Breaking News
Home / ਪੰਜਾਬ / ਕਬੱਡੀ ਖਿਡਾਰੀ ਬਿੰਦਰ ਰੱਜੀਆਲਾ ਦਾ ਕਨੇਡਾ ‘ਚ ਦਿਹਾਂਤ

ਕਬੱਡੀ ਖਿਡਾਰੀ ਬਿੰਦਰ ਰੱਜੀਆਲਾ ਦਾ ਕਨੇਡਾ ‘ਚ ਦਿਹਾਂਤ

ਟੋਰਾਟੋ : ਅੱਜ ਉੁੱਘੇ ਕਬੱਡੀ ਖਿਡਾਰੀ ਬਿੰਦਰ ਰੱਜੀ ਵਾਲਾ ਦਾ ਕਨੇਡਾ ਦੇ ਸ਼ਹਿਰ ਬਾਕੀ ਬੈਰੀ ਵਿੱਚ ਅਚਾਨਕ ਦਿਹਾਂਤ ਹੋ ਗਿਆ। ਉਹਨਾ ਦਾ ਜੱਦੀ ਪਿੰਡ ਮੋਗਾ ਜਿਲੇ ਵਿੱਚ ਰੱਜੀ ਵਾਲਾ ਸੀ । ਬਿੰਦਰ ਦੇ ਕਰੀਬੀ ਮਿੱਤਰ ਚਰਨਜੀਤ ਸਲ੍ਹੀਣਾ ਅਨੁਸਾਰ ਉਹ ਕਰੋਨਾਵਾਈਰਸ ਕਾਰਨ ਪੰਜਾਬ ਵਿੱਚ ਕਈ ਮਹੀਨੇ ਪੰਜਾਬ ਫਸ ਗਿਆ ਸੀ । ਕਰੀਬ ਤਿੰਨ ਹਫ਼ਤੇ ਪਹਿਲਾਂ ਹੀ ਸਪੈਸਲ ਫਲਾਈਟ ਰਾਹੀਂ ਕਨੇਡਾ ਵਾਪਿਸ ਪਰਤਿਆ ਸੀ।

ਬਲਵਿੰਦਰ ਚੀਮਾ ਉਰਫ ਬਿੱਦਰ ਰੱਜੀਆਲਾ ਨੇ ਗੁਰੂਨਾਨਕ ਕਾਲਜ ਮੋਗਾ ਤੋ ਕਬੱਡੀ ਸ਼ੁਰੂ ਕਰਕੇ ਇੰਟਰਨੈਸ਼ਨਲ ਪੱਧਰ ਤੱਕ ਵੱਡੇ ਵੱਡੇ ਧਾਵੀਆ ਨੂੰ ਡੋਲਿਆ ਦੇ ਜੋਰ ਨਾਲ ਮੈਦਾਨ ਵਿੱਚ ਚਿੱਤ ਕਰਦਾ ਰਿਹਾ ਪਰ ਅੱਜ ਸਾਡੀ ਇਹ ਮਿੱਤਰ ਆਖਰੀ ਧਾਵੀ ਨੂੰ ਨਹੀਂ ਰੋਕ ਸਕਿਆ ਸਾਨੂੰ ਸਾਰਿਆਂ ਨੂੰ ਅਲਵਿਦਾ ਕਹਿ ਗਿਆ ।

ਆਪਣੇ ਸਮੇਂ ਦੇ ਇਸ ਨਾਮਵਰ ਖਿਡਾਰੀ ਦੇ ਅਚਾਨਕ ਜਾਣ ਨਾਲ ਕਨੇਡਾ ਤੇ ਮੋਗਾ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।

Check Also

ਗੋਲਡੀ ਪੀ.ਪੀ ਵਲੋਂ ਐਨ.ਜੀ.ਉ ਦੇ ਨਾਮ ਤੇ ਐਵਾਰਡ ਲੈਣ ਦੀਆ ਵੀਡੀਉ ਵਾਇਰਲ

ਗੋਲਡੀ ਨੇ ਕਿਹਾ ਸੀ ਸਾਡੀ ਕੋਈ ਐਨ.ਜੀ.ਉ ਨਹੀਂ ਹੈ, ਪਰ ਐਨ.ਜੀ.ਉ ਦੇ ਨਾਮ ਤੇ ਐਵਾਰਡ …

%d bloggers like this: