Breaking News
Home / ਪੰਜਾਬ / ਗੁਰਧਾਮਾਂ ਵਿਖੇ ਕੜਾਹ ਪ੍ਰਸਾਦ ਅਤੇ ਲੰਗਰ ਘਰ ਵਾਸਤੇ ਦੇਸੀ ਘਿਓ ਤੇ ਹੋਰ ਦੁੱਧ ਵਸਤਾਂ ਮਹਾਰਾਸ਼ਾਟਰ ਤੋਂ ਆਉਣਗੀਆਂ

ਗੁਰਧਾਮਾਂ ਵਿਖੇ ਕੜਾਹ ਪ੍ਰਸਾਦ ਅਤੇ ਲੰਗਰ ਘਰ ਵਾਸਤੇ ਦੇਸੀ ਘਿਓ ਤੇ ਹੋਰ ਦੁੱਧ ਵਸਤਾਂ ਮਹਾਰਾਸ਼ਾਟਰ ਤੋਂ ਆਉਣਗੀਆਂ

ਪੰਜਾਬ ਦੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਦੀ ਮਦਦ ਨਾਲ ਚੱਲਦੇ ਸਹਿਕਾਰੀ ਅਦਾਰੇ ਮਿਲਕਫੈੱਡ ਦੀ ਬਜਾਇ ਸ਼੍ਰੋਮਣੀ ਕਮੇਟੀ ਨੇ ਮਹਾਰਾਸ਼ਟਰ ਦੀ ਸੋਨਾਈ ਡੇਅਰੀ ਨੂੰ ਦੇਸੀ ਘਿਓ ਅਤੇ ਦੁੱਧ ਤੋਂ ਬਣਦੀਆਂ ਹੋਰ ਵਸਤਾਂ ਦੀ ਖਰੀਦ ਲਈ ਚੁਣ ਲਿਆ ਹੈ। ਸ਼੍ਰੋਮਣੀ ਕਮੇਟੀ ਨੇ ਪੰਜਾਬ ਦੀ ਥਾਂ ਮਹਾਰਾਸ਼ਟਰ ਦੀ ਇਸ ਕੰਪਨੀ ਦੀ ਚੋਣ ਕੀਤੀ ਹੈ।

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਗੁਰਧਾਮਾਂ ਵਿਖੇ ਕੜਾਹ ਪ੍ਰਸਾਦ ਅਤੇ ਲੰਗਰ ਘਰ ਵਾਸਤੇ ਦੇਸੀ ਘਿਓ ਤੇ ਦੁੱਧ ਤੋਂ ਬਣਦੀਆਂ ਹੋਰ ਵਸਤਾਂ ਲੰਮੇ ਸਮੇਂ ਤੋਂ ਪੰਜਾਬ ਦੀ ਸਹਿਕਾਰੀ ਸੰਸਥਾ ਮਿਲਕਫੈੱਡ ਤੋਂ ਹੀ ਖਰੀਦੀਆਂ ਜਾ ਰਹੀਆਂ ਸਨ। ਪਰ ਹੁਣ ਸ਼੍ਰੋਮਣੀ ਕਮੇਟੀ ਨੇ ਮਿਲਕਫੈੱਡ ਨਾਲੋਂ ਰੇਟ ਘੱਟ ਹੋਣ ਕਰ ਕੇ ਪੁਣੇ ਦੀ ਸੋਨਾਈ ਡੇਅਰੀ ਨੂੰ ਦੁੱਧ ਵਸਤਾਂ ਦੀ ਖਰੀਦ ਲਈ ਆਰਡਰ ਦਿੱਤਾ ਹੈ। ਪੁਣੇ ਦੀ ਕੰਪਨੀ ਵਲੋਂ ਦੇਸੀ ਘਿਓ ਦਾ ਮੁੱਲ 352 ਰੁਪਏ ਪ੍ਰਤੀ ਕਿੱਲੋ ਦੱਸਿਆ ਗਿਆ ਹੈ ਜਦੋਂਕਿ ਮਿਲਕਫੈੱਡ ਦੇ ਵੇਰਕਾ ਦੇਸੀ ਘਿਓ ਦਾ ਮੁੱਲ 446 ਰੁਪਏ ਪ੍ਰਤੀ ਕਿੱਲੋ ਹੈ।

ਜ਼ਾਹਰ ਹੈ ਕਿ ਸ਼੍ਰੋਮਣੀ ਕਮੇਟੀ ਦੇ ਇਸ ਫੈਸਲੇ ਨਾਲ ਮਿਲਕਫੈੱਡ ਦੀ ਆਮਦਨ ’ਤੇ ਕਰੋੜਾਂ ਰੁਪਇਆਂ ਦਾ ਅਸਰ ਪਵੇਗਾ ਅਤੇ ਇਸ ਨਾਲ ਅਗਾਂਹ ਜੁੜੇ ਕਿਸਾਨ ਅਤੇ ਪਸ਼ੂ ਪਾਲਕ ਵੀ ਪ੍ਰਭਾਵਿਤ ਹੋਣਗੇ। ਜਦਕਿ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਨੂੰ ਪੈਸੇ ਦੀ ਕਾਫੀ ਬੱਚਤ ਹੋਵੇਗੀ।

Check Also

ਗੋਲਡੀ ਪੀ.ਪੀ ਵਲੋਂ ਐਨ.ਜੀ.ਉ ਦੇ ਨਾਮ ਤੇ ਐਵਾਰਡ ਲੈਣ ਦੀਆ ਵੀਡੀਉ ਵਾਇਰਲ

ਗੋਲਡੀ ਨੇ ਕਿਹਾ ਸੀ ਸਾਡੀ ਕੋਈ ਐਨ.ਜੀ.ਉ ਨਹੀਂ ਹੈ, ਪਰ ਐਨ.ਜੀ.ਉ ਦੇ ਨਾਮ ਤੇ ਐਵਾਰਡ …

%d bloggers like this: