Breaking News
Home / ਰਾਸ਼ਟਰੀ / ਪੁਲਿਸ ਦੀ ਵਡਿਆਈ ਕਰਨ ਵਾਲੀਆਂ ਪੰਜ ਫਿਲਮਾਂ ਬਣਾਉਣ ‘ਤੇ ਮੈਂ ਬਹੁਤ ਦੁਖੀ ਹਾਂ – ਸਿੰਘਮ ਫਿਲਮ ਦੇ ਨਿਰਦੇਸ਼ਕ ਹਰੀ

ਪੁਲਿਸ ਦੀ ਵਡਿਆਈ ਕਰਨ ਵਾਲੀਆਂ ਪੰਜ ਫਿਲਮਾਂ ਬਣਾਉਣ ‘ਤੇ ਮੈਂ ਬਹੁਤ ਦੁਖੀ ਹਾਂ – ਸਿੰਘਮ ਫਿਲਮ ਦੇ ਨਿਰਦੇਸ਼ਕ ਹਰੀ

ਹਰੀ ਉਹ ਫਿਲਮ ਨਿਰਦੇਸ਼ਕ ਹੈ ਜਿਸਨੇ ‘ਸਿੰਘਮ’ ਸਮੇਤ ਪੁਲਿਸ ‘ਤੇ ਹੁਣ ਤੱਕ ਪੰਜ ਫਿਲਮਾਂ ਬਣਾਈਆਂ ਅਤੇ ਇਹ ਸਾਰੀਆਂ ਹੀ ਪੁਲਿਸ ਵੱਲੋਂ ਕੀਤੇ ਮੁਕਾਬਲਿਆਂ ਨੂੰ ਜਾਇਜ਼ ਠਹਿਰਾਉਂਦੀਆਂ ਹਨ ਅਤੇ ਪੁਲਿਸ ਦੁਆਰਾ ਕੀਤੀ ਹਰ ਤਰ੍ਹਾਂ ਦੀ ਹਿੰਸਾ ਦੀ ਵਡਿਆਈ ਕਰਦੀਆਂ ਹਨ।

ਹਰੀ ਦਾ ਇਹ ਬਿਆਨ ਓਦੋਂ ਆਇਆ ਹੈ ਜਦ ਤਾਮਿਲਨਾਡੂ ਵਿੱਚ ਇਕ ਪਿਤਾ ਅਤੇ ਪੁੱਤਰ (ਜੈਰਾਜ ਅਤੇ ਬੈਨੀਕਸ) ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋਈ ਹੈ ਅਤੇ ਜਿਸ ਨੂੰ ਲੈ ਕੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ। ਇਹਨਾਂ ਦੋਵੇਂ ਪਿਓ ਪੁਤਰਾਂ ਨੂੰ ਕਥਿਤ ਤੌਰ ‘ਤੇ ਪੁਲਿਸ ਦੁਆਰਾ ਹਿਰਾਸਤ ਵਿਚ ਲੈ ਕੇ ਬੇਰਹਿਮੀ ਨਲ ਤਸੀਹੇ ਦਿੱਤੇ ਗਏ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਹਾਲਾਂਕਿ ਪੋਸਟਮਾਰਟਮ ਦੀ ਰਿਪੋਰਟ ਨੂੰ ਜਨਤਕ ਕਰਨਾ ਅਜੇ ਬਾਕੀ ਹੈ, ਮੀਡੀਆ ਵਿਚ ਚਸ਼ਮਦੀਦ ਗਵਾਹਾਂ ਦੇ ਬਿਆਨਾਂ ਕਾਰਨ ਲੋਕਾਂ ਵਿਚ ਭਾਰੀ ਰੋਸ ਹੈ।

ਇੱਥੇ ਦੱਸਣਯੋਗ ਹੈ ਕਿ ਪਿਛਲੇ ਦਿਨਾਂ ਵਿੱਚ ਪੰਜਾਬ ਦੇ ਨਾਮੀ ਗਾਇਕਾਂ ਨੇ ਪੰਜਾਬ ਪੁਲਸ ਦੇ ਹੱਕ ਵਿਚ ਗੀਤ ਗਾਏ ਹਨ । ਜਿਨ੍ਹਾਂ ਵਿੱਚ ਆਮ ਜਨਤਾ ਨੂੰ ਕਰੋਨਾ ਫੈਲਾਉਣ ਲਈ ਦੋਸ਼ੀ ਦੱਸਿਆ ਗਿਆ ਸੀ ।

#ਮਹਿਕਮਾ_ਪੰਜਾਬੀ

Check Also

ਹਿੰਦੂ ਅੱਤਵਾਦੀ ਵਿਕਾਸ ਦੂਬੇ ਨੂੰ ਮੰਦਿਰ ਵਿਚ ਲੁਕੇ ਹੋਏ ਨੂੰ ਗ੍ਰਿਫਤਾਰ ਕੀਤਾ ਗਿਆ

ਅੱਠ ਪੁਲਿਸ ਮੁਲਾਜ਼ਮਾਂ ਦਾ ਕਤਲ ਕਰਨ ਵਾਲੇ ਵਿਕਾਸ ਦੂਬੇ ਨੂੰ ਲੋਕਾਂ ਵੱਲੋਂ ਹਿੰਦੂ ਅੱਤਵਾਦੀ ਕਹਿਣ …

%d bloggers like this: