Breaking News
Home / ਰਾਸ਼ਟਰੀ / ਭਾਜਪਾ ਆਗੂਆਂ ਦੇ ਉਹ ‘ਭਾਸ਼ਣ’ ਜਿੰਨਾਂ ਨੂੰ ਦਿੱਲੀ ਪੁਲਿਸ ਨੇ ਕਲੀਨ ਚਿੱਟ ਦਿੱਤੀ

ਭਾਜਪਾ ਆਗੂਆਂ ਦੇ ਉਹ ‘ਭਾਸ਼ਣ’ ਜਿੰਨਾਂ ਨੂੰ ਦਿੱਲੀ ਪੁਲਿਸ ਨੇ ਕਲੀਨ ਚਿੱਟ ਦਿੱਤੀ

ਲਿੰਕ ਵਿਚ ਭਾਜਪਾ ਆਗੂਆਂ ਦੀਆਂ ਉਹ ਵੀਡੀਉ ਦੇਖ ਲਉ ਜੋ ਦਿੱਲੀ ਪੁਲਿਸ ਨੂੰ ਨਹੀਂ ਦਿਸੀਆਂ
ਦਿੱਲੀ ਪੁਲਿਸ ਨੇ ਹਾਈਕੋਰਟ ‘ਚ ਪੇਸ਼ ਕੀਤੇ ਗਏ ਇੱਕ ਹਲਫ਼ਨਾਮੇ ‘ਚ ਕਿਹਾ ਹੈ ਕਿ ਅਜਿਹੇ ਕੋਈ ਸਬੂਤ ਨਹੀਂ ਮਿਲੇ ਕਿ ਭਾਜਪਾ ਆਗੂਆਂ ਨੇ ਕਿਸੇ ਵੀ ਤਰ੍ਹਾਂ ਲੋਕਾਂ ਨੂੰ ‘ਭੜਕਾਇਆ ਹੋਵੇ ਜਾਂ ਦਿੱਲੀ ‘ਚ ਦੰਗੇ ਕਰਨ ਲਈ ਉਕਸਾਇਆ ਹੋਵੇ’

ਦਿੱਲੀ ਪੁਲਿਸ ਨੇ ਦਿੱਲੀ ਹਾਈਕੋਰਟ ‘ਚ ਪੇਸ਼ ਕੀਤੇ ਗਏ ਇੱਕ ਹਲਫ਼ਨਾਮੇ ‘ਚ ਕਿਹਾ ਹੈ ਕਿ ਹੁਣ ਤੱਕ ਉਨ੍ਹਾਂ ਨੂੰ ਅਜਿਹੇ ਕਈ ਸਬੂਤ ਨਹੀਂ ਮਿਲੇ ਜਿਨ੍ਹਾਂ ਦੇ ਆਧਾਰ ਉੱਤੇ ਇਹ ਕਿਹਾ ਜਾ ਸਕੇ ਕਿ ਭਾਜਪਾ ਆਗੂ ਕਪਿਲ ਮਿਸ਼ਰਾ, ਪਰਵੇਸ਼ ਵਰਮਾ ਅਤੇ ਅਨੁਰਾਗ ਠਾਕੁਰ ਨੇ ਕਿਸੇ ਵੀ ਤਰ੍ਹਾਂ ਲੋਕਾਂ ਨੂੰ ‘ਭੜਕਾਇਆ ਹੋਵੇ ਜਾਂ ਦਿੱਲੀ ‘ਚ ਦੰਗੇ ਕਰਨ ਲਈ ਉਕਸਾਇਆ ਹੋਵੇ।’

ਦਿੱਲੀ ਪੁਲਿਸ ਨੇ ਇਹ ਹਲਫ਼ਨਾਮਾ ਇੱਕ ਪਟੀਸ਼ਨ ਦੇ ਜਵਾਬ ਵਿੱਚ ਪੇਸ਼ ਕੀਤਾ। ਇਸ ਪਟੀਸ਼ਨ ‘ਚ ਉਨ੍ਹਾਂ ਆਗੂਆਂ ਦੇ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀ ਗੱਲ ਕਹੀ ਗਈ ਹੈ, ਜਿਨ੍ਹਾਂ ਨੇ ਜਨਵਰੀ-ਫ਼ਰਵਰੀ ਵਿੱਚ ਵਿਵਾਦਤ ਭਾਸ਼ਣ ਦਿੱਤੇ ਸੀ।

ਹਲਫ਼ਨਾਮੇ ਨੂੰ ਪੇਸ਼ ਕਰਦਿਆਂ ਡਿਪਟੀ ਕਮਿਸ਼ਨਰ (ਕਾਨੂੰਨ ਵਿਭਾਗ) ਰਾਜੇਸ਼ ਦੇਵ ਨੇ ਇਹ ਵੀ ਕਿਹਾ ਕਿ ਜੇ ਇਨ੍ਹਾਂ ਕਥਿਤ ਭੜਕਾਊ ਭਾਸ਼ਣਾਂ ਅਤੇ ਦੰਗਿਆਂ ਵਿਚਾਲੇ ਕੋਈ ਲਿੰਕ ਅੱਗੇ ਮਿਲੇਗਾ ਤਾਂ ਐੱਫ਼ਆਈਆਰ ਦਰਜ ਕੀਤੀ ਜਾਵੇਗੀ।

ਮਿਤੀ 27 ਜਨਵਰੀ, ਕੇਂਦਰੀ ਵਿੱਤ ਰਾਜ ਮੰਤਰੀ ਅਤੇ ਦਿੱਲੀ ਚੋਣਾਂ ‘ਚ ਭਾਜਪਾ ਦੇ ਸਟਾਰ ਪ੍ਰਚਾਰਕ ਰਹੇ ਅਨੁਰਾਗ ਠਾਕੁਰ ਨੇ ਰਿਠਾਲਾ ‘ਚ ਇੱਕ ਰੈਲੀ ਦੌਰਾਨ ਲੋਕਾਂ ਤੋਂ ਨਾਅਰੇ ਲਗਵਾਏ – ‘ਦੇਸ਼ ਕੇ ਗੱਦਾਰੋਂ ਕੋ, ਗੋਲੀ ਮਾਰੋ….।’

ਰੈਲੀ ਦਾ ਵੀਡੀਓ ਸੋਸ਼ਲ ਮੀਡੀਆ ਤੋਂ ਲੈ ਕੇ ਤਮਾਮ ਟੀਵੀ ਚੈਨਲਾਂ ਉੱਤੇ ਦਿਖਾਇਆ ਗਿਆ। ਵੀਡੀਓ ਵਿੱਚ ਸਾਫ਼ ਸੁਣਿਆ ਜਾ ਸਕਦਾ ਹੈ ਕਿ ਇਸ ਨਾਅਰੇ ਦੇ ਸ਼ੁਰੂਆਤੀ ਬੋਲ ਅਨੁਰਾਗ ਠਾਕੁਰ ਨੇ ਬੋਲੇ, ਅਤੇ ਅੱਧੇ ਬੋਲ ਜਨਤਾ ਵੱਲੋਂ ਪੂਰੇ ਕੀਤੇ ਗਏ।

ਉਨ੍ਹਾਂ ਨੇ ਲੋਕਾਂ ਤੋਂ ਤੇਜ਼ ਆਵਾਜ਼ ਵਿੱਚ ਆਪਣੇ ਨਾਲ ਇਹ ਨਾਅਰਾ ਲਗਾਉਣ ਨੂੰ ਕਿਹਾ ਸੀ। ਇਸ ਉੱਤੇ ਚੋਣ ਕਮਿਸ਼ਨ ਨੇ ਅਨੁਰਾਗ ਠਾਕੁਰ ਉੱਤੇ ਤਿੰਨ ਦਿਨਾਂ ਦਾ ਬੈਨ ਵੀ ਲਗਾਇਆ ਸੀ ਅਤੇ ਭਾਜਪਾ ਨੇ ਉਨ੍ਹਾਂ ਨੂੰ ਆਪਣੀ ਸਟਾਰ ਪ੍ਰਚਾਰਕ ਲਿਸਟ ਤੋਂ ਬਾਹਰ ਕਰ ਦਿੱਤਾ ਸੀ।

ਉਨ੍ਹਾਂ ਦਿਨਾਂ ਵਿੱਚ ਦਿੱਲੀ ‘ਚ ਸੀਏਏ ਅਤੇ ਐੱਨਆਰਸੀ ਨੂੰ ਲੈਕੇ ਵਿਰੋਧ ਪ੍ਰਦਰਸ਼ਨ ਹੋ ਰਹੇ ਸਨ। ਤਮਾਮ ਪ੍ਰਦਰਸ਼ਨਾਂ ਵਿੱਚੋਂ ਸਭ ਤੋਂ ਵੱਡਾ ਪ੍ਰਦਰਸ਼ਨ ਸ਼ਾਹੀਨ ਬਾਗ਼ ਵਿੱਚ ਹੋ ਰਿਹਾ ਸੀ, ਜੋ ਸਭ ਤੋਂ ਲੰਬੇ ਵਕਤ ਤੱਕ ਵੀ ਚੱਲਿਆ। ਇਸ ਲਈ ਸ਼ਾਹੀਨ ਬਾਗ਼ ਪ੍ਰਦਰਸ਼ਨ ਦਿੱਲੀ ਚੋਣਾਂ ਵਿੱਚ ਅਹਿਮ ਮੁੱਦਾ ਵੀ ਬਣਿਆ।

23 ਫ਼ਰਵਰੀ, ਉਹ ਦਿਨ ਸੀ ਜਦੋਂ ਦਿੱਲੀ ਦੇ ਉੱਤਰ ਪੂਰਬੀ ਇਲਾਕੇ ਵਿੱਚ ਦੇਰ ਸ਼ਾਮ ਤੋਂ ਹਿੰਸਾ ਸ਼ੁਰੂ ਹੋਈ ਸੀ।

ਇਸੇ ਦਿਨ ਮੌਜਪੂਰ ‘ਚ ਕਪਿਲ ਮਿਸ਼ਰਾ ਨੇ ਸੀਏਏ ਦੇ ਹੱਕ ਵਿੱਚ ਇੱਕ ਰੈਲੀ ‘ਚ ਕਿਹਾ ਸੀ, ”ਡੀਸੀਪੀ ਸਾਹਬ ਸਾਡੇ ਸਾਹਮਣੇ ਖੜੇ ਹਨ। ਮੈਂ ਤੁਹਾਡੇ ਸਭ ਦੇ ਵੱਲੋਂ ਕਹਿ ਰਿਹਾਂ ਹਾਂ, ਟਰੰਪ ਦੇ ਜਾਣ ਤੱਕ ਤਾਂ ਅਸੀਂ ਸ਼ਾਂਤੀ ਨਾਲ ਜਾ ਰਹੇ ਹਾਂ, ਪਰ ਉਸ ਤੋਂ ਬਾਅਦ ਅਸੀਂ ਤੁਹਾਡੀ ਵੀ ਨਹੀਂ ਸੁਣਾਂਗੇ ਜੇ ਰਾਹ ਖਾਲ੍ਹੀ ਨਾ ਹੋਏ ਤਾਂ….ਟਰੰਪ ਦੇ ਜਾਣ ਤੱਕ ਤੁਸੀਂ (ਪੁਲਿਸ) ਜਾਫ਼ਰਾਬਾਦ ਅਤੇ ਚਾਂਦਬਾਗ਼ ਖਾਲ੍ਹੀ ਕਰਵਾ ਲਓ ਅਜਿਹੀ ਤੁਹਾਨੂੰ ਬੇਨਤੀ ਹੈ, ਨਹੀਂ ਤਾਂ ਉਸ ਤੋਂ ਬਾਅਦ ਸਾਨੂੰ ਸੜਕ ਉੱਤੇ ਆਉਣਾ ਪਵੇਗਾ।”

28 ਜਨਵਰੀ ਨੂੰ ਦਿੱਲੀ ‘ਚ ਚੋਣ ਪ੍ਰਚਾਰ ਦੌਰਾਨ ਪੱਛਮੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਪਰਵੇਸ਼ ਵਰਮਾ ਨੇ ਵੀ ਇੱਕ ਵਿਵਾਦਤ ਬਿਆਨ ਦਿੱਤਾ।

ਖ਼ਬਰ ਏਜੰਸੀ ਨੂੰ ਦਿੱਤੇ ਬਿਆਨ ਵਿੱਚ ਉਨ੍ਹਾਂ ਨੇ ਕਿਹਾ, ”ਸ਼ਾਹੀਨ ਬਾਗ਼ ਵਿੱਚ ਲੱਖਾਂ ਲੋਕ ਇਕੱਠੇ ਹਨ। ਦਿੱਲੀ ਦੀ ਜਨਤਾ ਨੂੰ ਸੋਚ-ਵਿਚਾਰ ਕੇ ਹੀ ਫ਼ੈਸਲਾ ਲੈਣਾ ਚਾਹੀਦਾ ਹੈ। ਉਹ ਤੁਹਾਡੇ ਘਰਾਂ ਵਿੱਚ ਵੜ ਜਾਣਗੇ, ਤੁਹਾਡੀ ਮਾਂ-ਭੈਣਾਂ ਨਾਲ ਰੇਪ ਕਰਨਗੇ ਅਤੇ ਉਨ੍ਹਾਂ ਨੂੰ ਮਾਰ ਦੇਣਗੇ। ਜੇ ਭਾਜਪਾ ਸਰਕਾਰ ਬਣੀ ਤਾਂ ਸਾਰੀਆਂ ਮਸਜਿਦਾਂ ਹਟਵਾ ਦੇਵਾਂਗੇ, ਸ਼ਾਹੀਨ ਬਾਗ਼ ਵੀ ਇੱਕ ਘੰਟੇ ਵਿੱਚ ਖਾਲ੍ਹੀ ਹੋਵੇਗਾ।”

ਚੋਣ ਕਮਿਸ਼ਨ ਨੇ ਉਨ੍ਹਾਂ ਦੇ ਇਸ ਇੰਟਰਵਿਊ ਕਾਰਨ ਉਨ੍ਹਾਂ ਉੱਤੇ 4 ਦਿਨਾਂ ਤੱਕ ਚੋਣ ਪ੍ਰਚਾਰ ਕਰਨ ‘ਤੇ ਪਾਬੰਦੀ ਲਗਾ ਦਿੱਤੀ ਸੀ।

Check Also

Video – ਭਾਰਤ ਦੇ ਸੂਝਵਾਨ ਵਿਅਕਤੀਆਂ ਨੇ ਦੱਸੇ ਕਰੋਨਾ ਦੇ ਇਲਾਜ

ਭਾਰਤ ਦੇ ਸੂਝਵਾਨ ਵਿਅਕਤੀਆਂ ਨੇ ਦੱਸੇ ਕਰੋਨਾ ਦੇ ਇਲਾਜ ਦਿਨ ਵਿਚ 5 ਵਾਰ ਹਨੂੰਮਾਨ ਚਾਲੀਸਾ …

%d bloggers like this: