Breaking News
Home / ਰਾਸ਼ਟਰੀ / 1984 ਸਿੱਖ ਕਤਲੇਆਮ ਦੇ ਦੋਸ਼ੀ ਦੀ ਕੋਰੋਨਾ ਵਾਇਰਸ ਨਾਲ ਮੌਤ

1984 ਸਿੱਖ ਕਤਲੇਆਮ ਦੇ ਦੋਸ਼ੀ ਦੀ ਕੋਰੋਨਾ ਵਾਇਰਸ ਨਾਲ ਮੌਤ


1984 ਦੇ ਸਿੱਖ ਕਤਲੇਆਮ ਦੇ ਕੇਸ ਵਿਚ ਜੇਲ੍ਹ ਦੀ ਸਜ਼ਾ ਕੱਟ ਰਹੇ ਸਾਬਕਾ ਵਿਧਾਇਕ ਦੀ ਦਿੱਲੀ ਦੇ ਹਸਪਤਾਲ ਵਿਚ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਮਹਿੰਦਰ ਯਾਦਵ (70) ਪਾਲਮ ਹਲਕੇ ਤੋਂ ਸਾਬਕਾ ਵਿਧਾਇਕ ਸੀ। ਉਹ ਮੰਡੋਲੀ ਜੇਲ੍ਹ ਵਿੱਚ 10 ਸਾਲ ਦੀ ਸਜ਼ਾ ਕੱਟ ਰਿਹਾ ਸੀ ਅਤੇ 26 ਜੂਨ ਨੂੰ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ।

ਡਾਇਰੈਕਟਰ ਜਨਰਲ (ਜੇਲ੍ਹਾਂ) ਸੰਦੀਪ ਗੋਇਲ ਨੇ ਕਿਹਾ ਕਿ ਯਾਦਵ ਨੂੰ 26 ਜੂਨ ਨੂੰ ਬੇਚੈਨੀ ਅਤੇ ਦਿਲ ਨਾਲ ਜੁੜੀਆਂ ਕੁਝ ਸਮੱਸਿਆਵਾਂ ਦੀ ਸ਼ਿਕਾਇਤ ਸੀ। ਉਸ ਨੂੰ ਡੀਡੀਯੂ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਉਸੇ ਦਿਨ ਐੱਲਐੱਨਜੇਪੀ ਹਸਪਤਾਲ ਰੈਫਰ ਕੀਤਾ ਗਿਆ। ਬਾਅਦ ਵਿਚ ਉਸਦੇ ਪਰਿਵਾਰ ਦੀ ਬੇਨਤੀ ‘ਤੇ, ਉਸ ਨੂੰ 30 ਜੂਨ ਨੂੰ ਦੁਆਰਕਾ ਦੇ ਨਿੱਜੀ ਹਸਪਤਾਲ ਵਿਚ ਤਬਦੀਲ ਕਰਨ ਦੀ ਇਜਾਜ਼ਤ ਦਿੱਤੀ ਗਈ। ਅਧਿਕਾਰੀ ਮੁਤਾਬਕ, “ਸਾਨੂੰ ਜਾਣਕਾਰੀ ਮਿਲੀ ਹੈ ਕਿ ਮਹਿੰਦਰ ਯਾਦਵ ਅਕਾਸ਼ ਹਸਪਤਾਲ ਵਿਚ ਦੀ ਮੌਤ ਹੋ ਗਿਆ।” ਅਧਿਕਾਰੀਆਂ ਦੇ ਅਨੁਸਾਰ ਯਾਦਵ ਦਸੰਬਰ 2018 ਤੋਂ ਜੇਲ੍ਹ ਬੰਦ ਸੀ।

Check Also

Video – ਭਾਰਤ ਦੇ ਸੂਝਵਾਨ ਵਿਅਕਤੀਆਂ ਨੇ ਦੱਸੇ ਕਰੋਨਾ ਦੇ ਇਲਾਜ

ਭਾਰਤ ਦੇ ਸੂਝਵਾਨ ਵਿਅਕਤੀਆਂ ਨੇ ਦੱਸੇ ਕਰੋਨਾ ਦੇ ਇਲਾਜ ਦਿਨ ਵਿਚ 5 ਵਾਰ ਹਨੂੰਮਾਨ ਚਾਲੀਸਾ …

%d bloggers like this: