ ਦਾ ਰੱਸਾ ਸਿੱਖ ਕੌਮ ਦੇ ਗਲ ਪੈ ਗਿਆ ਫ਼ਿਰ —–

ਏਕਤਾ ਕੋਈ ਹੋਮਿਓਪੈਥੀ ਦੀ ਦਵਾਈ ਨਹੀਂ ਆ ਕਿ ਜੇ ਫ਼ਾਇਦਾ ਨਾ ਹੋਇਆ ਤਾਂ ਨੁਕਸਾਨ ਵੀ ਨਾ ਕਰੂ——– ਸਿੱਖ ਕੌਮ ਅਤੇ ਪੰਜਾਬ ਦੀ ਆਜ਼ਾਦੀ ਦਾ ਵਿਰੋਧ ਕਰਨ ਵਾਲਿਆਂ ਨਾਲ ਕਾਹਦੀ ਏਕਤਾ ਕਰੀਏ ???? ਗੱਦਾਰਾਂ ਨਾਲ ਏਕਤਾ ਮਤਲਬ ਉਹਨਾਂ ਕਾਲੇ ਸੱਪਾਂ ਨੂੰ ਆਪਣੇਂ ਘਰ ਚ ਵਾੜਨਾ ਜਿਹਨਾਂ ਨੇ ਪਹਿਲਾਂ ਖ਼ਾਲਸਾ ਰਾਜ ਤੇ ਫ਼ਿਰ ਆਜ਼ਾਦੀ ਦੀ ਲਹਿਰ ਖ਼ਤਮ ਕੀਤੀ ਆ —–

ਇੱਕ ਹੋਰ ਸ਼ੋਸ਼ਾ ਛੱਡਿਆ ਹੋਇਆ ਆ ਕੇ ਸਿੱਖ ਕੌਮ ਚ ਏਕਤਾ ਹੋਊ ਤਾਂ ਰਾਜ ਦੀ ਗੱਲ ਚੱਲੂ —— ਜਦੋਂ ਖਾਲਸਾ ਰਾਜ ਸਥਾਪਿਤ ਕੀਤਾ ਸੀ ਤਾਂ ਪਹਿਲਾਂ ਏਕਤਾ ਕੀਤੀ ਸੀ ਕਿਸੇ ਨੇ ??????? —— ਸਰਦਾਰ ਹਰਜੀਤ ਸਿੰਘ ਸੱਜਣ, ਸਰਦਾਰ ਜਗਮੀਤ ਸਿੰਘ, ਸਰਦਾਰ ਰਵੀ ਸਿੰਘ ਹੁਣਾਂ ਨੇ ਕਿਸੇ ਦੇ ਏਕਤਾ ਨਹੀਂ ਸੀ ਉਡੀਕੀ——ਉਹਨਾਂ ਨੇ ਆਪਣੇਂ ਆਪ ਨੂੰ ਤਕੜੇ ਕੀਤਾ ਤੇ ਅੱਜ ਜਦੋਂ ਖਾਲਸਾ ਰਾਜ ਦੀ ਗੱਲ ਚੱਲੂ ਤਾਂ ਉਹ ਕਿਸੇ ਨਾ ਕਿਸੇ ਤਰੀਕੇ ਆਜ਼ਾਦੀ ਲੈਣ ਵਿਚ ਮਦਦ ਹੀ ਕਰਨਗੇ ਵਿਰੋਧ ਨਹੀਂ —–ਸਿੱਖ ਕੌਮ ਇਹ ਸਬਕ ਲਵੇ ਕੇ ਅਸੀਂ ਆਪ ਅਤੇ ਆਪਣੇ ਬੱਚਿਆਂ ਨੂੰ ਸਿੱਖੀ ਸਿਧਾਂਤਾਂ ਚ ਪ੍ਰਪੱਕ ਕਰਨ ਦੇ ਨਾਲ ਨਾਲ ਅੰਤਰਰਾਸ਼ਟਰੀ ਪੱਧਰ ਤੇ ਟੌਪ ਦੇ Businessman , Scientist ,Lawyer ,Economist ,Professor ਤੇ Politician ਬਣਾਈਏ —- ਸੋ, ਆਜ਼ਾਦੀ ਚਾਹੁਣ ਵਾਲੇ ਸਾਰਿਆਂ ਨੂੰ ਬੇਨਤੀ ਆ ਕਿ ਆਤਮਿਕ, ਮਾਨਸਿਕ, ਸਰੀਰਕ, ਰਾਜਨੀਤਿਕ ਤੇ ਆਰਥਿਕ ਤੌਰ ਤੇ ਤਕੜੇ ਹੋਵੋ —- ਬਾਹਰ ਵਾਲਿਆਂ ਕੋਲ ਬਹੁਤ ਸਾਧਨ ਹਨ ਹੁਣ ਕਿ ਆਪਣੇ ਵਾਰਿਸਾਂ ਨੂੰ ਦੁਨੀਆਂ ਦੇ ਪੱਧਰ ਤੇ ਸਿਖ਼ਰਾਂ ਤੇ ਲਿਜਾ ਸਕੀਏ ਤਾਂਕਿ ਕੱਲ੍ਹ ਨੂੰ ਉਹ ਵੀ ਖਾਲਸਾ ਰਾਜ ਦੀ ਆਜ਼ਾਦੀ ਚ ਹਿੱਸਾ ਪਾਉਣ —-

ਅਸਲ ਚ ਕਿਸੇ ਵੀ ਦੇਸ਼ ਦੀ ਆਜ਼ਾਦੀ ਦੀ ਲੜ੍ਹਾਈ 5% ਤੋਂ ਘੱਟ ਲੋਕ ਲੜ੍ਹਦੇ ਹਨ —–ਬਹੁਗਿਣਤੀ ਨੂੰ ਸਿਰਫ਼ ਆਪਣੇ ਰੋਟੀ ਪਾਣੀਂ ਨਾਲ ਮਤਲਬ ਹੁੰਦਾ ਆ ਰਾਜ ਚਾਹੇ ਕੋਈ ਵੀ ਕਰੀ ਜਾਵੇ —- ਉਹਨਾਂ ਵਿੱਚੋਂ ਕੁਝ ਕੁ ( ਬੇਅੰਤਾ, ਬਾਦਲ, ਕੈਪਟਨ ,ਕੇ ਪੀ, ਕੁਲਦੀਪ ਬਰਾੜ ਆਦਿ ਵਰਗਿਆਂ ) ਨੂੰ ਲੰਬੜਦਾਰੀ ਵਾਲਾ ਛੱਜ ਬੰਨ੍ਹ ਕੇ ਬਾਕੀ ਜਨਤਾ ਨੂੰ ਕਾਬੂ ਵਿੱਚ ਰੱਖਣ ਦੀ ਤਾਕਤ ਦੇ ਦਿੱਤੀ ਜਾਂਦੀ ਆ —–ਪਹਿਲਾਂ ਅੰਗਰੇਜ਼ਾਂ ਨੇ ਲੰਬੜਦਾਰੀਆਂ , ਜ਼ੈਲਦਾਰੀਆਂ ਆਦਿ ਵੰਡੀਆਂ ਸੀ —–ਫ਼ਿਰ ਚੇਅਰਮੈਨੀਆਂ ਆ ਗਈਆਂ — ਫਿਰ MLA ਦੀਆਂ ਟਿਕਟਾਂ —– ਨਵੇਂ ਨਵੇਂ ਬਣੇ ਇਨਕਲਾਬੀ ਤਾਂ ਕਿਸੇ ਨਾ ਕਿਸੇ ਵਿੰਗ ਦਾ ਸੈਕਟਰੀ ਬਣਕੇ ਈ ਆਪਣੇ ਆਪ ਨੂੰ ਸਿਕੰਦਰ ਦੀ ਭੂਆ ਦੇ ਪੁੱਤ ਸਮਝਣ ਲੱਗ ਪੈਂਦੇ ਆ —–
ਬਾਬਰ ਦੇ ਮੁੱਠੀ ਭਰ ਬੰਦਿਆਂ ਨੇ ਆਕੇ ਹਿੰਦੋਸਤਾਨ ਨੂੰ ਨੱਪ ਲਿਆ —– ਸਿਰਫ 30,000 ਗੋਰੇ ਨੇ 300,000,000 ਭਾਰਤੀਆਂ ਤੇ ਰਾਜ ਕੀਤਾ , ਗੋਰਿਆਂ ਨੇ ਸਿਰਫ਼ DC ਲਾਏ ਸੀ ਆਪਣੇ , ਬਾਕੀ ਤਾਂ ਸਾਰੇ ਪੰਜਾਬੀ ਅਤੇ ਭਾਰਤੀ ਲੋਕ ਈ ਸਨ ਜਿਹਨਾਂ ਨੇ ਪੰਜਾਬ ਅਤੇ ਭਾਰਤ ਨੂੰ ਗ਼ੁਲਾਮ ਬਣਾਉਣ ਲਈ ਗੋਰਿਆਂ ਨਾਲ ਮਿਲਕੇ ਕੰਮ ਕੀਤਾ —
—– ਹੁਣ ਵੀ ਭਾਰਤ ਦੀ ਕੁੱਲ ਜਨਸੰਖਿਆ ਚ ਬਾਹਮਣਾਂ ਦੀ ਗਿਣਤੀ 5% ਤੋਂ ਘੱਟ ਆ , ਪਰ ਸਾਰੇ ਭਾਰਤ ਤੇ ਕਬਜ਼ਾ ਕਰੀ ਬੈਠੇ ਆ ਕਿਓੰਕੇ ਸਾਡੀ ਕੌਮ ਦੇ ਗ਼ੱਦਾਰ ਛੋਟੇ ਛੋਟੇ ਨਿੱਜੀ ਲਾਲਚਾਂ ਚ ਆਕੇ ਆਪਣੀ ਹੀ ਕੌਮ ਨੂੰ ਉਹਨਾਂ ਦੀ ਗ਼ੁਲਾਮੀਂ ਕਰਨ ਲਈ ਮਜ਼ਬੂਰ ਕਰਦੇ ਆ —-

ਬਾਦਲ ਅਰਬਾਂਪਤੀ, ਕੈਪਟਨ ਅਰਬਾਂਪਤੀ , ਸਰਨਾਂ, Gk , ਸਿਰਸਾ, ਮਜੀਠੀਆ, ਲੰਗਾਹ ਸਾਰੇ ਦੇ ਸਾਰੇ ਅਰਬਾਂਪਤੀ ਆ —– ਓਧਰ ਬਾਬਿਆਂ ਪ੍ਰਚਾਰਕਾਂ ਨੇ ਕਰੋੜਾਂ ਦੀਆਂ ਜਾਇਦਾਦਾਂ ਬਣਾਈਆਂ ਹੋਈਆਂ ਆ —— ਆਜ਼ਾਦੀ ਦੇ ਰਾਹ ਤੇ ਚੱਲਣ ਵਾਲਿਆਂ ਨੂੰ ਸਭ ਕੁਛ ਗਵਾਉਣਾਂ ਪੈਂਦਾ ਆ ਤੇ ਤੁਸੀਂ ਇਹਨਾਂ ਨੇ ਆਸ ਲਾਈ ਬੈਠੇ ਓ ਕਿ ਇਹ ਕੌਮ ਨੂੰ ਆਜ਼ਾਦੀ ਲੈ ਕੇ ਦੇਣਗੇ ???????? ———ਭਰਾਵੋ , ਇਹ ਲੋਕ ਚਾਹ ਕੇ ਵੀ ਭਾਰਤ ਦੇ ਖਿਲਾਫ ਨਹੀਂ ਜਾ ਸਕਦੇ ਕਿਓਂਕਿ ਓਹਦੇ ਲਈ ਸਭ ਕੁਛ ਕੁਰਬਾਨ ਕਰਨਾਂ ਪੈ ਸਕਦਾ ਆ ਤੇ ਇਹ ਬਾਬੇ/ਪ੍ਰਚਾਰਕ ਤਾਂ ਹੈ ਈ ਪੈਸੇ ਦੇ ਪੁੱਤ ——

ਸਾਨੂੰ ਕਿਸੇ ਵੀ ਗ਼ੱਦਾਰ ਨਾਲ ਏਕਤਾ ਦੀ ਲੋੜ ਨਹੀਂ ਆ , ਸਾਡਾ ਰਾਹ ਆਜ਼ਾਦੀ ਵੱਲ ਨੂੰ ਜਾਂਦਾ ਆ ਤੇ ਗੱਦਾਰਾਂ ਦਾ ਭਾਰਤ ਦੀ ਗ਼ੁਲਾਮੀ ਵੱਲ ਨੂੰ —– ਕੌਮ ਦੀ ਆਜ਼ਾਦੀ ਦਾ ਵਿਰੋਧ ਕਰਨ ਵਾਲਿਆਂ ਨਾਲ ਏਕਤਾ ਆਹ ਟ੍ਰੈਕਟਰਾਂ ਦੇ ਟੋਚਨ ਵਾਂਗੂ ਆ , ਤੇ ਸਾਡੇ 1 ਟ੍ਰੈਕਟਰ ਪਿੱਛੇ ਉਹਨਾਂ ਦੇ 10 ਟਰੈਕਟਰ ਲੱਗੇ ਹੋਏ ਆ ਸਾਨੂ ਭਾਰਤ ਦੀ ਗ਼ੁਲਾਮੀ ਵਾਲੇ ਪਾਸੇ ਨੂੰ ਖਿੱਚਣ —– ਦੱਸੋ ਹੁਣ ਸਾਨੂੰ ਏਕਤਾ ਦਾ ਫ਼ਾਇਦਾ ਹੋਊ ਜਾਂ ਨੁਕਸਾਨ ??????

ਏਕਤਾ ਸਿਰਫ਼ ਉਹਨਾਂ ਚ ਹੀ ਹੋਣੀਂ ਚਾਹੀਦੀ ਆ ਜਿਹੜੇ ਇੱਕੋ ਰਾਹ ਦੇ ਪਾਂਧੀ ਹੋਣ ———- ਜੇਕਰ ਭਾਰਤ ਦੀ ਗ਼ੁਲਾਮੀਂ ਕਰਨ ਵਾਲਿਆਂ ਨਾਲ ਏਕਤਾ ਕਰ ਲਈ ਤਾਂ ਅੰਤ ਭਾਰਤ ਦੀ ਗ਼ੁਲਾਮੀਂ ਕਰਦਿਆਂ ਹੋਣਾਂ ਆ ਕੌਮ ਦਾ —–ਸੋ, ਆਜ਼ਾਦੀ ਚਾਹੁਣ ਵਾਲਿਆਂ ਨੂੰ ਬੇਨਤੀ ਆ ਕਿ ਏਕਤਾ ਦੇ ਨਾਮ ਤੇ ਆਪਣੇਂ ਪਿੱਛੇ ਗ਼ੱਦਾਰਾਂ ਦੇ ਟ੍ਰੈਕਟਰ ਨਾ ਜੋੜੀ ਜਾਓ ਜਿਹੜੇ ਤੁਹਾਨੂੰ ਵੀ ਖਿੱਚਕੇ ਭਾਰਤ ਦੀ ਗ਼ੁਲਾਮੀਂ ਵੱਲ ਲਈ ਜਾਂਦੇ ਆ —–

ਨੋਟ : ਬਾਬਿਆਂ/ਪ੍ਰਚਾਰਕਾਂ ਦੇ ਚੇਲੇ ਇਹ ਸੋਚਣ ਕਿ ਉਹ ਕੌਮ ਦੀ ਆਜ਼ਾਦੀ ਚਾਹੁੰਦੇ ਆ ਜਾਂ ਕੌਮ ਨਾਲ ਗੱਦਾਰੀ ਕਰਕੇ ਭਾਰਤ ਦੀ ਗੁਲਾਮੀਂ ਕਰਨਾਂ ਚਾਹੁੰਦੇ ਆ ????
—————–
ਸਰਦਾਰ ਜਪ ਸਿੰਘ