Breaking News
Home / ਅੰਤਰ ਰਾਸ਼ਟਰੀ / ਭਾਰਤ ਨੇ ਕੋਸੋਵੋ ਦੀ ਆਜ਼ਾਦੀ ਨੂੰ ਪ੍ਰਵਾਨ ਨਹੀਂ ਕੀਤਾ

ਭਾਰਤ ਨੇ ਕੋਸੋਵੋ ਦੀ ਆਜ਼ਾਦੀ ਨੂੰ ਪ੍ਰਵਾਨ ਨਹੀਂ ਕੀਤਾ

90 ਦੀ ਦਹਾਈ ਵਿਚ ਜਦੋਂ ਸੋਵੀਅਤ ਯੂਨੀਅਨ ਟੁੱਟਿਆ ਉਦੋਂ ਹੀ ਯੂਗੋਸਲਾਵੀਆ ਵੀ ਟੁੱਟਾ । ਯੂਗੋਸਲਾਵੀਆ ਵਿਚੋਂ ਹੀ ਸਰਬੀਆ ਵੀ ਆਜ਼ਾਦ ਹੋਇਆ , ਕੋਸੋਵੋ ਦਾ ਖਿੱਤਾ ਸਰਬੀਆ ਦੇ ਕੋਲ ਚਲਾ ਗਿਆ । ਕੋਸੋਵੋ ਦੇ ਲੋਕ ਵੀ ਆਜ਼ਾਦੀ ਚਾਹੁੰਦੇ ਸੀ । ਲੇਕਿਨ ਸਰਬੀਆ ਨੇ ਕੋਸੋਵੇ ਦੇ ਲੋਕਾਂ ਦੀ ਆਜ਼ਾਦੀ ਦੀ ਮੰਗ ਨੂੰ ਨਾ ਪ੍ਰਵਾਨ ਕਰ ਕੇ ਕੋਸੋਵੋ ਲੋਕਾਂ ਦੀ ਨਸਲਕੁਸ਼ੀ ਸ਼ੁਰੂ ਕਰ ਦਿੱਤੀ । ਲੱਖਾਂ ਕੋਸੋਵੋ ਲੋਕ ਸਰਬੀਅਨ ਫੌਜ ਨੇ ਮਾਰ ਦਿੱਤੇ । ਸਰਬੀਆ ਦੇ ਜ਼ਬਰ ਜ਼ੁਲਮ ਕੋਸੋਵੋ ਦੀ ਆਜ਼ਾਦੀ ਨੂੰ ਰੋਕ ਨਾ ਸਕੇ । ਜਦੋਂ ਜ਼ਬਰ ਹੱਦੋਂ ਵੱਧ ਗਿਆ 1991 ਵਿਚ ਯੂ ਐਨ ਓ ਨੇ ਕੋਸੋਵੋ ਵਿਚ ਰਿਫਰੈਡਿੰਮ ਕਰਵਾਇਆ । 99.98 % ਲੋਕਾਂ ਨੇ ਆਜ਼ਾਦੀ ਦੇ ਹੱਕ ਵਿਚ ਵੋਟ ਪਾਈ । ਰਿਫ਼ਰੈਡਿੰਮ ਤੋਂ ਬਾਅਦ ਵੀ ਸਰਬੀਆ ਨੇ ਕੋਸੋਵੋ ਨੂੰ ਗੁਲਾਮ ਰੱਖਿਆ । ਅਖੀਰ ਸਰਬੀਅਨ ਫੌਜ ਦੇ ਜ਼ਬਰ ਕਾਰਨ ਸਰਬੀਆ ਤੇ ਬਾਹਰਲੇ ਮੁਲਕਾਂ ਨੇ ਦਬਾਅ ਪਾਇਆ ਕਿ ਉਹ ਕੋਸੋਵੋ ਨੂੰ ਆਜ਼ਾਦ ਕਰੇ । 17 ਫਰਵਰੀ 2008 ਨੂੰ ਕੋਸੋਵੋ ਇਕ ਆਜ਼ਾਦ ਮੁਲਕ ਵਜੋਂ ਦੁਨੀਆ ਦੇ ਨਕਸ਼ੇ ਤੇ ਵਿਖਾਈ ਦੇਣ ਲੱਗ ਪਿਆ ਹੈ ।
ਕੋਸੋਵੇ ਦਾ ਖੇਤਰਫਲ 10,908 ਵਰਗ ਕਿਲੋਮੀਟਰ ਹੈ । ਆਬਾਦੀ 19,58000 ਹੈ । ਕੋਸੋਵੋ ਜ਼ਮੀਨਬੰਦ ਦੇਸ਼ ਹੈ ਇਸ ਦੀਆਂ ਸਰਹੱਦਾਂ ਸਰਬੀਆ , ਮਕਦੂਨੀਆ , ਅਲਬੇਨੀਆ , ਮੋਨਤੀਨੈਗਰੋ ਨਾਲ ਲਗਦੀਆਂ ਹਨ । ਕੋਸੋਵੋ ਨਾਲ ਸਮੁੰਦਰ ਨਹੀਂ ਲਗਦਾ ।

ਆਜ਼ਾਦੀ ਲੈਣ ਵੇਲੇ ਕੋਸੋਵੇ ਦੇ ਲੋਕ ਨਾ ਸਮੁੰਦਰ , ਰਕਬੇ , ਆਬਾਦੀ ਦੀ ਦੁਚਿਤੀ ਵਿਚ ਨਹੀਂ ਪਏ । ਕੇਵਲ ਆਜ਼ਾਦ ਹੋਣ ਨੂੰ ਪਹਿਲ ਦਿੱਤੀ । ਕੋਸੋਵੋ ਦੀ ਆਜ਼ਾਦ ਹੈਸੀਅਤ ਨੂੰ ਦੁਨੀਆ ਦੇ 112 ਦੇਸ਼ਾਂ ਨੇ ਪ੍ਰਵਾਨ ਕਰ ਲਿਆ ਹੈ । ਭਾਰਤ ਸਰਬੀਆ ਨੇ ਕੋਸੋਵੋ ਨੂੰ ਮਾਨਤਾ ਨਹੀਂ ਦਿੱਤੀ । ਜਿਵੇਂ ਭਾਰਤ ਦੀ ਜ਼ਹਿਨੀਅਤ ਨੇ ਪਾਕਿਸਤਾਨ ਦੇ ਵਜੂਦ ਨੂੰ ਦਿਲੋਂ ਕਦੇ ਕਬੂਲ ਨਹੀਂ ਕੀਤਾ । ਇਹੋ ਜ਼ਹਿਨੀਅਤ ਸਰਬੀਆ ਕੋਸੋਵੋ ਲਈ ਰੱਖਦਾ ਹੈ । ਜੇ ਭਾਰਤ ਕੋਸੋਵੋ ਦੀ ਆਜ਼ਾਦੀ ਨੂੰ ਮਾਨਤਾ ਦਿੰਦਾ ਹੈ ਇਸ ਨਾਲ ਭਾਰਤ ਦਾ ਕਸ਼ਮੀਰ ਵਾਰੇ ਨਜ਼ਰੀਆ ਗਲਤ ਸਾਬਿਤ ਹੁੰਦਾ ਹੈ । ਕੋਸੋਵੋ ਦੀ ਅੰਬੈਸੀ ਭਾਰਤ ਵਿਚ ਨਹੀਂ ਹੈ ਜਦਕਿ ਪਾਕਿਸਤਾਨ ਵਿਚ ਮੌਜੂਦ ਹੈ ।
ਕੋਸੋਵੋ ਦੀ 96 % ਆਬਾਦੀ ਮੁਸਲਮਾਨ ਹੈ । 4 % ਦੂਸਰੇ ਮਜ਼ਬਾਂ ਦੇ ਲੋਕ ਵੱਸਦੇ ਹਨ । ਕੋਸੋਵੋ ਦੀ ਮੁਸਲਮਾਨ ਆਬਾਦੀ ਘੱਟ ਗਿਣਤੀਆਂ ਨੂੰ ਤੰਗ ਪਰੇਸ਼ਾਨ ਨਹੀਂ ਕਰਦੀ ।
2002 ਤੋਂ ਕੋਸੋਵੋ ਵਿਚ ਯੂਰੋ ਕਰੰਸੀ ਚਲਦੀ ਹੈ । ਜਦਕਿ ਕੋਸੋਵੋ ਯੂਰਪੀ ਯੂਨੀਅਨ ਦਾ ਮੈਂਬਰ ਨਹੀਂ ਹੈ । ਕੋਸੋਵੋ ਦੇ ਸ਼ਹਿਰੀ 48 ਦੇਸ਼ਾਂ ਵਿਚ ਬਗੈਰ ਵੀਜ਼ਾ ਤੋਂ ਦਾਖਲ ਹੋ ਸਕਦੇ ਹਨ । ਅੱਜ ਕੋਸੋਵੋ ਵਿਚ ਡੈਮੋਕਰੇਟਿਵ ਹਕੂਮਤ ਹੈ । ਕੋਸੋਵੋ ਦਾ ਆਪਣਾ ਕੌਮੀ ਝੰਡਾ ਆਪਣੀ ਫੌਜ ਹੈ ।
( ਐਸ ਸੁਰਿੰਦਰ )

Check Also

“ਖਾਲਸਾ ਸੈਂਟਰ ਗੁਰਮਤਿ ਕੈਂਪ” ਦੀ ਇਮਾਰਤ ਅੱਗ ਨਾਲ ਨੁਕਸਾਨੀ ਗਈ

ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ ਸਰੀ ਤੋਂ ਤਕਰੀਬਨ 75 ਕਿਲੋਮੀਟਰ ਦੂਰ ਅਤੇ ਐਬਸਫੋਰਡ …

%d bloggers like this: