Breaking News
Home / ਪੰਜਾਬ / ਕਰੋਨਾ ਵਾਇਰਸ ਦੌਰਾਨ ਦੁੱਖੀ ਹੋਏ ਪੁਲਿਸ ਤੇ ਹੋਮ ਗਾਰਡ ਦੇ ਜਵਾਨ, ਮੀਡੀਆ ਅਗੇ ਰੋਏ ਦੁੱਖੜੇ।

ਕਰੋਨਾ ਵਾਇਰਸ ਦੌਰਾਨ ਦੁੱਖੀ ਹੋਏ ਪੁਲਿਸ ਤੇ ਹੋਮ ਗਾਰਡ ਦੇ ਜਵਾਨ, ਮੀਡੀਆ ਅਗੇ ਰੋਏ ਦੁੱਖੜੇ।

ਕਰੋਨਾ ਵਾਇਰਸ ਨਾਲ ਫਰੰਟ ਲਾਈਨ ‘ਤੇ ਲੜ ਰਹੇ ਯੋਧੇ ਖੁਦ ਪ੍ਰੇਸ਼ਾਨ ਹੋ ਰਹੇ ਹਨ। ਪਹਿਲੀ ਵਾਰ ਹੋਮਗਾਰਡ ਦੇ ਜਵਾਨਾਂ ਨੂੰ ਮੀਡੀਆ ਦੀ ਸਹਾਇਤਾ ਲੈਣੀ ਪਈ ਹੈ। ਬਰਨਾਲਾ ਜ਼ਿਲ੍ਹੇ ਵਿੱਚ ਸੰਗਰੂਰ ਜ਼ਿਲ੍ਹੇ ਤੋਂ ਡੈਪੂਟੇਸ਼ਨ ‘ਤੇ ਆਏ ਹੋਮਗਾਰਡ ਦੇ 129ਜਵਾਨ ਬਰਨਾਲਾ ਵਿੱਚ ਰਿਹਾਇਸ਼, ਖਾਣ ਪੀਣ ਦੇ ਇੰਤਜ਼ਾਮ ਨਾ ਹੋਣ ਕਾਰਨ ਪ੍ਰੇਸ਼ਾਨ ਹੋ ਰਹੇ ਹਨ। 12-12 ਘੰਟੇ ਡਿਊਟੀ ਕਰਨ ਦੇ ਬਾਅਦ ਹਰ ਰੋਜ਼ ਇਹ ਹੋਮਗਾਰਡ ਦੇ ਜਵਾਨ 60 ਤੋਂ 100 ਕਿਲੋਮੀਟਰ ਮੋਟਰ ਸਾਈਕਲ ਚਲਾ ਕੇ ਸਫਰ ਕਰ ਰਹੇ ਹਨ।

ਹੋਮਗਾਰਡ ਦੇ ਜਵਾਨਾਂ ਦਾ ਦੋਸ਼ ਹੈ ਕਿ ਬਰਨਾਲਾ ਜ਼ਿਲ੍ਹੇ ਵਿੱਚ ਉਨ੍ਹਾਂ ਦੇ ਰਹਿਣ ਅਤੇ ਖਾਣ-ਪੀਣ ਦੇ ਲਈ ਕੋਈ ਪ੍ਰਬੰਧ ਨਹੀਂ ਹੈ ਅਤੇ ਨਾ ਹੀ ਹੋਰਨਾਂ ਸਰਕਾਰੀ ਮੁਲਾਜ਼ਮਾਂ ਵਾਂਗ ਉਨ੍ਹਾਂ ਦਾ ਕੋਈ ਬੀਮਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਲੋਕਡਾਊਨ ਦੌਰਾਨ ਉਨ੍ਹਾਂ ਦੇ ਦੋ ਹੋਮਗਾਰਡ ਜਵਾਨਾਂ ਦੀ ਮੌਤ ਹੋ ਚੁੱਕੀ ਹੈ। ਹੋਮਗਾਰਡ ਦੇ ਜਵਾਨਾਂ ਨੇ ਜੇਕਰ ਛੁੱਟੀ ਵੀ ਲੈਣੀ ਹੋਵੇ ਤਾਂ ਉਨ੍ਹਾਂ ਦੀ ਤਨਖਾਹ ਕੱਟੀ ਜਾਂਦੀ ਹੈ। ਉਨ੍ਹਾਂ ਸਰਕਾਰ ਅਤੇ ਆਪਣੇ ਵਿਭਾਗ ਤੋਂ ਜ਼ਿਲ੍ਹੇ ਵਿੱਚ ਨੇੜੇ ਦੇ ਥਾਣਿਆਂ ਵਿੱਚ ਡਿਊਟੀ ਲਗਾਉਣ ਦੀ ਮੰਗ ਕੀਤੀ।

ਇਸ ਮੌਕੇ ਆਪਣਾ ਦੁੱਖੜਾ ਰੋਂਦਿਆਂ ਹੋਮਗਾਰਡ ਦੇ ਜਵਾਨਾਂ ਹਰਵਿੰਦਰ ਸਿੰਘ, ਕਰਮ ਸਿੰਘ ਅਤੇ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਹੋਮਗਾਰਡ ਦੇ ਵਾਲੰਟੀਅਰ ਹਨ ਤੇ ਲੋਕ ਡਾਊਨ ਦੌਰਾਨ ਰੇਲਵੇ ਸਟੇਸ਼ਨ ਬੰਦ ਹੋਣ ਕਾਰਨ ਉਨ੍ਹਾਂ ਦੇ ਹਨ। ਲੋਕਡਾਊਨ ਹੋਣ ਕਾਰਨ ਰੇਲਵੇ ਸਟੇਸ਼ਨ ਬੰਦ ਹੋਣ ਕਾਰਨ ਹੋਮਗਾਰਡ ਦੇ 135 ਜਵਾਨਾਂ ਵਿੱਚੋਂ 129 ਜਵਾਨਾਂ ਦੀ ਅਲੱਗ ਅਲੱਗ ਜ਼ਿਲ੍ਹਿਆਂ ਵਿੱਚ ਡਿਊਟੀ ਲਗਾਈ ਗਈ ਹੈ। 43 ਜਵਾਨ ਬਰਨਾਲਾ, 43 ਜਵਾਨ ਮਾਨਸਾ ਜ਼ਿਲ੍ਹੇ ਅਤੇ 43 ਜਵਾਨ ਸੰਗਰੂਰ ਜ਼ਿਲ੍ਹੇ ਵਿੱਚ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਅਲੱਗ ਅਲੱਗ ਥਾਣਿਆਂ ਵਿੱਚ ਡਿਊਟੀ ‘ਤੇ ਭੇਜਿਆ ਗਿਆ। ਬਰਨਾਲਾ ਵਿੱਚ ਉਨ੍ਹਾਂ ਦੇ ਰਹਿਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਉਹ ਲਗਾਤਾਰ ਹਰ ਰੋਜ਼ 12-12 ਘੰਟੇ ਡਿਊਟੀ ਕਰਨ ਤੋਂ ਬਾਅਦ 60 ਤੋਂ 100 ਕਿਲੋਮੀਟਰ ਮੋਟਰ ਸਾਈਕਲ ਚਲਾ ਕੇ ਆਪਣੇ ਘਰਾਂ ਨੂੰ ਵਾਪਸ ਜਾਂਦੇ ਹਨ। ਜਿਸ ਕਾਰਨ ਹਰ ਮਹੀਨੇ ਉਨ੍ਹਾਂ ਦਾ ਪੰਜ ਤੋਂ ਛੇ ਹਜ਼ਾਰ ਰੁਪਏ ਪੈਟਰੋਲ ਖਰਚ ਹੋ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਸਰਕਾਰੀ ਕਰਮਚਾਰੀਆਂ ਦਾ 50 ਲੱਖ ਦਾ ਬੀਮਾ ਕੀਤਾ ਗਿਆ ਹੈ, ਪਰ ਉਨ੍ਹਾਂ ਦਾ ਕੋਈ ਬੀਮਾ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਤਿੰਨ ਮਹੀਨੇ ਤੋਂ ਉਨ੍ਹਾਂ ਦੀ ਡਿਊਟੀ ਬਰਨਾਲਾ ਜ਼ਿਲ੍ਹੇ ਵਿੱਚ ਹੋਣ ਕਾਰਨ ਉਹ ਕਾਫੀ ਪ੍ਰੇਸ਼ਾਨ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਪੈਟਰੋਲ, ਖਾਣ-ਪੀਣ ਦਾ ਖ਼ਰਚ ਵੀ ਉਨ੍ਹਾਂ ਨੂੰ ਆਪਣੀਆਂ ਜੇਬਾਂ ਵਿੱਚੋਂ ਕਰਨਾ ਪੈ ਰਿਹਾ ਹੈ। ਇਸ ਲੋਕਡਾਊਨ ਦੌਰਾਨ ਉਨ੍ਹਾਂ ਦੇ ਦੋ ਸਾਥੀਆਂ ਦੀ ਮੌਤ ਵੀ ਹੋ ਚੁੱਕੀ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਵਿਭਾਗ ਤੋਂ ਮੰਗ ਕਰਦੇ ਹੋਏ ਕਿਹਾ ਕਿ ਜਦੋਂ ਤੱਕ ਟਰੇਨਾਂ ਨਹੀਂ ਚਲਦੀਆਂ, ਉਦੋਂ ਤੱਕ ਉਨ੍ਹਾਂ ਦੀ ਡਿਊਟੀ ਉਨ੍ਹਾਂ ਦੇ ਰਿਹਾਇਸ਼ ਦੇ ਨੇੜੇ ਥਾਣਿਆਂ ਵਿੱਚ ਲਗਾਈ ਜਾਵੇ।

CopyAMP code

Check Also

UP ਦੇ ਮਜ਼ਦੂਰ ਦੇ ਇਸ਼ਕ ‘ਚ ਅੰਨ੍ਹੀ ਹੋਈ ਸਮਰਾਲਾ ਦੀ ਕੁੜੀ, ਚੜ੍ਹੀ ਬਿਜਲੀ ਦੇ ਟਾਵਰ ‘ਤੇ

CopyAMP code

%d bloggers like this: