Breaking News
Home / ਅੰਤਰ ਰਾਸ਼ਟਰੀ / ਕਨੇਡਾ- “ਸੂਬੇਦਾਰ” ਨਾਮ ਦੀ ਲਾਇਸੰਸ ਪਲੇਟ ਵਾਲੀ ਗੱਡੀ ‘ਚ ਬੈਠ ਸਟੰਟ ਕਰਨ ਵਾਲੇ ਪੰਜਾਬੀ ਮੁੰਡਿਆਂ ਨੂੰ ਲੱਭ ਰਹੀ ਪੁਲਿਸ

ਕਨੇਡਾ- “ਸੂਬੇਦਾਰ” ਨਾਮ ਦੀ ਲਾਇਸੰਸ ਪਲੇਟ ਵਾਲੀ ਗੱਡੀ ‘ਚ ਬੈਠ ਸਟੰਟ ਕਰਨ ਵਾਲੇ ਪੰਜਾਬੀ ਮੁੰਡਿਆਂ ਨੂੰ ਲੱਭ ਰਹੀ ਪੁਲਿਸ

ਪਿਛਲੇ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਨੇ ਕੈਨੇਡਾ ਦੇ ਪੀਲ ਰੀਜਨ ‘ਚ ਪੰਜਾਬੀ ਨੌਜਵਾਨਾਂ ਨੂੰ ਮੁਸ਼ਕਿਲ ਵਿੱਚ ਪਾ ਦਿੱਤਾ ਹੈ। ਦਰਅਸਲ, ਇਸ ਵੀਡੀਓ ‘ਚ ਨੌਜਵਾਨ ਵੱਲੋਂ ਕ੍ਰਾਈਸਲਰ ਗੱਡੀ ‘ਚ ਬੈਠ ਚਲਦੀ ਸੜ੍ਹਕ ‘ਤੇ “ਬਰਨ ਆਊਟ” ਸਟੰਟ ਕਰਦੇ ਦੀ ਵੀਡੀਓ ਵਾਇਰਲ ਹੋਈ ਸੀ।

ਇਸ ਸਟੰਟ ਤੋਂ ਬਾਅਦ ਸੜ੍ਹਕ ਅਤੇ ਗੱਡੀ ਦੇ ਚਾਰੇ ਪਾਸੇ ਨਿਕਲਦਾ ਧੂੰਆਂ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ‘ਚ ਦੋ ਹੋਰ ਨੌਜਵਾਨ ਇਸ ਕਾਰੇ ਦੀ ਵੀਡੀਓ ਬਣਾਉਂਦੇ ਦਿਖਾਈ ਦੇ ਰਹੇ ਹਨ।

ਸੋਸ਼ਲ ਮੀਡੀਆ ‘ਤੇ ਇਸਦੀ ਨਿੰਦਾ ਹੋਣ ਤੋਂ ਬਾਅਦ ਹੁਣ ਪੀਲ ਪੁਲਿਸ ਨੇ ਹਰਕਤ ‘ਚ ਆਉਂਦਿਆਂ ਇਹਨਾਂ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਦੱਸੇ ਹੁਲੀਏ ਮੁਤਾਬਕ, ਇਹਨਾਂ ਨੌਜਵਾਨਾਂ ਦੀ ਉਮਰ 20 -30 ਦੱਸੀ ਗਈ ਹੈ ਅਤੇ ਇਹਨਾਂ ‘ਚੋਂ ਇੱਕ ਦੀ ਦਾੜ੍ਹੀ ਅਤੇ ਛੋਟੇ ਵਾਲ ਹਨ, ਜੋ ਕਿ ਉਸ ਸਮੇਂ ਵੀਡੀਓ ਬਣਾ ਰਿਹਾ ਸੀ।

ਗੱਡੀ ਦੀ ਲਾਇਸੰਸ ਪਲੇਟ ‘ਤੇ “ਸੂਬੇਦਾਰ” ਲਿਖਿਆ ਹੋਇਆ ਹੈ ਅਤੇ ਗੱਡੀ ਦਾ ਮਾਡਲ ਕ੍ਰਾਈਸਲਰ 300 ਕਿਹਾ ਜਾ ਰਿਹਾ ਹੈ।

Check Also

‘ਦ ਕੋਰ ਮੂਵਮੈਂਟ’ ਦੀ ਧਾਕੜ ਕੁੜੀ ਦਾ ਪਹਿਲਾ ਇੰਟਰਵਿਊ

ਦ ਕੋਰ ਮੂਵਮੈਂਟ’ ਦੀ ਧਾਕੜ ਕੁੜੀ ਦਾ ਪਹਿਲਾ ਇੰਟਰਵਿਊ ਸਮਾਜ ਦੇ ਡਰ ਤੋਂ ਨਾ ਬੋਲਣ …

%d bloggers like this: