Breaking News
Home / ਪੰਜਾਬ / ਬੇਅਦਬੀ ਮਾਮਲਾ- ਸੀਬੀਆਈ ਦੇ ਦਖਲ ਦਾ ਸਿੱਖਾਂ ਵਲੋਂ ਵਿਰੋਧ ਸ਼ੁਰੂ

ਬੇਅਦਬੀ ਮਾਮਲਾ- ਸੀਬੀਆਈ ਦੇ ਦਖਲ ਦਾ ਸਿੱਖਾਂ ਵਲੋਂ ਵਿਰੋਧ ਸ਼ੁਰੂ

ਫਿਰੋਜ਼ਪੁਰ: ਬੇਅਦਬੀਆਂ ਦੇ ਦੋਸ਼ੀਆਂ ਨੂੰ ਫੜਨ ਲਈ ਪੰਜਾਬ ‘ਚ ਵਿਸ਼ੇਸ਼ ਜਾਂਚ ਦਲ (ਸਿਟ) ਨੇ ਕੁਝ ਗ੍ਰਿਫਤਾਰੀਆਂ ਕਰਦਿਆਂ ਰਾਮ ਰਹੀਮ ਤੱਕ ਜਾ ਹੱਥ ਪਾਇਆ ਹੈ ਤਾਂ ਇਨ੍ਹਾਂ ਬੇਅਦਬੀਆਂ ਦੇ ਅਸਲ ਦੋਸ਼ੀਆਂ ਅਤੇ ਉਨ੍ਹਾਂ ਦੇ ਹੈਂਡਲਰਾਂ ਨੇ ਜਾਂਚ ਆਪਣੇ ਦਰ ਪਹੁੰਚਣ ਤੋਂ ਪਹਿਲਾਂ ਪੂਰੇ ਜ਼ੋਰ ਨਾਲ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਹਨ।

ਅਸਲ ਦੋਸ਼ੀਆਂ ਨੂੰ ਫੜਨ ਲਈ ਬਣਾਈ ਗਈ ਕੇਂਦਰੀ ਜਾਂਚ ਏਜੰਸੀ ਸੀਬੀਆਈ ਉਲਟਾ ਦੋਸ਼ੀਆਂ ਨੂੰ ਬਚਾਉਣ ਲਈ ਅਦਾਲਤ ਚਲੀ ਗਈ ਹੈ। ਸੀਬੀਆਈ ਨੇ ਮੁਹਾਲੀ ਅਦਾਲਤ ਪੁੱਜ ਕੇ ਮੰਗ ਕੀਤੀ ਹੈ ਕਿ ਬੇਅਦਬੀਆਂ ਦੇ ਦੋਸ਼ੀਆਂ ਨੂੰ ਫੜਨ ਲਈ ਬਣਾਈ ਸਿਟ ਨੂੰ ਰੋਕਿਆ ਜਾਵੇ, ਜੋ ਕਿ ਪੰਜਾਬ ਪੁਲਿਸ ਦੇ ਅਧਿਕਾਰੀ ਰਣਬੀਰ ਸਿੰਘ ਖਟੜਾ ਦੀ ਅਗਵਾਈ ‘ਚ ਅੱਗੇ ਵਧ ਰਹੀ ਹੈ।

ਹੁਣ ਜਾਪਦਾ ਹੈ ਕਿ ਵਿਸ਼ੇਸ਼ ਜਾਂਚ ਦਲ (ਸਿਟ) ਵਲੋਂ ਬੀਤੇ ਦੋ ਹਫਤਿਆਂ ‘ਚ ਦਿਖਾਈ ਤੇਜ਼ੀ ਨੇ ਅਸਲ ਦੋਸ਼ੀਆਂ ਨੂੰ ਕੰਬਣੀ ਛੇੜ ਦਿੱਤੀ ਹੈ, ਜਿਸ ਲਈ ਕੇਂਦਰ ਸਰਕਾਰ ਦੇ ਪਿੰਜਰੇ ਦਾ ਤੋਤਾ ਬਣੀ ਸੀਬੀਆਈ ਨੂੰ ਅੱਗੇ ਕਰਕੇ ਇਸ ਜਾਂਚ ਨੂੰ ਤੁਰੰਤ ਰੋਕਣ ਲਈ ਦਾਅ ਖੇਡਿਆ ਗਿਆ ਹੈ।

ਫਿਰੋਜ਼ਪੁਰ ‘ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਅੱਜ ਪ੍ਰਦਰਸ਼ਨ ਕੀਤਾ ਗਿਆ ਕਿ ਜਾਂਚ ਸਿਟ(SIT) ਕੋਲ ਹੀ ਰਹਿਣੀ ਚਾਹੀਦੀ ਹੈ।

Check Also

ਗੋਲਡੀ ਪੀ.ਪੀ ਵਲੋਂ ਐਨ.ਜੀ.ਉ ਦੇ ਨਾਮ ਤੇ ਐਵਾਰਡ ਲੈਣ ਦੀਆ ਵੀਡੀਉ ਵਾਇਰਲ

ਗੋਲਡੀ ਨੇ ਕਿਹਾ ਸੀ ਸਾਡੀ ਕੋਈ ਐਨ.ਜੀ.ਉ ਨਹੀਂ ਹੈ, ਪਰ ਐਨ.ਜੀ.ਉ ਦੇ ਨਾਮ ਤੇ ਐਵਾਰਡ …

%d bloggers like this: