Breaking News
Home / ਰਾਸ਼ਟਰੀ / ”ਜੈ ਸ੍ਰੀ ਰਾਮ” ਨਾ ਕਹਿਣ ’ਤੇ ਮੌਤ ਦੇ ਘਾਟ ਉਤਾਰੇ 9 ਮੁਸਲਮਾਨ

”ਜੈ ਸ੍ਰੀ ਰਾਮ” ਨਾ ਕਹਿਣ ’ਤੇ ਮੌਤ ਦੇ ਘਾਟ ਉਤਾਰੇ 9 ਮੁਸਲਮਾਨ

ਭਗਵਾਨ ਰਾਮ ਦਾ ਨਾਮ ਵਰਤ ਕੇ ਲੋਕਾਂ ਨੂੰ ਮੌਤ ਦੇਣ ਦਾ ਇੱਕ ਹੌਲਨਾਕ ਸਬੂਤ ਸਾਹਮਣੇ ਆਇਆ ਹੈ। ਇਸੇ ਸਾਲ ਫਰਵਰੀ ਮਹੀਨੇ ਦਿੱਲੀ ‘ਚ ਭੜਕੀ ਹਿੰਸਾ ਦੌਰਾਨ ਅਜਿਹਾ ਵਾਪਰਿਆ।

ਇਸ ਹਿੰਸਾ ਦੀ ਜਾਂਚ ਕਰ ਰਹੀ ਦਿੱਲੀ ਪੁਲੀਸ ਨੇ ਅਦਾਲਤ ਵਿਚ ਦਾਇਰ ਕੀਤੀ ਆਪਣੀ ਚਾਰਜਸ਼ੀਟ ਵਿਚ ਕਿਹਾ ਹੈ ਕਿ ਫਰਵਰੀ 2020 ਵਿਚ ਉੱਤਰ-ਪੂਰਬੀ ਦਿੱਲੀ ਵਿਚ ਕੀਤੀ ਗਈ ਹਿੰਸਾ ਦੌਰਾਨ ਕੁਝ ਫਸਾਦੀ ਲੋਕ ਵੱਟਸਐਪ ਗਰੁੱਪ ਰਾਹੀਂ ਇਕ-ਦੂਜੇ ਦੇ ਸੰਪਰਕ ਵਿਚ ਸਨ, ਜਿਨ੍ਹਾਂ ਨੇ ”ਜੈ ਸ੍ਰੀ ਰਾਮ” ਨਾ ਕਹਿਣ ’ਤੇ 9 ਮੁਸਲਮਾਨ ਜਾਨੋਂ ਮਾਰ ਦਿੱਤੇ।

ਉਕਤ ਚਾਰਜਸ਼ੀਟ ਵਿਚ ਅਦਾਲਤ ਨੂੰ ਦੱਸਿਆ ਗਿਆ ਹੈ ਕਿ ਸਾਰੇ ਮੁਲਜ਼ਮ ਮੁਸਲਮਾਨਾਂ ਤੋਂ ਬਦਲਾ ਲੈਣ ਲਈ 25 ਫਰਵਰੀ ਨੂੰ ਬਣਾਏ ਕੱਟੜਵਾਦੀਆਂ ਦੇ ਵੱਟਸਐਪ ਗਰੁੱਪ ”ਕੱਟੜ ਹਿੰਦੂਤਵ ਏਕਤਾ” ਨਾਲ ਜੁੜੇ ਹੋਏ ਸਨ। ਇਨ੍ਹਾਂ ਲੋਕਾਂ ਨੇ ਇਸ ਵੱਟਸਐਪ ਗਰੁੱਪ ਦੀ ਵਰਤੋਂ ਇਕ-ਦੂਜੇ ਨਾਲ ਸੰਪਰਕ ਰੱਖਣ ਤੇ ਇਕ-ਦੂਜੇ ਨੂੰ ਹਥਿਆਰ ਅਤੇ ਗੋਲਾ ਬਾਰੂਦ ਮੁਹੱਈਆ ਕਰਾਉਣ ਲਈ ਕੀਤੀ ਸੀ।

ਅਦਾਲਤ ‘ਚ ਪੇਸ਼ ਕੀਤੀ ਪੁਲਿਸ ਚਾਰਜਸ਼ੀਟ ‘ਚ ਕਿਹਾ ਗਿਆ ਹੈ ਕਿ ਵੱਟਸਐਪ ਗਰੁੱਪ ਬਣਾਉਣ ਵਾਲਾ ਫ਼ਰਾਰ ਹੈ, ਜਿਸਨੇ 25 ਫਰਵਰੀ ਨੂੰ 12:49 ਮਿੰਟ ‘ਤੇ’ ” ਕੱਟੜ ਹਿੰਦੂਤਵ ਏਕਤਾ” ਗਰੁੱਪ ਬਣਾਇਆ ਗਿਆ ਸੀ।

ਸ਼ੁਰੂ ਵਿਚ ਇਸ ਵੱਟਸਐਪ ਗਰੁੱਪ ਦੇ 125 ਮੈਂਬਰ ਸਨ। ਇਨ੍ਹਾਂ 125 ਵਿਅਕਤੀਆਂ ਵਿਚੋਂ 47 ਜਣੇ 8 ਮਾਰਚ ਨੂੰ ਇਸ ਵੱਟਸਐਪ ਵਿਚੋਂ ਬਾਹਰ ਗਏ ਸਨ।

Check Also

Video – ਭਾਰਤ ਦੇ ਸੂਝਵਾਨ ਵਿਅਕਤੀਆਂ ਨੇ ਦੱਸੇ ਕਰੋਨਾ ਦੇ ਇਲਾਜ

ਭਾਰਤ ਦੇ ਸੂਝਵਾਨ ਵਿਅਕਤੀਆਂ ਨੇ ਦੱਸੇ ਕਰੋਨਾ ਦੇ ਇਲਾਜ ਦਿਨ ਵਿਚ 5 ਵਾਰ ਹਨੂੰਮਾਨ ਚਾਲੀਸਾ …

%d bloggers like this: