Breaking News
Home / ਸਾਹਿਤ / ਸ਼ੇਰਿ – ਪੰਜਾਬ – ਇੱਕ ਮੋਲਵੀ ਨੂੰ ਇਨਸਾਫ਼

ਸ਼ੇਰਿ – ਪੰਜਾਬ – ਇੱਕ ਮੋਲਵੀ ਨੂੰ ਇਨਸਾਫ਼

ਮਹਾਰਾਜਾ ਰਣਜੀਤ ਸਿੰਘ ਇੱਕ ਜੇਤੂ ਮਹਾਰਾਜਾ ਸੀ । ਜਦੋਂ ਵੀ ਮੈਦਾਨੇ ਜੰਗ ਵਿੱਚ ਗਿਆ ਜਿੱਤ ਨੇ ਉਸ ਦੇ ਪੈਰ ਚੁੰਮੇ । ਜਿੱਥੇ ਉਹ ਇੱਕ ਬਹਾਦਰ ਮਹਾਰਾਜਾ ਹੋਇਆ ਹੈ । ਉੱਥੇ ਉਸ ਦੀ ਦੂਰ ਅੰਦੇਸ਼ੀ ਦਾ ਵੀ ਕੋਈ ਜਵਾਬ ਨਹੀਂ ਮਿਲਦਾ ।
ਮਹਾਰਾਜੇ ਦੇ ਰਾਜ ਵਿੱਚ ਹਿੰਦੂ ਰਾਮ-ਰਾਮ , ਮੁਸਲਮਾਨ ਅੱਲ੍ਹਾ-ਅੱਲ੍ਹਾ , ਸਿੱਖ ਵਾਹਿਗੁਰੂ-ਵਾਹਿਗੁਰੂ ਜੱਪਦੇ ਸਨ । ਕਿਸੇ ਨੂੰ ਕੋਈ ਤੰਗ ਨਹੀਂ ਸੀ ਕਰਦਾ ।
ਜ਼ਿਕਰ ਹੈ ਕਿ ਇੱਕ ਮੋਲਵੀ ਨੇ ਮਹਾਰਾਜ ਕੋਲ ਪੁਕਾਰ ਕੀਤੀ , ਸਿੱਖ ਮੈਨੂੰ ਬਾਂਗ ਨਹੀਂ ਦੇਣ ਦੇਂਦੇ । ਮਹਾਰਾਜ ਨੇ ਸਿੱਖਾਂ ਨੂੰ ਪੁੱਛਿਆ , ਸਿੱਖੋਂ ਤੁਹਾਨੂੰ ਕੀ ਤਕਲੀਫ ਹੈ ?
ਸਿੱਖ ਬੋਲੇ , ਇਹ ਉਸ ਵੇਲੇ ਉੱਚੀ- ਉੱਚੀ ਹੂਕਾਂ ਮਾਰਦਾ ਹੈ , ਜਦੋਂ ਅਸੀ ਪਾਠ ਕਰਦੇ ਕੋਲੋਂ ਲੰਘਦੇ ਹਾਂ । ਕੀਰਤਨ ਵਿੱਚ ਵੀ ਇਸ ਦੀ ਆਵਾਜ਼ ਬੇ-ਰਸੀ ਪੈਦਾ ਕਰਦੀ ਹੈ ।
ਮਹਾਰਾਜੇ ਨੇ ਮੋਲਵੀ ਨੂੰ ਪੁੱਛਿਆ , ਬਈ ਤੂੰ ਬਾਂਗ ਕਿਸ ਮਤਲਬ ਲਈ ਦੇਂਦਾ ਹੈ ।

ਮੋਲਵੀ ਕਹਿਣ ਲੱਗਾ , ਬਾਂਗ ਮੈਂ ਅੱਲ੍ਹਾ ਦੀ ਇਬਾਦਤ ਲਈ ਦੇਂਦਾ ਹਾਂ , ਇੱਸ ਨਾਲ ਸੁੱਤੇ ਮੁਸਲਮਾਨਾਂ ਨੂੰ ਪਤਾ ਲੱਗ ਜਾਂਦਾ ਹੈ , ਨਮਾਜ਼ ਦਾ ਵੇਲਾ ਹੋ ਗਿਆ ਹੈ ।
ਮਹਾਰਾਜਾ ਸਾਰਾ ਕੁਝ ਜਾਣਦੇ ਸੀ , ਮੁਸਲਮਾਨਾਂ ਦੇ ਰਾਜ ਵਿੱਚ ਦੂਸਰੇ ਧਰਮਾਂ ਦੇ ਪੂਜਾ ਪਾਠ ਤੇ ਪਬੰਦੀ ਹੁੰਦੀ ਸੀ । ਪਰ ਮਹਾਰਾਜਾ ਬੇ-ਇਨਸਾਫੀ ਕਰਨਾ ਗੁਨਾਹ ਸਮਝਦੇ ਸਨ । ਸਾਰੀ ਪਰਜਾ ਨੂੰ ਇੱਕੋਂ ਰੱਬ ਦੀ ਜਾਤ ਸਮਝਦੇ ਸਨ । ਮਹਾਰਾਜ ਕਹਿਣ ਲੱਗੇ ਕੰਮ ਤਾਂ ਇਹ ਵੀ ਨੇਕੀ ਦਾ ਹੈ , ਇਬਾਦਤ ਦੀ ਖ਼ਬਰ ਲੋਕਾਂ ਨੂੰ ਦੇਣੀ ਪੁੰਨ ਦਾ ਕੰਮ ਹੈ , ਪਰ ਇਬਾਦਤ ਦਾ ਇਬਾਦਤ ਨਾਲ ਝਗੜਾ ਵੀ ਨਾ ਹੋਵੇ ।

ਦੋਨਾਂ ਧਿਰਾਂ ਦੀ ਗੱਲ ਸੁਣ ਕੇ ਮਹਾਰਾਜ ਕੁਝ ਚਿਰ ਚੁੱਪ ਕਰ ਗਏ । ਫਿਰ ਸਿੱਖਾਂ ਨੂੰ ਕਹਿਣ ਲੱਗੇ ਜੇ ਮੋਲਵੀ ਦਾ ਕੰਮ ਤੁਸੀਂ ਸਾਂਭ ਲਵੋ , ਵਕਤ ਸਿਰ ਮੁਸਲਮਾਨਾਂ ਨੂੰ ਨਮਾਜ਼ ਪੜ੍ਹਨ ਦਾ ਸੁਨੇਹਾ ਦਿਆ ਕਰੋ , ਮੇਰਾ ਖ਼ਿਆਲ ਮੋਲਵੀ ਮੰਨ ਜਾਵੇਗਾ । ਤੇ ਮੋਲਵੀ ਬਾਂਗ ਨਹੀਂ ਦੇਵੇਗਾ । ਤੁਹਾਡੇ ਕੰਮ ਵਿੱਚ ਵਿਘਨ ਨਹੀਂ ਪਵੇਗਾ ।
ਸਿੱਖ ਤੇ ਮੋਲਵੀ ਦੋਵੇ ਮੰਨ ਗਏ । ਸਿੱਖ ਰੋਜ਼ ਸਵੇਰੇ ਉੱਠਣ ਤੇ ਫਿਕਰ ਨਾਲ ਮੁਸਲਮਾਨਾਂ ਦੇ ਬੂਹੇ ਖੜਕਾਣ ਕਿ ਜਾਗੋ ਨਮਾਜ਼ ਦਾ ਵਕਤ ਹੋ ਗਿਆ ਹੈ । ਪਰ ਕੁਝ ਦਿਨਾਂ ਵਿੱਚ ਹੀ ਸਿੱਖ ਇਸ ਕਾਰ ਤੋਂ ਤੰਗ ਆ ਗਏ , ਸੋਚਣ ਲੱਗੇ ਇਹ ਕੀ ਕਜ਼ੀਆ ਗਲ ਪਾ ਕੇ ਬੈਠ ਗਏ । ਸਿੱਖਾਂ ਨੇ ਮੋਲਵੀ ਨੂੰ ਨਾਲ ਲਿਆ ਮਹਾਰਾਜਾ ਰਣਜੀਤ ਸਿੰਘ ਨੂੰ ਅਰਜ਼ ਕੀਤੀ , ਮਹਾਰਾਜ ਮੋਲਵੀ ਬਾਂਗ ਦੇ ਲਿਆ ਕਰੇ , ਸਾਨੂੰ ਕੋਈ ਇਤਰਾਜ਼ ਨਹੀਂ , ਅਸੀਂ ਮੋਲਵੀ ਨੂੰ ਬਾਂਗ ਦੇਣੋ ਨਹੀਂ ਰੋਕਦੇ ।
ਇੰਝ ਮਹਾਰਾਜਾ ਰਣਜੀਤ ਸਿੰਘ ਨੇ ਦੋਹਾਂ ਨੂੰ ਟਿਕਾਣੇ ਲੈ ਆਏ । ਇਹ ਸੀ ਮਹਾਰਾਜਾ ਦੀ ਦਾਨਾਈ ।
ਅੱਜ ਸਾਡੀਆਂ ਅਦਾਲਤਾਂ ਜੱਜਾਂ ਵਕੀਲਾਂ ਨਾਲ ਭਰੀਆਂ ਪਈਆਂ ਹਨ । ਕਦੇ ਵੀ ਨਿਤਾਣੇ ਨੂੰ ਇਨਸਾਫ਼ ਮਿਲਿਆ ?
ਜਿਵੇਂ ਕਿਹਾ ਹੈ , ਇੱਸ ਅਦਾਲਤ ਵਿੱਚ ਬੰਦੇ ਬਿਰਖ਼ ਹੋ ਗਏ ।।
ਆਪ ਦੀਆਂ ਦੁਆਵਾਂ ਵਿੱਚ ,
– ਐਸ ਸੁਰਿੰਦਰ ਯੂ ਕੇ –

Check Also

ਅੰਮਿ੍ਤਸਰ ‘ਚੋਂ ਹੋ ਕੇ ਲੰਘਦੀ ਸੀ ਲੰਡਨ ਤੋਂ ਕੋਲਕਾਤਾ ਜਾਣ ਵਾਲੀ ਬੱਸ

ਸੁਰਿੰਦਰ ਕੋਛੜ Ajit Jalandhar ਲਗਾਤਾਰ ਤਿੰਨ ਦਹਾਕਿਆਂ ਤੱਕ ਵਿਸ਼ਵ ਦੀ ਸਭ ਤੋਂ ਲੰਮੀ ਯਾਤਰਾ ਕਰਵਾਉਣ …

%d bloggers like this: