Breaking News
Home / ਪੰਜਾਬ / ਗੁਰਪਤਵੰਤ ਸਿੰਘ ਪੰਨੂ ਦੇ ਗ੍ਰਿਫ਼ਤਾਰ ਕੀਤੇ ਕਥਿਤ ਸਾਥੀ ਜੋਗਿੰਦਰ ਸਿੰਘ ਗੁੱਜਰ ਦੇ ਹੱਕ ‘ਚ ਨਿੱਤਰੇ ਸੁਖਪਾਲ ਸਿੰਘ ਖਹਿਰਾ

ਗੁਰਪਤਵੰਤ ਸਿੰਘ ਪੰਨੂ ਦੇ ਗ੍ਰਿਫ਼ਤਾਰ ਕੀਤੇ ਕਥਿਤ ਸਾਥੀ ਜੋਗਿੰਦਰ ਸਿੰਘ ਗੁੱਜਰ ਦੇ ਹੱਕ ‘ਚ ਨਿੱਤਰੇ ਸੁਖਪਾਲ ਸਿੰਘ ਖਹਿਰਾ


ਕੈਪਟਨ ਅਮਰਿੰਦਰ ਸਿੰਘ,
ਮੁੱਖ ਮੰਤਰੀ,
ਪੰਜਾਬ।

ਵਿਸ਼ਾ :- ਜਾਲਿਮ ੂਅਫਅ ਕਾਨੂੰਨ ਤਹਿਤ ਜੋਗਿੰਦਰ ਸਿੰਘ ਗੁੱਜਰ ਨੂੰ ਐਫ.ਆਈ.ਆਰ ਨੰ 49 ਥਾਣਾ ਭੁਲੱਥ (ਕਪੂਰਥਲਾ) ਵਿੱਚ ਗਲਤ ਫਸਾਏ ਜਾਣ ਦੀ ਨਿਰਪੱਖ ਜਾਂਚ ਕੀਤੇ ਜਾਣ ਸਬੰਧੀ।
ਸ਼੍ਰੀਮਾਨ ਜੀ,
ਭੁਲੱਥ ਦੇ ਚੁਣੇ ਹੋਏ ਨੁਮਾਂਇੰਦੇ ਵਜੋਂ ਮੇਰਾ ਇਹ ਨੈਤਿਕ ਫਰਜ਼ ਬਣਦਾ ਹੈ ਕਿ ਮੇਰੇ ਹਲਕੇ ਦੇ ਕਿਸੇ ਵੀ ਵੋਟਰ ਨੂੰ ਸਰਾਸਰ ਗਲਤ ਅਤੇ ਝੂਠਾ ਉਹ ਵੀ ੂਅਫਅ ਵਾਰਗੇ ਜਾਲਿਮ ਕਾਨੂੰਨ ਦੇ ਤਹਿਤ ਫਸਾਏ ਜਾਣ ਨੂੰ ਤੁਹਾਡੇ ਧਿਆਨ ਵਿੱਚ ਲੈ ਕੇ ਆਵਾਂ।
ਜਿਵੇਂ ਕਿ ਤੁਸੀਂ ਜਾਣਦੇ ਹੋ ਪਿੰਡ ਅਕਾਲਾ ਥਾਣਾ ਭੁਲੱਥ ਦੇ ਇੱਕ ਵਸਨੀਕ ਜੋਗਿੰਦਰ ਸਿੰਘ ਗੁੱਜਰ ਨੂੰ ਨਵੇਂ ਲਾਗੂ ਕੀਤੇ ਗਏ ਜਾਲਿਮ ੂਅਫਅ ਕਾਨੂੰਨ ਤਹਿਤ ਉਸਦੇ ਅੱਤਵਾਦੀ ਕਾਰਿਆਂ ਅਤੇ ਭਾਰਤ ਖਿਲਾਫ ਜੰਗ ਛੇੜਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ।
ਸੱਚ ਇਹ ਹੈ ਕਿ ਇਹ 65 ਸਾਲਾਂ ਵਿਅਕਤੀ ਜੋ ਕਿ ਪਿਛਲੇ 18 ਸਾਲ ਤੋਂ ਇਟਲੀ ਵਿੱਚ ਰਹਿ ਰਿਹਾ ਹੈ ਅਨਪੜ ਅਤੇ ਦਿਲ ਦਾ ਮਰੀਜ ਹੈ ਜਿਸ ਦਾ ਜਿੰਦਗੀ ਭਰ ਕੋਈ ਅਪਰਾਧਿਕ ਰਿਕਾਰਡ ਵੀ ਨਹੀਂ ਹੈ। ਪਿੰਡ ਦੀ ਪੰਚਾਇਤ, ਸਿਆਣਿਆਂ ਅਤੇ ਉਸ ਦੇ ਪਰਿਵਾਰ ਨੇ ਇਨਸਾਫ ਵਾਸਤੇ ਮੇਰੇ ਤੱਕ ਪਹੁੰਚ ਕੀਤੀ ਹੈ ਅਤੇ ਉਸ ਦੇ ਬੇਕਸੂਰ ਹੋਣ ਦਾ ਜੋਰਦਾਰ ਦਾਅਵਾ ਕੀਤਾ ਹੈ।
ਪੁਲਿਸ ਇਲਜਾਮਾਂ ਅਨੁਸਾਰ ਉਸਨੇ 1 ਨਵੰਬਰ 2019 ਨੂੰ ਜਨੇਵਾ ਵਿਖੇ ਹੋਈ ਸ਼ਢਝ ਦੀ ਕਨਵੈਨਸ਼ਨ ਵਿੱਚ ਹਿੱਸਾ ਲਿਆ ਸੀ ਜਿਸ ਦੀ ਫੋਟੋ ਤੋਂ ਹੀ ਉਸ ਦਾ ਇੱਕ ਸਧਾਰਨ ਜਿਹਾ ਦਰਸ਼ਕ ਦਿਖਾਈ ਦੇਣਾ ਜਾਪਦਾ ਹੈ। ਦੂਸਰਾ ਉਸ ਉਂਪਰ ਇਟਲੀ ਦੇ ਗੁਰਦੁਆਰੇ ਵਿੱਚ ਸ਼ਢਝ ਦੇ ਅਵਤਾਰ ਪੰਨੂ ਨੂੰ ਸਿਰੋਪਾ ਦੇਣ ਦਾ ਇਲਜਾਮ ਲਗਾਇਆ ਗਿਆ ਹੈ। ਤੀਸਰਾ ਉਸ ਉਂਪਰ ਇਲਜਾਮ ਹੈ ਕਿ ਉਸ ਨੇ ਜਲੰਧਰ ਦੇ ਇੱਕ ਸੰਦੀਪ ਸਿੰਘ ਨੂੰ ਮਾਮੂਲੀ 200 ਯੂਰੋ (15000 ਰੁਪਏ) ਵੈਸਟਰਨ ਯੂਨੀਅਨ ਰਾਹੀਂ ਭੇਜੇ ਹਨ ਜੋ ਕਿ ਕਿਸੇ ਰਨ ਸਿੰਘ ਵੱਲੋਂ ਭੇਜੇ ਜਾਣ ਦੀ ਫੋਟੋ ਹੈ। ਉਸ ਦੀ ਗਲਤੀ ਇਹ ਸੀ ਕਿ ਇਹ ਫੋਟੋ ਉਸ ਦੇ ਫੋਨ ਗੈਲਰੀ ਵਿੱਚ ਸੀ ਅਤੇ ਉਸ ਨੇ ਜਦਕਿ ਇਹ ਪੈਸੇ ਭੇਜੇ ਵੀ ਨਹੀਂ।

ਸ਼੍ਰੀਮਾਨ ਜੀ, ਉਸ ਦੇ ਪਿਛੋਕੜ ਅਤੇ ਬੀਮਾਰ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਉਪਰੋਕਤ ਸਾਰੇ ਇਲਜਾਮਾਂ ਕਾਰਨ ਉਸ ਦੇ ਖਿਲਾਫ ਕਿਸੇ ਪੱਖ ਤੋਂ ਵੀ ਅਜਿਹੀ ਸਖਤ ਕਾਰਵਾਈ ਨਹੀਂ ਕੀਤੀ ਜਾਣੀ ਚਾਹੀਦੀ ਸੀ। ਸ਼ਢਝ ਦੀ ਜਨੇਵਾ ਕਨਵੈਨਸ਼ਨ ਵਿੱਚ ਹਿੱਸਾ ਲੈਣਾ ਗਲਤ ਹੋ ਸਕਦਾ ਹੈ, ਸ਼ਢਝ ਦੇ ਕਿਸੇ ਅਹੁਦੇਦਾਰ ਨੂੰ ਸਿਰੋਪਾ ਦੇਣਾ ਗਲਤ ਹੋ ਸਕਦਾ ਹੈ, ਨਾਂਮਾਤਰ 200 ਯੂਰੋ (15000 ਰੁਪਏ) ਟਰਾਂਸਫਰ ਕੀਤੇ ਜਾਣ ਦੀ ਫੋਟੋ ਰੱਖਣਾ ਗਲਤ ਅਤੇ ਦੇਸ਼ ਵਿਰੋਧੀ ਹੋ ਸਕਦਾ ਹੈ ਪਰੰਤੂ ਬਿਨਾਂ ਕਿਸੇ ਅਪਰਾਧਿਕ ਪਿਛੋਕੜ ਵਾਲੇ ਅਜਿਹੇ ਅਨਪੜ 65 ਸਾਲਾਂ ਦਿਲ ਦੇ ਮਰੀਜ ਬਜੁਰਗ ਨੂੰ ਅਜਿਹੇ ਤਾਨਾਸ਼ਾਹੀ ਕਾਨੂੰਨ ਤਹਿਤ ਗ੍ਰਿਫਤਾਰ ਕੀਤੇ ਜਾਣ ਨੂੰ ਕੀ ਤੁਸੀਂ ਜਾਇਜ ਸਮਝਦੇ ਹੋ? ਤੁਸੀਂ ਸਾਰੀ ਜਿੰਦਗੀ ਇੱਕ ਜਨਤਕ ਵਿਅਕਤੀ ਵਜੋਂ ਬਿਤਾਈ ਹੈ, ਕੀ ਤੁਸੀਂ ਪੰਜਾਬ ਪੁਲਿਸ ਵੱਲੋਂ ਬਰਾਮਦ ਕੀਤੀਆਂ ਤਸਵੀਰਾਂ, ਦਸਤਾਵੇਜਾਂ ਅਤੇ ਅਖੋਤੀ ਤੱਥਾਂ ਨੂੰ ਤੁਸੀਂ ਸੱਚੇ ਅਤੇ ਪੁਖਤਾ ਸਬੂਤ ਮੰਨ ਸਕਦੇ ਹੋ? ਤੁਸੀਂ ਕਿਵੇਂ ਸੋਚ ਸਕਦੇ ਹੋ ਕਿ ਇੱਕ ਕਨਵੈਂਸ਼ਨ ਵਿੱਚ ਹਿੱਸਾ ਲੈ ਕੇ, ਕਿਸੇ ਨੂੰ ਸਿਰੋਪਾ ਦੇ ਕੇ ਅਤੇ ਜਲੰਧਰ ਵਿੱਚ ਟਰੇਸ ਨਾ ਕੀਤੇ ਜਾ ਸਕਣ ਵਾਲੇ ਵਿਅਕਤੀ ਨੂੰ ਨਾਂਮਾਤਰ 200 ਛੂਰੋ ਟਰਾਂਸਫਰ ਕਰਕੇ ਉਹ ਭਾਰਤ ਵਰਗੇ ਮਜਬੂਤ ਦੇਸ਼ ਖਿਲਾਫ ਜੰਗ ਛੇੜ ਸਕਦਾ ਹੈ? ਕੀ ਤੁਸੀਂ ਇਹ ਸੋਚਦੇ ਹੋ ਕਿ ਭਾਰਤ ਇੰਨਾ ਕਮਜੋਰ ਹੈ ਜੋ ਕਿ ਮਾਮੂਲੀ 15000 ਰੁਪਏ ਟਰਾਂਸਫਰ ਕੀਤੇ ਜਾਣ ਅਤੇ ਚੰਦ ਫੋਟੋਆਂ ਨਾਲ ਟੁੱਟ ਜਾਵੇਗਾ?
ਸ਼੍ਰੀਮਾਨ ਜੀ, ਸੱਚ ਇਹ ਹੈ ਕਿ ਉਕਤ ਮਾਮਲਾ ਸਿੱਖਾਂ ਨੂੰ ਨਿਸ਼ਾਨਾ ਬਣਾਉਣ, ਅਪਮਾਨਿਤ ਕਰਨ ਅਤੇ ਅੱਤਵਾਦੀ ਦਾ ਲੇਬਲ ਲਗਾਉਣ ਲਈ ਕੇਂਦਰੀ ਏਜੰਸੀਆਂ ਅਤੇ ਪੁਲਿਸ ਵੱਲੋਂ ਗਿਣੀ ਮਿਥੀ ਯੋਜਨਾ ਤਹਿਤ ਦਰਜ ਕੀਤਾ ਗਿਆ ਹੈ। ਇਸ ਮਕਸਦ ਲਈ ਨਵੇਂ ਬਣਾਏ ਗਏ ੂਅਫਅ ਕਾਨੂੰਨ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਕਿਉਂਕਿ ਜੋਗਿੰਦਰ ਸਿੰਘ ਗੁੱਜਰ ਵਰਗੇ ਸਧਾਰਨ ਵਿਅਕਤੀਆਂ ਵਿੱਚ ਉਕਤ ਕਾਨੂੰਨ ਨੂੰ ਅਦਾਲਤਾਂ ਵਿੱਚ ਚੁਣੋਤੀ ਦੇਣ ਦੀ ਸਮਰੱਥਾ ਨਹੀਂ ਹੈ।ਜੋਗਿੰਦਰ ਸਿੰਘ ਦੀ ਉਮਰ ਅਤੇ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਮੇਰੀ ਇਹ ਪੁਖਤਾ ਸੋਚ ਹੈ ਕਿ ੂਅਫਅ ਦੇ ਡਰ ਨਾਲ ਜਾਂ ਤਾਂ ਉਹ ਹਿਰਾਸਤ ਵਿੱਚ ਹੀ ਮਰ ਜਾਵੇਗਾ ਜਾਂ ਫਿਰ ਬਜੁਰਗ ਦਿਲ ਦਾ ਮਰੀਜ ਹੋਣ ਕਾਰਨ ਕਰੋਨਾ ਵਾਇਰਸ ਦਾ ਸ਼ਿਕਾਰ ਹੋ ਜਾਵੇਗਾ।
ਸ਼੍ਰੀਮਾਨ ਜੀ, ਜੋਗਿੰਦਰ ਸਿੰਘ ਖਿਲਾਫ ਉਕਤ ਐਫ.ਆਈ.ਆਰ ਵਿੱਚ ਲਗਾਏ ਗਏ ਅਜਿਹੇ ਫਰਜੀ ਦੋਸ਼ ਜੇਕਰ ਭਾਰਤ ਖਿਲਾਫ ਜੰਗ ਛੇੜਣ ਅਤੇ ਅੱਤਵਾਦ ਦੇ ਕਾਰੇ ਦੱਸੇ ਜਾਂਦੇ ਹਨ ਤਾਂ ਮੈਂ ਬਿਨਾਂ ਕਿਸੇ ਸ਼ੱਕ ਦੇ ਕਹਿ ਸਕਦਾ ਹਾਂ ਕਿ ਪੰਜਾਬ ਪੁਲਿਸ ਵੱਲੋਂ ਲੜੀ ਵਿੱਚ ਦਰਜ ਕੀਤੇ ਗਏ 15 ਹੋਰ ਮੁੱਕਦਮੇ ਸਿੱਖਾਂ ਨੂੰ ਡਰਾਉਣ, ਧਮਕਾਉਣ, ਅਪਮਾਨਿਤ ਅਤੇ ਉਹਨਾਂ ਉਂਪਰ ਅੱਤਵਾਦੀ ਦਾ ਠੱਪਾ ਲਗਾੁੳਣ ਲਈ ਘੜੀ ਗਈ ਮਨਘੜਤ ਕਹਾਣੀ ਹਨ।
ਸ਼੍ਰੀਮਾਨ ਜੀ, ਕਾਂਗਰਸ ਹਾਈ ਕਮਾਂਡ ਦਾ ਇਹ ਮੰਨਣਾ ਹੈ ਕਿ ਭਾਜਪਾ ਸਰਕਾਰ ਦੇ ਵਿਰੋਧੀਆਂ ਖਿਲਾਫ ਕਾਰਵਾਈ ਕੀਤੇ ਜਾਣ ਲਈ ੂਅਫਅ ਕਾਨੂੰਨ ਬਣਾਇਆ ਗਿਆ ਹੈ। ਦਿੱਗਜ ਕਾਂਗਰਸੀ ਲੀਡਰ ਕਪਿਲ ਸਿੱਬਲ ਵੱਲੋਂ 30 ਜੂਨ 2020 ਨੂੰ ਇੱਕ ਆਰਟੀਕਲ ਲਿਖਿਆ ਗਿਆ ਜਿਸ ਵਿੱਚ ਉਹਨਾਂ ਵੱਲੋਂ ਭਾਜਪਾ ਸਰਕਾਰ ਦਾ ਵਿਰੋਧ ਕਰਨ ਵਾਲਿਆਂ ਖਿਲਾਫ ੂਅਫਅ ਦੀ ਕੀਤੀ ਜਾ ਰਹੀ ਦੁਰਵਰਤੋਂ ਦੀ ਕਠੋਰ ਨਿੰਦਿਆ ਕੀਤੀ ਗਈ ਹੈ। ਉਹਨਾਂ ਨੇ ਆਰ.ਟੀ.ਆਈ ਕਾਰਕੁੰਨ ਅਖਿਲ ਗਗੋਈ, ਜਾਮੀਆ ਮਿਲੀਆ ਇਸਲਾਮੀਆ ਦੀ ਰਿਸਰਚ ਸਕੋਲਰ ਸਫੂਰਾ ਜਰਗਰ, ਦਲਿਤਾਂ ਅਤੇ ਆਦਿਵਾਸੀਆਂ ਦੀ ਸਰੁੱਖਿਆ ਵਾਸਤੇ ਕੰਮ ਕਰ ਰਹੇ ਆਨੰਦ ਟਲਟਮਬਡੇ ਅਤੇ ਗੋਤਮ ਨਵਲੱਖਾ, ਅੰਤਰਰਾਸ਼ਟਰੀ ਪ੍ਰਸਿੱਧ ਫੋਟੋ ਪੱਤਰਕਾਰ ਮਸਰਤ ਜਾਹਰਾ ਆਦਿ ਨੂੰ ੂਅਫਅ ਤਹਿਤ ਝੂਠਾ ਫਸਾਏ ਜਾਣ ਦੇ ਮਾਮਲਿਆਂ ਦਾ ਹਵਾਲਾ ਵੀ ਦਿੱਤਾ ਹੈ। ਇਹ ਕਿਵੇਂ ਹੋ ਸਕਦਾ ਹੈ ਕਿ ਬਾਕੀ ਭਾਰਤ ਵਿੱਚ ਕਾਂਗਰਸ ੂਅਫਅ ਨੂੰ ਦਬਾਉਣ, ਡਰਾਉਣ ਵਾਲਾ ਅਤੇ ਤਾਨਾਸ਼ਾਹੀ ਮੰਨਦੀ ਹੋਵੇ ਪਰੰਤੂ ਉਹਨਾਂ ਦੀ ਆਪਣੀ ਪੰਜਾਬ ਵਿਚਲੀ ਸਰਕਾਰ ਨਾ ਸਿਰਫ ੂਅਫਅ ਥੋਪੇ ਜਾਣ ਨੂੰ ਜਾਇਜ ਕਰਾਰ ਦੇਣ ਵਿੱਚ ਲਗੀ ਹੋਈ ਹੈ ਬਲਕਿ ਇਸ ਨੂੰ ਵੱਡੇ ਪੱਧਰ ਉਂਪਰ ਲਾਗੂ ਵੀ ਕਰ ਰਹੀ ਹੈ।
ਇਸ ਲਈ ਮੈਂ ਤੁਹਾਡੇ ਕੋਲੋਂ ਮੰਗ ਕਰਦਾ ਹਾਂ ਕਿ ੂਅਫਅ ਤਹਿਤ ਜੋਗਿੰਦਰ ਸਿੰਘ ਗੁੱਜਰ ਖਿਲਾਫ ਲਗਾਏ ਗਏ ਇਲਜਾਮਾਂ ਦੀ ਸੱਚਾਈ ਜਾਣਨ ਵਾਸਤੇ ਜੇਕਰ ਤੁਸੀਂ ਠੀਕ ਸਮਝਦੇ ਹੋ ਤਾਂ ਸਿਆਸੀ ਬਦਲਾਖੋਰੀ ਕਮੀਸ਼ਨ ਦੇ ਮੁੱਖੀ ਜਸਟਿਸ ਮਹਿਤਾਬ ਸਿੰਘ ਗਿੱਲ ਦੀ ਅਗਵਾਈ ਵਿੱਚ ਨਿਰਪੱਖ ਜਾਂਚ ਕਰਵਾਈ ਜਾਵੇ।
ਸ਼੍ਰੀਮਾਨ ਜੀ, ਇੱਕ ਕਹਾਵਤ ਹੈ ਕਿ “ਚਾਹੇ ਸੋ ਦੋਸ਼ੀ ਬਚ ਨਿਕਲਣ ਪਰੰਤੂ ਕਿਸੇ ਇੱਕ ਵੀ ਬੇਕਸੂਰ ਨੂੰ ਗਲਤ ਸਜ਼ਾ ਨਹੀਂ ਮਿਲਣੀ ਚਾਹੀਦੀ”। ਮੈਂ ਆਸ ਕਰਦਾ ਹਾਂ ਕਿ ਤੁਸੀਂ ਮਨੁੱਖਤਾ ਦੇ ਅਧਾਰ ਉਂਪਰ ਮੇਰੀ ਬੇਨਤੀ ਉਂਪਰ ਗੋਰ ਕਰੋਗੇ।
ਧੰਨਵਾਦ ਸਹਿਤ,
ਸੁਖਪਾਲ ਸਿੰਘ ਖਹਿਰਾ

To,

Capt. Amarinder Singh,
Chief Minister,
Punjab.

Subject :- Request for independent inquiry into the wrongful framing of Joginder Singh Gujjar in FIR 49 P.S. Bholath (Kapurthala) under the draconian UAPA law.
Sir,
Being the elected representative of Bholath, it is my moral duty to bring to your notice any wrongful, vindictive and false implication of an electorate of my constituency and that too under serious provisions of draconian UAPA law.
As you are aware, one Joginder Singh Gujjar R/o V. Akala P.S. Bholath has been arrested under the newly enacted draconian UAPA law, for his acts of terrorism and waging war against India.
The truth is that this man living in Italy for the past 18 years is 65 years of age, illiterate and a heart patient with no criminal record throughout his life. The village panchayat, elders and his family have approached me for justice and have vehemently vouched for his innocence.
As per police charges he took part in the SFJ convention held in Geneva on 1st November 2019, where according to the picture he is one of the ordinary back bencher type participant. Secondly, he has been charged for giving a “Siropa” to one Avtar Pannu of SFJ in a gurudwara in Italy. Thridly, he has been accused of sending meagre 200 Euros (Rs.15,000) to a one Sandip Singh recipient of Jalandhar via Western Union and that too is a mere snapshot of the transfer from the account of one Ran Singh. His fault was only having the said snapshot in the photo gallery of his cell phone and the said money has not been sent from his account.
Sir, all above said charges are so frivolous in nature and do not call for such harsh criminal action against him, keeping in view the past track record and his ailing health. Participating in the SFJ Geneva convention may be wrong, presenting a “Siropa” to some office bearer of SFJ may also be wrong, keeping a snapshot of a meagre transfer of 200 Euros (Rs. 15,000) may also be wrong and anti national but do you think booking an illiterate 65 years old heart patient with no criminal past under such a draconian law is justified in any manner? Having lived your whole life as a public man, do you trust the Punjab police regarding the so called facts and frivolous recoveries like photos and literature as truthful and genuine evidence? How do you think he can wage a war against such a strong nation like India by participating in a convention, giving a “Siropa” and let’s also admit transferring meagre 200 Euros to an untraced person in Jalandhar? Do you think India is so weak that it will disintegrate with a Rs. 15,000 meagre transfer or a couple of pictures?
Sir, the truth is that the said case has been registered under a well planned strategy of central agencies and the police to target, defame and paint Sikhs as a terrorist community. For this purpose the newly adopted UAPA law is a handy tool as ordinary persons like Joginder Singh Gujjar have no capacity to challenge the said law in any court. I am of the firm opinion, that keeping the age and health of Joginder Singh in view, it is very likely that he will die in custody from the fear of UAPA or will contact coronavirus being an elderly heart patient.
Sir, if such frivolous charges against Joginder Singh amount to acts of terrorism and waging was against India as contained in the said FIR, I can say without doubt that the other 15 FIR’s registered as a series by the Punjab police are nothing but a cock and bull story to intimidate, coerce, defame and label the Sikhs as terrorist.
Sir, last but not the least the Congress party high command is of the considered view that UAPA is being enforced against critics of the BJP government. As per the latest article dated 30th June 2020 written by Mr. Kapil Sibal stalwart Congress leader who has severely condemned misuse of UAPA against those opposing the BJP government. He has quoted RTI activist Akhil Gogoi, Safoora Zargar a research scholar at Jamia Milla Islamia, Anand Teltumbde and Gautam Navlakha both activists protecting vulnerable communities like Dalits and adivasis, Masrat Zahra a 26 year old internationally acclaimed photo journalist etc. for being falsely implicated under UAPA. How can it be that when the Congress considers a law like UAPA as oppressive, vindictive and draconian in the rest of India but its own government in Punjab is not only justifying the slapping of UAPA but going leaps and bounds to implement it.
Therefore Sir, I humbly urge you to order an independent probe if appropriate even by your own vendetta commission head Justice Mehtab Singh Gill to verify the authenticity of charges against Joginder Singh Gujjar under UAPA.
Sir, there’s a popular saying “Let hundred guilty be acquitted but not even one innocent should be wrongly convicted.” I hope you will accede to my request on humanitarian grounds.
With regards,

Sukhpal Singh Khaira
MLA, Bholath
Former Leader of Opposition

Check Also

ਨਿਊਜ਼ੀਲੈਂਡ ਪੜ੍ਹਨ ਆਈਆਂ ਦੋ ਕੁੜੀਆਂ ਨੇ ਸੜਕ ‘ਤੇ ਮਿਲੇ ਡਾਲਰਾਂ ਦਾ ਲਿਫਾਫਾ ਵਾਪਿਸ ਕੀਤਾ

ਅਮੀਰੀ: ਮੋੜ ਦਿੱਤਾ ਧਨ ਬੇਗਾਨਾ ਨਿਊਜ਼ੀਲੈਂਡ ਪੜ੍ਹਨ ਆਈਆਂ ਦੋ ਕੁੜੀਆਂ ਨੇ ਸੜਕ ‘ਤੇ ਮਿਲੇ ਡਾਲਰਾਂ …

%d bloggers like this: