ਮੱਸੇ ਦਾ ਲੈਗੇ ਸਿਰ ਵੱਢਕੇ

By February 6, 2018 0 Comments


massa rangarhਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਅਕਸਰ ਜਦ ਕੁਲਦੀਪ ਮਾਣਕ ਦਾ ਇਹ ਗਾਣਾ ਗੂੰਜਣਾ ਤਾਂ ਦਿਲ ਅੰਦਰ ਇਕ ਲਹਿਰ ਜਿਹੀ ਉਠਣੀ।ਮੱਸੇ ਰੰਘੜ ਦਾ ਖਤਰਨਾਕ ਜਿਹਾ ਅਕਸ ਅੱਖਾਂ ਵਿਚ ਬਣਦਾ-ਟੁੱਟਦਾ!ਸੋਚਿਆਂ ਕਰਨਾ ਵੱਡੇ ਹੋਕੇ ਉਹ ਥਾਂ ਜਰੂਰ ਦੇਖਣਾ ਹੈ ਜਿਥੇ ਭਾਈ ਮਹਿਤਾਬ ਸਿੰਘ,ਭਾਈ ਸੁਖਾ ਸਿੰਘ ਵਰਗੇ ਸੂਰਮੇ ਪੈਦਾ ਹੋਏ।ਉਨਾਂ ਪਿੰਡਾਂ ਦੀ ਮਿੱਟੀ ਕਿਡੀ ਕਰਮਾਂ ਵਾਲੀ ਹੈ ਜਿਥੇ ਧਰਮ ਹੇਤ ਜੂਝਣ ਵਾਲੇ ਸੂਰਬੀਰ ਪੈਦਾ ਹੋਏ।

ਹਰ ਸਾਲ ਫਰਵਰੀ ਮਹੀਨੇ ਜੁਝਾਰੂ ਜਰਨੈਲ ਭਾਈ ਗੁਰਸਾਹਿਬ ਸਿੰਘ ਦੀ ਯਾਦ ਵਿਚ ਹੋਣ ਵਾਲੇ ਸ਼ਹੀਦੀ ਸਮਾਗਮ ਵਿਚ ਹਾਜਰੀ ਭਰਨ ਮੰਡਿਆਲੇ ਜਾਈਦਾ ਹੈ-ਅੰਮ੍ਰਿਤਸਰ ਤੋਂ ਬਾਹਰ ਵਾਰ ਬਾਬਾ ਨੌਧ ਸਿੰਘ ਦੀ ਸਮਾਧ ਤੋਂ ਲਹਿੰਦੇ ਵਾਲੇ ਪਾਸੇ ਬਹੋੜੂ ਪਿੰਡ ਵਾਲੇ ਪਾਸੇ ਮੰਡਿਆਲੇ ਜਾਕੇ ਜਦ ਸ਼ਹੀਦ ਸਿੰਘ ਦੇ ਘਰ ਨੂੰ ਜਾਣਾ ਹੁੰਦਾ ਹੈ ਤਾਂ ਇਕ ਉਜੜ-ਪੁਜੜ ਜਿਹੇ ਥਾਂ ਨੂੰ ਦੇਖਕੇ ਦਿਲ ਵਿਚ ਆਇਆ ਕਰਨਾ ਕਿ ਕਿਤੇ ਮੱਸੇ ਰੰਘੜ ਦਾ ਘਰ ਇਹੀ ਤਾਂ ਨਹੀਂ? ਅਕਸਰ ਈ ਸ਼ਹੀਦ ਗੁਰਸਾਹਿਬ ਸਿੰਘ ਦੇ ਭਰਾ ਭਾਈ ਜੱਸਾ ਸਿੰਘ ਨਾਲ ਅਸੀ ਹਾਸਾ ਮਜਾਕ ਕਰਨਾ ਕਿ ਯਾਰ ਤੇਰੇ ਪਿੰਡ ਦਾ ਸੀ ਉਹ ਕੰਜਰ-ਉਹਨੇ ਬੜਾ ਅੜਨਾ,ਬਿਨਾ ੱਗਲੋਂ,ਨਹੀ ਯਾਰ,ਉਹ ਇਥੋਂ ਦਾ ਨਹੀ ਸੀ,ਉਹ ਤਾਂ ਪਤਾ ਨਹੀ ਕਿਥੋਂ ਦਾ ਸੀ? ਭਾਈ ਜੱਸਾ ਸਿੰਘ ਸਿਖੀ ਦੀ ਚੜ੍ਹਦੀ ਕਲਾ ਲੋਚਣ ਵਾਲਾ ਗੁਰਸਿਖ ਆਂ,ਉਹਨੂੰ ਬੜੀ ਚਿੜ੍ਹ ਆ ਕਿ ਮੱਸੇ ਰੰਘੜ ਵਰਗੇ ਬਦਕਾਰ ਦਾ ਨਾਂ ਉਸਦੇ ਪਿੰਡ ਨਾਲ ਜੁੜਦਾ ਹੈ-ਅਸੀ ਕਹਿਣਾ,ਕੋਈ ਨਾ ਤੇਰੇ ਭਰਾ ਤੇ ਹੋਰ ਸਿੰਘਾਂ ਨੇ ਇਸ ਪਿੰਡ ਦਾ ਨਾਂ ਪੰਥ ਲਈ ਪਿਆਰਾ ਬਣਾ ਦਿਤਾ ਹੈ-ਕਿਡੀ ਮਾੜੀ ਕਿਸਮਤ ਵਾਲਾ ਹੋਇਆ ਮੱਸਾ ਰੰਘੜ ਜਿਸ ਦੇ ਕਾਲੇ ਕਾਰਿਆਂ ਕਰਕੇ ਅੱਜ ਵੀ ਲੋਕ ਸ਼ਰਮਿੰਦਾ ਨੇ ਕਿ ਐਹੋ ਜਿਹਾ ਨੀਚ ਬੰਦਾ ਮੰਡਿਆਲੇ ਕਿਉਂ ਜੰਮਿਆ?

ਮੱਸੇ ਰੰਘੜ ਨੇ ਦਰਬਾਰ ਸਾਹਿਬ ਦੀ ਬੇਹਰੁਮਤੀ ਕਰਨ ਲੱਗਿਆਂ ਜੋ ਨੀਚ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ,ਉਸਦੀ ਮਿਸਾਲ ਕਿਤੇ ਨਹੀ ਮਿਲਦੀ-ਜਿਸ ਦਰਬਾਰ ਸਾਹਿਬ ਵਿਚ ਗੁਰਬਾਣੀ ਕੀਰਤਨ ਚੱਲਦਾ,ਉਥੇ ਕਿਸੇ ਸ਼ਰਾਬੀ-ਕਬਾਬੀ ਨੂੰ ਪਲੰਘ ਡਾਹਕੇ ਨਸ਼ੇ ਵਿਚ ਗਲਤਾਨ ਕੰਜਰੀ ਦਾ ਨਾਚ ਕਰਦਿਆਂ ਵੇਖਣ ਦੀ ਗੱਲ ਸੁਣਕੇ ਅੱਜ ਵੀ ਕਾਲਜੇ ਨੂੰ ਅੱਗ ਲੱਗ ਜਾਂਦੀ ਹੈ-ਜਦ ਭਾਈ ਬੁਲਾਕਾ ਸਿੰਘ ਨੇ ਬੁਢੇ ਜੌਹੜ ਜਾਕੇ ਸਿੰਘਾਂ ਨੂੰ ਕਿਹਾ,”ਕੰਜਰੀ ਨਚਾਂਉਦਾ ਉਥੇ ਪੈਣ ਬੋਲੀਆਂ,ਪੀਂਦੀਆਂ ਸ਼ਰਾਬ ਖਾਨਾਂ ਦੀਆਂ ਟੋਲੀਆਂ,ਸੁਟਦੇ ਸਰੋਵਰ ਚ ਲਾਕੇ ਜਰਦਾ-ਖਰੀਆਂ ਬੁਲਾਕਾ ਸਿੰਘ ਗੱਲਾਂ ਕਰਦਾ” ਕੁਲਦੀਪ ਮਾਣਕ ਦਾ ਗਾਇਆ ਮੱਸਾ ਰੰਘੜ ਵਾਲਾ ਪਰਸੰਗ ਸੁਨਣ ਮਗਰੋਂ ਹਰ ਸਿੱਖ ਅੰਦਰੋਂ ਅੱਗ ਨਿਕਲਦੀ ਆ-ਜੂਨ ੧੯੮੪ ਦੇ ਘੱਲੂਘਾਰੇ ਮਗਰੋਂ ਮਾਣਕ ਦੀ ਇਸ ਕੈਸੇਟ ਨੇ ਸਿੱਖ ਨੌਜਵਾਨਾਂ ਨੂੰ ਬੜਾ ਹੁਲਾਰਾ ਦਿਤਾ ਸੀ-ਮੱਸੇ ਰੰਘੜ ਵਾਲੇ ਸਾਕੇ ਨੂੰ ਆਧਾਰ ਬਣਾਕੇ ਕਾਲਜ ਪੜ੍ਹਦਿਆਂ’ਬਦਲਾ ਅੰਬਰਸਰ ਦਾ” ਨਾਟਕ ਲਿਖਿਆਂ ਸੀ ਜਿਸਦਾ ਖਰੜਾ ਅੱਜ ਵੀ ਮੈਂ ਸੰਭਾਲਕੇ ਰੱਖਦਾ ਹਾਂ, ਇਸੇ ਲਿਖਤ ਨੂੰ ਸੁਧਾਰਕੇ ਹੋਰ ਵਧੀਆਂ ਕਰਕੇ ‘ਸਿੱੰਘ ਸੂਰਮੇ’ਨਾਂ ਹੇਠ ਨਾਟਕ ਤਿਆਰ ਹੋਇਆ,ਅਨੰਦਪੁਰ ਸਾਹਿਬ ਦੇ ਹੋਲੇ-ਮੁਹੱਲੇ ਮੌਕੇ ਮੇਰੇ ਦੋਸਤ ਕੁਲਵਿੰਦਰ ਸਿੰਘ ਪੱਬੀਆਂ ਹੋਰਾਂ ਦੀ ਕਲਾਕਾਰੀ ਦੇਖਕੇ ਤਸੱਲੀ ਹੋਈ ਕਿ ਸਾਡੀਆਂ ਅਗਲੀਆਂ ਪੁਸ਼ਤਾਂ ਨੂੰ ਸਾਡੇ ਸ਼ਾਨਾਦਾਰ ਇਤਿਹਾਸ ਬਾਰੇ ਪਤਾ ਲੱਗ ਰਿਹਾ ਹੈ।ਮੇਰਾ ਦੋਸਤ ਅਮਰਦੀਪ ਸਿੰਘ ਅਮਰ ਕਹਿੰਦਾ ਹੁੰਦਾ ਸੀ, ਬਾਈ ਜੀ।ਮੱਸੇ ਰੰਘੜ ਬਾਰੇ ਸਿਖਾਂ ਦੇ ਦਿਲਾਂ ਵਿਚ ਐਨੀ ਨਫਰਤ ਆਂ ਕਿ ਡਰ ੱਲਗਦਾ ਰਹਿੰਦਾ ਬਈ ਨਾਟਕ ਦੌਰਾਨ ਕਿਤੇ ਕੋਈ ਨਿਹੰਗ ਸਿੰਘ ਮੱਸੇ ਦਾ ਕਿਰਦਾਰ ਨਿਭਾ ਰਹੇ ਕਲਾਕਾਰ ਨੂੰ ਈ ਨਾ ਪੈ ਨਿਕਲੇ”ਉਸ ਨਾਟਕ ਵਿਚ ਮੱਸੇ ਰੰਘੜ ਦੇ ਮੂੰਹੋਂ ਅਸੀ ਐਹੋ ਜਿਹੇ ਡਾਇਲੌਗ ਬੁਲਵਾਏ ਸੀ ਕਿ ਜਿਹੜੇ ਸਿੱਖ ਅੱਜ ਕੁਰਿਹਤਾਂ ਕਰਦੇ ਨੇ ਉਹ ਸੋਚਣ ਲਈ ਮਜਬੂਰ ਹੋ ਜਾਣ ਕਿ “ਅਸੀ ਤਾਂ ਮੱਸੇ ਰੰਘੜ ਵਾਲੇ ਕਾਰੇ ਈ ਕਰੀ ਜਾਨੇ ਆਂ”

ਮੱਸੇ ਰੰਘੜ ਦਾ ਸਿਰ ਲਾਹਕੇ ਲਿਜਾਣ ਵਾਲੇ ਸਿੰਘਾਂ ਉਤੇ ਕਮਾਲ ਦੀ ਫਿਲ਼ਮ ਬਣ ਸਕਦੀ ਹੈ।ਆਮ ਫਿਲਮਾਂ ਵਿਚ ਮਨੋਕਲਪਿਤ ਕਹਾਣੀਆਂ ਰਾਂਹੀ ਹੀਰੋ ਨੂੰ ਔਖੇ ਤੋਂ ਔਖੇ ਕਾਰਨਾਮੇ ਕਰਦਾ ਵਿਖਾਕੇ ਉਸਦੀ ਫੂਕ ਬਣਾਈ ਜਾਂਦੀ ਐ ਕਿ ਬੰਦਾ ਬੜਾ ਘੈਂਠ ਆ।ਪਰ ਸਾਡੇ ਸੂਰਮੇ ਭਾਈ ਮਹਿਤਾਬ ਸਿੰਘ ਮੀਰਾਂਕੋਟ ਤੇ ਭਾਈ ਸੁਖਾ ਸਿੰਘ ਮਾੜੀ ਕੰਬੋਕੀ ਵਾਲੇ ਨੇ ਤਾਂ ਅਸਲ ਵਿਚ ਮਹਾਨ ਕਾਰਨਾਮਾ ਕੀਤਾ-ਪੰਜਾਬ ਦੇ ਚੱਪੇ-ਚੱਪੇ ਉਤੇ ਮੁਖਬਰਾਂ-ਟਾਊਟਾਂ ਦਾ ਜਾਲ ਵਿਛਿਆ ਹੋਵੇ-ਸਿੱਖਾਂ ਦੀ ਸ਼ਕਲ-ਸੂਰਤ ਤੋਂ ਵੱਖਰੇ ਹੀ ਪਛਾਣੇ ਜਾਣ ਦਾ ਖਤਰਾ ਹੋਵੇ-ਬੀਕਾਨੇਰ ਤੋਂ ਚੱਲਕੇ ਦਰਬਾਰ ਸਾਹਿਬ ਤੱਕ ਪੁਜਣ ਦੇ ਸਾਰੇ ਰਸਤੇ ਵਿਚ ਹਰ ਕਦਮ ਉਤੇ ਪਹਾੜ ਜਿੱਡੀਆਂ ਮੁਸ਼ਕਿਲਾਂ ਹੋਣ-ਤੇ ਜਿਸ ਮੱਸੇ ਰੰਘੜ ਨੂੰ ਸੋਧਾ ਲਾਉਣਾ ਸੀ,ਉਸਨੇ ਆਪਣੀ ਹਿਫਾਜਤ ਲਈ ਕੀ ਨਹੀ ਕੀਤਾ ਹੋਵੇਗਾ?ਪਰ ਐਨੇ ਔਖ-ਮੁਸ਼ਕਿਲ ਰਾਹ ਨੂੰ ਤੈਅ ਕਰਕੇ ਦੋ ਖਾਲਸੇ ਭਾਈ ਮਹਿਤਾਬ ਸਿੰਘ ਤੇ ਭਾਈ ਸੁਖਾ ਸਿੰਘ- ਅੰਮ੍ਰਿਤਸਰ ਪੁਜਦੇ ਨੇ ਤੇ ਮੱਸੇ ਦਾ ਸਿਰ,ਉਸਦੇ ਹਿਫਾਜਤੀ ਦਸਤਿਆਂ ਦੇ ਸਾਹਮਣੇ ਵੱਢਦੇ ਨੇ-ਦੁਨੀਆਂ ਵਿਚ ਐਹੋ ਜਿਹੀ ਬੇਮਿਸਾਲ ਦਲੇਰੀ,ਨਿਡਰਤਾ,ਜਾਂਬਾਂਜੀ ਤੇ ਸਿਦਕਦਿਲੀ ਦੀ ਮਿਸਾਲ ਕਿਥੇ ਮਿਲਣੀ ਹੈ? ਤੇ ਸਿਰ ਵੱਢਕੇ ਨਾ ਆਪ ਫੜੇ ਜਾਂਦੇ ਨੇ-ਨੇ ਸ਼ਹੀਦ ਹੁੰਦੇ ਨੇ,ਬੇਖੌਫ ਹੋਕੇ, ਹੋਰ ਕਈਆਂ ਨੂੰ ਝਟਕਾਕੇ ਗੁਰੁ ਕੇ ਖਾਲਸੇ,ਮੱਸੇ ਦਾ ਸਿਰ ਬੀਕਾਨੇਰ ਲਿਜਾਕੇ ਪੰਥ ਦੀ ਕਚਿਹਰੀ ਵਿਚ ਪੇਸ਼ ਕਰਦੇ ਨੇ-ਕਿਡਾ ਜਾਨਦਾਰ ਸੀਨ ਹੋਣਾ ਯਾਰੋ ਜਦੋਂ ਸਿੰਘਾਂ ਦੇ ਜਥੇ ਵਿਚ ਦੋਨੋਂ ਸੂਰਮੇ ਸਿਰ ਲੈਕੇ ਪੁਜੇ ਹੋਣਗੇ!ਕਿਡਾ ਜਲਾਲ ਹੋਵੇਗਾ ਉਨਾਂ ਦੇ ਚੇਹਰਿਆਂ ਉਤੇ? ਕਿਡਾ ਫਖਰ ਹੋਵੇਗਾ ਉਨਾਂ ਉਤੇ ਪੰਥ ਨੂੰ ਤੇ ਜਦ ਜਥੇਦਾਰ ਬੁਢਾ ਸਿੰਘ ਨੇ ਜੱਫੇ ਵਿਚ ਲੈਕੇ ਸਿੰਘਾਂ ਨੂੰ ਪਿਆਰ ਦਿਤਾ ਹੋਣਾ ਤਾਂ ਕਿਹੜੀ ਅੱਖ ਹੋਣੀ ਹੈ ਜਿਹੜੀ ਨਮ ਨਹੀ ਹੋਈ ਹੋਣੀ? ਸਿੰਘਾਂ ਦੇ ਜੈਕਾਰੇ ਦੁਨੀਆਂ ਨੂੰ ਦੱਸ ਰਹੇ ਹੋਣਗੇ ਕਿ ਖਾਲਸਾ ਨਾ ਕਿਸੇ ਦੇ ਧਰਮ ਦੀ ਬੇਅਦਬੀ ਕਰਦਾ ਹੈ ਨਾ ਆਪਣੇ ਧਰਮ ਦੀ ਬੇਅਦਬੀ ਸਹਾਰਦਾ ਹੈ! ਖਾਲਸਾ ਕਿਦਸੇ ਦਾ ਵੈਰੀ ਨਹੀ ਪਰ ਜੇਹੜਾ ਖਾਲਸੇ ਦਾ ਵੈਰੀ ਹੋਣ ਦਾ ਐਲਾਨ ਕਰੇ ਫਿਰ ਉਹਦਾ ਸਿਰ ਹੀ ਲਾਹ ਲਈਦਾ ਹੈ!ਤੇ ਸਭ ਤੋਂ ਵੱਡੀ ਗੱਲ,ਮੱਸਾ ਰੰਘੜ ਮਾਰਨ ਵਾਲਾ ਸੀ,ਸਿੰਘਾਂ ਮਾਰਤਾ-ਪਰ ਹਰ ਸਾਲ ਉਹਦੇ ਪੁਤਲੇ ਬਣਾਕੇ ਫੂਕਣ ਵਾਲੀ ਵਾਲੀ ਫੁਕਰੀ ਰੀਤ ਨਹੀ ਚਲਾਈ ਕਿਸੇ ਨੇ!ਖਾਲਸੇ ਦਾ ਵੈਰ ਬੁਰਾਈ ਨਾਲ ਹੈ-ਬੁਰਾ ਖਤਮ-ਬੁਰਾਈ ਖਤਮ ਤੇ ਵੈਰ ਖਤਮ!ਆਹ ਕੀ ਹੋਇਆਂ ਕਿ ਮਗਰੋਂ ਹਰ ਸਾਲ ਫੁਕਰੀਆਂ ਮਾਰਕੇ ਉਹਦੇ ਕੋੜਮੇਂ ਦਾ ਦਿਲ ਦੁਖੀ ਕਰੋ।ਸਾਨੂੰ ਯਾਦ ਹੈ ਕਿ ਸ਼ਾਹਿ ਸ਼ਹਿਨਸ਼ਾਹ ਕਲਗੀਧਰ ਪਾਤਸ਼ਾਹ ਨੇ ਤੀਰਾਂ ਨੂੰ ਸੋਨਾ ਲੱਗਾ ਹੁੰਦਾ ਸੀ ਕਿ ਤੀਰ ਲੱਗਣ ਨਾਲ ਕੋਈ ਮਾਰਿਆ ਗਿਆ ਤਾਂ ਕਫਨ-ਦਫਨ ਦਾ ਖਰਚਾ ਮਿਲਜੂ ਤੇ ਜੇ ਫੱਟੜ ਹੋਗਿਆ ਤਾਂ ਸੋਨੇ ਨਾਲ ਇਲਾਜ ਕਰਵਾਲੂ!ਖਾਲਸੇ ਦਾ ਵੈਰ ਕੱਢਣ ਦਾ ਤਰੀਕਾ,ਲੜਨ ਦਾ ਤਰੀਕਾ,ਦੁਸ਼ਮਣ ਨੂੰ ਮਾਰਨ ਦਾ ਤਰੀਕਾ,ਮਾਰਨ ਮਗਰੋਂ ਨਜਿਠਣ ਦਾ ਤਰੀਕਾ ਦੁਨੀਆਂ ਨਾਲੋਂ ਵੱਖਰਾ ਹੈ-ਤੇ ਜੇ ਕੋਈ ਸਿੱਖ ਮਰ ਜਾਵੇ ਤਾਂ ਕਹੀਦਾ “ਚੜ੍ਹਾਈ ਕਰ ਗਿਆ” ਭਾਵ ਮੌਤ ਉਤੇ ਚੜ੍ਹ ਗਿਆ-

ਮੱਸੇ ਰੰਘੜ ਨੂੰ ਸੋਧਾ ਲਾਉਣ ਵਾਲਿਆਂ ਸੂਰਬੀਰਾਂ ਬਾਰੇ ਹਰ ੱਿਸਖ ਬੱਚੇ ਨੂੰ ਪਤਾ ਹੋਣਾ ਚਾਹੀਦਾ ਕਿ ਕਿਵੇਂ ਉਨਾਂ “ਅਸਲ ਹੀਰੋ” ਯੋਧਿਆਂ ਨੇ ਖਾਲਸਈ ਸ਼ਾਨ ਦਾ ਮੁਜਾਹਰਾ ਕੀਤਾ!ਅੱਜ ਗੁਲਾਮੀ ਦੇ ਮਹੌਲ ਵਿਚ ਸਾਡਾ ਸਭ ਕੁਝ ਛੋਟਾ ਹੈ-ਗੁਲਾਮ ਕੌਮਾਂ ਦੀ ਵੱਡੀ ਤੋਂ ਵੱਢੀ ਪ੍ਰਾਪਤੀ ਵੀ ਰੁਲ ਜਾਂਦੀ ਹੁੰਦੀ ਹੈ-ਜੇ ਸਾਡਾ ਰਾਜ-ਭਾਗ ਹੁੰਦਾ ਤਾਂ ਸਾਡੇ ਇਤਿਹਾਸ ਨੇ ਨਿਕੇ ਤੋਂ ਨਿਕੇ ਵੇਰਵੇ ਨੇ ਵੀ ਸਾਨੂੰ ਝੰਜੜਨਾ ਸੀ.ਪਰ ਹੁਣ ਕੀ ਹਾਲ ਆ-?ਕੁਝ ਦਿਨ ਪਹਿਲਾਂ ਇੰਦਰਾ ਨੂੰ ਸੋਧਣ ਵਾਲੇ ਸੂਰਮੇ ਸਰਦਾਰ ਬੇਅੰਤ ਸਿੰਘ ਬਾਰੇ ਕਿਸੇ “ੱਿਸਖ” ਨੇ ਲਿਖਿਆ,” ਕੀ ਇਸਦੇ ਬੱਚਿਆਂ ਨੂੰ ਇਕ ਕਾਤਲ ਦੇ ਪੁਤ ਹੋਣ ਤੇ ਮਾਣ ਹੋਵੇਗਾ?”ਇਹੋ ਜਿਹੇ ਖਿਆਲ ਇਹੋ ਜਿਹੇ “ਸਿੱਖ” ਉਨਾਂ ਸਾਰਿਆਂ ਸੂਰਬੀਰਾਂ ਬਾਰੇ ਰੱਕਦੇ ਹੋਣਗੇ ਜਿੰਨਾਂ ਨੇ ਸਾਡੀ ਕੌਮ-ਧਰਮ –ਪੰਥ ਦੇ ਦੋਖੀਆਂ ਨੂੰ ਸੋਧਾ ਲਾਇਆ-ਬਥੇਰੇ ਮਿਲਦੇ ਨੇ ਜਿਹੜੇ ਖਾਲਿਸਤਾਨ ਲਈ ਜੂਝਣ ਵਾਲਿਆਂ ਸੂਰਬੀਰਾਂ ਦੇ ਕਾਰਨਾਮਿਆਂ ਬਾਰੇ ਨੱਕ-ਬੁਲ ਚੜ੍ਹਾਉਦੇ ਨੇ!ਦਰਬਾਰ ਸਾਹਿਬ ਉਤੇ ਹਮਲਾ ਕਰਨ ਵਾਲੇ ਵੈਦਿਆ ਨੂੰ ਸੋਧਣ ਵਾਲੇ ਭਾਈ ਜਿੰਦੇ-ਸੁਖੈ ਵਰਗੇ ਗੁਰਮੁਖ ਵੀ ਇਹੋ ਜਿਹੇ “ੱਿਸਖਾਂ” ਨੂੰ ਕਾਤਲ ਦਿਸਦੇ ਹੋਣਗੇ-ਇਹ “ਸਿੱਖ ” ਗੈਰ-ੱਿਸਖ ਮਹੌਲ ਦੇ ਪ੍ਰਭਾਵ ਹੇਠ ਆਪਣੇ ਹੀ ਧਰਮ ਦੇ ਖਿਲਾਫ ਬੱਕੜਵਾਹ ਕਰਦੇ ਨੇ ਤੇ ਖੁਦ ਨੂੰ ਬੜੇ ਆਧੁਨਿਕ,ਬੜੇ ਅਗਾਂਹਵਧੂ,ਬੜੇ ਸਿਆਣੇ ਤੇ ਬੁਧੀਜੀਵੀ ਸਮਝਦੇ ਨੇ!ਇਹ ਸਿੱਖੀ ਦੇ ਹੱਕ ਵਿਚ ਡਟਣ ਵਾਲੇ ਗੁਰਮੁਖਾਂ ਨੂੰ ਧਰਮੀ ਯੋਧਿਆਂ ਵਜੋਂ ਨਹੀ ਦੇਖਦੇ,ਇਹ ਉਨਾਂ ਨੂੰ ‘ਕੱਟੜਪੰਥੀ” ਦੱਸਦੇ ਨੇ-ਇਹੋ ਜਿਹੇ “ਸਿੱਖਾਂ” ਦੀ ਇਸ ਮਾਨਸਿਕਤਾ ਲਈ ਗੁਲਾਮੀ ਮੁਖ ਜਿੰੰਮੇਵਾਰ ਹੈ-ਜਦ ਹਰ ਕਿਤਾਬ,ਹਰ ਫਿਲ਼ਮ,ਹਰ ਨਾਟਕ,ਤੇ ਸਮਾਜ ਦੇ ਹਰ ਥਾਂ ਤੇ ਇਹੀ ਦਰਸਾਇਆ ਜਾ ਰਿਹਾ ਹੋਵੇ ਕਿ ਸਿੱਖ ਤਾਂ ਐਂਵੇ ਜਿਹੇ ਹੀ ਨੇ,ਸਿਖ ਹੋਣ ਵਿਚ ਕਾਹਦਾ ਮਾਣ ਤਾਂ ਇਸ ਮਹੌਲ ਵਿਚ ਹੀਣ-ਭਾਵਨਾ ਦੇ ਮਾਰੇ ਇਹੋ ਜਿਹੇ ਸਿੱਖ,ਸਿਖੀ ਤੇ ਸਿੱਖਾਂ ਦੇ ਖਿਲਾਫ ਬੋਲਕੇ ਦੁਨੀਆਂ ਨੂੰ ਦਰਸਾ ਰਹੇ ਨੇ ਕਿ”ਮੈਂ ਇਨਾਂ ਦੇ ਨਾਲ ਨਹੀ”

ਸਿਖ ਮਾਨਸਿਕਤਾ –ਸਿਖ ਸਮਾਜ ਵੰਡਿਆ ਜਾ ਰਿਹਾ ਹੈ-ਇਹ ਗੁਲਾਮੀ ਦਾ ਅਸਰ ਹੈ ਕਿ ਇਕ ਹਿਸਾ ਸਿਖ ਇਤਿਹਾਸ,ਸਿਖ ਧਰਮ ਤੇ ਸਿਖੀ ਸ਼ਾਨ ਨਾਲ ਰੱਜਕੇ ਕੌਮੀ ਜਿੰਮੇਵਾਰੀਆਂ ਨਿਭਾਉਣ ਲਈ ਜੂਝ ਰਿਹਾ ਹੈ ਤੇ ਦੂਜੇ ਪਾਸੇ ਉਨਾਂ ਗੁਰਮੁਖਾਂ ਦਾ ਵਿਰੋਧ ਕਰਕੇ ਭਾਰਤੀ ਨਿਜਾਮ ਤੇ ਹੋਰ ਸਿੱਖ-ਵਿਰੋਧੀ ਧਿਰਾਂ ਅਤੇ ਰੁਝਾਨਾਂ ਦੀ ਪਿਠ ਪੂਰਨ ਵਾਲੇ “ਇਹੋ ਜਿਹੇ ਸਿੱਖ “ਮਿਲ ਜਾਂਦੇ ਨੇ ਜੋ ਹਰ ਮੌਕੇ ਸਿਖਾਂ ਨੂੰ ਗਲਤ ਠਹਿਰਾਉਣ ਲਈ ਤੁਲੇ ਰਹਿੰਦੇ ਨੇ!ਜੇ ਅਸੀ ਆਜਾਦ ਹੁੰਦੇ ਤਾਂ ਸਾਡੇ ਇਤਿਹਾਸਕ ਪ੍ਰਸੰਗਾਂ ਦਾ ਰੂਪ-ਤੇ ਭਾਵ ਬਿਲਕੁਲ ਵੱਖਰਾ ਹੁੰਦਾ-ਆਜਾਦੀ ਦੇ ਅਨੇਕਾਂ ਐਹੋ ਜਿਹੇ ਰੰਗ,ਪ੍ਰਭਾਵ ਹੁੰਦੇ ਜਿਹੜੇ ਗੁਲਾਮ ਕਦੇ ਸੋਚ ਵੀ ਨਹੀ ਸਕਦਾ,ਗੁਲਾਮ ਬੰਦੇ ਦੀ ਤਾਂ ਸਮੁਚੀ ਬਣਤਰ ਨੂੰ ਹੀ ਗ੍ਰਹਿਣ ਲੱਗਾ ਹੂੰਦਾ ਹੈ-

ਕੁਝ ਦਿਨ ਹੋਏ ਕਿਸੇ ਦੋਸਤ ਦੀ ਬੇਟੀ ਦੇ ਸਹੁਰੇ ਘਰ ਜਾਣ ਦਾ ਸਵੱਬ ਬਣਿਆ-ਪਿੰਡ ਸੀ ਮੀਰਾਂਕੋਟ-ਜਦ ਚਾਹਪਾਣੀ ਉਪਰੰਤ ਗਲੱਬਾਤ ਚੱਲੀ ਤਾਂ ਹਾਜਰ ਬੰਦਿਆਂ ਨੇ ਦੱਸਿਆ ਕਿ ਔਹ ਗੁਰਦੁਆਰਾ ਭਾਈ ਮਹਿਤਾਬ ਸਿੰਂਘ ਮੀਰਾਂਕੋਟ ਦੀ ਯਾਦ ਵਿਚ ਹੈ-ਧੰਨ ਧੰਨ ਹੋ ਗਈ ਜੀ!ਅਨੰਦ ਹੀ ਆ ਗਿਆ।

ਮੀਰਾਂਕੋਟ ਪਿੰਡ ਅੰਮ੍ਰਿਤਸਰ ਤੋਂ ਅਜਨਾਲੇ ਵੱਲ ਜਾਂਦਿਆਂ,ਏਅਰਪੋਰਟ ਰੋਡ ਤੇ ਜੇਲ ਦੇ ਬਿਲਕੁਲ ਨਾਲ ਪੈਂਦਾ ਹੈ-ਇਤਿਹਾਸ ਅਨੁਸਾਰ ਮੱਸੇ ਰੰਘੜ ਦਾ ਸਿਰ ਲਾਹੁਣ ਮਗਰੋਂ ਖਾਨ ਬਹਾਦਰ ਜਕਰੀਆ ਖਾਨ ਨੇ ਸਿਖਾਂ ਉਪਰ ਕਹਿਰ ਢਾਹ ਦਿਤਾ-ਹਰਭਗਤ ਨਿਰੰਜਣੀਆਂ ਜੰਡਿਆਲੇ ਵਾਲੇ ਨੇ ਨੂਰ ਦੀਨ ਫੌਜਦਾਰ ਨੂੰ ਨਾਲ ਲੈਕੇ ਭਾਈ ਮਹਿਤਾਬ ਸਿੰਘ ਦੇ ਘਰ ਉਤੇ ਹੱਲਾ ਬੋਲਿਆ-ਭਾਈ ਮਹਿਤਾਬ ਸਿੰਘ ਆਪਣੇ ਪੁਤ ਰਾਏ ਸਿੰਘ ਦੀ ਜਿੰੰਮੇਵਾਰੀ ਨੱਥੇ ਚੌਧਰੀ ਨੂੰ ਦੇਕੇ ਗਿਆਂ ਸੀ-ਨੱਥੇ ਚੌਧਰੀ ਤੇ ਉਸਦੇ ਬੰਦਿਆਂ ਨੇ ਭਜੱਦੋੜ ਕੀਤੀ ਪਰ ਫੌਜ ਨੇ ਘੇਰ ਲਿਆ-ਇਸ ਜੰਗ ਦਾ ਹਾਲ ਢਾਡੀ ਗੁਰਬਖਸ਼ ਸਿੰਘ ਅਲਬੇਲੇ ਨੇ ‘ਪੱਗ ਵੱਟੀ ਦੀ ਲਾਜ” ਕੈਸੇਟ ਵਿਚ ਬੜਾ ਸ਼ਾਨਦਾਰ ਪੇਸ਼ ਕੀਤਾ ਹੈ-ਗਿਆਂਨੀ ਗਿਆਨ ਸਿੰਘ ਨੇ ਤਵਾਰੀਖ ਗੁਰੁ ਖਾਲਸਾ ਵਿਚ ਦੱਸਿਆ ਹੈ ਕਿ ਨੱਥਾ ਚੌਧਰੀ ਉਘਾ ਤੀਰ-ਅੰਦਾਜ ਸੀ ਤੇ ਉਸਨੇ ਤੀਰਾਂ ਨਾਲ ਅਨੇਕਾਂ ਫੌਜੀ ਸੁਟ ਲਏ-ਪਰ ਫੌਜ ਬਹੁਤ ਜਿਆਦਾ ਸੀ-ਨੱਥਾ ਤੇ ਉਹਦੇ ਸਾਥੀ ਮਾਰੇ ਗਏ-ਆਪਣੇ ਵਲੋਂ ਤਾਂ ਫੌਜੀਆਂ ਨੇ ਭਾਈ ਮਹਿਤਾਬ ਸਿੰਘ ਦੇ ਪੁਤਰ ਬਾਲਕ ਰਾਏ ਸਿੰਘ ਨੂੰ ਵੀ ਖਤਮ ਕਰ ਦਿਤਾ ਸੀ ਪਰ ਉਹ ਫੱਟੜ ਹੋਇਆਂ ਪਿਆ ਸੀ ਕਿ ਇਕ ਮਾਲਣ ਮਾਈ ਦੀ ਨਿਗਾਹ ਪੈ ਗਿਆਂ-ਉਹਨੇ ਬੱਚਾ ਪਾਲ ਲਿਆ-ਇਹੀ ਰਾਏ ਸਿੰਘ ਫਿਰ ਸਿੰਘ ਆਪਣੇ ਨਾਲ ਲ਼ੈ ਗਏਉਹ ਸਿੰਘਾਂ ਦੇ ਜਥਿਆਂ ਵਿਚ ਵਿਚਰਦਾ ਰਿਹਾ ਤੇ ਵੱਡੇ ਘੱਲੂਘਾਰੇ ਸਮੇਤ ਅਨੇਕ ਜੰਗਾਂ ਵਿਚ ਹਿਸਾ ਲਿਆ-ਉਧ੍ਰ ਜੰਡਿਆਂਲੇ ਵਾਲੇ ਹਰਭਗਤ ਨਿਰੰਜਣੀਏ ਦੇ ਮੁਖਬਰਾਂ ਨੇ ਸੂਹ ਲਾਕੇ ਭਾਈ ਮਹਿਤਾਬ ਸਿੰਘ ਨੂੰ ਫੜਾ ਦਿਤਾ –ਉਦੋਂ ਇਹੋ ਜਿਹੇ ਬਹੁਤ ਸਾਰੇ ਟਾਊਟ-ਗਦਾਰ ਸਰਗਰਮ ਸਨ ਜਿੰਨਾਂ ਦੇ ਗੋਤੀ-ਗਰਾਂਈ ਹੁਣ ਸ਼ਰਮ ਮੰਂਦੇ ਨੇ-ਮਾਝੇ ਤੇ ਰਿਆੜਕੀ ਦੇ ਇਲਾਕੇ ਦੇ ਇਹੋ ਜਿਹੇ ਟਾਊਟਾਂ ਦੀ ਬੜੀ ਲੰਮੀ ਲਿਸਟ ਹੈ ਜੋ ਤਵਾਰੀਖ ਗੁਰੁ ਖਾਲਸਾ ਤੇ ਹੋਰ ਗਰੰਥਾਂ ਵਿਚ ਦਰਜ਼ ਹੈ-ਭਾਈ ਮਹਿਤਾਬ ਸਿੰਘ ਨੂੰ ਸੂਲ਼ੀ ਚੜ੍ਹਾਕੇ ਸ਼ਹੀਦ ਕੀਤਾ ਗਿਆ ਸੀ-

ਉਧਰ ਭਾਈ ਮਹਿਤਾਬ ਸਿੰਘ ਦਾ ਪੁਤਰ ਰਾਏ ਸਿੰਘ ਜਵਾਨ ਹੋਕੇ,ਕਰੋੜਸਿੰਘੀਆ ਮਿਸਲ ਦੇ ਬਾਨੀ ਬਾਬਾ ਸ਼ਾਮ ਸਿੰਘ ਦੀ ਬੇਟੀ ਨਾਲ ਵਿਆਹਿਆ ਗਿਆ। ਉਸਦੇ ਘਰ ਇਕ ਲਾਇਕ ਤੇ ਸੂਝਵਾਨ ਪੁਤਰ ਦਾ ਜਨਮ ਹੋਇਆਂ-ਇਸ ਪੁਤਰ ਦਾ ਨਾਂ “ਰਤਨ ਸਿੰਘ ਭੰਗੂ” ਕਰਕੇ ਮਸ਼ਹੂਰ ਹੈ ਜਿਸਨੇ ਖਾਲਸੇ ਦਾ ਇਤਿਹਾਸ ਨੂੰ ਕਲਮਬੱਧ ਕਰਨ ਲਈ “ਪ੍ਰਾਚੀਨ ਪੰਥ ਪ੍ਰਕਾਸ਼” ਦੀ ਰਚਨਾ ਕੀਤੀ। ਭਾਈ ਮਹਿਤਾਬ ਸਿੰਘ ਦਾ ਇਹ ਪੋਤਾ ‘ਰਤਨ ਸਿੰਘ ਭੰਗੂ’ ਲੁਧਿਆਣੇ ਜਿਲੇ ਦੇ ਪਿੰਡ ਭੜੀ ਵਿਖੇ ਚੜ੍ਹਾਈ ਕਰ ਗਿਆ-ਭੜੀ ਵਾਲੇ ਭੰਗੂ ਇਸੇ ਖਾਨਦਾਨ ਵਿਚੋਂ ਹਨ-ਸੋਹਣ ਸਿੰਘ ਸੀਤਲ ਨੇ ‘ਸਿੱਖ ਮਿਸਲਾਂ ਤੇ ਸਰਦਾਰ ਘਰਾਣੇ” ਕਿਤਾਬ ਵਿਚ ਇਹੋ ਜਿਹੇ ਨਾਮਵਰ ਗੁਰਮੁਖਾਂ ਦੇ ਵੇਰਵੇ ਦਰਜ ਕੀਤੇ ਹਨ।

ਭਾਈ ਮਹਿਤਾਬ ਸਿੰਘ ਤੇ ਭਾਈ ਸੁਖਾ ਸਿੰਘ ਬਾਰੇ ਗੱਲ ਕਰਨੀ ਬੜੀ ਜਰੂਰੀ ਹੈ ਕਿਉਕਿ ਜਦ ਵੀ ਕੋਈ ਮੱਸਾ ਰੰਘੜ ਰੜਕੇ ਤਾਂ ਗੁਰੂ ਕਾ ਖਾਲਸਾ ਉਨਾਂ ਤੋਂ ਪ੍ਰੇਰਨਾ ਲੈਕੇ ਧ੍ਰਮ ਹੇਤ ਜੂਝਣ ਦਾ ਜਿਗਰਾ ਕਰ ਸਕੇ-ਭੁਲ ਚੁਕ ਦੀ ਖਿਮਾਂ!
ਸਰਬਜੀਤ ਸਿੰਘ ਘੁਮਾਣ- 97819-91622
Tags: ,