Breaking News
Home / ਪੰਜਾਬ / 18 ਸਾਲਾ ਜਸਪ੍ਰੀਤ ਸਿੰਘ ਕਾਲੇ UAPA ਕਾਨੂੰਨ ਅਧੀਨ ਦਰਜ ਮੁਕੱਦਮੇ ਵਿੱਚੋਂ ਡਿਸਚਾਰਜ

18 ਸਾਲਾ ਜਸਪ੍ਰੀਤ ਸਿੰਘ ਕਾਲੇ UAPA ਕਾਨੂੰਨ ਅਧੀਨ ਦਰਜ ਮੁਕੱਦਮੇ ਵਿੱਚੋਂ ਡਿਸਚਾਰਜ

ਪਟਿਆਲਾ- ਪਟਿਆਲਾ ਪੁਲਿਸ ਨੇ FIR ਨੰਬਰ 144 ਅਧੀਨ ਗ੍ਰਿਫਤਾਰ ਕੀਤੇ 18 ਸਾਲਾ ਜਸਪ੍ਰੀਤ ਸਿੰਘ ਪੁੱਤਰ ਪਲਵਿੰਦਰ ਸਿੰਘ ਵਾਸੀ ਪਿੰਡ ਬੋਲੇਵਾਲ ਅਫ਼ਗ਼ਾਨਾ ਹਲਕਾ ਮਜੀਠਾ ਨੂੰ ਉਕਤ ਮੁਕੱਦਮੇ ਵਿੱਚੋਂ ਡਿਸਚਾਰਜ ਕਰ ਦਿੱਤਾ ਹੈ। ਸੁਖਪਾਲ ਸਿੰਘ ਖਹਿਰਾ ਨੇ ਇਸ ਬਾਰੇ ਪੋਸਟ ਪਾਉਂਦਿਆਂ ਲਿਖਿਆ ਕਿ “ਜ਼ਾਲਮ ਕਾਲੇ UAPA ਕਾਨੂੰਨ ਖਿਲਾਫ ਵਿੱਢੀ ਲੜਾਈ ਵਿੱਚ ਅੱਜ ਸਾਨੂੰ ਪਹਿਲੀ ਜਿੱਤ ਪ੍ਰਾਪਤ ਹੋਈ। ਸਾਡਾ ਪ੍ਰਣ ਹੈ ਕਿ ਬੇਇਨਸਾਫ਼ੀ ਖਿਲਾਫ ਇਹ ਲੜਾਈ ਤਦ ਤੱਕ ਜਾਰੀ ਰਹੇਗੀ ਜਦ ਤੱਕ ਬਾਕੀ ਰਹਿੰਦੇ ਬੇਦੋਸ਼ੇ ਪੰਜਾਬੀਆਂ ਨੂੰ ਇਨਸਾਫ਼ ਨਹੀਂ ਮਿਲ ਜਾਂਦਾ।”

ਯੂਏਪੀਏ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤੇ ਗਏ ਸ਼ਾਦੀਪੁਰ ਦੇ ਲਵਪ੍ਰੀਤ ਸਿੰਘ ਉਰਫ ਰਾਜਕੁਮਾਰ ਦੇ ਪਰਿਵਾਰ ਨੂੰ ਮਿਲਣ ਗਏ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਪੰਜਾਬ ਦੇ ਬੇਰੁਜ਼ਗਾਰਾਂ ਅਤੇ ਦਲਿਤ ਤਬਕੇ ਦੇ ਨੌਜਵਾਨਾਂ ਨੂੰ ਯੂਏਪੀਏ ਕਾਨੂੰਨ ਤਹਿਤ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ।

ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਕੁਝ ਦਿਨਾਂ ਦੌਰਾਨ ਇਸ ਕਾਨੂੰਨ ਤਹਿਤ 16 ਮਾਮਲੇ ਦਰਜ ਕੀਤੇ ਹਨ। ਇਨ੍ਹਾਂ ’ਚੋਂ ਕੁਝ ਨੌਜਵਾਨਾਂ ਦੇ ਪਰਿਵਾਰਾਂ ਦੀ ਵਿੱਤੀ ਹਾਲਤ ਅਜਿਹੀ ਹੈ ਕਿ ਉਹ ਜੇਲ੍ਹਾਂ ਵਿੱਚ ਬੰਦ ਆਪਣੇ ਪੁੱਤਰਾਂ ਨੂੰ ਬਚਾਉਣ ਲਈ ਵਕੀਲ ਵੀ ਨਹੀਂ ਕਰ ਸਕਦੇ।

ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ


Check Also

ਗੋਲਡੀ ਪੀ.ਪੀ ਵਲੋਂ ਐਨ.ਜੀ.ਉ ਦੇ ਨਾਮ ਤੇ ਐਵਾਰਡ ਲੈਣ ਦੀਆ ਵੀਡੀਉ ਵਾਇਰਲ

ਗੋਲਡੀ ਨੇ ਕਿਹਾ ਸੀ ਸਾਡੀ ਕੋਈ ਐਨ.ਜੀ.ਉ ਨਹੀਂ ਹੈ, ਪਰ ਐਨ.ਜੀ.ਉ ਦੇ ਨਾਮ ਤੇ ਐਵਾਰਡ …

%d bloggers like this: