Breaking News
Home / ਅੰਤਰ ਰਾਸ਼ਟਰੀ / ਪਾਕਿਸਤਾਨ ਵਿਚ PUBG ਬੈਨ ਹੋਣ ਤੇ ਇਹ ਵੀਡੀਉ ਦੇਖ ਕੇ ਤੁਸੀਂ ਹੈਰਾਨ ਰਹਿ ਜਾਉਗੇ

ਪਾਕਿਸਤਾਨ ਵਿਚ PUBG ਬੈਨ ਹੋਣ ਤੇ ਇਹ ਵੀਡੀਉ ਦੇਖ ਕੇ ਤੁਸੀਂ ਹੈਰਾਨ ਰਹਿ ਜਾਉਗੇ

ਪਾਕਿਸਤਾਨ ਵਿਚ PUBG ਬੈਨ ਹੋਣ ਤੇ ਇਹ ਵੀਡੀਉ ਦੇਖ ਕੇ ਤੁਸੀਂ ਹੈਰਾਨ ਰਹਿ ਜਾਉਗੇ..ਹੈਰਾਨ ਹੋਣ ਤੇ ਰੱਜ ਕੇ ਹੱਸੋਗੇ ਵੀ ਨਾਲੇ ਪਤਾ ਲੱਗੂ ਕਿ ਭਾਰਤ ਤੇ ਪਾਕਿਸਤਾਨ ਦੇ ਲੋਕ ਹੈਗੇ ਇਕੋ ਜਿਹੇ ਹੀ ਆ…ਨਾਲ ਮੋਦੀ ਦੇ ਭਗਤਾਂ ਵਾਲੀ ਵੀ ਦੇਖ ਲਿਉ

ਪਾਕਿਸਤਾਨ ਨੇ ਬੁੱਧਵਾਰ ਨੂੰ ਪਬਜੀ ਗੇਮ ‘ਤੇ ਅਸਥਾਈ ਤੌਰ ‘ਤੇ ਰੋਕ ਲਗਾ ਦਿੱਤੀ ਹੈ। ਦੇਸ਼ ਦੀ ਦੂਰਸੰਚਾਰ ਰੈਗੂਲੇਟਰੀ ਸੰਸਥਾ ਪੀ.ਟੀ.ਏ. ਵੱਲੋਂ ਜਾਰੀ ਅਧਿਸੂਚਨਾ ਮੁਤਾਬਕ, ਗੇਮ ਨੂੰ ਖਿਡਾਰੀਆਂ ਦੀ ਸਿਹਤ ਲਈ ਨਸ਼ੇ ਦੀ ਭੈੜੀ ਆਦਤ ਅਤੇ ਨੁਕਸਾਨਦੇਹ ਕਰਾਰ ਦਿੱਤਾ ਹੈ।

ਪਾਕਿਸਤਾਨ ਦੂਰਸੰਚਾਰ ਅਥਾਰਟੀ ਨੇ ਇੱਕ ਟਵਿੱਟਰ ਪੋਸਟ ‘ਚ ਕਿਹਾ, PTA ਨੂੰ PUBG ਖਿਲਾਫ ਕਈ ਸ਼ਿਕਾਇਤਾਂ ਮਿਲੀਆਂ ਹਨ ਜਿਸ ‘ਚ ਕਿਹਾ ਗਿਆ ਹੈ ਕਿ ਇਹ ਗੇਮ ਨਸ਼ੇ ਦੀ ਭੈੜੀ ਆਦਤ, ਸਮੇਂ ਦੀ ਬਰਬਾਦੀ ਅਤੇ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਸਿਹਤ ‘ਤੇ ਗੰਭੀਰ ਨਕਾਰਾਤਮਕ ਪ੍ਰਭਾਵ ਪਾਉਂਦਾ ਹੈ।

ਸੰਸਥਾ ਨੇ ਇਹ ਵੀ ਕਿਹਾ ਹੈ ਕਿ ਫ਼ੈਸਲਾ ਕਈ ਸ਼ਿਕਾਇਤਾਂ ਪ੍ਰਾਪਤ ਕਰਣ ਤੋਂ ਬਾਅਦ ਲਿਆ ਗਿਆ ਸੀ। ਪੀ.ਟੀ.ਏ. ਨੇ ਇਹ ਵੀ ਕਿਹਾ ਕਿ ਕੁੱਝ ਮੀਡੀਆ ਰਿਪੋਰਟਾਂ ਦੇ ਨਾਲ ਹੀ PUBG ‘ਚ ਆਤਮ ਹੱਤਿਆ ਦੇ ਮਾਮਲਿਆਂ ਨੂੰ ਜ਼ਿੰਮੇਦਾਰ ਠਹਿਰਾਇਆ ਹੈ। ਪੀ.ਟੀ.ਏ. ਨੇ ਇੱਕ ਬਿਆਨ ‘ਚ ਕਿਹਾ, ਮਾਣਯੋਗ ਲਾਹੌਰ ਉੱਚ ਅਦਾਲਤ ਨੇ ਵੀ ਪੀ.ਟੀ.ਏ. ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਇਸ ਮਾਮਲੇ ‘ਤੇ ਧਿਆਨ ਦੇਵੇਂ ਅਤੇ ਸ਼ਿਕਾਇਤਕਰਤਾਵਾਂ ਦੀ ਸੁਣਵਾਈ ਤੋਂ ਬਾਅਦ ਫੈਸਲਾ ਕਰੇ। ਇਸ ਸੰਬੰਧ ‘ਚ 9 ਜੁਲਾਈ 2020 ਨੂੰ ਸੁਣਵਾਈ ਕੀਤੀ ਜਾ ਰਹੀ ਹੈ।

24 ਜੂਨ ਨੂੰ ਇੱਕ 16 ਸਾਲਾ ਮੁੰਡੇ ਨੇ ਹੰਜਰਵਾਲ ਇਲਾਕੇ ‘ਚ ਆਪਣੇ ਘਰ ਦੀ ਛੱਤ ਦੇ ਪੱਖੇ ਨਾਲ ਫ਼ਾਂਸੀ ਲਗਾ ਕੇ ਆਤਮ ਹੱਤਿਆ ਕਰ ਲਈ ਸੀ, ਜਦੋਂ ਉਸ ਨੇ PUBG ‘ਚ ਆਪਣੇ ਮਿਸ਼ਨ ਨੂੰ ਯਾਦ ਕੀਤਾ। ਪੁਲਸ ਨੇ ਪੁਸ਼ਟੀ ਕੀਤੀ ਸੀ ਕਿ ਮੁਹੰਮਦ ਜ਼ਕਾਰੀਆ ਨਾਮ ਦੇ ਮੁੰਡੇ ਨੇ ਆਨਲਾਈਨ ਗੇਮ ਖੇਡਦੇ ਸਮੇਂ ਆਪਣੇ ਟਾਸਕ ਨੂੰ ਪੂਰਾ ਨਹੀਂ ਕਰਣ ਲਈ ਇਹ ਕਦਮ ਚੁੱਕਿਆ ਸੀ। ਜਾਣਕਾਰੀ ਮੁਤਾਬਕ ਉਸਦੇ ਸਰੀਰ ਦੇ ਕੋਲੋਂ ਬਿਸਤਰੇ ‘ਤੇ ਉਸਦਾ ਮੋਬਾਇਲ ਫੋਨ ਮਿਲਿਆ ਜਿਸ ਵਿਚ PUBG ਗੇਮ ਚੱਸ ਰਹੀ ਸੀ।

Check Also

ਪੰਜਾਬੀ ਗਾਇਕ ਆਰ ਨੇਤ ਦੀ ਕੁੱਟਮਾਰ; ਹਮਲਵਾਰ ਫਰਾਰ

ਚੰਡੀਗੜ੍ਹ- “ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਐ, ਪਰ ਦਬਦਾ ਕਿੱਥੇ ਐ” ਗੀਤ ਨਾਲ ਮਸ਼ਹੂਰ …

%d bloggers like this: