Breaking News
Home / ਸਾਹਿਤ / ਦੇਖੋ ਮਨੁੱਖ ਕਿੰਨਾ ਬੇਰਹਿਮ ਹੈ- ਕਿਉਂ ਮਨੁੱਖ ਤੋਂ ਸਭ ਜੀਵ ਜੰਤੂ ਬਹੁਤ ਦੁਖੀ ਹਨ

ਦੇਖੋ ਮਨੁੱਖ ਕਿੰਨਾ ਬੇਰਹਿਮ ਹੈ- ਕਿਉਂ ਮਨੁੱਖ ਤੋਂ ਸਭ ਜੀਵ ਜੰਤੂ ਬਹੁਤ ਦੁਖੀ ਹਨ

ਸੰਸਾਰ ਦੇ ਮੈਡੀਕਲ ਕਾਲਜਾਂ, ਖੋਜ ਯੂਨੀਵਰਸਿਟੀਆਂ ਅਤੇ ਅਨੇਕਾਂ ਹੋਰ ਟਰੇਨਿੰਗ ਇੰਸਟੀਚਿਊਟਸ ਵਿੱਚ ਹਰ ਸਾਲ ਕਰੀਬ ਦਸ ਕਰੋੜ ਵੱਖ ਵੱਖ ਜਾਨਵਰਾਂ ਨੂੰ ਸਿਰਫ ਖੋਜ, ਦਵਾਈਆਂ ਦੀ ਪੜਤਾਲ ਜਾਂ ਮੈਡੀਕਲ ਟਰੇਨਿੰਗ ਦਿੰਦਿਆਂ ਬਹੁਤ ਹੀ ਤਕਲੀਫ਼ਦੇਹ ਮੌਤ ਮਾਰ ਦਿੱਤਾ ਜਾਂਦਾ ਹੈ।
ਕੁੱਝ ਨੂੰ ਤਾਂ ਬੇਹੱਦ ਤਕਲੀਫ਼ ਵਿੱਚੋਂ ਲੰਘਣਾ ਪੈਂਦਾ ਹੈ। ਇਹਨਾਂ ਵਿੱਚ ਭੇਡ, ਖਰਗੋਸ਼, ਚੂਹੇ, ਹੈਮਸਟਰ, ਗਿਨੀ ਪਿਗ, ਬਿੱਲੀ, ਬਾਂਦਰ, ਲੰਗੂਰ, ਮੱਛੀ, ਡੱਡੂ ਅਤੇ ਅਨੇਕਾਂ ਹੋਰ ਪਸ਼ੂ ਪੰਛੀਆਂ ਤੇ ਸਮੁੰਦਰੀ ਜੀਵਾਂ ਨੂੰ ਮਨੁੱਖੀ ਤਸ਼ੱਦਦ ਦਾ ਸਾਹਮਣਾ ਕਰਨਾ ਪੈਂਦਾ ਹੈ।
ਸੁੰਦਰਤਾ ਦੇ ਸਾਧਨਾਂ ਦੀ ਖੋਜ ਪੜਤਾਲ ਵੀ ਲੱਖਾਂ ਹੀ ਜਾਨਵਰਾਂ ਤੇ ਕੀਤੀ ਜਾਂਦੀ ਹੈ। ਜਾਨਵਰਾਂ ਦੀ ਜੱਤ, ਵਾਲ, ਲੂੰਅ ਜਾਂ ਖੰਭਾਂ ਨੂੰ ਉਤਾਰ ਕੇ ਉਹਨਾਂ ਨੂੰ ਪਿੰਜਰਿਆਂ ਚ ਬੰਦ ਕਰਕੇ ਰੱਖਿਆ ਜਾਂਦਾ ਹੈ ਤੇ ਉਹਨਾਂ ਦੀ ਚਮੜੀ ਤੇ ਰੰਗ ਗੋਰਾ ਕਰਨ ਵਾਲੀਆਂ ਕਰੀਮਾਂ, ਨੇਲਪਾਲਸ਼ਾਂ, ਝੁਰੜੀਆਂ, ਦਾਗਾਂ ਦੀਆਂ ਕਰੀਮਾਂ, ਵਾਲਾਂ ਦੇ ਸ਼ੈਂਪੂ, ਕੰਡੀਸ਼ਨਰ ਆਦਿ ਦੇ ਸਾਈਡ ਇਫੈਕਟ ਪਤਾ ਕਰਨ ਲਈ ਤਜ਼ਰਬੇ ਕੀਤੇ ਜਾਂਦੇ ਹਨ।
ਤੁਸੀਂ ਹੋਰ ਸੋਹਣੇ ਤੇ ਪਿਆਰੇ ਲੱਗਣ ਲਈ ਜਿੰਨੇ ਵੀ ਸੁੰਦਰਤਾ ਸਾਧਨ ਵਰਤਦੇ ਹੋ, ਉਨ੍ਹਾਂ ਨੂੰ ਤੁਹਾਡੇ ਵਾਸਤੇ ਵਧੀਆ ਬਣਾਉਣ ਲਈ ਹਰ ਇੱਕ ਕਰੀਮ, ਨੇਲ ਪਾਲਿਸ਼, ਲਿਪਸਟਿਕ, ਸ਼ੈਂਪੂ ਜਾਂ ਕਰੀਮ ਬਣਾਉਂਦਿਆਂ ਅਨੇਕਾਂ ਹੀ ਪਿਆਰੇ ਪਿਆਰੇ ਬਹੁਤ ਹੀ ਭੋਲੇ ਜੀਵ ਜੰਤੂਆਂ ਨੇ cosmetics testing ਦੌਰਾਨ ਭੁੱਖੇ ਪਿਆਸੇ ਰਹਿ ਰਹਿ ਕੇ ਤੜਪ ਤੜਪ ਕੇ ਜਾਨ ਦਿੱਤੀ ਹੁੰਦੀ ਹੈ।
ਔਰਤਾਂ ਦੇ ਹਾਰ ਸ਼ਿੰਗਾਰ, ਅਨੇਕਾਂ ਗਰਭਵਤੀ ਮਾਦਾ ਖਰਗੋਸ਼ ਨੂੰ ਕੌਸਮੈਟਿਕਸ ਵਾਲੀ ਖੁਰਾਕ ਖਾਣ ਲਈ ਦਿੱਤੀ ਜਾਂਦੀ ਹੈ ਜਾਂ ਉਹਨਾਂ ਦੀ ਜੱਤ ਉਤਾਰਕੇ ਉਹਨਾਂ ਦੇ ਸਰੀਰ ‘ਤੇ ਕੋਸਮੈਟਿਕਸ ਵਾਲੇ ਕੈਮੀਕਲਜ਼ ਮਲੇ ਜਾਂਦੇ ਹਨ ਫਿਰ ਉਹਨਾਂ ਨੂੰ ਉਹਨਾਂ ਦੇ ਪੇਟ ਚ ਪਲ ਰਹੇ ਬੱਚਿਆਂ ਸਮੇਤ ਮਾਰ ਦਿੱਤਾ ਜਾਂਦਾ ਹੈ ਤੇ ਉਹਨਾਂ ਅਤੇ ਉਨ੍ਹਾਂ ਦੇ ਭਰੂਣ ਤੇ ਦੇਖਿਆ ਜਾਂਦਾ ਹੈ ਕਿ ਕੈਮੀਕਲਜ਼ ਦਾ ਕੀ ਅਸਰ ਹੋਇਆ।
ਕੁੱਝ ਜਾਨਵਰਾਂ ਨੂੰ ਲਗਾਤਾਰ ਵੀਹ ਵੀਹ ਘੰਟਿਆਂ ਤੱਕ ਬਿਨਾਂ ਕੁੱਝ ਖੁਆਏ ਪਿਆਏ ਪੂਰੀ ਤਰ੍ਹਾਂ ਜਕੜ ਕੇ ਬਹੁਤ ਜ਼ਿਆਦਾ ਸਰਦੀ ਜਾਂ ਗਰਮੀ ਚ ਰੱਖਿਆ ਜਾਂਦਾ ਹੈ ਤਾਂ ਕਿ ਦਵਾਈਆਂ ਦਾ ਉਹਨਾਂ ਤੇ ਖਾਲੀ ਪੇਟ ਅਸਰ ਦੇਖਿਆ ਜਾ ਸਕੇ ਅਤੇ ਪਿੰਜਰੇ ਚੋਂ ਕੱਢਣ ਅਤੇ ਚੰਗੀ ਤਰ੍ਹਾਂ ਬੰਨਣ ਤੇ ਟਾਈਮ ਵਿਅਰਥ ਨਾਂ ਹੋਵੇ।
ਅੱਖਾਂ ਦੀਆਂ ਬਿਮਾਰੀਆਂ ਦੀਆਂ ਆਈ ਡਰੌਪਸ ਵੀ ਮਾਰਕਿਟ ਚ ਉਤਾਰਨ ਤੋਂ ਪਹਿਲਾਂ ਜਾਨਵਰਾਂ ਦੀਆਂ ਅੱਖਾਂ ਚ ਲਗਾਤਾਰ ਪਾ ਪਾ ਕੇ ਚੈੱਕ ਕੀਤੀਆਂ ਜਾਂਦੀਆਂ ਹਨ। ਮਨੁੱਖ ਦੀ ਨਜ਼ਰ ਵਧਾਉਣ ਜਾਂ ਅੱਖਾਂ ਦੀ ਕੋਈ ਵੀ ਇੱਕ ਦਵਾਈ ਬਣਾਉਣ ਚ ਹਜ਼ਾਰਾਂ ਹੀ ਜਾਨਵਰਾਂ ਦੀਆਂ ਅੱਖਾਂ ਖਰਾਬ ਕੀਤੀਆਂ ਗਈਆਂ ਹੁੰਦੀਆਂ ਹਨ।


ਅੱਖਾਂ ਦੀਆਂ ਦਵਾਈਆਂ ਬਣਾਉਂਦਿਆਂ ਜਾਂ ਦਵਾਈਆਂ ਦੇ ਟੈਸਟ ਕਰਦਿਆਂ ਕਰੀਬ ਤੀਹ ਪ੍ਰਤੀਸ਼ਤ ਜਾਨਵਰ ਅੰਨੇ ਹੋ ਜਾਂਦੇ ਹਨ। ਕਰੀਬ ਵੀਹ ਪ੍ਰਤੀਸ਼ਤ ਦੀਆਂ ਅੱਖਾਂ ਦੀਆਂ ਭਿਆਣਕ ਬੀਮਾਰੀਆਂ ਬਣ ਜਾਂਦੇ ਹਨ। ਕਰੀਬ ਪੱਚੀ ਪ੍ਰਤੀਸ਼ਤ ਦੇ ਬਾਕੀ ਰਹਿੰਦੀ ਉਮਰ ਤੱਕ ਅੱਖਾਂ ਚ ਇੰਨੀ ਕੁ ਅਲੱਰਜੀ ਹੋ ਜਾਂਦੀ ਹੈ ਕਿ ਉਹ ਦਿਨ ਰਾਤ ਤੜਫਦੇ ਰਹਿੰਦੇ ਹਨ।
ਇਸੇ ਤਰ੍ਹਾਂ ਸਰਜਰੀ ਦੇ ਮਾਹਿਰ ਡਾਕਟਰ ਬਣਾਉਣ ਲੱਗਿਆਂ ਵੀ ਅਨੇਕਾਂ ਅੰਗਾਂ ਦੀ ਸਰਜਰੀ ਕਰਨੀ ਜੀਵ ਜੰਤੂਆਂ ਤੇ ਹੀ ਸਿਖਾਈ ਜਾਂਦੀ ਹੈ। ਦਿਲ, ਜਿਗਰ, ਗੁਰਦਿਆਂ, ਦਿਮਾਗ ਆਦਿ ਅੰਗਾਂ ਦੀ ਸਰਜਰੀ ਪਸ਼ੂ ਪੰਛੀਆਂ ਤੇ ਜਦ ਕੀਤੀ ਜਾਂਦੀ ਹੈ ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਬੇਹੋਸ਼ ਵੀ ਨਹੀਂ ਕੀਤਾ ਜਾਂਦਾ ਤੇ ਉਹਨਾਂ ਦੀ ਸਰਜਰੀ ਰੋਕ ਰੋਕ ਕੇ ਲੈਕਚਰ ਦਿੱਤਾ ਜਾਂਦਾ ਹੈ। ਤਦ ਉਹ ਬੇਹੱਦ ਤੜਪ ਰਹੇ ਹੁੰਦੇ ਹਨ। ਅਜਿਹੀਆਂ ਸਰਜਰੀਆਂ ਤੋਂ ਬਾਅਦ ਅਨੇਕਾਂ ਜੀਵ ਅੰਗ ਹੀਣ ਹੋ ਜਾਂਦੇ ਹਨ ਤੇ ਅਨੇਕਾਂ ਕੁੱਝ ਵੀ ਖਾਣ ਪੀਣ ਦੇ ਕਾਬਲ ਨਹੀਂ ਰਹਿੰਦੇ।
ਸੰਸਾਰ ਭਰ ਦੀਆਂ ਸਭ ਰਿਸੱਰਚ ਲੈਬਜ਼ ਵਿੱਚ ਹਰ ਇੱਕ ਬਾਇਓਲੋਜੀ ਲੈੱਸਨ ਲਈ ਵੀ ਹਜ਼ਾਰਾਂ ਜੀਵਾਂ ਨੂੰ ਬਹੁਤ ਬੁਰੀ ਤਰ੍ਹਾਂ ਤੜਫਾਕੇ ਮਾਰਿਆ ਜਾਂਦਾ ਹੈ। ਬੀਮਾਰੀਆਂ ਬਣਨ ਦੇ ਕਾਰਨ ਪਤਾ ਲਾਉਣ ਲਈ ਬਾਇਉ ਮੈਡੀਕਲ ਰਿਸੱਰਚ ਦੌਰਾਨ ਵੀ ਹਜ਼ਾਰਾਂ ਜੀਵਾਂ ਨੂੰ ਬੜੀ ਹੀ ਬੇਰਹਿਮੀ ਨਾਲ ਤਸੀਹੇ ਦੇ ਕੇ ਮਾਰਿਆ ਜਾਂਦਾ ਹੈ।
ਭਾਵੇਂ ਐਨੇ ਜੀਵਾਂ ਤੇ ਖਤਰਨਾਕ ਤਜ਼ਰਬੇ ਕਰਕੇ ਉਹਨਾਂ ਦੀਆਂ ਜਾਨਾਂ ਲੈ ਕੇ ਬਣਾਏ ਪ੍ਰਡਕਟ ਬਹੁਤ ਮਹਿੰਗੇ ਮੁੱਲ ਵੇਚੇ ਜਾਂਦੇ ਹਨ ਲੇਕਿਨ ਫਿਰ ਵੀ ਮਨੁੱਖ ਉਸ ਚੋਂ ਇੱਕ ਪੈਸਾ ਵੀ ਉਹਨਾਂ ਤੜਫਦੇ ਜੀਵਾਂ ਦੀ ਭਿਲਾਈ ਲਈ ਨਹੀਂ ਵਰਤਦਾ। ਲੰਬੀ ਚੌੜੀ ਖੋਜ ਕਰਕੇ ਬਣਾਏ ਪ੍ਰਡਕਟ ਬਹੁਤ ਲੋਕਾਂ ਦੇ ਫਿੱਟ ਨਹੀਂ ਬੈਠਦੇ ਕਿਉਂਕਿ ਐਨੀਮਲ ਟੈਸਟਿੰਗ ਰਿਜ਼ਲਟ ਆਮ ਤੌਰ ਤੇ ਮਿਸਲੀਡਿੰਗ ਵੀ ਹੁੰਦੇ ਹਨ। ਯਾਨਿ ਕਿ ਬਹੁਤ ਕੈਮੀਕਲ ਐਸੇ ਵੀ ਹਨ ਜੋ ਜੀਵਾਂ ਦਾ ਨੁਕਸਾਨ ਨਹੀਂ ਕਰਦੇ ਲੇਕਿਨ ਮਨੁੱਖ ਲਈ ਹਾਨੀਕਾਰਕ ਹੁੰਦੇ ਹਨ।
ਹੁਣ ਜਦ ਦੀ ਕਰੋਨਾ ਮਹਾਂਮਾਰੀ ਆਈ ਹੈ ਤਦ ਦੀ ਕਰੋਨਾ ਵਾਇਰਸ ਵੈਕਸੀਨ ਬਣਾਉਣ ਲਈ ਲੱਖਾਂ ਹੀ ਜੀਵਾਂ ਦੀ ਜਾਨ ਲੈ ਲਈ ਗਈ ਹੈ ਤੇ ਲੱਖਾਂ ਹੀ ਜੀਵਾਂ ਨੂੰ ਖਤਰਨਾਕ ਇਨਫੈਕਸ਼ਨਜ਼ ਜਾਂ ਅਲੱਰਜੀਜ਼ ਨੇ ਘੇਰ ਲਿਆ ਹੈ।
ਸੰਸਾਰ ਦੇ ਸਭ ਦੇਸ਼ਾਂ ਦੀਆਂ ਹਜ਼ਾਰਾਂ ਹੀ ਖੋਜ ਸੰਸਥਾਵਾਂ ਨੇ ਕੋਵਿਡ-19 ਦੀ ਵੈਕਸੀਨ ਬਣਾਉਣ ਲਈ ਹੁਣ ਤੱਕ ਲੱਖਾਂ ਹੀ ਜੀਵਾਂ ਨੂੰ ਕੋਹ ਕੋਹ ਕੇ ਮਾਰ ਦਿੱਤਾ ਗਿਆ ਹੈ ਤੇ ਲੱਖਾਂ ਹੀ ਬਹੁਤ ਹੀ ਭੋਲੇ ਭਾਲੇ ਜੀਵਾਂ ਨੂੰ ਦਿਨ ਰਾਤ ਮਨੁੱਖੀ ਤਸ਼ੱਦਦ ਦਾ ਸਾਹਮਣਾ ਖੋਜ ਲੈਬਾਰਟਰੀਆਂ ਵਿਚ ਕਰਨਾ ਪੈ ਰਿਹਾ ਹੈ। ਉਹਨਾਂ ਨੂੰ ਟਾਈਮ ਸਿਰ ਖਾਣਾ ਪਾਣੀ ਵੀ ਨਹੀਂ ਦਿੱਤਾ ਜਾ ਰਿਹਾ ਅਤੇ ਉਹਨਾਂ ਦੀ ਤਕਲੀਫ਼ ਘਟਾਉਣ ਜਾਂ ਉਹਨਾਂ ਤੇ ਰਹਿਮ ਕਰਨ ਦੀ ਤਾਂ ਗੱਲ ਹੀ ਛੱਡੋ।
ਭਾਵੇਂ ਮਨੁੱਖ ਨੇ ਅਪਣੀਆਂ ਗਲਤੀਆਂ ਕਾਰਨ ਹੀ ਖਤਰਨਾਕ ਬੀਮਾਰੀਆਂ ਜਾਂ ਮਹਾਂਮਾਰੀਆਂ ਪੈਦਾ ਕੀਤੀਆਂ ਹੁੰਦੀਆਂ ਹਨ ਲੇਕਿਨ ਹਰ ਵਾਰ ਜੀਵ ਜੰਤੂਆਂ ਦੇ ਨਾਂ ਲਾ ਦਿੱਤਾ ਜਾਂਦਾ ਹੈ। ਵੈਸੇ ਵੀ ਮਨੁੱਖ ਜੀਵ ਜੰਤੂਆਂ ਨੂੰ ਬੇਹੱਦ ਬੇਰਹਿਮੀ ਨਾਲ ਮਾਰਦਾ ਰਹਿੰਦਾ ਹੈ।
ਲੇਕਿਨ ਕਿਸੇ ਮਹਾਂਮਾਰੀ ਫੈਲਣ ਬਾਅਦ ਬਹੁਤ ਜੀਵ ਜੰਤੂਆਂ ਨੂੰ ਵੱਡੇ ਪੱਧਰ ਤੇ ਮਾਰ ਦਿੱਤਾ ਜਾਂਦਾ ਹੈ। ਲੇਕਿਨ ਜਦ ਦਾ ਮਨੁੱਖ ਦੇ ਸਿਰ ਸਾਇੰਸ ਦਾ ਭੂਤ ਸੁਆਰ ਹੋਇਆ ਹੈ ਤਦ ਦਾ ਤਾਂ ਮਨੁੱਖ ਨੇ ਜੀਵ ਜੰਤੂਆਂ ਤੇ ਅਤਿਆਚਾਰ ਦੀ ਤਾਂ ਇੰਤਹਾ ਹੀ ਕਰ ਦਿੱਤੀ ਹੈ।
ਖੇਤੀ ਖੋਜ ਦੌਰਾਨ ਅਤੇ ਹੋਰ ਉਤਪਾਦਨ ਵਧਾਉਣ ਚ ਵੀ ਅਨੇਕਾਂ ਜੀਵਾਂ ਨੂੰ ਮਨੁੱਖ ਨੇ ਖੇਤੀ ਜ਼ਹਿਰਾਂ ਨਾਲ ਖਤਮ ਹੀ ਕਰ ਦਿੱਤਾ ਹੈ। ਪਸ਼ੂਆਂ ਦੇ ਦੁੱਧ ਵਧਾਉਣ, ਨਸਲ ਸੁਧਾਰਨ, ਅੰਡਿਆਂ ਦਾ ਉਤਪਾਦਨ ਜਾਂ ਕੁਆਲਿਟੀ ਸੁਧਾਰਨ ਆਦਿ ਦੇ ਨਾਂ ਤੇ ਲੱਖਾਂ ਪਸ਼ੂਆਂ ਅਤੇ ਪੰਛੀਆਂ ਨੂੰ ਬੇਹੱਦ ਤਸੀਹੇ ਤੇ ਤਕਲੀਫ਼ਾਂ ਦਿੱਤੀਆਂ ਜਾਂਦੀਆਂ ਹਨ।
Curiosity-Driven Research ਦੌਰਾਨ ਵੀ ਬਹੁਤ ਜੀਵ ਜੰਤੂਆਂ ਨੂੰ ਬਹੁਤ ਤਰਾਂ ਦੀਆਂ ਤਕਲੀਫ਼ਾਂ ਦਿੱਤੀਆਂ ਜਾਂਦੀਆਂ ਹਨ।
ਇਸ ਵਕਤ ਮਨੁੱਖ ਤੋਂ ਸਭ ਜੀਵ ਜੰਤੂ ਬਹੁਤ ਦੁਖੀ ਹਨ। ਲੇਕਿਨ ਮਨੁੱਖ ਆਪ ਅਜੇ ਵੀ ਅਪਣੇ ਆਪ ਨੂੰ ਸੁਖੀ ਨਹੀਂ ਮਹਿਸੂਸ ਕਰ ਰਿਹਾ। ਸਭ ਜੀਵ ਜੰਤੂਆਂ ਨੂੰ ਦੁਖੀ ਕਰਕੇ ਅਤੇ ਸਾਰੀ ਧਰਤੀ ਦਾ ਇਕੱਲਾ ਮਾਲਕ ਹੋ ਕੇ ਵੀ ਸੰਤੁਸ਼ਟ ਨਹੀਂ ਤੇ ਨਾ ਖੁਸ਼ ਹੈ। ਜੁੱਤੀਆਂ ਦੀ ਹੀ ਘਾਟ ਹੈ! ਹੋਰ ਕੀ ਹੈ!!
ਡਾ ਬਲਰਾਜ ਬੈਂਸ ਡਾ ਕਰਮਜੀਤ ਕੌਰ ਬੈਂਸ
ਬੈਂਸ ਹੈਲਥ ਸੈਂਟਰ ਮੋਗਾ 9463038229
ਦੂਜਿਆਂ ਨੂੰ ਦੁਖੀ ਕਰਕੇ ਸੁੱਖ ਹਾਸਲ ਕਰਨਾ ਸਭ ਤੋਂ ਵੱਡਾ ਪਾਪ ਹੈ। ਦੂਜਿਆਂ ਦੇ ਦੁੱਖ ਕੱਟਣ ਲਈ ਅਪਣੇ ਸੁਖ ਤਿਆਗਣਾ ਸਭ ਤੋਂ ਵੱਡਾ ਪੁੰਨ ਹੁੰਦਾ ਹੈ।

Check Also

ਅੰਮਿ੍ਤਸਰ ‘ਚੋਂ ਹੋ ਕੇ ਲੰਘਦੀ ਸੀ ਲੰਡਨ ਤੋਂ ਕੋਲਕਾਤਾ ਜਾਣ ਵਾਲੀ ਬੱਸ

ਸੁਰਿੰਦਰ ਕੋਛੜ Ajit Jalandhar ਲਗਾਤਾਰ ਤਿੰਨ ਦਹਾਕਿਆਂ ਤੱਕ ਵਿਸ਼ਵ ਦੀ ਸਭ ਤੋਂ ਲੰਮੀ ਯਾਤਰਾ ਕਰਵਾਉਣ …

%d bloggers like this: