Breaking News
Home / ਪੰਜਾਬ / ਧੱਕਾ ਕਰਨ ਵਾਲੇ ਰਿਬੈਰੋ ਨੂੰ ਹੁਣ ਪੁਲਿਸ ਦਾ ਧੱਕਾ ਚੁੱਭਣ ਲੱਗਾ

ਧੱਕਾ ਕਰਨ ਵਾਲੇ ਰਿਬੈਰੋ ਨੂੰ ਹੁਣ ਪੁਲਿਸ ਦਾ ਧੱਕਾ ਚੁੱਭਣ ਲੱਗਾ

ਕਦੇ ਸੋਚ‌ਿਆ ਨਹੀਂ ਸੀ ਕਿ ਅਜਿਹਾ ਦਿਨ ਆਪਣੀ ਜ਼ਿੰਦਗੀ ‘ਚ ਦੇਖਾਂਗੇ ਕਿ ਪੰਜਾਬ ‘ਚ ”ਬੁਲੇਟ ਫਾਰ ਬੁਲੇਟ” ਜਾਣੀਕਿ ”ਗੋਲੀ ਬਦਲੇ ਬਦਲੇ” ਦਾ ਨਾਅਰਾ ਦੇ ਕੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲ‌ਿਆਂ ‘ਚ ਮਾਰਨ ਦੀ ਹੱਲਾਸ਼ੇਰੀ ਦੇਣ ਵਾਲਾ ਪੰਜਾਬ ਦਾ ਸਾਬਕਾ ਪੁਲਿਸ ਮੁਖੀ ਜੂਲੀਓ ਰਿਬੈਰੋ ਭਾਰਤ ਦੀ ਪੁਲਿਸ ਦੇ ਜ਼ੁਲਮ ਤੋਂ ਅੱਕ ਕੇ ਕੁਰਲਾ ਉੱਠੇਗਾ!

ਅੰਗਰੇਜ਼ੀ ਦੇ ਅਖਬਾਰ “ਦਾ ਟ੍ਰਿਬਿਊਨ” ‘ਚ ਇੱਕ ਲੇਖ ਲਿਖ ਕੇ ਰਿਬੈਰੋ ਨੇ ਲੋਕਾਂ ਨੂੰ ਵਾਸਤਾ ਪਾਇਆ ਹੈ ਕਿ ਜਿਵੇਂ ਅਮਰੀਕਨ ਲੋਕ ਜੌਰਜ ਫਲੌਇਡ ਨਾਮ ਦੇ ਅਫਰੀਕਨ-ਅਮਰੀਕਨ ਨੌਜਵਾਨ ਦੀ ਮੌਤ ਤੋਂ ਬਾਅਦ ਪੁਲਿਸ ਜ਼ੁਲਮ ਦੇ ਖਿਲਾਫ ਉੱਠ ਖਲੋਤੇ ਹਨ, ਉਵੇਂ ਹੀ ਭਾਰਤੀ ਲੋਕਾਂ ਨੂੰ ਵੀ ਪੁਲਿਸ ਦੇ ਜ਼ੁਲਮ ਵਿਰੁੱਧ ਲੋਕ ਲਹਿਰ ਬਣਾਉਣੀ ਚਾਹੀਦੀ ਹੈ।

ਉਹ ਤਾਮਿਲਨਾਡੂ ਦੇ ਟੂਟੀਕੋਰਨ ਜ਼ਿਲ੍ਹੇ ‘ਚ ਇੱਕ ਦੁਕਾਨਦਾਰ ਅਤੇ ਉਸਦੇ ਪੁੱਤਰ ਦੇ ”ਪੁਲਿਸੀਆ ਕਤਲ” ਤੋਂ ਖਫਾ ਹਨ। ਦੋਵੇਂ ਪਿਓ-ਪੁੱਤ ਨੇ ਕਰਫਿਊ ਤੋਂ ਬਾਅਦ 15 ਮਿੰਟ ਤੱਕ ਦੁਕਾਨ ਖੋਲ੍ਹਣ ਦਾ ”ਸੰਗੀਨ ਜ਼ੁਰਮ” ਕੀਤਾ ਸੀ।

ਪੰਜਾਬ ‘ਚ ਅੱਜ ਵੀ ਸਿੱਖ ਨੌਜਵਾਨਾਂ ਦੀ ਗ੍ਰਿਫਤਾਰੀ ਨਿਰੰਤਰ ਜਾਰੀ ਹੈ ਅਤੇ ਲਗਾਤਾਰ ਉਨ੍ਹਾਂ ‘ਤੇ ਝੂਠੇ ਕੇਸ ਪਾ ਕੇ ਸਾਲਾਂਬੱਧੀ ਖੱਜਲ ਕੀਤਾ ਜਾਂਦਾ ਹੈ। ਰਿਬੈਰੋ ਹੁਣਾਂ ਦੇ ਰਾਜ ‘ਚ ਪੁਲਿਸ ਦੇ ਮੂੰਹ ਨੂੰ ਐਸਾ ਖੂਨ ਲੱਗਾ ਕਿ ਮੁੜ ਕਦੇ ਉਹ ਇਹ ਸਮਝਣ ਜੋਗੀ ਨਹੀਂ ਹੋਈ ਕਿ ਪੁਲਿਸ ਲੋਕਾਂ ਦੀ ਸੇਵਾ ਅਤੇ ਸੁਰੱਖਿਆ ਲਈ ਹੁੰਦੀ ਹੈ, ਲੋਕਾਂ ਨੂੰ ਕੁੱਟਣ ਅਤੇ ਜਾਨੋਂ ਮਾਰਨ ਲਈ ਨਹੀਂ।

ਰਿਬੈਰੋ ਹੁਣੀਂ ਉਹ ਜਿੰਨ ਹੁਣ ਦੁਬਾਰਾ ਬੋਤਲ ‘ਚ ਪਾਉਣਾ ਚਾਹੁੰਦੇ ਹਨ, ਜੋ ਇਨ੍ਹਾਂ ਆਪ ਹੀ ਬੋਤਲ ‘ਚੋਂ ਕੱਢਿਆ ਸੀ।

– ਗੁਰਪ੍ਰੀਤ ਸਿੰਘ ਸਹੋਤਾ

ਰਿਬੈਰੋ ਦੇ ਅੰਗਰੇਜ਼ੀ ਆਰਟੀਕਲ ਦਾ ਲਿੰਕ: https://www.tribuneindia.com/news/comment/time-for-a-movement-against-police-brutality-108321

Check Also

ਗੋਲਡੀ ਪੀ.ਪੀ ਵਲੋਂ ਐਨ.ਜੀ.ਉ ਦੇ ਨਾਮ ਤੇ ਐਵਾਰਡ ਲੈਣ ਦੀਆ ਵੀਡੀਉ ਵਾਇਰਲ

ਗੋਲਡੀ ਨੇ ਕਿਹਾ ਸੀ ਸਾਡੀ ਕੋਈ ਐਨ.ਜੀ.ਉ ਨਹੀਂ ਹੈ, ਪਰ ਐਨ.ਜੀ.ਉ ਦੇ ਨਾਮ ਤੇ ਐਵਾਰਡ …

%d bloggers like this: