Breaking News
Home / ਮੁੱਖ ਖਬਰਾਂ / ਸਿੱਖਾਂ ਖਿਲਾਫ “ਹੇਟ ਕਰਾਇਮ” ਦਾ ਪਲੇਟਫਾਰਮ ਬਣਿਆ ਪਰਾਇਮ ਏਸ਼ੀਆ :- ਚਰਨਜੀਤ ਸਿੰਘ ਸੁੱਜੋਂ

ਸਿੱਖਾਂ ਖਿਲਾਫ “ਹੇਟ ਕਰਾਇਮ” ਦਾ ਪਲੇਟਫਾਰਮ ਬਣਿਆ ਪਰਾਇਮ ਏਸ਼ੀਆ :- ਚਰਨਜੀਤ ਸਿੰਘ ਸੁੱਜੋਂ

ਸਿੱਖਾਂ ਨੂੰ ਬਾਲੀਵੁੱਡ ‘ਤੇ ਇਤਰਾਜ ਰਿਹਾ ਕਿ ਉਹ ਸਿੱਖਾਂ ਦਾ ਅਕਸ ਖਰਾਬ ਕਰ ਕੇ ਪੇਸ਼ ਕਰਦੇ ਨੇ । ਜੂਨ 1984 ‘ਚ ਸਿੱਖਾਂ ‘ਤੇ ਚੜ੍ਹ ਕੇ ਆਏ ਹਿੰਦੋਸਤਾਨ ਨੂੰ ਜਦੋਂ ਮੂੰਹ ਦੀ ਖਾਣੀ ਪਈ ਤਾਂ ਭਾਰਤੀ ਸਿਨੇਮੇ ਅਤੇ ਮੀਡੀਆ ਨੇ ਇਸ ਨਫਰਤ ਨੂੰ ਉਗਲਣ ਲਈ ਨਵਾਂ ਰਾਹ ਲੱਭਿਆ ਜਿਸ ਤਹਿਤ ਸਿੱਖਾਂ ਨੂੰ ਜੋਕਰ ਜਾਂ ਸੰਤਾ-ਬੰਤਾ ਟਾਈਪ ਘਟੀਆਂ ਮਸ਼ਖਰੇ ਬਣਾ ਕੇ ਪੇਸ਼ ਕੀਤਾ ਜਾਣ ਲੱਗਾ ।

ਭਾਰਤੀ ਏਜੰਸੀਆਂ ਦੇ ਪਿਆਦੇ ਹੁਣ ਵੀ ਦੁਨੀਆਂ ਭਰ ਵਿਚ ਸਿਖੀ ਸਰੂਪ ਖਿਲਾਫ ਨਫਰਤ ਉਗਲਣ ਲਈ ਸਰਗਰਮ ਹਨ । ਪਰਾਇਮ ਏਸ਼ੀਆ ਤੇ ਗੁਰਪ੍ਰੀਤ ਸੰਧਾਵਾਲੀਆ ਦਾ ਇਹ ਸੋਅ ਫਿਰਕੂ ਨਫਰਤ ਨਾਲ ਲਬਰੇਜ ਹੈ ਜੋ ਪੱਗ ਤੇ ਦਾਹੜੀ ਦੀ ਤੌਹੀਨ ਹੈ । ਇਸ ਨੂੰ ਸਿੱਖਾਂ ਖਿਲਾਫ ਹੇਟ ਕਰਾਇਮ ਵਜੋਂ ਵੇਖਣਾ ਬਣਦਾ ਹੈ ਤੇ ਆਪੋ ਆਪਣੇ ਢੰਗ ਨਾਲ ਕਾਰਵਾਈ ਅਮਲ ‘ਚ ਲਿਆਉਣੀ ਚਾਹੀਦੀ ਹੈ ।

ਹੈਰਾਨੀ ਦੀ ਗੱਲ ਹੈ ਕਿ ਪੰਜਾਬੀ ਦਾ ਇਕ ਲਹਿਜਾ ਬੋਲਣ ਵਾਲੇ ਲੋਕਾਂ ਨੂੰ ਪੰਜਾਬੀ ਕਹੇ ਜਾਂਦੇ ਚੈਨਲ ਵੱਲੋਂ ਜਲੀਲ ਕੀਤਾ ਜਾ ਰਿਹਾ ਜਿਸ ਉਤੇ ਯਕੀਨਨ ਜਾਤ ਅਧਾਰਤ ਤਨਜਾ ਕੱਸੀਆਂ ਜਾਣੀਆਂ ਹਨ ।
ਚੇਤੇ ਰਹੇ ਕਿ ਇਹ ਗੁਰਪ੍ਰੀਤ ਸੰਧਾਵਾਲੀਆ ਹਜ਼ਾਰਾਂ ਸਿੱਖਾਂ ਦੇ ਕਾਤਲ ਕੇਪੀ ਅੈਸ ਗਿੱਲ ਦੇ ਕੁਹਾੜੇ ਦੇ ਦਸਤੇ ਕਮਾਰੇਡ ਜਤਿੰਦਰ ਪੰਨੂੰ ਦੇ ਨਵਟ ਪੁੰਗਰ ਰਹੇ ਚੇਲੇ-ਬਾਲਕੇ ਹਨ, ਜੋ ਭਾਰਤੀ ਹਕੂਮਤ ਲੲੀ ਤੇ ਸਿੱਖ ਖਿਕਾਫ ਬੜੇ ਸੁਲਝੇ ਤਰੀਕੇ ਨਾਲ ਕੰਮ ਕਰ ਰਹੇ ਹਨ।
ਮੈਂ ਆਪਣੇ ਵੱਲੋਂ ਇਸ ਚੈਨਲ ਦੇ ਮਾਲਕਾਂ ਨੂੰ ਲਾਹਨਤ ਪੇਸ਼ ਕਰਦਾਂ ਹਾ।

Check Also

ਵਾਇਰਲ ਵੀਡੀਉ- ਦੇਖੋ ਬਾਬਾ ਹਰਨਾਮ ਸਿੰਘ ਧੁੰੰਮਾ ਨੇ ਭਾਈ ਢੱਡਰੀਆਂਵਾਲੇ ਬਾਰੇ ਕੀ ਕਿਹਾ

1984 ਸਮੇਂ ਭਾਰਤ ਦੀ ਹਕੂਮਤ ਨੇ ਸਿੱਖ ਵਿਰੋਧੀ ਮਾਨਸਿਕਤਾ ਦੀ ਖੁਸ਼ੀ ਲਈ ਸਿੱਖਾਂ ਦੇ ਕੇਂਦਰੀ …

%d bloggers like this: