Breaking News
Home / ਅੰਤਰ ਰਾਸ਼ਟਰੀ / ਗਲਵਾਨ ਵੈਲੀ ਤੇ ਕਬਜ਼ੇ ਤੋਂ ਬਾਅਦ ਚੀਨੀ ਫੌਜ ਦੀ ਸਿਆਚਿਨ ਵੱਲ ਜਾਣ ਦੀ ਯੋਜਨਾ

ਗਲਵਾਨ ਵੈਲੀ ਤੇ ਕਬਜ਼ੇ ਤੋਂ ਬਾਅਦ ਚੀਨੀ ਫੌਜ ਦੀ ਸਿਆਚਿਨ ਵੱਲ ਜਾਣ ਦੀ ਯੋਜਨਾ

ਗਲਵਾਨ ਵੈਲੀ ਤੋਂ ਸਿਆਚਿਨ ਵੱਲ ਜਾਣ ਵਾਲੀ ਸੜਕ ਚੀਨੀ ਫੌਜ ਨੇ ਕਬਜ਼ੇ ਵਿਚ ਲੈ ਕੇ ਭਾਰਤੀ ਫੌਜ ਦੀ ਸਿਆਚਿਨ ਤੇ ਤੈਨਾਤ ਫੌਜ ਦੀ ਸਪਲਾਈ ਲਾਇਨ ਬੰਦ ਹੋਣ ਨਾਲ ਕੁਦਰਤੀ ਤੌਰ ਕਾਰਗਿਲ ਸਿਆਚਿਨ ਚੀਨ ਦੇ ਕਬਜ਼ੇ ਵਿਚ ਚਲਾ ਜਾਵੇਗਾ ।

ਸੁਰੱਖਿਆ ਦੀ ਨਜ਼ਰ ਤੋਂ ਇਹ ਭਾਰਤ ਲਈ ਬਹੁਤ ਖਤਰਨਾਕ ਸਾਬਿਤ ਹੋਵੇਗਾ । ਕਿਉਂਕਿ ਕੁਦਰਤੀ ਤੌਰ ਤੇ ਭਾਰਤ ਦੇ ਉਤਰ ਵਿਚਲੀਆਂ ਬੁਲੰਦ ਚੋਟੀਆਂ ਭਾਰਤ ਦੀ ਸੁਰੱਖਿਆ ਕਰਦੀਆਂ ਹਨ । ਇਸ ਵਿਚੋਂ ਹੀ ਭਾਰਤ ਦੀਆਂ ਨਦੀਆਂ ਵਿਚ ਪਾਣੀ ਆਉਂਦਾ ਹੈ । ਆਉਣ ਵਾਲੇ ਸਮੇਂ ਵਿਚ ਚੀਨ ਇਨ੍ਹਾਂ ਪਾਣੀਆਂ ਤੇ ਕਬਜ਼ਾ ਕਰਕੇ ਭਾਰਤ ਲਈ ਵੱਡੀ ਮੁਸੀਬਤ ਪੈਦਾ ਕਰਨ ਜਾ ਰਿਹਾ ਹੈ ।

ਇਸ ਸਾਰੇ ਵਿਚ ਮੋਦੀ ਹਕੂਮਤ ਦਾ ਚਾਇਨਾ ਪਾਕਿਸਤਾਨ ਇਕਨੌਮਿਕ ਕੋਰੀਡੋਰ ਤੇ ਕਬਜ਼ਾ ਕਰਨਾ ਤਾਂ ਦੂਰ ਦੀ ਗੱਲ ਕਸ਼ਮੀਰ ਵੀ ਭਾਰਤ ਹੱਥੋਂ ਨਿਕਲਦਾ ਜਾਪਦਾ ਹੈ । ਇਸ ਸਾਰੇ ਨਾਲ ਪਾਕਿਸਤਾਨ ਦੇ ਚਿਹਰੇ ਤੇ ਮੁਸਕਰਾਹਟ ਆ ਚੁੱਕੀ ਹੈ ਕਾਰਗਿਲ ਤੇ ਪਾਕਿਸਤਾਨ ਦਾ ਕੁਦਰਤੀ ਤੌਰ ਤੇ ਕਬਜ਼ਾ ਹੋ ਜਾਵੇਗਾ । ਕਾਰਗਿਲ ਪਾਕਿਸਤਾਨ ਦੀ ਸੁਰੱਖਿਆ ਲਈ ਬਹੁਤ ਅਹਿਮ ਇਲਾਕਾ ਮੰਨਿਆ ਜਾਂਦਾ ਹੈ । ਇਸ ਤੇ ਪਾਕਿਸਤਾਨ ਚੀਨ ਦਾ ਕਬਜ਼ਾ ਹੋਣ ਦੀ ਸੂਰਤ ਵਿਚ ਭਾਰਤ ਵਲੋਂ ਪਾਕਿਸਤਾਨੀ ਕਸ਼ਮੀਰ ਤੇ ਭਾਰਤੀ ਫੌਜ ਦੀ ਗੋਲਾਬਾਰੀ ਸਦਾ ਲਈ ਬੰਦ ਹੋ ਜਾਵੇਗੀ । ਅੱਜ ਕੱਲ ਚੀਨੀ ਪਾਕਿਸਤਾਨੀ ਫੌਜ ਇਕ ਕਾਮਯਾਬ ਯੁੱਧਨੀਤੀ ਨਾਲ ਲੜ ਰਹੀਆਂ ਹਨ ।


ਭਾਰਤ ਵਲੋਂ ਗਲਵਾਨ ਵੈਲੀ ਤੇ ਚੀਨ ਦਾ ਕਬਜ਼ਾ ਦੱਸਣਾ , ਸੱਚਮੁੱਚ ਇਕ ਨਮੌਸ਼ੀ ਭਰੀ ਹਾਰ ਹੈ । ਇਸ ਹਾਰ ਨੇ ਮੋਦੀ ਸਰਕਾਰ ਦੀ ਬੋਲਤੀ ਬੰਦ ਕਰ ਦਿੱਤੀ ਹੈ ।
ਇਸ ਸਾਰੇ ਵਿਚ ਗੋਦੀ ਮੀਡੀਆ ਉਹੀਂ ਕਰ ਰਿਹਾ ਹੈ ਜਿਸ ਦੇ ਉਸ ਨੂੰ ਪੈਸੇ ਮਿਲਦੇ ਹਨ । ਚੰਗੀ ਤਨਕੀਦ ਕਰ ਕੇ ਮੋਦੀ ਹਕੂਮਤ ਨੂੰ ਸ਼ੀਸ਼ਾ ਵਿਖਾਉਣ ਦੀ ਜਗਾ , ਹਾਰ ਨੂੰ ਜਿੱਤ ਕਹਿ ਕੇ ਲੋਕ ਦੁਸ਼ਮਣ ਹੋਣ ਦਾ ਸਬੂਤ ਦੇ ਰਿਹਾ ਹੈ ।

( ਐਸ ਸੁਰਿੰਦਰ )

Check Also

‘ਦ ਕੋਰ ਮੂਵਮੈਂਟ’ ਦੀ ਧਾਕੜ ਕੁੜੀ ਦਾ ਪਹਿਲਾ ਇੰਟਰਵਿਊ

ਦ ਕੋਰ ਮੂਵਮੈਂਟ’ ਦੀ ਧਾਕੜ ਕੁੜੀ ਦਾ ਪਹਿਲਾ ਇੰਟਰਵਿਊ ਸਮਾਜ ਦੇ ਡਰ ਤੋਂ ਨਾ ਬੋਲਣ …

%d bloggers like this: