Breaking News
Home / ਅੰਤਰ ਰਾਸ਼ਟਰੀ / ਚੀਨ ਜਿੱਤ ਚੁੱਕਾ ਹੈ Cyber War

ਚੀਨ ਜਿੱਤ ਚੁੱਕਾ ਹੈ Cyber War

ਭਾਰਤ ਦੀ ਅੰਗਰੇਜ਼ੀ ਅਖਵਾਰ ਇੰਡੀਆ ਟੂਡੇ INDIA TODAY ਵਿਚ ਇਕ ਬਹੁਤ ਸਨਸਨੀਖੇਜ਼ ਖ਼ਬਰ ਛਪੀ ਹੈ ਕਿ ਭਾਰਤੀ ਫੌਜ ਦੀਆਂ ਬਹੁਤ ਖੁਫ਼ੀਆ ਵੈਬਸਾਇਟਾਂ ਨੂੰ ਪਾਕਿਸਤਾਨ ਚੀਨ ਸਾਊਥ ਕੋਰੀਆ ਦੇ ਹੈਕਰਾਂ ਨੇ ਹੈਕ ਕਰ ਲਿਆ ਹੈ । ਇਸ ਗੱਲ ਦੀ ਤਸਦੀਕ ਭਾਰਤ ਵਲੋਂ ਕੀਤੀ ਗਈ ਹੈ । ਭਾਰਤੀ ਫੌਜ ਦੀ ਹਰ ਖੁਫ਼ੀਆ ਜਾਣਕਾਰੀ ਇਸ ਦੇ ਦੁਸ਼ਮਣਾਂ ਨੂੰ ਪਤਾ ਹੈ । ਇਹ ਜਾਣਕਾਰੀ 2 ਮਹੀਨੇ ਪਹਿਲਾ ਚੋਰੀ ਹੋਈ । ਹੈਕਰਾਂ ਨੇ ਇਨ੍ਹਾਂ ਸਾਇਟਾਂ ਤੇ ਭਾਰਤੀ ਫੌਜ ਤੇ ਬਹੁਤ ਘਟੀਆ ਟਿੱਪਣੀਆਂ ਕੀਤੀਆਂ , ਫੌਜ ਤੇ ਮਜ਼ਾਕੀਆ ਚੁਟਕਲੇ ਪੋਸਟ ਕੀਤੇ ਗਏ ।
ਅਖਵਾਰ ਮੁਤਾਬਿਕ ਜੇਕਰ ਭਾਰਤ ਦੇ ਸੁਰੱਖਿਆ ਭੇਤ ਚੋਰੀ ਹੋ ਚੁੱਕੇ ਹਨ ਤਾਂ ਸਮਝੋ ਭਾਰਤ ਚੀਨ ਖਿਲਾਫ਼ ਜੰਗ ਹਾਰ ਚੁੱਕਾ ਹੈ । ਜੇਕਰ ਗਲਵਾਨ ਵਿਚ ਭਾਰਤੀ ਫੌਜ ਮਾਰੀ ਗਈ ਹੈ ਚੀਨ ਨੂੰ ਭਾਰਤੀ ਫੌਜ ਦੇ ਐਕਸ਼ਨ ਦਾ ਪਹਿਲਾ ਹੀ ਪਤਾ ਹੁੰਦਾ ਹੈ । ਜੇਕਰ ਭਾਰਤ ਦੁਬਾਰਾ ਚੀਨ ਦੇ ਇਲਾਕੇ ਵਿਚ ਦਾਖਲ ਹੋਵੇਗਾ , ਉਹ ਫੇਰ ਪਹਿਲਾ ਵਾਂਗ ਨੁਕਸਾਨ ਕਰਵਾਏਗਾ । ਸ਼ਾਇਦ ਇਸੇ ਲਈ ਨਰਿੰਦਰ ਮੋਦੀ ਨੇ ਚੀਨ ਦੀ ਘੁਸਪੈਂਠ ਦਾ ਜਨਤਕ ਤੌਰ ਤੇ ਇਨਕਾਰ ਕਰਕੇ , ਦੇਸ਼ ਦੇ ਲੋਕਾਂ ਨੂੰ ਗੁਮਰਾਹ ਕੀਤਾ ਹੈ । ਜਦਕਿ ਵੈਬਸਾਇਟ ਤਸਵੀਰਾਂ ਨੇ ਚੀਨ ਦਾ ਭਾਰਤੀ ਇਲਾਕੇ ਵਿਚ ਕਬਜ਼ਾ ਵਿਖਾ ਕੇ ਨਰਿੰਦਰ ਮੋਦੀ ਦਾ ਝੂਠ ਫੜਿਆ ਹੈ ।

ਅਖਵਾਰਾਂ ਮੁਤਾਬਿਕ ਭਾਰਤ ਨੂੰ ਚੀਨ ਨਾਲ ਲੜਨ ਦੀ ਗਲਤੀ ਨਹੀਂ ਕਰਨੀ ਚਾਹੀਦੀ । ਇਸ ਵਿਚ ਭਾਰਤ ਦਾ ਭਲਾ ਹੈ । ਵੈਸੇ ਵੀ ਭਾਰਤ ਦੇ 20 ਫੌਜੀਆਂ ਦੀ ਹਲਾਕਤ ਨੇ ਭਾਰਤੀ ਫੌਜ ਦੀ ਟਰੇਨਿੰਗ ਕਿੰਨ੍ਹੀ ਕੁ ਵਧੀਆ ਹੈ ਦਾ ਭੇਤ ਖੋਲ੍ਹ ਦਿੱਤਾ ਹੈ ।

ਭਾਰਤ ਦੇਸ਼ ਦਾ ਸਾਰਾ ਸਿਸਟਮ ਕੁਰਪਟ ਹੋ ਚੁੱਕਾ ਹੈ । ਸੁਰੱਖਿਆ ਸੋਦਿਆਂ ਵਿਚ ਦਲਾਲੀ ਪ੍ਰਧਾਨ ਮੰਤਰੀ ਤਕ ਰਿਸ਼ਵਤ ਖਾ ਲੈਂਦਾ ਹੈ । ਦੇਸ਼ ਦੀ ਸੁਰੱਖਿਆ ਦੀਆਂ ਫਾਇਲਾਂ ਸੁਪਰੀਮ ਕੋਰਟ ਤਕ ਪੁਜਣ ਤੋਂ ਪਹਿਲਾ ਚੋਰੀ ਹੋ ਜਾਂਦੀਆਂ ਹਨ । ਦੇਸ਼ ਦੀ ਫੌਜ ਵਿਚ ਕੁਰਪਸ਼ਨ ਜੋਰਾਂ ਤੇ ਹੈ ਭਗਵੇਂਵਾਦੀਆਂ ਨੂੰ ਜੋ ਜਰਨੈਲ ਪਸੰਦ ਹੈ ਉਸ ਨੂੰ ਚੀਫ਼ ਆਫ਼ ਆਰਮੀ ਸਟਾਫ਼ ਲਾਇਆ ਜਾਂਦਾ ਹੈ ਤਾਂ ਕਿ ਫੌਜ ਦਾ ਹਿੰਦੂਕਰਨ ਕੀਤਾ ਜਾ ਸਕੇ । ਉਦੋਂ ਦੇਸ਼ ਵਿਚ ਮਜ਼ਬੀ ਕੱਟੜਤਾ ਫੈਲਾ ਕੇ ਲੋਕਾਂ ਨੂੰ ਚੀਨ ਅੱਗੇ ਬਲੀ ਦਾ ਬੱਕਰਾ ਬਣਾ ਕੇ ਪੇਸ਼ ਕਰ ਦਿੱਤਾ ਜਾਵੇਗਾ । ਜਿਸ ਅਮਰੀਕਾ ਦੇ ਸਿਰ ਤੇ ਇਹ ਬਹੁਤ ਭੁੜਕ ਰਹੇ ਹਨ । ਜੰਗ ਸ਼ੁਰੂ ਹੋਣ ਦੀ ਦੇਰ ਹੈ ਅਮਰੀਕਾ ਨੇ ਮੋਨ ਵਰਤ ਰੱਖ ਲੈਣਾ ਹੈ ।
( ਐਸ ਸੁਰਿੰਦਰ )

Check Also

‘ਦ ਕੋਰ ਮੂਵਮੈਂਟ’ ਦੀ ਧਾਕੜ ਕੁੜੀ ਦਾ ਪਹਿਲਾ ਇੰਟਰਵਿਊ

ਦ ਕੋਰ ਮੂਵਮੈਂਟ’ ਦੀ ਧਾਕੜ ਕੁੜੀ ਦਾ ਪਹਿਲਾ ਇੰਟਰਵਿਊ ਸਮਾਜ ਦੇ ਡਰ ਤੋਂ ਨਾ ਬੋਲਣ …

%d bloggers like this: