ਜਦੋਂ ਸਿੰਘਾਂ ਨੇ ਅਬਦਾਲੀ ਦੇ ਚਾਚੇ ਦੀ ਗਿੱਚੀ ਨੱਪੀ

By January 28, 2018 0 Comments


singhਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਸਰਦਾਰ ਚੜ੍ਹਤ ਸਿੰਘ ਨੇ ਬੜੀ ਹੀ ਫੁਰਤੀ ਤੇ ਚੁਸਤੀ ਨਾਲ ਸਰ ਬੁਲੰਦ ਖ਼ਾਨ(ਅਫ਼ਗ਼ਾਨ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਦੇ ਚਾਚੇ) ਕੋਲੋਂ ਧੱਕੇ ਨਾਲ ਕਿਲ੍ਹੇ ਰੋਹਤਾਸ ਦਾ ਕਬਜ਼ਾ ਖੋਹ ਲਿਆ. ਜਦ ਨਵਾਂ ਨਵਾਂ ਕਬਜ਼ਾ ਹੋਇਆ ਤੇ ਸਰ ਬੁਲੰਦ ਹਾਲੇ ਵੀ ਆਪਣੇ ਆਪ ਨੂੰ ਅਹਿਮਦ ਸ਼ਾਹ ਦਾ ਚਾਚਾ ਹੀ ਦੱਸੇ. ਸਿੰਘ ਕਹਿੰਦੇ ਇੱਦਾਂ ਨਹੀਂ ਲੋਟ ਆਉਂਦਾ। ਸਰਦਾਰ ਚੜ੍ਹਤ ਸਿੰਘ ਨੇ ਓਹਦਾ ਮੰਜਾ ਫ਼ੌਜ ਦੇ ਡੇਰੇ ਵਿਚਕਾਰ ਢਾਹ ਦਿੱਤਾ..ਤੇ ਨਾਲ ਹੁਕਮ ਕੀਤਾ ਕੇ ਇਹਨੂੰ ਕਹਿਣਾ ਕੁਛ ਨਹੀਂ ਪਰ ਭੱਜਣ ਨਹੀਂ ਦੇਣਾ। ਹੌਲੀ ਹੌਲੀ ਖ਼ਾਨ ਹੁਣੀ ਸਰਦਾਰ ਹੁਣਾਂ ਨੂੰ ਕਹਿੰਦੇ ਕੇ ਮਾਲਕੋ ਜਾਣ ਦਿਓ ਹੁਣ. ਸਰਦਾਰ ਨੇ ਕਿਹਾ 1 ਕਰੋੜ ਰੱਖ ਤੇ ਜਾਹ. ਖ਼ਾਨ ਕਹਿੰਦਾ ਮੇਰੇ ਕੋਲ ਤੇ ਖਾਣ ਨੂੰ ਰੋਟੀ ਵੀ ਨਹੀਂ… ਹੁਣ ਸਰਦਾਰ ਸਾਹਿਬ ਤੁਸੀਂ ਹੀ ਮੇਰੇ ਬਾਦਸ਼ਾਹ ਹੋ, ਮੈਨੂੰ ਨੌਕਰ ਹੀ ਰੱਖ ਲਓ ਤੇ ਮੈਂ ਤੁਹਾਨੂੰ 1 ਕਰੋੜ ਇਕੱਠਾ ਕਰ ਦਿਨਾਂ।… ਸਰਦਾਰ ਹੋਣੀ ਕਹਿੰਦੇ ਅਸੀਂ ਤੈਨੂੰ ਇੱਦਾਂ ਹੀ ਰੱਖਣਾ..ਆਖ਼ਿਰ ਇਤਿਹਾਸ ਬਣੂੰ ਕੇ ਸਿੰਘਾਂ ਨੇ ਅਫ਼ਗ਼ਾਨਿਸਤਾਨ ਦੇ ਬਾਦਸ਼ਾਹ ਦਾ ਚਾਚਾ ਬੰਦੀ ਬਣਾ ਕੇ ਰੱਖਿਆ ਸੀ…ਅੱਗਿਓਂ ਖ਼ਾਨ ਬੋਲਿਆ ਸਰਦਾਰ ਸਾਹਿਬ ਮੈਂ ਤੁਹਾਨੂੰ ਇਸ ਤੋਂ ਵੀ ਇੱਕ ਵੱਡਾ ਇਤਿਹਾਸ ਬਣਾਉਣ ਦਾ ਤਰੀਕਾ ਦੱਸਦਾ….ਜੇ ਇਤਿਹਾਸ ਇਹ ਲਿਖੇ ਕੇ ਸਿੰਘਾਂ ਨੇ ਬਾਦਸ਼ਾਹ ਦਾ ਚਾਚਾ ਫੜ ਕੇ ਫਿਰ ਛੱਡ ਦਿੱਤਾ ਸੀ ਤੇ……ਇਹ ਬਹੁਤ ਹੀ ਵੱਡੀ ਗੱਲ ਹਉਂ।

ਸਰਦਾਰ ਚੜ੍ਹਤ ਸਿੰਘ ਨੇ ਸਰ ਬੁਲੰਦ ਖ਼ਾਨ ਨੂੰ ਸਫ਼ਰ ਦਾ ਲੋੜੀਂਦਾ ਖ਼ਰਚ ਦੇ ਕੇ ਅਫ਼ਗ਼ਾਨਿਸਤਾਨ ਜਾਣ ਲਈ ਛੱਡ ਦਿੱਤਾ ਤੇ ਨਾਲ ਹੀ ਅਬਦਾਲੀ ਨੂੰ ਖਾਲਸੇ ਦੇ ਰਾਜ ਹੋਣ ਦਾ ਸੁਨੇਹਾ ਭੇਜਿਆ

ਯਾਦ ਰੱਖੋ: ਅਬਦਾਲੀ ਨੇ ਪਹਿਲੇ ਮੁਗ਼ਲ ਕੁੱਟੇ, ਫਿਰ ਮਰਾਠੇ ਤੇ ਰਾਜਪੂਤ…..ਅਖੀਰ ਸਿੰਘਾਂ ਨੇ ਅਬਦਾਲੀ ਨੂੰ ਸਿਰਫ ਕੁੱਟਿਆ ਹੀ ਨਹੀ ਬਲਕਿ ਇਸ ਇਲਾਕੇ ਦੇ ਬ੍ਰਾਹਮਣ ਬਾਣੀਆਂ ਦੀਆਂ 20 ਹਜ਼ਾਰ ਕੁੜੀਆਂ ਵੀ ਛਡਾ ਕੇ ਦਿੱਤੀਆਂ।..ਅਬਦਾਲੀ ਦੀ ਐਸੀ ਛਾਲ ਲਵਾਈ ਕੇ ਓਹਨੇ ਦੁਬਾਰਾ ਇਸ ਪਾਸੇ ਨੂੰ ਮੂੰਹ ਵੀ ਨਾ ਕੀਤਾ