Breaking News
Home / ਪੰਜਾਬ / ਪਿਉ ਨੇ PUBG ਗੇਮ ‘ਤੇ 16 ਲੱਖ ਉਡਾਉਣ ਵਾਲੇ ਬੇਟੇ ਨੂੰ ਸਬਕ ਸਿਖਾਉਣ ਲਈ ਸਕੂਟਰ ਰਿਪੇਅਰ ਦੇ ਕੰਮ ਲਾਇਆ

ਪਿਉ ਨੇ PUBG ਗੇਮ ‘ਤੇ 16 ਲੱਖ ਉਡਾਉਣ ਵਾਲੇ ਬੇਟੇ ਨੂੰ ਸਬਕ ਸਿਖਾਉਣ ਲਈ ਸਕੂਟਰ ਰਿਪੇਅਰ ਦੇ ਕੰਮ ਲਾਇਆ

ਖਰੜ ਵਿਚ ਇਕ ਵਿਦਿਆਰਥੀ ਸਿਰ ਆਨਲਾਈਨ ਗੇਮ ਦਾ ਨਸ਼ਾ ਇੰਨਾ ਚੜ੍ਹਿਆ ਕਿ ਉਸ ਨੇ ਆਪਣੇ ਪਿਤਾ ਦੇ ਖਾਤੇ ਵਿਚੋਂ 16 ਲੱਖ ਰੁਪਏ ਉਡਾ ਦਿੱਤੇ। ਆਨਲਾਈਨ ਗੇਮ ਦੀ ਦੁਨੀਆਂ ਵਿਚ PUBG ਦੇ ਚੱਕਰ ਵਿਚ 17 ਸਾਲਾ ਵਿਦਿਆਰਥੀ ਨੇ ਬਿਨਾਂ ਦੱਸੇ ਆਪਣੇ ਪਿਤਾ ਦੇ ਬੈਂਕ ਖਾਤੇ ਵਿੱਚੋਂ 16 ਲੱਖ ਰੁਪਏ ਕੱਢਵਾ ਲਏ। ਬੇਟੇ ਦੇ ਇਸ ਕਾਰੇ ਤੋਂ ਬਾਅਦ ਪਿਤਾ ਨੇ ਉਸ ਨੂੰ ਸਬਕ ਸਿਖਾਉਣ ਅਤੇ ਪੈਸੇ ਦੀ ਮਹੱਤਤਾ ਬਾਰੇ ਦੱਸਣ ਲਈ ਉਸ ਨੂੰ ਇੱਕ ਸਕੂਟਰ ਰਿਪੇਅਰ ਦੁਕਾਨ ‘ਤੇ ਕੰਮ ਕਰਾਉਣ ਦਾ ਫੈਸਲਾ ਕੀਤਾ ਹੈ।

ਦਿ ਟ੍ਰਿਬਿਊਨ ਨਾਲ ਗੱਲਬਾਤ ਕਰਦਿਆਂ ਲੜਕੇ ਦੇ ਪਿਤਾ ਨੇ ਕਿਹਾ, “ਹੁਣ ਅਸੀਂ ਉਸ ਨੂੰ ਘਰ ਵਿਚ ਵਿਹਲੇ ਨਹੀਂ ਰਹਿਣ ਦੇਵਾਂਗੇ ਅਤੇ ਨਾ ਹੀ ਉਸ ਨੂੰ ਪੜ੍ਹਾਈ ਲਈ ਮੋਬਾਈਲ ਦਿੱਤਾ ਜਾਵੇਗਾ।” ਹੁਣ ਉਹ ਇਕ ਸਕੂਟਰ ਰਿਪੇਅਰ ਦੁਕਾਨ ‘ਤੇ ਕੰਮ ਕਰ ਰਿਹਾ ਹੈ, ਤਾਂ ਜੋ ਉਹ ਜਾਣੇ ਕਿ ਪੈਸਾ ਕਮਾਉਣਾ ਕਿੰਨਾ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਉਹ ਪੈਸਾ ਜਿਸ ਨਾਲ ਉਸ ਦੇ ਬੇਟੇ ਨੇ ਗੇਮ ਚਲਾਉਣ ਲਈ ਉਡਾ ਦਿੱਤਾ ਸੀ, ਉਸਨੇ ਆਪਣੀ ਸਿਹਤ ਦੇਖਭਾਲ ਅਤੇ ਪੁੱਤਰ ਦੇ ਭਵਿੱਖ ਲਈ ਰੱਖਿਆ। ਹੁਣ ਉਹ ਸਮਝ ਨਹੀਂ ਪਾ ਰਹੇ ਹਨ ਕਿ ਆਖਰਕਾਰ ਕੀ ਕਰਨਾ ਹੈ।
ਦੱਸ ਦਈਏ ਕਿ ਬੱਚੇ ਨੇ ਆਪਣੇ ਦੋਸਤਾਂ ਦੇ PUBG ਖਾਤੇ ਨੂੰ ਅਪਗ੍ਰੇਡ ਕਰਨ ਲਈ ਪੈਸੇ ਵੀ ਖਰਚ ਕੀਤੇ ਹਨ। ਇਨ੍ਹਾਂ ਪੈਸਿਆਂ ਦੇ ਖਰਚਿਆਂ ਦੀ ਜਾਣਕਾਰੀ ਬੈਂਕ ਸਟੇਟਮੈਂਟ ਤੋਂ ਪ੍ਰਾਪਤ ਕੀਤੀ ਗਈ ਹੈ। ਬੱਚੇ ਦੇ ਪਿਤਾ ਨੇ ਦੱਸਿਆ ਕਿ ਜਦੋਂ ਤੱਕ ਉਸ ਨੂੰ ਇਸ ਬਾਰੇ ਜਾਣਕਾਰੀ ਮਿਲੀ, ਉਸ ਨੇ 16 ਲੱਖ ਰੁਪਏ ਖਰਚ ਕਰ ਦਿੱਤੇ ਸਨ। ਬੇਟੇ ਨੇ ਉਸ ਨੂੰ ਦੱਸਿਆ ਸੀ ਕਿ ਉਹ ਲੰਬੇ ਸਮੇਂ ਤੋਂ ਪੜ੍ਹਾਈ ਲਈ ਮੋਬਾਈਲ ਦੀ ਵਰਤੋਂ ਕਰ ਰਿਹਾ ਹੈ, ਜਦੋਂਕਿ ਇਸ ਦੀ ਬਜਾਏ PUBG ਖੇਡਣ ਵਿਚ ਬਿਤਾਉਂਦਾ ਸੀ।

ਬੱਚੇ ਦੇ ਪਿਤਾ ਨੇ ਦੱਸਿਆ ਕਿ ਉਹ ਘਰ ਤੋਂ ਦੂਰ ਕੰਮ ਕਰਦਾ ਹੈ, ਜਦਕਿ ਉਸਦਾ ਪੁੱਤਰ ਆਪਣੀ ਮਾਂ ਨਾਲ ਪਿੰਡ ਵਿੱਚ ਰਹਿੰਦਾ ਹੈ। ਬੱਚੇ ਨੇ ਸਾਰੇ ਲੈਣ-ਦੇਣ ਆਪਣੀ ਮਾਂ ਦੇ ਫੋਨ ਦੁਆਰਾ ਕੀਤਾ। ਬੱਚਾ ਆਪਣੀ ਮਾਂ ਦਾ ਫੋਨ PUBG Mobile ਚਲਾਉਣ ਲਈ ਵਰਤਦਾ ਸੀ। ਬੈਂਕ ਟ੍ਰਾਂਜੈਕਸ਼ਨ ਪੂਰੀ ਹੋਣ ਤੋਂ ਬਾਅਦ ਆਪਣੀ ਮਾਂ ਦੇ ਫੋਨ ਤੋਂ ਸਾਰੇ ਮੈਸੇਜ ਡਿਲੀਟ ਕਰ ਦਿੰਦਾ ਸੀ।

Check Also

ਗੋਲਡੀ ਪੀ.ਪੀ ਵਲੋਂ ਐਨ.ਜੀ.ਉ ਦੇ ਨਾਮ ਤੇ ਐਵਾਰਡ ਲੈਣ ਦੀਆ ਵੀਡੀਉ ਵਾਇਰਲ

ਗੋਲਡੀ ਨੇ ਕਿਹਾ ਸੀ ਸਾਡੀ ਕੋਈ ਐਨ.ਜੀ.ਉ ਨਹੀਂ ਹੈ, ਪਰ ਐਨ.ਜੀ.ਉ ਦੇ ਨਾਮ ਤੇ ਐਵਾਰਡ …

%d bloggers like this: