Breaking News
Home / ਰਾਸ਼ਟਰੀ / ਭਾਰਤ ਚੀਨ ਲੜਾਈ – ਜਾਣੋ ਕਿਵੇਂ ਸਿੱਖਾਂ ਨੂੰ ਬਲੀ ਦੇ ਬੱਕਰੇ ਬਣਾਇਆ ਜਾ ਰਿਹਾ

ਭਾਰਤ ਚੀਨ ਲੜਾਈ – ਜਾਣੋ ਕਿਵੇਂ ਸਿੱਖਾਂ ਨੂੰ ਬਲੀ ਦੇ ਬੱਕਰੇ ਬਣਾਇਆ ਜਾ ਰਿਹਾ

ਜਦੋਂ ਬੱਕਰੇ ਦੀ ਬਲੀ ਦਿੰਦੇ ਤਾਂ ਕੁਝ ਚਿਰ ਪਹਿਲਾਂ ਤੋਂ ਓਹਦੀ ਪੂਰੀ ਟਹਿਲ ਸੇਵਾ ਸ਼ੁਰੂ ਹੋ ਜਾਂਦੀ। ਰੱਜਵਾਂ ਖਵਾਇਆ ਜਾਂਦਾ। ਬਲੀ ਦੇਣ ਵੇਲੇ ਓਹਦੇ ਮੱਥੇ ਟਿੱਕਾ ਲਾਇਆ ਜਾਂਦਾ, ਗਲ਼ੇ ਹਾਰ ਪਾਏ ਜਾਂਦੇ, ਇੱਥੋਂ ਤੱਕ ਕੇ ਓਹਨੂੰ ਮੱਥਾ ਵੀ ਟੇਕਿਆ ਜਾਂਦਾ।

ਵਿਚਾਰੇ ਬੱਕਰੇ ‘ਚ ਕਿੰਗ ਜਾਣੀਕਿ ਰਾਜੇ ਵਾਲੀ ਫੀਲਿੰਗ ਆ ਜਾਂਦੀ ਤੇ ਪਤਾ ਉਦੋਂ ਲਗਦਾ ਜਦ ਧੌਣ ਲਹਿ ਕੇ ਔਹ ਜਾਂਦੀ।

ਅੱਜ-ਕੱਲ੍ਹ ਭਾਰਤੀ ਗੋਦੀ ਮੀਡੀਆ ਸਿੱਖਾਂ ਬਾਰੇ ਇਹੀ ਕੁਝ ਕਰ ਰਿਹਾ। ਪੂਰੀ ਫੂਕ ਛਕਾਈ ਜਾ ਰਹੀ ਹੈ।

ਇਹ ਓਹੀ ਸਿੱਖ ਹਨ, ਜਿਨ੍ਹਾਂ ਨੂੰ ਹਰ ਰੋਜ਼ ਕਿਤੇ ਨਾ ਕਿਤੇ “84 ਯਾਦ ਹੈ?” ਕਿਹਾ ਜਾਂਦਾ ਤੇ ਕਿਤੇ “ਬਾਰਾਂ ਵੱਜ ਗਏ” ਦੀ ਟਾਂਚ ਕੀਤੀ ਜਾਂਦੀ।

ਇਹ ਓਹੀ ਸਿੱਖ ਫ਼ੌਜੀ ਹਨ, ਜਿਨ੍ਹਾਂ ਦੇ ਮੇਜਰ, ਬ੍ਰਿਗੇਡੀਅਰ ਤੇ ਹੋਰ ਵੱਡੇ ਛੋਟੇ ਅਫਸਰ ਚੌਰਾਸੀ ‘ਚ ਦਿੱਲੀ ਦੇ ਨੰਗਲੋਈ ਤੁਗਲਕਾਬਾਦ ਰੇਲਵੇ ਸਟੇਸ਼ਨ ‘ਤੇ ਹਿੰਦੂ ਭੀੜਾਂ ਨੇ ਮਾਰ ਦਿੱਤੇ। ਕਿਸੇ ਸਰਕਾਰ ਨੇ ਤਾਂ ਕੀ ਫੌਜ ਨੇ ਵੀ ਜਾਂਚ ਤੱਕ ਨਾ ਕੀਤੀ, ਜਿਸਦੇ ਇਹ ਅਫਸਰ ਸਨ।

ਸਵਾਲ ਇਹੀ ਹੈ ਕਿ ਹੁਣ ਉਹ ਲੋਕ ਅੱਗੇ ਕਿਓਂ ਨੀ ਕੀਤੇ ਜਾਂਦੇ, ਜਿਹੜੇ ਕਦੇ ਪੂਰੇ ਭਾਰਤ ‘ਚ ਸਿੱਖਾਂ ਦਾ ਸ਼ਿਕਾਰ ਖੇਡਦੇ ਹਨ, ਕਦੇ ਉੜੀਸਾ ‘ਚ ਈਸਾਈ ਮਿਸ਼ਨਰੀਆਂ ਨੂੰ ਮਾਰਦੇ ਹਨ, ਬਾਬਰੀ ਮਸਜਿਦ ਢਾਹੁੰਦੇ ਹਨ, ਬੰਬੇ ‘ਚ ਮੁਸਲਮਾਨਾਂ ਨੂੰ ਮਾਰਦੇ ਹਨ, ਕਦੇ ਗੋਧਰਾ, ਕਦੇ ਮੁਜ਼ੱਫਰਨਗਰ, ਕਦੇ ਦਿੱਲੀ ‘ਚ ਦੰਗੇ ਫ਼ਸਾਦ ਕਰਦੇ ਹਨ?

ਨਾ ਤਾਂ ਉਨ੍ਹਾਂ ਟਿੱਕਾਧਾਰੀਆਂ ਦੀ ਗਿਣਤੀ ਥੋੜ੍ਹੀ ਹੈ ਤੇ ਨਾ ਹੀ ਉਹ ਤ੍ਰਿਸ਼ੂਲਧਾਰੀ ਖ਼ੁਦ ਨੂੰ ਡਰਪੋਕ ਮੰਨਦੇ ਹਨ। ਘੱਟਗਿਣਤੀਆਂ ਨੂੰ ਮਾਰਨ ਵੇਲੇ ਝੁੰਡ ਬਣਕੇ ਇਕੱਠੇ ਹੋ ਜਾਂਦੇ ਹਨ।

ਹੁਣ ਸਰਹੱਦ ‘ਤੇ ਜਾ ਕੇ ਉਹ ਲੋਕ ਜੌਹਰ ਦਿਖਾਉਣ, ਜਿਨ੍ਹਾਂ ਰਾਜਪੂਤਾਂ-ਪੇਸ਼ਵਾ ‘ਤੇ ਬਹਾਦਰੀ ਦੀਆਂ ਫਿਲਮਾਂ ਬਣਾਉੰਦੇ ਹਨ। ਜਿਨ੍ਹਾਂ ਸਿੱਖਾਂ ਨੂੰ ਫਿਲਮਾਂ ‘ਚ ਜੋਕਰ ਦਿਖਾਉਂਦੇ ਹਨ, ਉਹ ਹੁਣ ਅਚਾਨਕ ਰਾਖੇ ਕਿੱਦਾਂ ਬਣ ਗਏ?

ਇਹ ਪੋਸਟ ਸਾਡੇ ਵੀ ਕਈਆਂ ਨੂੰ ਚੁੱਭਣੀ ਹੈ। ਕੋਈ ਨਾ ਚੀਸ ਜਿਹੀ ਵੱਟ ਕੇ ਪੜ੍ਹ ਲਿਓ। ਕੁਮੈਂਟ ‘ਚ ਭੜਾਸ ਕੱਢ ਲਿਓ, ਕਿਤੇ ਹੋਰ ਪੋਸਟ ਪਾ ਕੇ ਹਲਕੇ ਹੋ ਲਿਓ ਪਰ ਇਹ ਦੱਸਣ ਦਾ ਸਮਾਂ ਹੁਣ ਹੀ ਹੈ, ਇਸ ਲਈ ਦੱਸ ਰਿਹਾਂ।

– ਗੁਰਪ੍ਰੀਤ ਸਿੰਘ ਸਹੋਤਾ

ਰੂਸ ਨਾਜ਼ੀ ਜਰਮਨੀ ਤੇ ਜਿੱਤ ਦੀ 75 ਵੀਂ ਵਰ੍ਹੇ ਗੰਢ ਮਨਾ ਰਿਹਾ ਹੈ । ਇਸ ਮੌਕੇ ਮਾਸਕੋ ਦੇ ਰੈਡਸੁਕੇਅਰ ਤੇ ਰੂਸੀ ਫੌਜ ਨੇ ਵੱਡੀ ਪਰੇਡ ਕਰ ਕੇ ਦੁਨੀਆ ਸਾਹਮਣੇ ਆਪਣੀ ਫੌਜੀ ਤਾਕਤ ਦਾ ਪ੍ਰਦਰਸ਼ਨ ਕੀਤਾ ।
ਅੱਜ ਕੱਲ ਭਾਰਤ ਚੀਨ ਵਿਚ ਬੜੀ ਗਰਮਾਗਰਮੀ ਚੱਲ ਰਹੀ ਹੈ । ਚੀਨੀ ਫੌਜ ਵਲੋਂ ਭਾਰਤੀ ਫੌਜੀਆਂ ਦੇ ਕਤਲ ਤੋਂ ਬਾਅਦ ਹੁਣ ਲੜਾਈ ਤੂੰ – ਤੂੰ ਮੈਂ ਮੈਂ ਤੋਂ ਰਵਾਇਤੀ ਹਥਿਆਰਾਂ ਵੱਲ ਕਿਸੇ ਪਲ ਵੀ ਜਾ ਸਕਦੀ ਹੈ । ਦੋਵਾਂ ਦੇਸ਼ਾਂ ਦੀਆਂ ਫੌਜਾਂ ਸਰਹੱਦ ਤੇ ਆਹਮੋ ਸਾਹਮਣੇ ਖੜੀਆਂ ਹਨ । ਬੱਸ ਬਰੂਦ ਨੂੰ ਅੱਗ ਲਾਉਣ ਦੀ ਦੇਰ ਹੈ ।

ਅਜਿਹੇ ਵਿਚ ਭਾਰਤ ਨੂੰ ਇਹ ਜੰਗ ਜਿੱਤਣ ਲਈ ਨਵੀਨਤਮ ਜੰਗੀ ਹਥਿਆਰਾਂ ਦੀ ਲੋੜ ਹੈ । ਭਾਰਤ ਦੀ ਇਹ ਲੋੜ ਭਾਰਤ ਦਾ ਪੁਰਾਣਾ ਸਾਥੀ ਰੂਸ ਪੂਰੀ ਕਰ ਸਕਦਾ ਹੈ । ਲੇਕਿਨ ਰੂਸ ਵੀ ਚੀਨ ਦੇ ਖਿਲਾਫ਼ ਜਾਣ ਨੂੰ ਤਿਆਰ ਨਹੀਂ ਹੈ । ਕਿਉਂਕਿ ਚੀਨ ਪਾਕਿਸਤਾਨ ਇਕਨੌਮਿਕ ਕੌਰੀਡੋਰ ਵਿਚ ਰੂਸ ਦਾ ਵੀ ਹਿੱਸਾ ਹੈ ।
ਰੂਸ ਵਲੋਂ ਜਰਮਨੀ ਤੇ ਜਿੱਤ ਦੀ 75 ਵੀਂ ਵਰ੍ਹੇ ਗੰਢ ਵਿਚ ਭਾਗ ਲੈਣ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਸ਼ਾਮਿਲ ਹੋਏ । ਇਸ ਪਰੇਡ ਵਿਚ ਭਾਰਤੀ ਫੌਜ ਦੇ ਤਿੰਨਾਂ ਅੰਗਾਂ ਦੇ ਇਕ ਦਸਤੇ ਨੇ ਭਾਗ ਲਿਆ । ਭਾਰਤੀ ਫੌਜ ਦੇ ਇਸ ਫੌਜੀ ਦਸਤੇ ਦੀ ਅਗਵਾਈ ਸਿੱਖ ਫੌਜੀ ਕਰ ਰਹੇ ਸਨ ।

26 ਜਨਵਰੀ ਦੀ ਪਰੇਡ ਮੌਕੇ ਕੁਝ ਸਾਲਾਂ ਤੋਂ ਸਿੱਖ ਰਜ਼ਮੈਂਟ ਨੂੰ ਵਿਖਾਉਣਾ ਬੰਦ ਕੀਤਾ ਹੈ । ਭਾਰਤੀ ਫੌਜ ਦਾ ਵੀ ਭਗਵਾਂਕਰਨ ਹੋ ਚੁੱਕਾ ਹੈ ।
ਚੀਨ ਨਾਲ ਜੰਗ ਲੱਗਣ ਦੀ ਸੰਭਾਵਨਾ ਵੇਖਦੇ ਹੋਏ , ਭਾਰਤੀ ਮੀਡੀਆ ਸਿੱਖਾਂ ਦੀ ਸਿਫ਼ਤ ਕਰਨ ਲੱਗਾ । ਰੂਸ ਵਿਚ ਭਾਰਤੀ ਫੌਜ ਦੇ ਦਸਤੇ ਅੱਗੇ ਸਿੱਖ ਫੌਜੀ ਵਿਖਾਉਣ ਦੀ ਚਾਲ ਕੋਈ ਮੰਦਬੁੱਧੀ ਵੀ ਸਮਝ ਸਕਦਾ ਹੈ । ਲੇਕਿਨ ਉਨ੍ਹਾਂ ਲੋਕਾਂ ਨੂੰ ਸਮਝ ਨਹੀਂ ਆ ਸਕਦੀ । ਜਿੰਨ੍ਹਾਂ ਦੀ ਜ਼ਮੀਰ ਮਰ ਚੁੱਕੀ ਹੈ ।

Check Also

ਹਿੰਦੂ ਅੱਤਵਾਦੀ ਵਿਕਾਸ ਦੂਬੇ ਨੂੰ ਮੰਦਿਰ ਵਿਚ ਲੁਕੇ ਹੋਏ ਨੂੰ ਗ੍ਰਿਫਤਾਰ ਕੀਤਾ ਗਿਆ

ਅੱਠ ਪੁਲਿਸ ਮੁਲਾਜ਼ਮਾਂ ਦਾ ਕਤਲ ਕਰਨ ਵਾਲੇ ਵਿਕਾਸ ਦੂਬੇ ਨੂੰ ਲੋਕਾਂ ਵੱਲੋਂ ਹਿੰਦੂ ਅੱਤਵਾਦੀ ਕਹਿਣ …

%d bloggers like this: