Breaking News
Home / ਅੰਤਰ ਰਾਸ਼ਟਰੀ / ਟਰੰਪ ਵਲੋਂ ਟਿਕਟੌਕ ‘ਤੇ ਲਾਈ ਜਾ ਸਕਦੀ ਹੈ ਪਾਬੰਦੀ

ਟਰੰਪ ਵਲੋਂ ਟਿਕਟੌਕ ‘ਤੇ ਲਾਈ ਜਾ ਸਕਦੀ ਹੈ ਪਾਬੰਦੀ

-ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ

ਖਬਰ ਏਜੰਸੀ “ਏਪੀ” ਵਲੋਂ ਮਿਲੀ ਜਾਣਕਾਰੀ ਮੁਤਾਬਕ ਅਮਰੀਕਨ ਰਾਸ਼ਟਰਪਤੀ ਡੌਨਲਡ ਟਰੰਪ ਇਸ ਸ਼ਨੀਵਾਰ ਤੋਂ ਹੀ ਚੀਨੀ ਐਪ ਟਿਕਟੌਕ ‘ਤੇ ਪਾਬੰਦੀ ਲਾਉਣ ਲਈ ਕਦਮ ਚੁੱਕ ਸਕਦੇ ਹਨ।

ਫਲੋਰਿਡਾ ਤੋਂ ਵਾਪਸ ਵਾਸ਼ਿੰਗਟਨ ਪਰਤ ਰਹੇ ਟਰੰਪ ਨੇ ਆਪਣੇ ਜਹਾਜ਼ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਅਸੀਂ ਅਮਰੀਕਾ ‘ਚ ਟਿਕਟੌਕ ‘ਤੇ ਪਾਬੰਦੀ ਲਾ ਰਹੇ ਹਾਂ।

ਅਮਰੀਕਨ ਕਾਨੂੰਨਦਾਨਾਂ ਦਾ ਮੰਨਣਾ ਹੈ ਕਿ ਟਿਕਟੌਕ ਐਪ ਦੇ ਮਾਲਕ ਆਪਣੇ ਵਰਤੋਂਕਾਰਾਂ ਦੀ ਨਿੱਜੀ ਜਾਣਕਾਰੀ ਚੀਨ ਸਰਕਾਰ ਨੂੰ ਦਿੰਦੇ ਹਨ ਜਦਕਿ ਐਪ ਦੇ ਮਾਲਕ ਇਸ ਦੋਸ਼ ਤੋਂ ਇਨਕਾਰੀ ਹਨ।

ਟਿਕਟੌਕ ਦਾ ਅਮਰੀਕੀ ਕੰਮਕਾਜ ਪਹਿਲਾਂ ਹੀ ਅਮਰੀਕੀ ਪ੍ਰਸ਼ਾਸਨ ਦੀ ਸ਼ੱਕੀ ਨਿਗ੍ਹਾ ਹੇਠ ਹੈ। ਟਰੰਪ ਦਾ ਕਹਿਣਾ ਹੈ ਕਿ ਉਹ ਅਜਿਹੇ ਫੈਸਲੇ ਖੁਦ ਲੈ ਸਕਦੇ ਹਨ, ਅਜਿਹੇ ਫੈਸਲਿਆਂ ਲਈ ਕਿਸੇ ਹੋਰ ਤੋਂ ਪ੍ਰਵਾਨਗੀ ਲੈਣ ਦੀ ਲੋੜ ਨਹੀਂ।

ਦੱਸਣਯੋਗ ਹੈ ਕਿ ਅਮਰੀਕਾ ਤੋਂ ਪਹਿਲਾਂ ਭਾਰਤ ਵੀ ਟਿਕਟੌਕ ‘ਤੇ ਪਾਬੰਦੀ ਲਾ ਚੁੱਕਾ ਹੈ।

ਇਸੇ ਦੌਰਾਨ ਅਮਰੀਕਨ ਕੰਪਨੀ ਮਾਈਕਰੋਸੌਫਟ ਵਲੋਂ ਟਿਕਟੌਕ ਖਰੀਦਣ ਸਬੰਧੀ ਗੱਲਬਾਤ ਜਾਰੀ ਹੈ। ਜੇ ਅਜਿਹਾ ਇਕਰਾਰ ਸਿਰੇ ਚੜ੍ਹ ਜਾਂਦਾ ਹੈ ਤਾਂ ਅਮਰੀਕਾ ‘ਚ ਟਿਕਟੌਕ ਦਾ ਸਾਰਾ ਡੈਟਾ ਮਾਈਕਰੋਸੌਫਟ ਕੋਲ ਆ ਜਾਵੇਗਾ ਅਤੇ ਮਾਈਕਰੋਸੌਫਟ ਹੀ ਅਮਰੀਕਾ ‘ਚ ਟਿਕਟੌਕ ਚਲਾਵੇਗੀ।

Check Also

“ਖਾਲਸਾ ਸੈਂਟਰ ਗੁਰਮਤਿ ਕੈਂਪ” ਦੀ ਇਮਾਰਤ ਅੱਗ ਨਾਲ ਨੁਕਸਾਨੀ ਗਈ

ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ ਸਰੀ ਤੋਂ ਤਕਰੀਬਨ 75 ਕਿਲੋਮੀਟਰ ਦੂਰ ਅਤੇ ਐਬਸਫੋਰਡ …

%d bloggers like this: