Breaking News
Home / ਪੰਜਾਬ / ਪੰਨੂੰ ਨੇ ਇੰਡੀਆ ਨੂੰ ਦਿੱਤੀ ਧਮਕੀ -15 ਅਗਸਤ ਨੂੰ ਲਾਲ ਕਿਲ੍ਹੇ ‘ਤੇ ਲਹਿਰਾਵਾਂਗੇ ਖ਼ਾਲਿਸਤਾਨੀ ਝੰਡਾ

ਪੰਨੂੰ ਨੇ ਇੰਡੀਆ ਨੂੰ ਦਿੱਤੀ ਧਮਕੀ -15 ਅਗਸਤ ਨੂੰ ਲਾਲ ਕਿਲ੍ਹੇ ‘ਤੇ ਲਹਿਰਾਵਾਂਗੇ ਖ਼ਾਲਿਸਤਾਨੀ ਝੰਡਾ

ਜਲੰਧਰ- ਕੇਂਦਰੀ ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂੰ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਵਧਾਵਾ ਸਿੰਘ ਸਮੇਤ 9 ਲੋਕਾਂ ਨੂੰ ਜਲੰਧਰ- ਕੇਂਦਰੀ ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂੰ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਵਧਾਵਾ ਸਿੰਘ ਸਮੇਤ 9 ਲੋਕਾਂ ਨੂੰ ਅੱਤਵਾਦੀ ਘੋਸ਼ਿਤ ਕੀਤਾ ਹੈ।

ਉਸ ਨੂੰ ਅੱਤਵਾਦੀ ਘੋਸ਼ਿਤ ਕੀਤੇ ਜਾਣ ਤੋਂ ਇਕ ਦਿਨ ਬਾਅਦ, ਗੁਰਪਤਵੰਤ ਸਿੰਘ ਪੰਨੂੰ ਨੇ ਇਕ ਆਡੀਓ ਜਾਰੀ ਕਰਦਿਆਂ ਕੇਂਦਰ ਸਰਕਾਰ ਨੂੰ ਇਹ ਕਹਿ ਕੇ ਧਮਕੀ ਦਿੱਤੀ ਕਿ ਖਾਲਿਸਤਾਨ ਦਾ ਝੰਡਾ ਲਾਲ ਕਿਲ੍ਹੇ ‘ਤੇ 15 ਅਗਸਤ ਨੂੰ ਲਹਿਰਾਇਆ ਜਾਵੇਗਾ।

ਪੰਨੂ ਨੇ ਆਪਣੀ ਆਡੀਓ ਵਿਚ ਧਮਕੀ ਦਿੰਦਿਆਂ ਕਿਹਾ ਕਿ ਮੈਂ ਸਿੱਖ ਫਾਰ ਜਸਟਿਸ ਨਿਊਯਾਰਕ ਤੋਂ ਗੁਰਪਤਵੰਤ ਸਿੰਘ ਪੰਨੂੰ ਹਾਂ ਅਤੇ ਮੈਨੂੰ ਅਤੇ ਹੋਰ ਖਾਲਿਸਤਾਨੀ ਸਮਰਥਕਾਂ ਅਤੇ ਪ੍ਰਚਾਰਕਾਂ ਨੂੰ ਅੱਤਵਾਦੀ ਘੋਸ਼ਿਤ ਕੀਤਾ ਗਿਆ ਹੈ।

ਅਸੀਂ ਅੱਤਵਾਦੀ ਨਹੀਂ ਹਾਂ ਅਤੇ ਨਾ ਹੀ ਬੰਬ ਸੁੱਟ ਰਹੇ ਹਾਂ। ਮੋਦੀ ਸਰਕਾਰ ਰਿਫਰੈਂਡਮ ਦੇ ਨਾਂ ਹੇਠ ਘਬਰਾ ਰਹੀ ਹੈ ਅਤੇ ਸਾਨੂੰ ਅੱਤਵਾਦੀ ਕਰਾਰ ਦੇ ਰਹੀ ਹੈ।

ਅਸੀਂ ਪੰਜਾਬ ਵਿਚ 4 ਜੁਲਾਈ ਤੋਂ ਵੋਟਰ ਰਜਿਸਟ੍ਰੇਸ਼ਨ ਸ਼ੁਰੂ ਕਰ ਰਹੇ ਹਾਂ ਅਤੇ ਇਹ ਰਜਿਸਟਰੀ ਪੰਜਾਬ ਅਤੇ ਦਿੱਲੀ ਸਮੇਤ ਪੂਰੇ ਦੇਸ਼ ਵਿਚ ਕੀਤੀ ਜਾ ਰਹੀ ਹੈ।

ਪੰਨੂੰ ਨੇ ਧਮਕੀ ਦਿੱਤੀ ਕਿ ਪਹਿਲਾਂ ਅਸੀਂ ਦਿੱਲੀ ਤੇ ਕਬਜ਼ਾ ਨਹੀਂ ਕਰਨਾ ਚਾਹੁੰਦੇ ਸੀ ਪਰ ਹੁਣ ਸਰਕਾਰ ਨੂੰ ਦੋ ਤਰੀਕਾਂ 4 ਜੁਲਾਈ ਅਤੇ 15 ਅਗਸਤ ਨੂੰ ਯਾਦ ਰੱਖਣ।

ਰਿਫ੍ਰੈਂਡਮ -2020 ਲਈ ਵੋਟਰ ਰਜਿਸਟ੍ਰੇਸ਼ਨ 4 ਜੁਲਾਈ ਨੂੰ ਸ਼ੁਰੂ ਕੀਤੀ ਜਾਵੇਗੀ ਤੇ ਖਾਲਿਸਤਾਨ ਦਾ ਝੰਡਾ 15 ਅਗਸਤ ਨੂੰ ਦਿੱਲੀ ਦੇ ਲਾਲ ਕਿਲ੍ਹੇ ‘ਤੇ ਲਹਿਰਾਇਆ ਜਾਵੇਗਾ।

Check Also

ਗੋਲਡੀ ਪੀ.ਪੀ ਵਲੋਂ ਐਨ.ਜੀ.ਉ ਦੇ ਨਾਮ ਤੇ ਐਵਾਰਡ ਲੈਣ ਦੀਆ ਵੀਡੀਉ ਵਾਇਰਲ

ਗੋਲਡੀ ਨੇ ਕਿਹਾ ਸੀ ਸਾਡੀ ਕੋਈ ਐਨ.ਜੀ.ਉ ਨਹੀਂ ਹੈ, ਪਰ ਐਨ.ਜੀ.ਉ ਦੇ ਨਾਮ ਤੇ ਐਵਾਰਡ …

%d bloggers like this: