Breaking News
Home / ਅੰਤਰ ਰਾਸ਼ਟਰੀ / ਕੋਰੋਨਾ ਵੈਕਸੀਨ ਬਣ ਗਈ ?

ਕੋਰੋਨਾ ਵੈਕਸੀਨ ਬਣ ਗਈ ?

ਕੋਰੋਨਾ ਵਾਇਰਸ ਦੀ ਪਹਿਲੀ ਲਹਿਰ ਹਾਲੇ ਖਤਮ ਨਹੀਂ ਹੋਈ । ਜਦਕਿ ਦੂਜੀ ਲਹਿਰ ਸ਼ੁਰੂ ਹੋਣ ਦੀਆਂ ਖ਼ਬਰਾਂ ਨਸ਼ਰ ਹੋਣ ਲੱਗ ਪਈਆਂ ਹਨ । ਜਦੋਂ ਪਹਿਲੀ ਲਹਿਰ ਖਤਮ ਨਹੀਂ ਹੋਈ ਫੇਰ ਦੂਜੀ ਲਹਿਰ ਕਿਵੇਂ ਸ਼ੁਰੂ ਹੋ ਗਈ ? ਬਲਕਿ ਦੇਖੋ ਦੇਖੀ ਸਾਰੇ ਮੁਲਕਾਂ ਨੇ ਹੌਲੀ ਹੌਲੀ ਲੌਕਡਾਊਨ ਵਿਚ ਢਿੱਲ ਦੇ ਦਿੱਤੀ । ਕਿਉਂਕਿ ਐਨ੍ਹਾਂ ਲੰਮਾ ਲੌਕਡਾਊਨ ਰੱਖਣਾ ਸੰਭਵ ਨਹੀਂ ਸੀ । ਸਰਕਾਰਾਂ ਆਪਣੀ ਥਾਂ ਬੇਬਸ ਲੋਕ ਆਪਣੀ ਥਾਂ । ਇਸ ਸਾਰੇ ਵਿਚ ਜਦੋਂ ਲੌਕਡਾਊਨ ਖੁੱਲ੍ਹਾ ਲੋਕਾਂ ਨੇ ਪਹਿਲਾ ਵਾਂਗ ਘੁੰਮਣਾ ਫਿਰਨਾ ਸ਼ੁਰੂ ਕਰ ਦਿੱਤਾ ਲੋਕਾਂ ਦੇ ਦਿਮਾਗ ਵਿਚ ਇਹ ਬੈਠਾਂ ਦਿੱਤਾ ਕੋਰੋਨਾ ਕੇਵਲ ਡਰ ਹੈ ਇਸ ਤੋਂ ਜ਼ਿਆਦਾ ਕੁਝ ਨਹੀਂ । ਮੀਡੀਆ ਤੇ ਵੀ ਇਸ ਦੀਆਂ ਖ਼ਬਰਾਂ ਘਟਨ ਨਾਲ ਲੋਕਾਂ ਵਿਚੋਂ ਕੋਰੋਨਾ ਦਾ ਡਰ ਘਟ ਗਿਆ ।
ਜਦਕਿ ਕੋਰੋਨਾ ਦੀ ਰੋਜ਼ ਦੀ ਅੱਪਡੇਟ ਵੇਖ ਕੇ ਪਤਾ ਲਗ ਰਿਹਾ ਹੈ ਕੋਰੋਨਾ ਘਟਿਆ ਨਹੀਂ ਬਲਕਿ ਲੋਕਾਂ ਨੇ ਇਸ ਵੱਲ ਧਿਆਨ ਘਟਾ ਦਿੱਤਾ ਹੈ । ਚੈਨਲਾਂ ਨੇ ਇਸ ਦੀਆਂ ਖ਼ਬਰਾਂ ਨੂੰ ਪਹਿਲ ਦੇਣੀ ਬੰਦ ਕਰ ਦਿੱਤੀ ਹੈ ।

ਇਸ ਸਾਰੇ ਵਿਚ ਰੋਜ਼ਾਨਾ ਇਹ ਖ਼ਬਰਾਂ ਵਾਇਰਲ ਹੁੰਦੀਆਂ ਰਹੀਆਂ ਹਨ ਫਲਾਨੇ ਮੁਲਕ ਨੇ ਕੋਰੋਨਾ ਵੈਕਸੀਨ ਬਣਾ ਲਈ ਢਿਮਕੇ ਨੇ ਬਣਾ ਲਈ , ਬਸ ਕੁਝ ਦਿਨ ਵਿਚ ਬਜ਼ਾਰ ਵਿਚ ਆ ਜਾਣੀ ਹੈ । ਫੇਰ ਲਾ – ਲਾ – ਲਾ ਹੋ ਜਾਣੀ ਕੋਰੋਨਾ ਲੱਭਣਾ ਨਹੀਂ ।
ਇਹ ਖ਼ਬਰਾਂ ਵੀ ਮੀਡੀਆ ਵਿਚ ਮੁਲਕਾਂ ਦੀਆਂ ਏਜੰਸੀਆਂ ਨੇ ਉਡਾ ਕੇ ਲੋਕਾਂ ਨੂੰ ਬੜਾ ਮੂਰਖ ਬਣਾਇਆਂ ਹੈ । ਜੇਕਰ ਹਰ ਮੁਲਕ ਨੇ ਕੋਰੋਨਾ ਦੀ ਵੈਕਸੀਨ ਬਣਾ ਲਈ ਹੈ । ਉਹ ਅਜਾਇਬ ਘਰ ਵਿਚ ਰੱਖਣੀ ਹੈ । ਜਦੋਂ ਲੋਕ ਨਾ ਬਚੇ ਵੈਕਸੀਨ ਕੀ ਕਰਨੀ ਹੈ । ਭਲਾ ਈਦ ਤੋਂ ਬਾਅਦ ਤੰਬਾ ਫੂਕਣਾ ?
ਅਸਲ ਸੱਚਾਈ ਤਾਂ ਇਹੋ ਲਗਦੀ ਹੈ ਜਿਵੇਂ ਸਰਕਾਰਾਂ ਇਹ ਖ਼ਬਰਾਂ ਕੇਵਲ ਆਪਣੀ ਨਾਕਾਮੀ ਛੁਪਾਉਣ ਲਈ ਫੈਲਾ ਰਹੀਆਂ ਹਨ ।
( ਐਸ ਸੁਰਿੰਦਰ )

Check Also

“ਖਾਲਸਾ ਸੈਂਟਰ ਗੁਰਮਤਿ ਕੈਂਪ” ਦੀ ਇਮਾਰਤ ਅੱਗ ਨਾਲ ਨੁਕਸਾਨੀ ਗਈ

ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ ਸਰੀ ਤੋਂ ਤਕਰੀਬਨ 75 ਕਿਲੋਮੀਟਰ ਦੂਰ ਅਤੇ ਐਬਸਫੋਰਡ …

%d bloggers like this: