ਇੱਕ ਪੁਰਾਣੀ ਖਬਰ

By February 8, 2018 0 Comments


old newsਇਕ-ਦੋ ਨਹੀ ਹਜਾਰਾਂ ਹੀ ਲੋਕ ਹੋਣਗੇ ਜਿਹੜੇ ਦਾਅਵੇ ਕਰਦੇ ਨੇ ਕਿ ਖਾੜਕੂਆਂ ਨੇ ਹਿੰਦੂਆਂ ਨੂੰ ਲੁੱਟਿਆ-ਮਾਰਿਆ ਤੇ ਪੰਜਾਬ ਵਿਚੋਂ ਭਜਾ ਦਿਤਾ।ਪਰ ਪੰਜਾਬ ਵਿਚ ਲੱਖਾਂ ਹਿੰਦੂ ਵੱਸਦੇ ਨੇ ਤੇ ਜੇ ਕੋਈ ਉਨਾਂ ਨੂੰ ਪੁੱਛੇ ਤਾਂ ਉਹ ਬੜੀ ਮੌਜ ਨਾਲ ਕਹਿ ਦਿੰਦੇ ਨੇ ਕਿ ਉਨਾਂ ਦਿਨਾਂ ਵਿਚ ਦਹਿਸ਼ਤ ਤਾਂ ਬੜੀ ਸੀ ਪਰ ਸਾਨੂੰ ਤਾਂ ਸਾਡੇ ਇਲਾਕੇ ਦੇ ਕਿਸੇ ਖਾੜਕੂ ਨੇ ਕਦੇ ਕੁਛ ਨਹੀ ਕਿਹਾ ਤੇ ਆਲ਼ੇ-ਦੁਆਲੇ ਦੇ ਸਾਰੇ ਸਿਖ ਸਾਡੇ ਨਾਲ ਬੜੇ ਪਿਆਰ-ਸਤਿਕਾਰ ਨਾਲ ਰਹਿੰਦੇ ਰਹੇ ਨੇ।ਜੇ ਹਾਲਾਤ ਐਨੇ ਈ ਮਾੜੇ ਸੀ ਕਿ ਖਾੜਕਾਂ ਨੇ ਬੇਹਿਸਾਬੇ ਹਿੰਦੂ ਮਾਰ ਦਿਤੇ ਤੇ ਬਾਕੀ ਭੱਜ ਗਏ ਤਾਂ ਫੇਰ ਪੰਜਾਬ ਦੇ ਹਰ ਪਿੰਡ-ਸ਼ਹਿਰ,ਗਲੀ-ਮੋੜ ਤੇ ਜੋ ਹਿੰਦੂ ਅੱਜ-ਤੱਕ ਅਮਨ-ਚੈਨ ਨਾਲ ਵੱਸਦੇ ਨੇ ਉਹ ਕਿਥੋਂ ਆਏ ਨੇ?ਉਹ ਕਿਉਂ ਨਹੀ ਭੱਜ ਗਏ?ਅਸਲ ਵਿਚ ਇਹ ਉਹ ਹਿੰਦੂ ਸਨ ਜਿਹੜੇ ਜਾਣਦੇ ਸਨ ਕਿ ਖਾੜਕੂਆਂ ਦੀ ਲੜਾਈ ਸਰਕਾਰ ਨਾਲ ਹੈ ਜਾਂ ਉਨਾਂ ਨਾਲ ਜਿਹੜੇ ਉਨਾਂ ਦੇ ਖਿਲਾਫ ਹੋਣ, ਸਾਡੇ ਨਾਲ ਉਨਾਂ ਦਾ ਕੋਈ ਮਸਲਾ ਨਹੀ।ਇਹ ਹਿੰਦੂ ਚੰਗੀ ਤਰਾਂ ਜਾਣਦੇ ਸੀ ਕਿ ਖਾੜਕੂ ਤਾਂ ਉਨਾਂ ਸਿਖਾਂ ਨੂੰ ਵੀ ਨਹੀ ਬਖਸ਼ਦੇ ਜਿਹੜੇ ਉਨਾਂ ਦੇ ਖਿਲਾਫ ਚੱਲਣ ਤੇ ਸਰਕਾਰੀ ਬੋਲੀ ਬੋਲਣ,ਸਾਨੂੰ ਕੀ ਲੋੜ ਆ ਕਿਸੇ ਪੁਆੜੇ ਵਿਚ ਪੈਣ ਦੀ? ਸੋ ,ਇਹ ਲੋਕ ਬੜੀ ਮੌਜ ਨਾਲ ਉਦੋਂ ਵੀ ਇਥੇ ਵੱਸਦੇ ਰਹੇ।ਜਦ ਅੱਜ ਕੋਈ ਪੜਤਾਲ ਕਰੇ ਤਾਂ ਕਈ ਹਿੰਦੂ ਕਹਿ ਦਿੰਦੇ ਨੇ ਕਿ ਸਾਨੂੰ ਧਮਕੀਆਂ ਵੀ ਮਿਲੀਆਂ ਤੇ ਪੈਸੇ ਲੈਣ ਲਈ ਚਿੱਠੀਆਂ ਵੀ ਆਈਆਂ ਪਰ ਉਹ ਕੰਮ ਖਾੜਕੂਆਂ ਦੇ ਨਹੀ ਸੀ।ਉਹ ਕਰਤੂਤਾਂ ਜਾਂ ਤਾਂ ਸਰਕਾਰੀ ਕੈਟ-ਟੋਲੇ ਕਰਦੇ ਸੀ,ਜਾਂ ਹਿੰਦੂਆਂ ਵਿਚੋਂ ਹੀ ਕੁਝ ਗੰਦੇ ਅਨਸਰ ਹੁੰਦੇ ਸੀ ਜਾਂ ਆਮ ਅਪਰਾਧੀ ਅਨਸਰ।ਉਹ ਡਟਕੇ ਕਹਿੰਦੇ ਨੇ ਕਿ ਹੁਣ ਤਾਂ ਸਭ ਨੂੰ ਪਤਾ ਹੈ ਕਿ ਖਾੜਕੂਆਂ ਨੂੰ ਬਦਨਾਮ ਕਰਨ ਲਈ ਸਰਕਾਰ ਕੀ-ਕੀ ਚਾਲਾਂ ਚੱਲਦੀ ਰਹੀ ਹੈ।ਆਪਦੀ ਗੱਲ ਉਹ ਪਿੰਕੀ ਕੈਟ ਵੱਲੋਂ ਕੀਤੇ ਖੁਲਾਸਿਆਂ ਨਾਲ ਖਤਮ ਕਰਨਗੇ ਕਿ ਪੀਲੇ ਪਰਨੇ ਬੰਨ੍ਹਕੇ ਖਾੜਕੂਆਂ ਦੇ ਭੇਸ ਵਿਚ ਸਰਕਾਰੀ ਬੰਦੇ ਵਾਰਦਾਤਾਂ ਕਰਦੇ ਰਹੇ ਨੇ।ਸੋ,ਸੱਚੀ ਗੱਲ ਤਾਂ ਇਹ ਹੈ ਕਿ ਖਾੜਕੂਆਂ ਨੂੰ ਬਦਨਾਮ ਕਰਨ ਲਈ ਹਿੰਦੂਆਂ ਨੂੰ ਮਾਰਨ -ਲੁੱਟਣ ਤੇ ਭਜਾਉਣ ਦੀ ਹਾਲ-ਦੋਹਾਈ ਪਾਈ ਗਈ ਹੈ ਜਦਕਿ ਹਕੀਕਤ ਵਿਚ ਐਹੋ ਜਿਹੀ ਕੋਈ ਗੱਲ ਨਹੀ ਸੀ।ਖਾੜਕੂ ਤਾਂ ਕਈ ਹਿੰਦੂਆਂ ਨੂੰ ਮੋੜਕੇ ਪੰਜਾਬ ਵਸਾਉਂਦੇ ਰਹੇ ਨੇ।ਜੇ ਉਦੋਂ ਸੋਸ਼ਿਲ ਮੀਡੀਆ ਹੁੰਦਾ ਤਾਂ ਹਰੇਕ ਨਿੱਕੀ ਵੱਡੀ ਗੱਲ ਦਾ ਖਾੜਕੂਆਂ ਵਲੋਂ ਵੀ ਨਾਲ ਦੀ ਨਾਲ ਸਪਸ਼ਟ ਹੋ ਜਿਆ ਕਰਨਾ ਸੀ ਜਦਕਿ ਉਦੋਂ ਸਰਕਾਰੀ ਪੱਖ ਦੀਆਂ ਖਬਰਾਂ ਹੀ ਜਿਆਦਾ ਛਪਦੀਆ ਰਹੀਆਂ ਜਿਸ ਕਰਕੇ ਲੋਕ-ਮਨਾਂ ਵਿਚ ਖਾੜਕੂਆਂ ਪ੍ਰਤੀ ਬਹੁਤ ਭਰਮ-ਭੁਲੇਖੇ ਪੈ ਗਏ।ਜੇ ਕਿਸੇ ਖਾੜਕੂ ਨੇ ਆਪਹੁਦਰੀ ਕਰਕੇ ਗਲਤ ਕੰਮ ਕਰਿਆ ਵੀ ਕਰਨਾ ਸੀ ਤਾਂ ਲੀਡਰਸ਼ਿਪ ਨੇ ਉਹਨੂੰ ਫੌਰਨ ਕਾਬੂ ਕਰ ਲਿਆ ਕਰਨਾ ਸੀ।