Breaking News
Home / ਰਾਸ਼ਟਰੀ / ਭਾਰਤੀ ਫੌਜ ਵਿਚ ਸਿਪਾਹੀ ਨਾਲ ਅਫ਼ਸਰਸ਼ਾਹੀ ਕੀ ਸਲੂਕ ਕਰਦੀ ਹੈ ?

ਭਾਰਤੀ ਫੌਜ ਵਿਚ ਸਿਪਾਹੀ ਨਾਲ ਅਫ਼ਸਰਸ਼ਾਹੀ ਕੀ ਸਲੂਕ ਕਰਦੀ ਹੈ ?

ਭਾਰਤੀ ਫੌਜ ਵਿਚ ਸਿਪਾਹੀ ਨਾਲ ਅਫ਼ਸਰਸ਼ਾਹੀ ਕੀ ਸਲੂਕ ਕਰਦੀ ਹੈ ? ਇਸ ਦਾ ਜਿਉਂਦਾ ਜਾਗਦਾ ਸਬੂਤ ਬੀ ਐਸ ਐਫ਼ ਦਾ ਜੁਆਨ ਤੇਜ ਬਹਾਦੁਰ ਯਾਦਵ ਹੈ । ਇਸ ਜੁਆਨ ਦੀ ਗੱਲ ਜਦੋਂ ਕਿਸੇ ਨੇ ਨਹੀਂ ਸੁਣੀ ਉਸ ਨੇ ਉਹ ਖਾਣਾ ਜੋ ਜੁਆਨਾਂ ਨੂੰ ਖਾਣ ਲਈ ਦਿੱਤਾ ਜਾਂਦਾ ਹੈ ਸੜੀਆਂ ਰੋਟੀਆਂ , ਬਗੈਰ ਲੂਣ ਮਿਰਚ ਤੋਂ ਦਾਲ ਦੀ ਵੀਡੀਓ ਵਾਇਰਲ ਕਰ ਦਿੱਤੀ । ਇਸ ਦੀ ਸਜ਼ਾ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਕੇ ਦਿੱਤੀ ਗਈ । ਉਸ ਨੂੰ ਹਿਰਾਸਤ ਵਿਚ ਰੱਖ ਕੇ ਬਹੁਤ ਚਿਰ ਟਾਰਚਰ ਕੀਤਾ ਗਿਆ । ਤੇਜ਼ ਬਹਾਦੁਰ ਨੇ ਵੱਖ ਵੱਖ ਚੈਨਲਾਂ ਤੇ ਆਪਣੀਆਂ ਇਟਰਵਿਊਆਂ ਵਿਚ ਭਾਰਤੀ ਫੌਜ ਦੇ ਅੰਦਰਲੇ ਬਹੁਤ ਪਰਦੇ ਫਾਸ਼ ਕੀਤੇ ਹਨ । ਉਸ ਨੇ ਦਿੱਲੀ ਵਿਚ ਫੌਜ ਵਿਚੋਂ ਬਰਖਾਸਤ ਫੌਜੀਆਂ ਨੂੰ ਲੈ ਕੇ ਨਿਆਂ ਲਈ ਰੋਸ ਪਰਦਰਸ਼ਨ ਕੀਤਾ ਸੀ । ਤੇਜ਼ ਬਹਾਦੁਰ ਨੂੰ ਨਿਆਂ ਤਾਂ ਕੀ ਮਿਲਣਾ ਸੀ ਪਿਛੇ ਜਿਹੇ ਉਸ ਦੇ 20 ਸਾਲ ਦੇ ਜੁਆਨ ਪੁੱਤਰ ਦੀ ਆਤਮ ਹੱਤਿਆ ਦੀ ਖ਼ਬਰ ਜ਼ਰੂਰ ਆਈ ਸੀ ।

ਜੇਕਰ ਫੌਜ ਵਿਚ ਇਹ ਕੁਝ ਚਲ ਰਿਹਾ ਹੈ ਫੇਰ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਿਵੇਂ ਹੋਵੇਗੀ ? ਇਸ ਹਾਲਤ ਵਿਚ ਭਾਰਤ ਦੀ ਸਰਹੱਦ ਪਾਰ ਕੇ ਚੀਨ ਵੜ ਗਿਆ ਹੈ ਲੋਕਾਂ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ ।
( ਐਸ ਸੁਰਿੰਦਰ )

Check Also

ਹਿੰਦੂ ਅੱਤਵਾਦੀ ਵਿਕਾਸ ਦੂਬੇ ਨੂੰ ਮੰਦਿਰ ਵਿਚ ਲੁਕੇ ਹੋਏ ਨੂੰ ਗ੍ਰਿਫਤਾਰ ਕੀਤਾ ਗਿਆ

ਅੱਠ ਪੁਲਿਸ ਮੁਲਾਜ਼ਮਾਂ ਦਾ ਕਤਲ ਕਰਨ ਵਾਲੇ ਵਿਕਾਸ ਦੂਬੇ ਨੂੰ ਲੋਕਾਂ ਵੱਲੋਂ ਹਿੰਦੂ ਅੱਤਵਾਦੀ ਕਹਿਣ …

%d bloggers like this: