Breaking News
Home / ਪੰਜਾਬ / ਪੰਥਕ ਹਿਤੈਸ਼ੀਆਂ ਦੀ ਸਾਂਝੀ ਮੀਟਿੰਗ ਸੱਦ ਕੇ ਅੱਤਿਆਚਾਰ ਦਾ ਨਿਸ਼ਾਨਾ ਬਣ ਰਹੇ ਸਿੱਖਾਂ ਲਈ ਠੋਸ ਫ਼ੈਸਲੇ ਲਏ ਜਾਣ :- ਪੰਜੋਲੀ

ਪੰਥਕ ਹਿਤੈਸ਼ੀਆਂ ਦੀ ਸਾਂਝੀ ਮੀਟਿੰਗ ਸੱਦ ਕੇ ਅੱਤਿਆਚਾਰ ਦਾ ਨਿਸ਼ਾਨਾ ਬਣ ਰਹੇ ਸਿੱਖਾਂ ਲਈ ਠੋਸ ਫ਼ੈਸਲੇ ਲਏ ਜਾਣ :- ਪੰਜੋਲੀ

ਫਤਹਿਗੜ੍ਹ ਸਾਹਿਬ 13 ਜੁਲਾਈ -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਕਰਨੈਲ ਸਿੰਘ ਪੰਜੋਲੀ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਇਕ ਪੱਤਰ ਸੌਂਪ ਕੇ ਮੰਗ ਕੀਤੀ ਹੈ ਕਿ ਸਿੱਖਾਂ ਤੇ ਹੋ ਰਹੀਆਂ ਵਧੀਕੀਆਂ ਖਿਲਾਫ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛੱਤਰ ਛਾਇਆ ਹੇਠ ਪੰਥਕ ਹਿਤੈਸ਼ੀਆਂ ਦੀ ਇੱਕ ਹੰਗਾਮੀ ਮੀਟਿੰਗ ਸੱਦੀ ਜਾਵੇ ਤਾਂ ਜੋ ਸਿੱਖਾਂ ਤੇ ਹੋ ਰਹੇ ਅੱਤਿਆਚਾਰ ਦਾ ਨਿਸ਼ਾਨਾ ਬਣ ਰਹੇ ਸਿੱਖਾਂ ਲਈ ਠੋਸ ਫ਼ੈਸਲੇ ਲਏ ਜਾਣ ।
ਉਨ੍ਹਾਂ ਸੌਂਪੇ ਗਏ ਪੱਤਰ ਵਿੱਚ ਕਿਹਾ ਕਿ ਰੈਫਰੰਡਮ 2020 ਤੇ ਖਾਲਿਸਤਾਨ ਦੇ ਬਹਾਨੇ ਸਿੱਖ ਨੌਜਵਾਨਾਂ ਦੀ ਫੜੋਫੜੀ ਤੇ ਥਾਣਿਆਂ ਵਿਚ ਲਗਾਤਾਰ ਜਲੀਲ ਕਰਨ ਦੀਆਂ ਹੌਲਨਾਕ ਖਬਰਾਂ ਦਿਨੋ-ਦਿਨ ਵਧ ਰਹੀਆਂ ਹਨ।

ਜਥੇਦਾਰ ਪੰਜੋਲੀ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਅਜੇ ਵੀ ਖੂਨ ਤੇ ਜਬਰ ਜਾਰੀ ਹੈ ਤੇ ਚੁਣ-ਚੁਣ ਕੇ ਉਨਾਂ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਹੜੇ ਪੰਥਕ ਸਰਗਰਮੀਆਂ ਵਿਚ ਸ਼ਮੂਲੀਅਤ ਕਰਦੇ ਹਨ । ਉਨ੍ਹਾਂ ਕਿਹਾ ਕਿ ਇਹ ਗੱਲ ਲੁਕੀ-ਛਿਪੀ ਨਹੀ ਕਿ ਅਸਲ ਨਿਸ਼ਾਨਾ ਤਾਂ ਸਿੱਖਾਂ ਵਿਚ ਦਹਿਸ਼ਤ ਫੈਲਾਉਣ ਦਾ ਹੈ ਤਾਂ ਕਿ ਸਿੱਖੀ ਦੀ ਚੜਦੀ ਕਲਾ ਲੋਚਣ ਵਾਲੇ ਹਰੇਕ ਸਿੱਖ ਨੂੰ ਇਹ ਖਦਸ਼ਾ ਡਰਾਈ ਰੱਖੇ ਕਿ ਪਤਾ ਨਹੀਂ ਉਨ੍ਹਾਂ ਨੂੰ ਕਦੇ ਕਿਸੇ ਬਹਾਨੇ ਥਾਣੇ ਸੱਦ ਕੇ ਝੂਠਾ ਕੇਸ ਪਾ ਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਧੱਕ ਦਿਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਟਾਡਾ,ਪੋਟਾ ਵਰਗਾ ਹੀ ਇਕ ਖਤਰਨਾਕ ਕਾਨੂੰਨ ਯੂ.ਏ.ਪੀ.ਏ. ਲਾਕੇ ਸਿੱਖਾਂ ਨੂੰ ਸਪਸ਼ੱਟ ਸੁਨੇਹਾ ਦਿੱਤਾ ਜਾ ਰਿਹਾ ਹੈ ਜੋ ਆਪਦੀ ਵੱਖਰੀ ਹੋਂਦ-ਹਸਤੀ ਲਈ ਸੰਘਰਸ਼ ਬੰਦ ਨਾ ਕੀਤਾ ਤਾਂ ਅੱਤਵਾਦੀ ਗਰਦਾਨਕੇ ਸਖਤ ਸਜਾਵਾਂ ਕਰਕੇ ਨਜਰਬੰਦ ਕਰ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਸਿੱਖ ਨੌਜਵਾਨਾਂ ਨੂੰ ਕਿਤਾਬਾਂ ਰੱਖਣ ਦੇ ਦੋਸ਼ ਵਿਚ ਹੀ ਉਮਰਕੈਦ ਸੁਣਾਈ ਜਾ ਰਹੀ ਹੈ ਜਦਕਿ ਬੰਬ ਧਮਾਕਿਆਂ ਦੇ ਦੋਸ਼ਾਂ ਵਿਚ ਗ੍ਰਿਫਤਾਰ ਸਾਧਵੀ ਗਿੱਆ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਗਿਆ ਹੈ। ਬਹੁਗਿਣਤੀ ਵਰਗ ਨਾਲ ਸਬੰਧਤ ਲੋਕਾਂ ਨੂੰ ਹਰ ਤਰਾਂ ਦੀ ਖੁੱਲ੍ਹ ਦੇਕੇ ਕੱਟੜਵਾਦੀਆਂ ਨੂੰ ਸਿਖ ਜਜਬਾਤਾਂ ਦੀ ਹੇਠੀ ਕਰਨ ਲਈ ਸ਼ਹਿ,ਸਮਰਥਨ ਤੇ ਥਾਪੜਾ ਦਿਤਾ ਜਾ ਰਿਹਾ ਹੈ ਜਦਕਿ ਸਿੱਖਾਂ ਨੂੰ ਸੋਸ਼ਲ ਮੀਡੀਆ ਉਤੇ ਆਪਦੇ ਵਲਵਲੇ ਜ਼ਾਹਿਰ ਕਰਨ ਦੇ ਦੋਸ਼ ਵਿਚ ਵੀ ‘ਦੇਸ਼ ਦੇ ਦੁਸ਼ਮਣ’ਕਹਿਕੇ ਜਲੀਲ ਕੀਤਾ ਜਾ ਰਿਹਾ ਹੈ। ਭਾਰਤੀ ਮੀਡੀਆ ਦੇ ਇੱਕ ਹਿੱਸੇ ਨੇ ਘੱਟਗਿਣਤੀਆਂ ਖਿਲਾਫ ਸਿੱਖਾਂ ਨਾਲ ਸਬੰਧਤ ਹਰ ਗੱਲ ਗਲਤ ਨਜ਼ਰੀਏ ਤੋਂ ਪੇਸ਼ ਕਰਨ ਦੀ ਜ਼ਹਿਰੀਲੀ,ਨਫਰਤ ਭਰੀ ਤੇ ਫਿਰਕੂ ਲਹਿਰ ਤੋਰੀ ਹੋਈ ਹੈ।ਨਿਆਂਪਾਲਿਕਾ,ਕਾਨੂੰਨ-ਪਾਲਿਕਾ,ਵਿਧਾਨ-ਪਾਲਿਕਾ ਤੇ ਮੀਡੀਆ ਸਮੇਤ ਹਰ ਥਾਂ ਤੋਂ ਸਿੱਖਾਂ ਦੇ ਪੱਲੇ ਨਿਰਾਸ਼ਾ ਹੀ ਪੈ ਰਹੀ ਹੈ। ਜਥੇਦਾਰ ਪੰਜੋਲੀ ਨੇ ਕਿਹਾ ਕਿ ਇਹ ਸਾਫ ਮਹਿਸੂਸ ਹੋ ਰਿਹਾ ਹੈ ਕਿ ਸਿੱਖੀ ਤੇ ਸਿੱਖਾਂ ਖਿਲਾਫ ਇਹ ਨਫਰਤ ਭਰੀ ਦਮਨਕਾਰੀ ਮੁਹਿੰਮ ਹੋਰ ਤੇਜ਼ ਹੋਵੇਗੀ ਤੇ ਹੋਰ ਵੱਧ ਸਿਖ ਨਿਸ਼ਾਨਾ ਬਨਣਗੇ ! ਸਿੱਖ ਜਗਤ ਵਿਚ ਹਕੂਮਤੀ ਜਬਰ ਦੇ ਇਸ ਵਰਤਾਰੇ ਖਿਲਾਫ ਬੇਵੱਸੀ ਦੇ ਆਲਮ ਵਿਚ ਲਗਾਤਾਰ ਰੋਸ ਵਧ ਰਿਹਾ ਹੈ।ਪੀੜਿਤ ਸਿਖਾਂ ਦੀ ਬਾਂਹ ਫੜਨ ਲਈ ਸਿੱਖ ਲੀਡਰਸ਼ਿਪ ਨੂੰ ਸਾਹਮਣੇ ਆਉਣਾ ਚਾਹੀਦਾ ਹੈ।

Check Also

ਗੋਲਡੀ ਪੀ.ਪੀ ਵਲੋਂ ਐਨ.ਜੀ.ਉ ਦੇ ਨਾਮ ਤੇ ਐਵਾਰਡ ਲੈਣ ਦੀਆ ਵੀਡੀਉ ਵਾਇਰਲ

ਗੋਲਡੀ ਨੇ ਕਿਹਾ ਸੀ ਸਾਡੀ ਕੋਈ ਐਨ.ਜੀ.ਉ ਨਹੀਂ ਹੈ, ਪਰ ਐਨ.ਜੀ.ਉ ਦੇ ਨਾਮ ਤੇ ਐਵਾਰਡ …

%d bloggers like this: