Breaking News
Home / ਅੰਤਰ ਰਾਸ਼ਟਰੀ / ਗੁਰਦੁਆਰਾ ਭਾਈ ਤਾਰੂ ਸਿੰਘ ਦੀ ਜ਼ਮੀਨ ਬਾਰੇ ਵਿਵਾਦ ਖੜ੍ਹਾ ਕਰਨ ਵਾਲੇ ਖਿਲਾਫ ਸ਼ਿਕਾਇਤ ਕੀਤੀ

ਗੁਰਦੁਆਰਾ ਭਾਈ ਤਾਰੂ ਸਿੰਘ ਦੀ ਜ਼ਮੀਨ ਬਾਰੇ ਵਿਵਾਦ ਖੜ੍ਹਾ ਕਰਨ ਵਾਲੇ ਖਿਲਾਫ ਸ਼ਿਕਾਇਤ ਕੀਤੀ

ਲਾਹੌਰ- ਸਥਾਨਕ ਲੱਖਾ ਬਾਜ਼ਾਰ ਵਿੱਚ ਸ਼ਹੀਦੀ ਅਸਥਾਨ ਭਾਈ ਤਾਰੂ ਸਿੰਘ ਜੀ ਦੇ ਨੇੜੇ ਪੈਂਦੇ ਗੁਰਦੁਆਰਾ ਸ਼ਹੀਦ ਗੰਜ ਦੇ ਨਾਲ ਵਾਲੀ ਜ਼ਮੀਨ ‘ਤੇ ਕਬਜ਼ੇ ਦੀਆਂ ਕੋਸ਼ਿਸ਼ਾਂ ਸਬੰਧੀ ਜਾਣਕਾਰੀ ਬਾਹਰ ਆਉਣ ਤੋਂ ਬਾਅਦ ਇਵੈਕੂਈ ਟ੍ਰਸਟ ਪ੍ਰਾਪਰਟੀ ਬੋਰਡ ਹਰਕਤ ਵਿੱਚ ਆਇਆ ਹੈ।

ਇਹ ਅਸਥਾਨ ਸਿੱਖ ਭਾਈਚਾਰੇ ਲਈ ਬੇਹੱਦ ਆਸਥਾ ਵਾਲਾ ਹੈ ਕਿਉਂਕਿ ਇੱਥੇ ਭਾਈ ਤਾਰੂ ਸਿੰਘ ਜੀ ਨੂੰ 1745 ਵਿੱਚ ਸ਼ਹੀਦ ਕੀਤਾ ਗਿਆ ਸੀ।

ਸੋਹੇਲ ਭੱਟ ਨਾਂ ਦਾ ਇੱਕ ਸਿਰਫਿਰਾ, ਜੋ ਕਿ ਖੁਦ ਨੂੰ ਦਰਗਾਹ ਹਜ਼ਰਤ ਸ਼ਾਹ ਕਾਕੂ ਦਾ ਮਜੌਰ ਅਖਵਾਉਂਦਾ ਹੈ, ਦਾਅਵਾ ਕਰ ਰਿਹਾ ਹੈ ਕਿ ਇਹ ਜਗ੍ਹਾ ਨਾਲ ਲੱਗਦੀ ਜ਼ਮੀਨ ਮਸਜਿਦ ਦੀ ਹੈ ਅਤੇ ਇਹ ਮਦਰੱਸੇ ਵਾਸਤੇ ਸੀ।

ਹੁਣ ਇਵੈਕੂਈ ਟ੍ਰਸਟ ਪ੍ਰਾਪਰਟੀ ਬੋਰਡ ਲਾਹੌਰ (ਪਾਕਿਸਤਾਨ) ਨੇ ਗੁਰਦੁਆਰਾ ਭਾਈ ਤਾਰੂ ਸਿੰਘ ਦੇ ਬਾਹਰ ਬੈਠ ਕੇ ਨਫਰਤੀ ਭਾਸ਼ਣ ਦੇਣ ਵਾਲੇ ਸੁਹੇਲ ਭੱਟ ਖਿਲਾਫ ਡੀ ਆਈ ਜੀ ਲਾਹੌਰ ਨੂੰ ਦਰਖਾਸਤ ਦਿੱਤੀ ਹੈ ਕਿ ਪਾਕਿਸਤਾਨ ਨੂੰ ਬਦਨਾਮ ਕਰਨ ਵਾਲੇ ਇਸ ਸ਼ਖਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।

Check Also

ਪੰਜਾਬੀ ਗਾਇਕ ਆਰ ਨੇਤ ਦੀ ਕੁੱਟਮਾਰ; ਹਮਲਵਾਰ ਫਰਾਰ

ਚੰਡੀਗੜ੍ਹ- “ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਐ, ਪਰ ਦਬਦਾ ਕਿੱਥੇ ਐ” ਗੀਤ ਨਾਲ ਮਸ਼ਹੂਰ …

%d bloggers like this: