Breaking News
Home / ਅੰਤਰ ਰਾਸ਼ਟਰੀ / ਕੈਲੇਫਰਨੀਆ ‘ਚ ਜਾਤ-ਪਾਤ ਅਧਾਰਿਤ ਵਿਤਕਰਾ ਕਰਨ ਕਰਕੇ ਦੋ ਹਿੰਦੂਆਂ ਤੇ ਕੇਸ

ਕੈਲੇਫਰਨੀਆ ‘ਚ ਜਾਤ-ਪਾਤ ਅਧਾਰਿਤ ਵਿਤਕਰਾ ਕਰਨ ਕਰਕੇ ਦੋ ਹਿੰਦੂਆਂ ਤੇ ਕੇਸ

ਕੈਲੇਫਰਨੀਆ ‘ਚ ਜਾਤ-ਪਾਤ ਅਧਾਰਿਤ ਵਿਤਕਰਾ ਕਰਨ ਕਰਕੇ ਦੋ ਭਾਰਤੀ ‘’ਅਖੌਤੀ ਉੱਚ ਜਾਤੀ’’ ਹਿੰਦੂਆਂ ਨੂੰ ਅਦਾਲਤੀ ਕਟਿਹਰੇ ‘ਚ ਖੜ੍ਹੇ ਹੋਣਾ ਪਵੇਗਾ।

ਸੰਸਾਰ ਪ੍ਰਸਿੱਧ ਫਰਮ ‘ਸਿਸਕੋ’ ‘ਚ ਕੰਮ ਕਰਦੇ ਦੋ ‘’ਅਖੌਤੀ ਉੱਚ ਜਾਤ’’ ਵਾਲੇ ਭਾਰਤੀ ਮੂਲ ਦੇ ਮੈਨੇਜਰਾਂ ਸੁੰਦਰ ਅਈਅਰ ਅਤੇ ਰਮਾਨਾ ਕਮਪਾਲਾ ਨੂੰ ਕੰਪਨੀ ‘ਚ ਕੰਮ ਕਰਦੇ ਭਾਰਤੀ ਮੂਲ ਦੇ ਇੱਕ ਹੋਰ ‘’ਅਖੌਤੀ ਨੀਵੀਂ ਜਾਤ’’ ਵਾਲੇ ਨਾਲ ਵਿਤਕਰਾ ਕਰਨ ਦੇ ਦੋਸ਼ ਹੇਠ ਕੈਲੇਫੋਰਨੀਆ ਦੇ ਫੇਅਰ ਇਮਪਲਇਮੈਂਟ ਐਂਡ ਹਾਊਸਿੰਗ ਡਿਪਾਰਟਮੈਂਟ ਨੇ ਅਦਾਲਤ ‘ਚ ਘੜੀਸਿਆ ਹੈ।

ਮੁਕੱਦਮੇ ‘ਚ ਪੀੜਤ ਦਾ ਨਾਮ ਬਾਹਰ ਨਹੀਂ ਕੱਢਿਆ ਗਿਆ ਪਰ ਏਨਾ ਦੱਸਿਆ ਗਿਆ ਕਿ ਉਹ ਅਕਤੂਬਰ 2015 ਤੋਂ ਸਿਸਕੋ ਦੇ ਸੈਨ ਹੋਜ਼ੇ ਪਲਾਂਟ ‘ਚ ਪ੍ਰਿੰਸੀਪਲ ਇੰਜੀਨੀਅਰ ਵਜੋਂ ਕੰਮ ਕਰਦਾ ਆ ਰਿਹਾ ਹੈ ਅਤੇ ਇੱਕ ਦਲਿਤ ਹੈ, ਜੋ ਹਿੰਦੂ ਜਾਤ ਪਾਤ ਸਿਸਟਮ ਮੁਤਾਬਕ ‘ਅਛੂਤ” ਹੈ।

”ਨਿਊ ਯਾਰਕ ਟਾਈਮਜ਼” ਮੁਤਾਬਕ ਸਿਸਕੋ ਵਿੱਚ ਕੰਮ ਕਰਨ ਲਈ ਬਹੁਤ ਸਾਰੇ ਪੜ੍ਹੇ ਲਿਖੇ ਕਾਮੇ ਭਾਰਤੀ ਮੂਲ ਦੇ ਹਨ, ਜਿਨ੍ਹਾਂ ‘ਚ ਬਹੁਤੇ ਬ੍ਰਾਹਮਣ ਜਾਂ ਹੋਰ ਉੱਚ ਜਾਤਾਂ ਦੇ ਹਨ।

ਅਮਰੀਕਨ ਸਿਵਲ ਰਾਈਟਸ ਗਰੁੱਪ “ਇਕੁਐਲਟੀ ਲੈਬਜ਼” ਵਲੋਂ ਜਾਰੀ 2018 ਦੀ ਇਕ ਰਿਪੋਰਟ ਮੁਤਾਬਕ ਇੱਕ ਸਰਵੇਖਣ ਦੌਰਾਨ ਸਾਹਮਣੇ ਆਇਆ ਕਿ ਅਮਰੀਕਨ ਕੰਮਾਂ ‘ਤੇ 67 ਫੀਸਦੀ ਦਲਿਤ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨਾਲ ਸਹੀ ਵਿਹਾਰ ਨਹੀਂ ਕੀਤਾ ਜਾ ਰਿਹਾ। ਸਹੀ ਵਿਹਾਰ ਨਾ ਕਰਨ ਵਾਲੇ ਭਾਰਤੀ ਮੂਲ ਦੇ ਅਖੌਤੀ ਉੱਚ ਜਾਤ ਵਾਲੇ ਹੁੰਦੇ ਹਨ।

– ਗੁਰਪ੍ਰੀਤ ਸਿੰਘ ਸਹੋਤਾ

Check Also

“ਖਾਲਸਾ ਸੈਂਟਰ ਗੁਰਮਤਿ ਕੈਂਪ” ਦੀ ਇਮਾਰਤ ਅੱਗ ਨਾਲ ਨੁਕਸਾਨੀ ਗਈ

ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ ਸਰੀ ਤੋਂ ਤਕਰੀਬਨ 75 ਕਿਲੋਮੀਟਰ ਦੂਰ ਅਤੇ ਐਬਸਫੋਰਡ …

%d bloggers like this: