Breaking News
Home / ਰਾਸ਼ਟਰੀ / ਅਨੁਪਮ ਖੇਰ ਨੇ ਮਾਫੀ ਮੰਗੀ: ਮਾਮਲਾ ਅਕਾਲ ਤਖਤ ‘ਤੇ ਪੁੱਜਾ

ਅਨੁਪਮ ਖੇਰ ਨੇ ਮਾਫੀ ਮੰਗੀ: ਮਾਮਲਾ ਅਕਾਲ ਤਖਤ ‘ਤੇ ਪੁੱਜਾ

ਦਸਮ ਪਾਤਸ਼ਾਹ ਨਾਲ ਜੁੜੇ ਦੋਹਰੇ “ਸਵਾ ਲਾਖ ਸੇ ਏਕ ਲੜਾਊਂ” ਨੂੰ ਤੋੜ ਮਰੋੜ ਕੇ ਟਵਿਟਰ ‘ਤੇ ਵਰਤਣ ਵਾਲੇ ਫਿਲਮੀ ਅਦਾਕਾਰ ਤੋਂ ਸੰਘੀ ਬਣੇ ਅਨੁਪਮ ਖੇਰ ਨੇ ਜਨਤਕ ਕੁੱਤੇਖਾਣੀ ਤੋਂ ਬਾਅਦ ਮਾਫੀ ਮੰਗ ਲਈ ਹੈ। ਅਜਿਹਾ ਉਸਨੇ ਇੱਕ ਵੱਖਰਾ ਟਵੀਟ ਕਰਕੇ ਕੀਤਾ ਹੈ। ਗਲਤੀ ਅਤੇ ਮਾਫੀ ਵਾਲੇ ਦੋਵੇਂ ਕੁਮੈਂਟ ਨਾਲ ਦਿੱਤੇ ਗਏ ਹਨ।

ਦੂਜੇ ਪਾਸੇ ਕਾਂਗਰਸ ਵਲੋਂ ਇਹ ਮਸਲਾ ਗਰਮਾਇਆ ਜਾ ਰਿਹਾ ਹੈ। ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਨੂੰ ਸਿੱਖਾਂ ਦਾ ਮਜ਼ਾਕ ਉਡਾਉਣ ਵਾਲੀ ਘਟੀਆ ਹਰਕਤ ਦੱਸਦਿਆਂ ਅਕਾਲੀ ਆਗੂਆਂ ‘ਤੇ ਤੋੜਾ ਝਾੜਿਆ ਹੈ ਕਿ ਉਹ ਸੰਘੀਆਂ ਨਾਲ ਯਾਰੀ ਹੋਣ ਕਾਰਨ ਇਸ ਮੁੱਦੇ ‘ਤੇ ਬਿਲਕੁਲ ਚੁੱਪ ਹਨ।

ਦੂਜੇ ਪਾਸੇ ਕਾਂਗਰਸੀ ਐਮ. ਪੀ. ਰਵਨੀਤ ਬਿੱਟੂ ਨੂੰ ਗਾਇਕਾਂ ‘ਤੇ ਪਰਚੇ ਕਰਵਾਉਣ ਤੋਂ ਕੋਰੀ ਨਾਂਹ ਕਰਨ ਵਾਲੇ ਯੂਥ ਕਾਂਗਰਸੀ ਆਗੂ ਬਰਿੰਦਰ ਸਿੰਘ ਢਿੱਲੋਂ ਨੇ ਇਹ ਮਾਮਲਾ ਜਥੇਦਾਰ ਅਕਾਲ ਤਖਤ ਦੇ ਧਿਆਨ ‘ਚ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਜਥੇਦਾਰਾਂ ਨੂੰ ਇਸ ਮਸਲੇ ਨੂੰ ਗੰਭੀਰਤਾ ਨਾਲ ਲੈ ਕੇ ਕਾਰਵਾਈ ਕਰਨੀ ਚਾਹੀਦੀ ਹੈ।

ਨਵੀਂ ਦਿੱਲੀ – ਬਾਲੀਵੁੱਡ ਅਦਾਕਾਰ ਅਨੁਪਮ ਖੇਰ ਆਪਣੇ ਇਕ ਟਵੀਟ ਕਰ ਕੇ ਵਿਵਾਦਾਂ ਵਿਚ ਘਿਰ ਗਏ ਸਨ ਅਨੁਪਮ ਖੇਰ ਨੇ ਇੱਕ ਟਵੀਟ ਕੀਤਾ ਸੀ, ਜਿਸ ‘ਚ ਉਨ੍ਹਾਂ ਨੇ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਉਚਾਰੀਆਂ ਤੁਕਾਂ ਦਾ ਗ਼ਲਤ ਪ੍ਰਯੋਗ ਕੀਤਾ। ਉਨ੍ਹਾਂ ਲਿਖਿਆ ‘ਸਵਾ ਲਾਖ ਸੇ ਏਕ ਭਿੜਾ ਦੂੰ’। ਇਹ ਟਵੀਟ ਉਨ੍ਹਾਂ ਨੇ ਸੰਬਿਤ ਸਵਰਾਜ ਨੂੰ ਟੈਗ ਕਰ ਕੇ ਕੀਤਾ ਸੀ। ਪਰ ਹੁਣ ਅਨੁਪਮ ਖੇਰ ਨੇ ਆਪਣੀ ਇਸ ਗਲਤੀ ਲਈ ਮੁਆਫੀ ਮੰਗ ਲਈ ਹੈ। ਉਹਨਾਂ ਨੇ ਇਕ ਟਵੀਟ ਕਰ ਕੇ ਲਿਖਿਆ ਕਿ ਮੈਂ ਆਪਣੀ ਇਸ ਗਲਤੀ ਲਈ ਮੁਆਫੀ ਮੰਗਦਾ ਹਾਂ।


ਇਸ ਦੇ ਨਾਲ ਹੀ ਦੱਸ ਦਈਏ ਕਿ ਅਨੁਪਮ ਦੇ ਵਿਵਾਦਿਤ ਟਵੀਟ ਕਰ ਤੋਂ ਬਾਅਦ ਉਹ ਖ਼ੁਦ ਹੀ ਆਪਣੇ ਟਵੀਟ ‘ਚ ਉਲਝ ਕੇ ਰਹਿ ਗਏ ਸਨ। ਸਿੱਖ ਵੀ ਇਸ ਟਵੀਟ ‘ਤੇ ਕਾਫ਼ੀ ਭੜਕੇ ਹੋਏ ਸਨ। ਪੰਜਾਬ ਦੀ ਸਿਆਸਤ ਵੀ ਇਸ ਟਵੀਟ ਨੂੰ ਲੈ ਕੇ ਸਰਗਰਮ ਹੋ ਗਈ ਸੀ। ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਅਤੇ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਇਸ ਮਾਮਲੇ ‘ਚ ਅਨੁਪਮ ਖੇਰ ਨੂੰ ਮੁਆਫ਼ੀ ਮੰਗਣ ਲਈ ਕਿਹਾ ਸੀ। ਰਾਜਾ ਵੜਿੰਗ ਨੇ ਇਕ ਟਵੀਟ ਕਰ ਕੇ ਲਿਖਿਆ ਸੀ ਕਿ ‘ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਉਚਾਰੀਆਂ ਤੁਕਾਂ ਨਾਲ ਛੇੜਛਾੜ ਕਰਨ ਦਾ ਹੱਕ ਤੁਹਾਨੂੰ ਕਿਸ ਨੇ ਦਿੱਤਾ? ਇਹ ਕੋਈ ਤੁਹਾਡੀ ਫ਼ਿਲਮ ਦਾ ਡਾਇਲਾਗ ਨਹੀਂ ਹੈ।

ਉਨ੍ਹਾਂ ਪੰਜਾਬ ਪੁਲਿਸ ਅਤੇ ਮੁੰਬਈ ਪੁਲਿਸ ਨੂੰ ਅਪੀਲ ਵੀ ਕੀਤੀ ਸੀ ਕਿ ਅਨੁਪਮ ਖੇਰ ਖਿਲਾਫ਼ ਤੁਰੰਤ ਐਕਸ਼ਨ ਲਿਆ ਜਾਵੇ। ਉਨ੍ਹਾਂ ਕਿਹਾ ਕਿ ਖੇਰ ਇਹ ਟਵੀਟ ਤੁਰੰਤ ਡਿਲੀਟ ਕਰਨ ਅਤੇ ਇਸ ਗਲਤੀ ਲਈ ਮੁਆਫ਼ੀ ਮੰਗਣ। ਉਥੇ ਹੀ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੇ ਇਤਰਾਜ਼ ਜਤਾਉਂਦੇ ਹੋਏ ਕਿਹਾ ਸੀ ਕਿ ‘ਅਨੁਪਮ ਖੇਰ ਗੁਰੂ ਗੋਬਿੰਦ ਸਿੰਘ ਦੇ ਪਵਿੱਤਰ ਸ਼ਬਦਾਂ ਨੂੰ ਕਿਵੇਂ ਭਾਜਪਾ ਦੇ ਬੁਲਾਰੇ ਲਈ ਇਸਤੇਮਾਲ ਕਰ ਸਕਦੇ ਨੇ।

ਅਨੁਪਮ ਖੇਰ ਨੇ ਗੁਰੂ ਬਾਣੀ ਦੀ ਕੀਤੀ ਬੇਅਦਬੀ,ਸਿੱਖਾਂ ਦਾ ਫੁੱਟਿਆ ਜਬਦਰਸਤ ਗੁੱਸਾ!
ਅਨੁਪਮ ਖੇਰ ਨੂੰ ਕੌਣ ਲਿਆਵੇਗਾ ਅਕਾਲ ਤਖ਼ਤ?
ਸਿੱਖਾਂ ਨੇ ਅਨੁਪਮ ਖੇਰ ਖ਼ਿਲਾਫ਼ ਖੋਲ੍ਹਿਆ ਮੋਰਚਾ!
ਬੀਜੇਪੀ,ਅਕਾਲੀ ਦਲ ਤੇ ਕਾਂਗਰਸ ਦਾ ਕੀ ਖੇਰ ਤੇ ਕੀ ਸਟੈਂਡ?

Check Also

ਆਹ ਦੇਖ ਲਉ ਹਾਲ- ਆਹ ਕਹਿੰਦੀ ਤੁਸੀਂ ਸਾਡੀ ਗਊ ਮਾਂ ਦਾ ਬਲਾਤਕਾਰ ਕਰਵਾ ਰਹੇ

ਹੁਣ ਇਹਦੇ ਤੋਂ ਪੁੱਛੇ ਦੁਧ ਕਿੱਦਾ ਦਊ ਗਊ ਮਾਤਾ ਜੇ…ਯਾਰ ਤੁਸੀਂ ਗਾਵਾਂ ਰੱਖਣੀਆਂ ਛੱਡ ਦਿਉ …

%d bloggers like this: