Breaking News
Home / ਪੰਥਕ ਖਬਰਾਂ / ਸੁਖਬੀਰ ਬਾਦਲ ਨੇ ਨਹੀਂ ਭੇਜੀ ਰਾਮ ਰਹੀਮ ਲਈ ਪੋਸ਼ਾਕ, ਅਕਾਲੀ ਦਲ ਨੂੰ ਬਦਨਾਮ ਕਰਨ ਦੀ ਸਾਜਿਸ਼- ਲੌਂਗੋਵਾਲ

ਸੁਖਬੀਰ ਬਾਦਲ ਨੇ ਨਹੀਂ ਭੇਜੀ ਰਾਮ ਰਹੀਮ ਲਈ ਪੋਸ਼ਾਕ, ਅਕਾਲੀ ਦਲ ਨੂੰ ਬਦਨਾਮ ਕਰਨ ਦੀ ਸਾਜਿਸ਼- ਲੌਂਗੋਵਾਲ

ਬਰਨਾਲਾ: ਡੇਰਾ ਸਿਰਸਾ ਮੁਖੀ ਦੀ ਪੋਸ਼ਾਕ ਮਾਮਲੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਨਾਂ ਆਉਣ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਨੂੰ ਰਾਜਨੀਤੀ ਕਰਾਰ ਦਿੱਤਾ ਹੈ।ਲੌਂਗੋਵਾਲ ਅੱਜ ਬਰਨਾਲਾ ਦੇ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਪੋਸ਼ਾਕ ਮਾਮਲੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਡੇਰਾ ਸਿਰਸਾ ਮੁਖੀ ਦੀ ਪੋਸ਼ਾਕ ਨਾਲ ਜੋੜ ਕੇ ਬਦਨਾਮ ਕਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਕਰਨ ਵਾਲੀਆਂ ਪਾਰਟੀਆਂ ਤੇ ਲੀਡਰ ਇਸ ਮਾਮਲੇ ‘ਤੇ ਰਾਜਨੀਤੀ ਕਰ ਰਹੇ ਹਨ।

ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਿਆਂ ਵਿੱਚ ਦੁੱਧ-ਘਿਓ ਸਬੰਧੀ ਟੈਂਡਰ ਗੁਜਰਾਤ ਦੀ ਕੰਪਨੀ ਨੂੰ ਦਿੱਤੇ ਜਾਣ ਦੇ ਮਾਮਲੇ ਤੇ ਕਿਹਾ ਕਿ ਪਹਿਲਾਂ ਇਹ ਟੈਂਡਰ ਵੇਰਕਾ ਕੰਪਨੀ ਨੂੰ ਦਿੱਤੇ ਜਾਂਦੇ ਸਨ। ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧੀ ਇੱਕ ਟੈਂਡਰ ਕਮੇਟੀ ਬਣਾਈ ਜਾਂਦੀ ਹੈ, ਜੋ ਵੱਖ-ਵੱਖ ਕੰਪਨੀਆਂ ਦੇ ਟੈਂਡਰ ਲੈ ਕੇ ਇਹ ਟੈਂਡਰ ਕੰਪਨੀਆਂ ਨੂੰ ਦਿੰਦੀ ਹੈ।
ਪਿਛਲੇ ਸਮੇਂ ਦੌਰਾਨ ਵੇਰਕਾ ਵੱਲੋਂ ਭੇਜੇ ਗਏ ਘਿਓ ਦੇ ਮਾਮਲੇ ਵਿੱਚ ਘਪਲੇਬਾਜ਼ੀ ਸਾਹਮਣੇ ਆਈ ਸੀ। ਇਸ ਮਾਮਲੇ ‘ਤੇ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਚਿੱਠੀ ਵੀ ਭੇਜੀ ਗਈ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ, ਪਰ ਇਸ ਮਾਮਲੇ ਵਿਚ ਅਜੇ ਤੱਕ ਕੋਈ ਜਾਂਚ ਨਹੀਂ ਕੀਤੀ ਗਈ ਤੇ ਨਾ ਹੀ ਕੋਈ ਕਾਰਵਾਈ ਕੀਤੀ ਗਈ ਹੈ।

Check Also

ਕਤਲ ਹੋਣ ਤੋਂ ਪਹਿਲਾਂ ਹੀ ‘ਕਾਤਲ’ ਨੂੰ ਫੜ੍ਹ ਲੈਣ ਵਾਲਾ UAPA

2002 ਵਿੱਚ ਸਾਇੰਸ ਫਿਕਸ਼ਨ ਫਿਲਮ ਆਈ ਸੀ ‘Minority Report’ ਉਸ ਫਿਲਮ ਵਿੱਚ ਰਚਿਆ ਗਿਆ ਸੀ …

%d bloggers like this: