Breaking News
Home / ਅੰਤਰ ਰਾਸ਼ਟਰੀ / ਦੁਨੀਆ ਭਰ ਵਿੱਚ ਕੋਰੋਨਾ ਦਾ ਖ਼ਤਰਾ, ਸਾਹਮਣੇ ਆਏ 1.95 ਲੱਖ ਨਵੇਂ ਕੇਸ, ਹੁਣ ਤੱਕ ਪੰਜ ਲੱਖ ਤੋਂ ਜ਼ਿਆਦਾ ਮੌਤਾਂ

ਦੁਨੀਆ ਭਰ ਵਿੱਚ ਕੋਰੋਨਾ ਦਾ ਖ਼ਤਰਾ, ਸਾਹਮਣੇ ਆਏ 1.95 ਲੱਖ ਨਵੇਂ ਕੇਸ, ਹੁਣ ਤੱਕ ਪੰਜ ਲੱਖ ਤੋਂ ਜ਼ਿਆਦਾ ਮੌਤਾਂ

ਪੂਰੀ ਦੁਨੀਆ ਕੋਰੋਨਾਵਾਇਰਸ ਦੀ ਤਬਾਹੀ ਨਾਲ ਜੂਝ ਰਿਹਾ ਹੈ। ਹਰ ਦਿਨ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਦੋ ਲੱਖ ਦੇ ਕਰੀਬ ਵੱਧ ਰਹੀ ਹੈ. ਪਿਛਲੇ 24 ਘੰਟਿਆਂ ਵਿੱਚ, ਦੁਨੀਆ ਵਿੱਚ 1.95 ਲੱਖ ਨਵੇਂ ਕੇਸ ਸਾਹਮਣੇ ਆਏ, ਜਦੋਂ ਕਿ 3,727 ਲੋਕਾਂ ਦੀ ਮੌਤ ਹੋਈ। ਵਰਲਡਮੀਟਰ ਮੁਤਾਬਕ, ਵਿਸ਼ਵ ਵਿੱਚ ਇੱਕ ਕਰੋੜ 32 ਲੱਖ ਤੋਂ ਵੱਧ ਲੋਕ ਸੰਕਰਮਿਤ ਹਨ, ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ ਪੰਜ ਲੱਖ 74 ਹਜ਼ਾਰ ਤੋਂ ਪਾਰ ਪਹੁੰਡਚ ਗਈ ਹੈ।

ਇਸ ਦੇ ਨਾਲ ਰਾਹਤ ਦੀ ਗੱਲ ਹੈ ਕਿ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ ਅਤੇ ਹੁਣ ਤੱਕ ਇਸ ਬਿਮਾਰੀ ਤੋਂ 76 ਲੱਖ ਤੋਂ ਵੱਧ ਲੋਕ ਠੀਕ ਹੋ ਚੁੱਕੇ ਹਨ। ਅਜੇ ਵੀ ਵਿਸ਼ਵ ਭਰ ਵਿੱਚ 49 ਲੱਖ 62 ਹਜ਼ਾਰ ਐਕਟਿਵ ਕੇਸ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।


ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਮੁਖੀ ਟੇਡਰੋਸ ਅਡੇਨਹੈਮ ਗੈਬ੍ਰਾਏਜ਼ ਨੇ ਚੇਤਾਵਨੀ ਦਿੱਤੀ ਹੈ ਕਿ ਕੋਵਿਡ-19 ਮਹਾਮਾਰੀ ਦੀ ਸਥਿਤੀ ਵਿਸ਼ਵ ਪੱਧਰ ‘ਤੇ ਵਿਗੜ ਰਹੀ ਹੈ ਅਤੇ ਕੁਝ ਸਮੇਂ ਲਈ ਹਾਲਾਤ ਆਮ ਨਹੀਂ ਹੋਣਗੇ। ਗੈਬ੍ਰੇਜ਼ ਨੇ ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ “ਨੇੜਲੇ ਭਵਿੱਖ ਵਿੱਚ ਚੀਜ਼ਾਂ ਸਧਾਰਣ ਨਹੀਂ ਹੋ ਸਕਣਗੀਆਂ।”

ਡਬਲਯੂਐਚਓ ਦੇ ਮੁਖੀ ਨੇ ਕਿਹਾ ਕਿ ਖ਼ਾਸਕਰ ਯੂਰਪ ਅਤੇ ਏਸ਼ੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਮਹਾਮਾਰੀ ਨੂੰ ਕੰਟਰੋਲ ਕੀਤਾ ਗਿਆ ਹੈ, ਪਰ ਕੁਝ ਹੋਰ ਦੇਸ਼ਾਂ ਵਿੱਚ ਸੰਕਰਮਣ ਦਾ ਰੁਝਾਨ ਗਲਤ ਦਿਸ਼ਾ ਵੱਲ ਵਧ ਰਿਹਾ ਹੈ। ਗ੍ਰੀਬਰਾਇਜ ਨੇ ਕਈ ਦੇਸ਼ਾਂ ਵਿਚ ਵੱਧ ਰਹੇ ਇਨਫੈਕਸ਼ਨਾਂ ਨੂੰ ਰੋਕਣ ਲਈ ਸਮੁੱਚੀ ਰਣਨੀਤੀ ਲਾਗੂ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਲਗਪਗ ਮਾਮਲੇ ਅੱਧੇ ਅਮਰੀਕਾ ਤੋਂ ਆ ਰਹੇ ਹਨ।

ਡਬਲਯੂਐਚਓ ਦੇ ਮੁਖੀ ਨੇ ਕਿਹਾ ਕਿ ਮਹਾਮਾਰੀ ਦੀ ਪਕੜ ਤੋਂ ਬਾਹਰ ਨਿਕਲਣ ਲਈ ਇੱਕ ਰੋਡਮੈਪ ਸੀ ਅਤੇ ਸੰਮਕਰਣ ਵਾਲੇ ਇਲਾਕਿਆਂ ਵਿਚ ਵੀ ਇਸ ਨੂੰ ਲਾਗੂ ਕਰਨ ਵਿਚ ਅਜੇ ਵੀ ਦੇਰ ਨਹੀਂ ਹੋਈ।

Check Also

ਪੰਜਾਬੀ ਗਾਇਕ ਆਰ ਨੇਤ ਦੀ ਕੁੱਟਮਾਰ; ਹਮਲਵਾਰ ਫਰਾਰ

ਚੰਡੀਗੜ੍ਹ- “ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਐ, ਪਰ ਦਬਦਾ ਕਿੱਥੇ ਐ” ਗੀਤ ਨਾਲ ਮਸ਼ਹੂਰ …

%d bloggers like this: