Breaking News
Home / ਅੰਤਰ ਰਾਸ਼ਟਰੀ / ਬਰੈਂਪਟਨ ਵਿਖੇ ਨੋਜਵਾਨ ਵੱਲੋਂ ਆਤਮ -ਹੱਤਿਆਂ ਦੀ ਖ਼ਬਰ

ਬਰੈਂਪਟਨ ਵਿਖੇ ਨੋਜਵਾਨ ਵੱਲੋਂ ਆਤਮ -ਹੱਤਿਆਂ ਦੀ ਖ਼ਬਰ

ਬਰੈਂਪਟਨ ਕੈਨੇਡਾ ਵਿਖੇ ਪਾਤੜਾਂ ਦੇ ਪਿੰਡ ਸ਼ੁਤਰਾਣਾ ਦੇ ਡੇਰੇ ਤੋਂ ਕੈਨੇਡਾ ਪੜ੍ਹਨ ਗਏ ਨੌਜਵਾਨ ਹਰਮਿੰਦਰ ਸਿੰਘ (22) ਦੀ ਬੀਤੀ ਰਾਤ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਭੇਤਭਰੇ ਹਾਲਾਤ ’ਚ ਮੌਤ ਹੋ ਗਈ ਹੈ ,ਜਿਸਦਾ ਕਾਰਣ ਆਤਮ- ਹੱਤਿਆ ਦੱਸਿਆ ਜਾ ਰਿਹਾ ਹੈ । ਹਰਮਿੰਦਰ ਸਿੰਘ ਸਾਲ 2017 ਵਿੱਚ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ ਅਤੇ ਪੜ੍ਹਾਈ ਪੂਰੀ ਹੋਣ ਉਪਰੰਤ ਉਸ ਨੇ ਪੀਆਰ ਲਈ ਅਪਲਾਈ ਕਰ ਦਿੱਤੀ ਸੀ। ਆਤਮ-ਹੱਤਿਆ ਦੇ ਅਸਲ ਕਾਰਣ ਤਾਂ ਹਾਲੇ ਪਤਾ ਨਹੀਂ ਪਰ ਇਸਦੇ ਪਿੱਛੇ ਆਰਥਿਕ ਕਾਰਣ ਹੋ ਸਕਦੇ ਹਨ ਦੂਜੇ ਪਾਸੇ ਨੋਜਵਾਨ ਦੇ ਪਿਤਾ ਨੇ ਕੇਂਦਰ ਸਰਕਾਰ ਤੇ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਲੜਕੇ ਦੀ ਲਾਸ਼ ਜਲਦੀ ਤੋਂ ਜਲਦੀ ਵਾਪਿਸ ਪੰਜਾਬ ਮੰਗਵਾਈ ਜਾਵੇ।

ਕੁਲਤਰਨ ਸਿੰਘ ਪਧਿਆਣਾ ।।

Check Also

“ਖਾਲਸਾ ਸੈਂਟਰ ਗੁਰਮਤਿ ਕੈਂਪ” ਦੀ ਇਮਾਰਤ ਅੱਗ ਨਾਲ ਨੁਕਸਾਨੀ ਗਈ

ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ ਸਰੀ ਤੋਂ ਤਕਰੀਬਨ 75 ਕਿਲੋਮੀਟਰ ਦੂਰ ਅਤੇ ਐਬਸਫੋਰਡ …

%d bloggers like this: