Breaking News
Home / ਅੰਤਰ ਰਾਸ਼ਟਰੀ / ਐਬਸਫੋਰਡ ‘ਚ 40 ਸਾਲਾ ਵਿਅਕਤੀ ਦੇ ਗੋਲੀਆਂ ਵੱਜੀਆਂ; ਮੌਕੇ ‘ਤੇ ਦਮ ਤੋੜਿਆ

ਐਬਸਫੋਰਡ ‘ਚ 40 ਸਾਲਾ ਵਿਅਕਤੀ ਦੇ ਗੋਲੀਆਂ ਵੱਜੀਆਂ; ਮੌਕੇ ‘ਤੇ ਦਮ ਤੋੜਿਆ

ਸਰੀ ਤੋਂ ਤਕਰੀਬਨ 50 ਕਿਲੋਮੀਟਰ ਦੂਰ ਵੱਡੀ ਪੰਜਾਬੀ ਵਸੋਂ ਵਾਲੇ ਖੇਤੀ ਪ੍ਰਧਾਨ ਸ਼ਹਿਰ ਐਬਸਫੋਰਡ ਦੀ ਇੱਕ ਪਹਾੜੀ ‘ਤੇ ਮੌਜੂਦ ਘਰ ਦੇ ਬਾਹਰ ਚੱਲੀਆਂ ਗੋਲੀਆਂ ਦੌਰਾਨ ਇੱਕ 40 ਸਾਲਾਂ ਵਿਅਕਤੀ ਦੀ ਮੌਤ ਹੋ ਗਈ।

ਇਹ ਵਾਰਦਾਤ ਸ਼ੁੱਕਰਵਾਰ ਸ਼ਾਮ ਤਕਰੀਬਨ 7:30 ਵਜੇ ਦੇ ਕਰੀਬ ਵਾਪਰੀ। ਆਂਢ ਗੁਆਂਢ ਮੁਤਾਬਕ ਦਰਜਨ ਤੋਂ ਵੱਧ ਗੋਲੀਆਂ ਅਤੇ ਫਿਰ ਚੀਕਾਂ ਦੀ ਆਵਾਜ਼ ਸੁਣਾਈ ਦਿੱਤੀ। ਇਹ ਮਿੱਥ ਕੇ ਕੀਤਾ ਗਿਆ ਕਤਲ ਪ੍ਰਤੀਤ ਹੋ ਰਿਹਾ ਹੈ।

ਪੁਲਿਸ ਦੇ ਆਉਣ ਤੋਂ ਪਹਿਲਾਂ ਹਮਲਾਵਰ ਫਰਾਰ ਹੋ ਚੁੱਕੇ ਸਨ। ਮੌਕੇ ‘ਤੇ ਆਏ ਸਿਹਤ ਕਰਮੀਆਂ ਨੇ ਗੋਲੀਆਂ ਦਾ ਨਿਸ਼ਾਨਾ ਬਣੇ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋ ਸਕੇ।

ਪੁਲਿਸ ਨੇ ਸਾਰਾ ਇਲਾਕਾ ਘੇਰ ਕੇ ਜਾਂਚ ਆਰੰਭੀ ਹੋਈ ਹੈ। ਐਬਸਫੋਰਡ ‘ਚ ਪੰਜਾਬੀ ਅਤੇ ਗੈਰ-ਪੰਜਾਬੀ ਗੈਂਗਸਟਰਾਂ ਦਾ ਪੂਰਾ ਬੋਲਬਾਲਾ ਰਿਹਾ ਹੈ ਪਰ ਬੀਤੇ ਕੁਝ ਸਮੇਂ ਤੋਂ ਸ਼ਾਂਤੀ ਬਣੀ ਹੋਈ ਸੀ।

ਹਾਲੇ ਤੱਕ ਪੁਲਿਸ ਨੇ ਮ੍ਰਿਤਕ ਦੀ ਪਛਾਣ ਨਹੀਂ ਦੱਸੀ ਪਰ ਸੂਤਰਾਂ ਮੁਤਾਬਕ ਮਰਨ ਵਾਲਾ ਪੰਜਾਬੀ ਸੀ, ਜਿਸਦਾ ਨਾਮ ਅਤੇ ਤਸਵੀਰ ਪੁੱਜ ਚੁੱਕੀ ਹੈ, ਪੁਲਿਸ ਜਾਂ ਨਜ਼ਦੀਕੀਆਂ ਵਲੋਂ ਪੁਸ਼ਟੀ ਕਰਨ ਤੋਂ ਬਾਅਦ ਦੱਸਣ ਦੀ ਕੋਸ਼ਿਸ਼ ਕਰਾਂਗਾ।

ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ

Check Also

ਪੰਜਾਬੀ ਗਾਇਕ ਆਰ ਨੇਤ ਦੀ ਕੁੱਟਮਾਰ; ਹਮਲਵਾਰ ਫਰਾਰ

ਚੰਡੀਗੜ੍ਹ- “ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਐ, ਪਰ ਦਬਦਾ ਕਿੱਥੇ ਐ” ਗੀਤ ਨਾਲ ਮਸ਼ਹੂਰ …

%d bloggers like this: