Breaking News
Home / ਅੰਤਰ ਰਾਸ਼ਟਰੀ / ਕੈਲਗਰੀ ਦੇ ਗੁਰਸਿੱਖ ਨੌਜਵਾਨ ਦੀ ਲੇਕ ਲੂਈਜ਼ ‘ਚ ਡੁੱਬਣ ਕਾਰਨ ਮੌਤ

ਕੈਲਗਰੀ ਦੇ ਗੁਰਸਿੱਖ ਨੌਜਵਾਨ ਦੀ ਲੇਕ ਲੂਈਜ਼ ‘ਚ ਡੁੱਬਣ ਕਾਰਨ ਮੌਤ

ਕੈਨੇਡਾ ਵਿੱਚ ਝੀਲਾਂ ਅਤੇ ਦਰਿਆਵਾਂ ‘ਚ ਡੁੱਬ ਕੇ ਮੌਤ ਹੋਣ ਦਾ ਸਿਲਸਿਲਾ ਰੁਕ ਨਹੀਂ ਰਿਹਾ। ਬੀਸੀ ਦੀ ਕਲਟਸ ਲੇਕ ‘ਚ ਸ਼ਨੀਵਾਰ ਡੁੱਬ ਕੇ ਪੂਰੇ ਹੋਏੇ ਮਨਪ੍ਰੀਤ ਸਿੰਘ ਬਾਰੇ ਹਾਲੇ ਭਾਈਚਾਰਾ ਸੋਗ ਮਨਾ ਹੀ ਰਿਹਾ ਸੀ ਕਿ ਹੁਣ ਕੈਲਗਰੀ ਦੇ ਇੱਕ ਨੌਜਵਾਨ ਦੀ ਲੇਕ ਲੂਈਜ਼ (ਅਲਬਰਟਾ) ਵਿਖੇ ਡੁੱਬਣ ਕਾਰਨ ਮੌਤ ਹੋਣ ਦੀ ਖ਼ਬਰ ਆ ਰਹੀ ਹੈ।
ਇਹ ਗਗਨਦੀਪ ਸਿੰਘ ਦੀ ਆਖਰੀ ਤਸਵੀਰ ਹੋ ਨਿੱਬੜੀ, ਜੋ ਅਲਬਰਟਾ ਦੀ ਲੇਕ ਲੂਈਜ਼ ‘ਤੇ ਉਸਨੇ ਖਿਚਵਾਈ।

ਨੌਜਵਾਨੋ! ਤੁਹਾਡੀ ਜਾਨ ਅਜਿਹੀਆਂ ਤਸਵੀਰਾਂ ਨਾਲ਼ੋਂ ਕਿਤੇ ਵੱਧ ਕੀਮਤੀ ਹੈ। ਇਸਨੂੰ ਗੰਭੀਰਤਾ ਨਾਲ ਲਵੋ, ਘਰ ਤੁਹਾਡੇ ਮਾਪੇ ਤੁਹਾਡਾ ਰਾਹ ਉਡੀਕਦੇ ਹਨ।
ਮ੍ਰਿਤਕ ਦੇ ਜਾਣਕਾਰਾਂ ਮੁਤਾਬਕ ਇਸ ਨੌਜਵਾਨ ਦਾ ਨਾਮ ਗਗਨਦੀਪ ਸਿੰਘ ਸੀ, ਜੋ ਕਿ 2016 ਵਿੱਚ ਬਤੌਰ ਵਿਦਿਆਰਥੀ ਕੈਲਗਰੀ ਆਇਆ ਸੀ। ਕੈਲਗਰੀ ਦੇ ਬੌਅ ਵੈਲੀ ਕਾਲਜ ਦਾ ਵਿਦਿਆਰਥੀ ਗਗਨ ਸਿੰਘ ਧਾਰਮਿਕ ਬਿਰਤੀ ਵਾਲਾ ਇਨਸਾਨ ਸੀ, ਜੋ ਪੂਰਨ ਬਾਣੇ ਵੀ ਧਾਰਨ ਕਰਦਾ ਸੀ ਅਤੇ ਗੁਰਦੁਆਰਾ ਸਾਹਿਬ ਵਿਖੇ ਸੇਵਾ ‘ਚ ਵੀ ਹੱਥ ਵਟਾਉੰਦਾ ਸੀ।

ਹਾਲੇ ਸਵੇਰੇ ਹੀ ਬੀਸੀ ਦੀ ਕਲਟਸ ਲੇਕ ਵਿਖੇ ਡੁੱਬੇ ਮਨਪ੍ਰੀਤ ਸਿੰਘ ਦੀ ਖ਼ਬਰ ਸਾਂਝੀ ਕੀਤੀ ਸੀ। ਮਨਪ੍ਰੀਤ ਸਿੰਘ ਸਰੀ ਦੀ ਕਵਾਂਟਲਨ ਯੂਨੀਵਰਸਿਟੀ ਵਿਖੇ ਪੜ੍ਹਦਾ ਸੀ ਅਤੇ ਹਾਲ ਹੀ ਵਿੱਚ ਉਸਨੂੰ ਵਰਕ ਪਰਮਿਟ ਮਿਲਿਆ ਸੀ। ਅਗਲੇ ਹਫਤੇ ਉਹ ਪੀ. ਆਰ. ਲਈ ਵਿਨੀਪੈਗ ਮੂਵ ਹੋ ਰਿਹਾ ਸੀ। ਉਸਦਾ ਪਿੰਡ ਚੱਕ ਸ਼ਰੀਫ ਜ਼ਿਲ੍ਹਾ ਗੁਰਦਾਸਪੁਰ ਸੀ।
ਹਰ ਸਾਲ ਕੈਨੇਡਾ ‘ਚ ਗਰਮੀਆਂ ਦੌਰਾਨ ਝੀਲਾਂ-ਦਰਿਆਵਾਂ ‘ਚ ਡੁੱਬਣ ਕਾਰਨ ਦਰਜਨਾਂ ਮੌਤਾਂ ਹੁੰਦੀਆਂ ਹਨ। ਬੀਤੇ ਕੁਝ ਸਾਲਾਂ ‘ਚ ਪੰਜਾਬੀਆਂ, ਖਾਸਕਰ ਪੰਜਾਬ ਤੋਂ ਨਵੇਂ ਆਏ ਨੌਜਵਾਨਾਂ ਵਲੋਂ ਡੁੱਬ ਕੇ ਜਾਨ ਗਵਾਉਣ ਦੀਆਂ ਘਟਨਾਵਾਂ ‘ਚ ਵਾਧਾ ਹੋਇਆ ਹੈ।

ਇਹ ਝੀਲਾਂ-ਦਰਿਆ ਉਪਰੋਂ ਬਹੁਤ ਸ਼ਾਂਤ ਦਿਸਦੇ ਹਨ ਪਰ ਅਚਾਨਕ ਡੂੰਘੇ ਹੋ ਜਾਂਦੇ ਹਨ ਤੇ ਪਾਣੀ ਬਹੁਤ ਜ਼ਿਆਦਾ ਠੰਡਾ ਹੋਣ ਕਾਰਨ ਕੁਝ ਮਿੰਟਾਂ ‘ਚ ਹੀ ਹਾਈਪੋਥਰਮੀਆ ਕਰਨ ਵੀ ਜਾਨ ਨਿਕਲ ਜਾਂਦੀ ਹੈ।

ਸਥਾਨਕ ਮੀਡੀਆ ਵਲੋਂ ਲਗਭਗ ਹਰ ਹਫਤੇ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਿ ਜੇ ਤੈਰਨਾ ਨਹੀਂ ਆਉਂਦਾ ਤਾਂ ਪਾਣੀ ਤੋਂ ਦੂਰ ਰਹੋ, ਸੇਫਟੀ ਵੈਸਟ ਬਿਨਾ ਪਾਣੀ ‘ਚ ਨਾ ਜਾਓ ਪਰ ਜਾਪਦਾ ਹੈ ਕਿ ਇਨ੍ਹਾਂ ਚਿਤਾਵਨੀਆਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ, ਜੋ ਘਾਤਕ ਸਿੱਧ ਹੋ ਰਿਹਾ ਹੈ।

Check Also

“ਖਾਲਸਾ ਸੈਂਟਰ ਗੁਰਮਤਿ ਕੈਂਪ” ਦੀ ਇਮਾਰਤ ਅੱਗ ਨਾਲ ਨੁਕਸਾਨੀ ਗਈ

ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ ਸਰੀ ਤੋਂ ਤਕਰੀਬਨ 75 ਕਿਲੋਮੀਟਰ ਦੂਰ ਅਤੇ ਐਬਸਫੋਰਡ …

%d bloggers like this: