Breaking News
Home / ਅੰਤਰ ਰਾਸ਼ਟਰੀ / ਕੈਨੇਡਾ ‘ਚ ਇੰਝ ਟੁੱਟਦੀ ਹੈ ਬੇਰੀ

ਕੈਨੇਡਾ ‘ਚ ਇੰਝ ਟੁੱਟਦੀ ਹੈ ਬੇਰੀ

-ਗੁਰਪ੍ਰੀਤ ਸਿੰਘ ਸਹੋਤਾ/ ਸਰੀ/ੜ੍ਹਦੀ ਕਲਾ ਬਿਊਰੋ

ਜਦ ਪੇਂਡੂ ਪੰਜਾਬ ‘ਚ ਕੈਨੇਡਾ ਦੀ ਗੱਲ ਚਲਦੀ ਹੈ ਤਾਂ ਪੰਜਾਬੀਆਂ ਦੇ ਮਨਾਂ ‘ਚ ਇਹ ਖਿਆਲ ਮਨ ‘ਚ ਜ਼ਰੂਰ ਆਉਂਦਾ ਹੈ ਕਿ ਉੱਥੇ ਪੰਜਾਬੀ ਬੇਰੀ ਤੋੜਦੇ ਹਨ। ਮਨ ਵਿੱਚ ਸਵਾਲ ਵੀ ਉਪਜਦਾ ਹੈ ਕਿ ਕਿਵੇਂ ਤੋੜਦੇ ਹੋਣਗੇ?

ਬੇਰੀ ਨਾਲ ਜੁੜੀਆਂ ਕਵਿਤਾਵਾਂ ਅਤੇ ਗੀਤ ਵੀ ਮਕਬੂਲ ਹੋਏ। ਪੜ੍ਹੀ ਲਿਖੀ ਇੱਕ ਧੀ ਵਲੋਂ ਆਪਣੇ ਮਾਪਿਆਂ ਨੂੰ ਮਾਰਿਆ ਗਿਆ ਮਿਹਣਾ, ਹਰਭਜਨ ਮਾਨ ਨੇ ਬਾਖੂਬੀ ਗਾਇਆ ਸੀ; “ਬਾਪੂ ਤੇਰੇ ਕੁੜਮਾਂ ਨੇ, ਧੀ ਨੂੰ ਬੇਰੀ ਤੋੜਨ ਲਾ ਤਾ”

ਬੇਰੀ ਤੋੜਨਾ ਕੰਮ ਵੀ ਹੈ, ਚਿੱਤ ਰਾਜ਼ੀ ਕਰਨ ਦਾ ਢੰਗ ਵੀ ਅਤੇ ਮਜਬੂਰੀ ਵੀ।

ਇਸ ਬੇਰੀ ਦਾ ਪੰਜਾਬ ਵਾਲੇ ਬੇਰਾਂ ਜਾਂ ਬੇਰੀਆਂ ਨਾਲ ਕੋਈ ਸਬੰਧ ਨਹੀਂ ਬਲਕਿ ਇਹ ਰਸਬੇਰੀ ਹੈ। ਇਸਨੂੰ ਕਿਵੇਂ ਲਾਇਆ, ਪਾਲ਼ਿਆ ਤੇ ਤੋੜਿਆ ਜਾਂਦਾ? ਕਿੰਨਾ ਕੁ ਕੰਮ ਹੁੰਦਾ, ਕੌਣ ਕਰਦਾ? ਕਿੰਨਾ ਖਰਚਾ ਹੋ ਜਾਂਦਾ, ਕਿੰਨੇ ਪੈਸੇ ਬਚ ਜਾਂਦੇ ਅਤੇ ਅਜਿਹੇ ਹੋਰ ਸਵਾਲ ਅਕਸਰ ਮਨ ‘ਚ ਆਉਂਦੇ ਹਨ। ਪੰਜਾਬ ਵਾਲਿਆਂ ਨੇ ਤਾਂ ਕੀ, ਕੈਨੇਡਾ ਵਸਦੇ ਬਹੁਤੇ ਪੰਜਾਬੀਆਂ ਨੇ ਵੀ ਬੇਰੀ ਟੁੱਟਦੀ ਨਹੀਂ ਵੇਖੀ, ਬੱਸ ਸੁਣਿਆ ਹੋਇਆ।

“ਚੈਨਲ ਪੰਜਾਬੀ” ਵਲੋਂ ਬੇਰੀ ਤੋੜਨ ‘ਤੇ ਅਹਿਮ ਰਿਪੋਰਟ ਜਸਕਰਨ ਸਹੋਤਾ ਨੇ ਤਿਆਰ ਕੀਤੀ ਹੈ, ਉਮੀਦ ਹੈ ਕਿ ਤੁਹਾਨੂੰ ਬੇਹੱਦ ਰੌਚਕ ਵੀ ਲੱਗੇਗੀ ਅਤੇ ਨਾਲ ਹੀ ਬਹੁਤ ਸਾਰੀ ਜਾਣਕਾਰੀ ਵੀ ਮਿਲ ਜਾਵੇਗੀ।

ਕਹਾਵਤ ਹੈ, “ਘੋੜੀ ਚੜ੍ਹੇ ਨੀ ਪਰ ਚੜ੍ਹਦੇ ਵੇਖੇ ਨੇ” ਤੇ ਇਹ ਰਿਪੋਰਟ ਵੇਖ ਕੇ ਤੁਸੀਂ ਕਹਿ ਸਕੋਂਗੇ ਕਿ ਬੇਰੀ ਤੋੜੀ ਨੀ ਪਰ ਬੇਰੀ ਤੋੜਦੇ ਵੇਖੇ ਨੇ।

ਵੀਡਿਓ ਰਿਪੋਰਟ –

Check Also

ਪੰਜਾਬੀ ਗਾਇਕ ਆਰ ਨੇਤ ਦੀ ਕੁੱਟਮਾਰ; ਹਮਲਵਾਰ ਫਰਾਰ

ਚੰਡੀਗੜ੍ਹ- “ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਐ, ਪਰ ਦਬਦਾ ਕਿੱਥੇ ਐ” ਗੀਤ ਨਾਲ ਮਸ਼ਹੂਰ …

%d bloggers like this: