Breaking News
Home / ਰਾਸ਼ਟਰੀ / ਸਰਜ਼ੀਕਲ ਸਟਰਾਇਕਾਂ ਦੇ ਡਰਾਮੇ ?

ਸਰਜ਼ੀਕਲ ਸਟਰਾਇਕਾਂ ਦੇ ਡਰਾਮੇ ?

ਮੁੰਬਈ ਮਾਰਕਾ ਫਿਲਮ ਮੇਕਰਾਂ ਕੋਲੋਂ ਜੋ ਮਰਜ਼ੀ ਬਣਾਵਾ ਲਓ , ਕੈਮਰਿਆਂ ਨਾਲ ਐਦਾਂ ਦਾ ਕਮਾਲ ਕਰ ਦਿੰਦੇ ਹਨ ਕਿ ਝੂਠ ਵੀ ਸੱਚ ਲੱਗਣ ਲੱਗ ਪੈਂਦਾ ਹੈ । ਜਦਕਿ ਅਸਲ ਸੱਚ ਇਹ ਹੈ ਜਿਸ ਖਾਨ ਨੂੰ ਅਸੀਂ ਬੱਬਰ ਸ਼ੇਰ ਸਮਝਦੇ ਹਾਂ ਉਹ ਚੂਹੇ ਖਾਨ ਹੁੰਦਾ ਹੈ ” ।
ਆਖਿਰ ਕੀ ਕਾਰਨ ਹੈ ਕਿ ਸਰਜ਼ੀਕਲ ਸਟਰਾਇਕ ਵਰਗੇ ਨਕਲੀ ਡਰਾਮੇ ਰਚੇ ਜਾਂਦੇ ਹਨ । ਜਦੋਂ ਵੀ ਹਕੂਮਤ ਨੂੰ ਲਗਦਾ ਹੈ ਕਿ ਲੋਕਾਂ ਨੇ ਰੋਟੀ ਕੱਪੜਾ ਮਕਾਨ ਨੌਕਰੀ ਨਿਆਂ ਦਾ ਰੌਲਾ ਪਾ ਦੇਣਾ ਹੈ । ਪਹਿਲਾ ਪਾਕਿਸਤਾਨ ਦੇ ਖਿਲਾਫ਼ ਅੱਤਵਾਦ ਫੈਲਾਉਣ ਦਾ ਭੰਡੀ ਪ੍ਰਚਾਰ ਕੀਤਾ ਜਾਂਦਾ ਹੈ ਫੇਰ ਲੋਕਾਂ ਨੂੰ ਬੁੱਧੂ ਬਨਾਉਣ ਲਈ ਸਰਜ਼ੀਕਲ ਸਟਰਾਇਕ ਵਰਗਾ ਡਰਾਮਾ ਰਚਿਆ ਜਾਂਦਾ ਹੈ । ਲੋਕਾਂ ਦੀ ਮਾਨਸਿਕਤਾ ਵਿਚ ਅਖੌਤੀ ਦੇਸ਼ ਭਗਤੀ ਦਾ ਭੂਤ ਵਾੜਿਆ ਜਾਂਦਾ ਹੈ । ਕਈ ਵਾਰ ਜਾਪਦਾ ਹੈ ਜੇ ਪਾਕਿਸਤਾਨ ਭਾਰਤ ਦਾ ਗੁਆਂਢੀ ਨਾ ਹੁੰਦਾ ਅਸੀਂ ਆਪਣੀਆਂ ਕਮੀਆਂ ਦਾ ਭਾਂਡਾ ਕਿਸ ਦੇ ਸਿਰ ਭੰਨਦੇ ?
ਅਸੀਂ ਲੋਕ ਮੁੰਬਈ ਮਾਰਕਾ ਫਿਲਮਾਂ ਵਿਚ ਭਾਰਤੀ ਸੂਰਮਿਆਂ ਦੀ ਬਹਾਦਰੀ ਵੇਖ ਕੇ ਤਾੜੀਆਂ ਮਾਰਦੇ ਹਾਂ । ਜਦੋਂ ਅਸਲ ਲੜਾਈ ਹੁੰਦੀ ਹੈ । ਉਦੋਂ ਅਭਿਨੰਦਨ ਪਾਕਿਸਤਾਨ ਰਹਿ ਜਾਂਦਾ ਹੈ । ਚੀਨ ਨਾਲ ਗਲਵਾਨ ਘਾਟੀ ਵਿਚ ਹੱਥੋ ਹੱਥ ਲੜਾਈ ਵਿਚ ਜੋ ਹੋਇਆ ਹੈ , ਦਾਈ ਤੋਂ ਢਿੱਡ ਨਹੀਂ ਲੁਕਦਾ ।

ਪਾਕਿਸਤਾਨੀ ਫੌਜ ਦਹਾਕਿਆਂ ਤੋਂ ਹਾਲਾਤ – ਏ – ਜੰਗ ਵਿਚ ਹੈ । ਜਿਹੜੇ ਦੁਸ਼ਮਣ ਦੀ ਜੰਗ ਉਸ ਦੇ ਮੁਲਕ ਵਿਚ ਲੜਦੀ ਰਹੀ ਹੈ । ਭਲਾ ਉਸ ਦੀ ਸਰਹੱਦ ਵਿਚ ਕੋਈ ਰਾਤ ਨੂੰ ਸਰਜ਼ੀਕਲ ਸਟਰਾਈਕ ਕਰ ਕੇ ਚਲਾ ਗਿਆ ਉਸ ਨੂੰ ਪਤਾ ਭਾਰਤੀ ਚੈਨਲਾਂ ਤੋਂ ਲਗਦਾ ਹੈ । ਸਾਡੇ ਐਨੇ ਫੌਜੀ ਮਾਰੇ ਗਏ । ਹੈਰਾਨੀ ਹੈ ?
ਅਸੀਂ ਲੋਕ ਬਹੁਤਾ ਦੂਰ ਦੀ ਨਹੀਂ ਸੋਚਦੇ । ਜਿਸ ਮੁਲਕ ਵਿਚ ਝੂਠ ਵਿਕਦਾ ਹੈ ਝੂਠ ਖਰੀਦਦਿਆਂ ਜਾਂਦਾ ਹੈ । ਲੋਕ ਝੂਠ ਖਾਂਦੇ ਹਨ । ਉਥੇ ਲੋਕਾਂ ਨੂੰ ਬੁੱਧੂ ਬਨਾਉਣਾ ਕੋਈ ਔਖੀ ਗੱਲ ਨਹੀਂ । ਵੈਸੇ ਵੀ ਭਾਰਤੀ ਮੀਡੀਆ ਸੱਚ ਨੂੰ ਝੂਠ , ਝੂਠ ਨੂੰ ਸੱਚ ਬਨਾਉਣ ਵਿਚ ਬੜਾ ਕਾਰੀਗਰ ਹੈ । ਉਸ ਨੂੰ ਪਤਾ ਹੈ ਲੋਕਾਂ ਨੂੰ ਜੋ ਮਰਜ਼ੀ ਵਿਖਾਈ ਜਾਓ ਕਿਹੜਾ ਕਿਸੇ ਨੇ ਖੋਜ ਕਰਨੀ ਹੈ । ਕਿਹੜਾ ਕਿਸੇ ਨੇ ਸਰਜ਼ੀਕਲ ਸਟਰਾਇਕ ਦੀ ਤਹਿ ਤਕ ਜਾਣਾ ਹੈ । ਜਦਕਿ ਸਰਜ਼ੀਕਲ ਸਟਰਾਇਕ ਕਦੇ ਹੋਈ ਨਹੀਂ । ਦੂਸਰੇ ਮੁਲਕ ਦੀ ਸਰਹੱਦ ਦੇ ਅੰਦਰ ਪੈਰ ਰੱਖ ਕੇ ਵੇਖੋ , ਗਲਵਾਨ ਵਿਚ ਜੋ ਹੋਇਆ ਹੈ , ਹੁਣ ਤੁਹਾਨੂੰ ਦੱਸਣ ਦੀ ਲੋੜ ਨਹੀਂ ਫੇਰ ਕੀ ਹੁੰਦਾ ਹੈ ?
( ਐਸ ਸੁਰਿੰਦਰ )

Check Also

ਹਿੰਦੂ ਅੱਤਵਾਦੀ ਵਿਕਾਸ ਦੂਬੇ ਨੂੰ ਮੰਦਿਰ ਵਿਚ ਲੁਕੇ ਹੋਏ ਨੂੰ ਗ੍ਰਿਫਤਾਰ ਕੀਤਾ ਗਿਆ

ਅੱਠ ਪੁਲਿਸ ਮੁਲਾਜ਼ਮਾਂ ਦਾ ਕਤਲ ਕਰਨ ਵਾਲੇ ਵਿਕਾਸ ਦੂਬੇ ਨੂੰ ਲੋਕਾਂ ਵੱਲੋਂ ਹਿੰਦੂ ਅੱਤਵਾਦੀ ਕਹਿਣ …

%d bloggers like this: