Breaking News
Home / ਪੰਜਾਬ / ਆਪਣੇ ਹੀ ਪਿੰਡ ਦੀ ਮਹਿਲਾ ਪੰਚ ਨੂੰ ਲੈ ਕੇ ਫਰਾਰ ਹੋਇਆ ਸਰਪੰਚ

ਆਪਣੇ ਹੀ ਪਿੰਡ ਦੀ ਮਹਿਲਾ ਪੰਚ ਨੂੰ ਲੈ ਕੇ ਫਰਾਰ ਹੋਇਆ ਸਰਪੰਚ

ਪਾਤੜਾਂ : ਆਪਣੇ ਹੀ ਪਿੰਡ ਦੀ ਮਹਿਲਾ ਪੰਚ ਨੂੰ ਲੈ ਕੇ ਫਰਾਰ ਹੋਇਆ ਸਰਪੰਚ, ਵਿਦੇਸ਼ ‘ਚ ਰਹਿੰਦਾ ਹੈ ਮਹਿਲਾ ਦਾ ਪਤੀ
ਪਿੰਡ ਦੇ ਸਰਪੰਚ ਦੀ ਤਰਫੋਂ ਉਸ ਦੀ ਪੰਚਾਇਤ ਵੱਲੋਂ ਚੁਣੀ ਮਹਿਲਾ ਪੰਚ ਜੋ ਤਿੰਨ ਬੱਚਿਆਂ ਦੀ ਮਾਂ ਹੈ, ਨੂੰ ਲੈ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨੂੰ ਵੇਖ ਕੇ ਪਿੰਡ ਵਾਸੀ ਹੈਰਾਨ ਰਹਿ ਗਏ। ਮਿਲੀ ਜਾਣਕਾਰੀ ਮੁਤਾਬਿਕ ਫਰਾਰ ਜੋੜੇ ਨੂੰ ਪਰਿਵਾਰ ਨੇ ਪੁਲਿਸ ਦੀ ਮਦਦ ਨਾਲ ਖੰਨੇ ਤੋਂ ਫੜ ਲਿਆ ਹੈ। ਜਾਣਕਾਰੀ ਅਨੁਸਾਰ ਪਾਤੜਾਂ ਦੇ ਸੰਗਰੂਰ ਰੋਡ ‘ਤੇ ਇਕ ਪਿੰਡ ਦਾ ਨੌਜਵਾਨ ਪ੍ਰੇਮੀ ਸਰਪੰਚ ਆਪਣੇ ਪਿੰਡ ਦੇ ਵਿਕਾਸ ਦੇ ਕੰਮ ਕਰਦਿਆਂ ਤਿੰਨ ਬੱਚਿਆਂ ਦੀ ਮਾਂ ਨੂੰ ਹੀ ਦਿਲ ਦੇ ਬੈਠਿਆ। ਉਹ ਦੋਵੇਂ ਪਿਆਰ ‘ਚ ਇੰਨੇ ਪਾਗਲ ਹੋ ਗਏ ਕਿ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਅਤੇ ਭੱਜ ਗਏ ਜਿਨ੍ਹਾਂ ਨੂੰ ਪਰਵਾਰ ਨੇ ਪੁਲਿਸ ਦੀ ਮਦਦ ਨਾਲ ਇਕ ਹਫਤੇ ਬਾਅਦ ਖੰਨੇ ਤੋਂ ਫੜ ਲਿਆ।

ਥਾਣੇ ‘ਚ ਦੋਵਾਂ ਨੇ ਵੱਖ ਨਾ ਹੋਣ ਦੀ ਜਿੱਦ ਫੜੀ ਹੋਈ ਸੀ। ਸੂਤਰਾਂ ਮੁਤਾਬਿਕ ਮਹਿਲਾ ਪੰਚ ਦਾ ਪਤੀ ਵਿਦੇਸ਼ ‘ਚ ਰਹਿੰਦਾ ਹੈ ਅਤੇ ਮਹਿਲਾ ਸੋਹਰਾ ਘਰ ਤੋਂ ਅਲੱਗ ਤਿੰਨ ਬੱਚਿਆਂ ਨਾਲ ਵੱਖਰੇ ਘਰ ‘ਚ ਰਹਿੰਦੀ ਹੈ। ਦੋਵੇਂ ਬਹੁਤ ਮੁਸ਼ਕਲਾਂ ਨਾਲ ਆਪਣੇ-ਆਪਣੇ ਘਰ ਜਾਨ ਨੂੰ ਰਾਜੀ ਹੋਏ।

Check Also

ਸਿੱਖਾਂ ਖਿਲਾਫ਼ ਨਫ਼ਰਤ ਫੈਲਾਉਣ ਵਾਲਾ ਸੁਧੀਰ ਸੂਰੀ ਇੰਦੌਰ(ਮੱਧ ਪ੍ਰਦੇਸ਼) ਤੋਂ ਕਾਬੂ

ਚੰਡੀਗੜ੍ਹ: ਪੰਜਾਬ ਪੁਲਿਸ ਨੇ ਐਤਵਾਰ ਨੂੰ ਸ਼ਿਵ ਸੈਨਾ (ਟਕਸਾਲੀ) ਦੇ ਪ੍ਰਧਾਨ ਸੁਧੀਰ ਸੂਰੀ ਨੂੰ ਵਾਇਰਲ …

%d bloggers like this: