Breaking News
Home / ਪੰਜਾਬ / ਕਮਜ਼ੋਰ ਦਿਲ ਵਾਲੇ ਤਸਵੀਰਾਂ ਨਾ ਦੇਖਣ- ਚੀਨ ਨੇ ਬੜੀ ਬੇਰਹਿਮੀ ਨਾਲ ਭਾਰਤੀ ਫੌਜ ਦੇ ਜਵਾਨਾ ਦਾ ਕਤਲ ਕੀਤਾ

ਕਮਜ਼ੋਰ ਦਿਲ ਵਾਲੇ ਤਸਵੀਰਾਂ ਨਾ ਦੇਖਣ- ਚੀਨ ਨੇ ਬੜੀ ਬੇਰਹਿਮੀ ਨਾਲ ਭਾਰਤੀ ਫੌਜ ਦੇ ਜਵਾਨਾ ਦਾ ਕਤਲ ਕੀਤਾ

ਕਹਿੰਦੇ ਚੀਨੇ ਫੌਜੀ ਕੰਡਿਆਲੀ ਤਾਰ ਨਾਲ ਲਪੇਟੀਆਂ ਡਾਂਗਾਂ ਲੈ ਕੇ ਰਾਤ ਦੇ ਵੇਲੇ ਆਏ ਅਤੇ ਪੂਰੇ ਅੱਠ ਘੰਟੇ ਕਹਿਰ ਵਰਪਾਇਆ. ਲੇਹ ਹਸਪਤਾਲ ਚ ਭਰਤੀ ਸੀਨੀਅਰ ਅਫਸਰ ਕਹਿੰਦ ਕਿ ਚੀਨੀ ਫੌਜੀਆ ਨੇ ਲੱਭ ਲੱਭ ਕੇ ਹਿੰਦੁਸਤਾਨੀ ਫੌਜੀਆ ਨੂੰ ਝਟਕਾਇਆ (ਹਿੰਦੁਸਤਾਨੀ ਮੀਡੀਆ ਨੇ ਇਹ ਲਫਜ ਹੀ ਵਰਤਿਆ, ਅੰਗਰੇਜੀ ਚ slaughter).

ਕਹਿੰਦੇ ਸ਼ੈਤਾਨਾ ਨੇ 23 ਹਿੰਦੁਸਤਾਨ ਫੌਜੀ ਮਾਰ ਘੱਤੇ. ਇੱਥੋ ਤੱਕ ਕੇ ਨਿਹੱਥੇ ਹਿੰਦੁਸਤਾਨੀ ਫੌਜੀ ਜੋ ਦੌੜ ਕੇ ਪਹਾੜੀਆਂ ਚ ਲੁਕ ਗਏ ਉਹਨਾ ਦਾ ਵੀ ਲੱਭ ਲੱਭ ਸ਼ਿਕਾਰ ਖੇਡਿਆ. ਮਰਨ ਵਾਲਿਆਂ ਚ ਉਹ ਫੌਜੀ ਵੀ ਹਨ ਜੋ ਜਾਨ ਬਚਾਉਣ ਲਈ ਕਈ ਸੌ ਫੁੱਟ ਥੱਲੇ ਘਾਟੀ ਚ ਵਗਦੀ ਗਲਵਾਨ ਨਹਿਰ ਚ ਕੁੱਦ ਗਏ ਅਤੇ ਮਾਰੇ ਗਏ.

ਸਰਕਾਰ ਦੇ ਸੂਤਰਾਂ ਮੁਤਾਬਿਕ ਹੋਰ ਦੋ ਦਰਜਨ ਜਖਮੀ ਫੌਜੀ ਹਸਪਤਾਲ ਚ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ ਅਤੇ 110 ਨੂ ਫੌਰਨ ਇਲਾਜ ਦੀ ਲੋੜ ਹੈ. ਮਰਨ ਵਾਲਿਆਂ ਦੀ ਗਿਣਤੀ ਹਲੇ ਵਧੇਗੀ.
ਲੜਾਈ ਦੀ ਸ਼ੁਰੂਆਤ ਬਿਹਾਰ ਰੈਜੀਮੈਟ ਦੇ ਫੌਜੀਆ ਵਲੋ ਅੈਤਵਾਰ ਨੂੰ ਪਵਾਇੰਟ 14 ਚ ਸਥਿਤ ਚੀਨ ਦੇ ਟੈੰਟ ਨ਼ੂੰ ਅੱਗ ਲਾ ਕੇ ਫੂਕਣ ਨਾਲ ਹੋਈ. ਫੂਕਣ ਤੋ ਬਾਅਦ ਹਿੰਦੁਸਤਾਨੀ ਫੌਜੀਆਂ ਨੇ ਚੀਨ ਵੱਲ ਪੱਥਰ ਵੀ ਸੁੱਟੇ. ਅਗਲੇ ਦਿਨ ਸੋਮਵਾਰ ਦੀ ਰਾਤ ਚੀਨੀ ਫੌਜ ਨੇ ਯਕਦਮ ਬੇਖਬਰ ਹਿੰਦੁਸਤਾਨੀ ਫੌਜੀਆ ਤੇ ਹਮਲਾ ਕਰਕੇ ਕਹਿਰ ਵਰਪਾ ਦਿੱਤਾ. ਹਿੰਦੁਸਤਾਨ ਫੌਜ ਕੋਲ ਰੱਖਿਆ ਲਈ ਕੁਛ ਵੀ ਨਹੀ ਸੀ.

ਵੱਡੀ ਗਿਣਤੀ ਚ ਹਿੰਦੁਸਤਾਨੀ ਫੌਜੀਆਂ ਦੀਆਂ ਲਾਸ਼ਾ ਸੋਮਵਾਰ ਸਵੇਰ ਚੀਨ ਵਲੋ ਹਿੰਦੁਸਤਾਨ ਨੂ ਸੌਪੀਆ ਗਈਆ. ਲਾਸ਼ਾਂ ਨੂ ਮਰਨ ਤੋ ਪਹਿਲਾਂ ਲੜਾਈ ਚ ਬੁਰੀ ਤਰਾ ਘੜੀਸਿਆ ਗਿਆ ਸੀ।
ਉਪਰੋਕਤ ਸਭ ਖਬਰ ਹਿੰਦੁਸਤਾਨ ਫੌਜੀਆਂ ਵਲੋ ਮੀਡਿਆ ਨੂੰ ਦੱਸੇ ਮੁਤਾਬਿਕ ਮੀਡੀਆ ਦੀ ਜੁਬਾਨ ਚ ਹੈ. ਹਾਲਾਕਿ ਮੇਰਾ ਮੰਨਣਾ ਹੈ ਕਿ ਫੌਜ ਵਲੋ ਫੌਜੀਆਂ ਨੂੰ ਪੂਰੀ ਗੱਲ ਵਿਸਥਾਰ ਚ ਦੱਸਣ ਦੀ ਖੁੱਲ ਨਹੀ। ਅਸਲੀ ਕਿਤੇ ਜਿਆਦਾ ਭਿਆਨਕ ਹੋਵੇਗੀ ॥


ਭਾਰਤੀ ਮੀਡੀਏ ਅਨੁਸਾਰ ਲੱਦਾਖ ਦੀ ਗਲਵਾਨ ਵਾਦੀ ‘ਚ ਚੀਨੀ ਫੌਜ ਨੇ ਭਾਰਤੀ ਫੌਜੀਆਂ ਦੀ ਕੁੱਟਮਾਰ ਲਈ ਅਜਿਹੇ ਹਥਿਆਰ ਵਰਤੇ ਸਨ।

(ਪੰਜਾਬੀ ਟ੍ਰਿਬਿਊਨ ‘ਚ ਛਪੀ ਖਬਰ ‘ਚੋਂ ਤਸਵੀਰ)


ਭਾਰਤ-ਚੀਨ ਤਾਜ਼ਾ ਟਕਰਾਅ ‘ਚ ਚੀਨ ਨੇ ਕਿੰਨੇ ਫ਼ੌਜੀ ਮਰੇ?

ਇਹ ਤਾਂ ਹੋ ਨਹੀਂ ਸਕਦਾ ਕਿ ਭਾਰਤ ਦੇ 20 ਫ਼ੌਜੀ ਮਾਰੇ ਗਏ ਹੋਣ, 23 ਗੰਭੀਰ ਹਾਲਤ ‘ਚ ਹੋਣ, 110 ਜ਼ਖਮੀ ਹੋਏ ਹੋਣ ਤੇ ਚੀਨ ਦਾ ਵਾਲ ਵੀ ਵਿੰਗਾ ਨਾ ਹੋਇਆ ਹੋਵੇ!

ਇਸ ਸਵਾਲ ਦਾ ਜਵਾਬ ਇਸ ਖ਼ਬਰ ‘ਚ ਮਿਲਦਾ ਹੈ। ਚੀਨ ਦਾ ਕਹਿਣਾ ਹੈ ਕਿ ਅਸੀਂ ਗਿਣਤੀ ਦੱਸ ਕੇ ਇਹ ਨੀ ਚਾਹੁੰਦੇ ਕਿ ਦੋਵਾਂ ਮੁਲਕਾਂ ਦੇ ਲੋਕਾਂ ‘ਤੇ ਗਲਤ ਪ੍ਰਭਾਵ ਪਵੇ ਕਿਉਂਕਿ ਮੌਤਾਂ ਦਾ ਮੁਕਾਬਲਾ ਦੋਵੇਂ ਪਾਸੀਂ ਕੌਮੀ ਰਾਸ਼ਟਰਵਾਦੀ ਭਾਵਨਾਵਾਂ ਭੜਕਾ ਸਕਦਾ ਹੈ। ਇਸ ਤਰਾਂ ਤਣਾਅ ਘਟਾਉਣਾ ਔਖਾ ਹੋ ਜਾਵੇਗਾ।

ਹੁਣ ਤਾਂ ਸੈਟੇਲਾਈਟ ਨਾਲ ਉਪਰੋਂ ਦੇਖਦੇ ਮੁਲਕਾਂ ਵੱਲ ਹੀ ਨਜ਼ਰਾਂ ਹਨ, ਜੇ ਜਾਣਕਾਰੀ ਦੇ ਦੇਣ ਕਿ ਕਿੰਨੇ ਤੇ ਕਿੱਦਾਂ ਮਰੇ! ਪਰ ਚੀਨ ਦੇ ਵੀ ਮਰੇ ਜ਼ਰੂਰ ਹਨ।

ਇੱਕ ਗੱਲ ਪੱਕੀ ਹੈ ਕਿ ਦੋਵੇਂ ਮੁਲਕ ਵਿਕਟਮ ਕਾਰਡ ਜਾਣੀਕਿ ਪੀੜਤ ਹੋਣ ਦਾ ਦਾਅਵਾ ਕਰਕੇ ਅੰਤਰਰਾਸ਼ਟਰੀ ਹਮਾਇਤ ਹਾਸਲ ਕਰਨ ਦੀ ਕੋਸ਼ਿਸ਼ ਵਿੱਚ ਹਨ।

– ਗੁਰਪ੍ਰੀਤ ਸਿੰਘ ਸਹੋਤਾ

ਜਿਹੜੇ ਕਹਿੰਦੇ ਅਸੀਂ ਸ਼ਹੀਦ ਕਿਉਂ ਨਹੀਂ ਲਿਖਦੇ ਫੌਜੀਆਂ ਨੂੰ ਉਹ ਵੀ ਆਪਣੇ ਭਾਰਤੀ ਗ੍ਰਹਿ ਮੰਤਰਾਲੇ ਦੀ ਖਬਰ ਬਿਆਨ ਦੇਖ ਲਉ ਉਹ ਕਹਿੰਦੇ ਸ਼ਹੀਦ ਕੋਈ ਸ਼ਬਦ ਨਹੀਂ ਸਾਡੇ ਫੌਜੀ ਸ਼ਬਦਕੋਸ਼ ਚ

Check Also

ਸਿੱਖਾਂ ਖਿਲਾਫ਼ ਨਫ਼ਰਤ ਫੈਲਾਉਣ ਵਾਲਾ ਸੁਧੀਰ ਸੂਰੀ ਇੰਦੌਰ(ਮੱਧ ਪ੍ਰਦੇਸ਼) ਤੋਂ ਕਾਬੂ

ਚੰਡੀਗੜ੍ਹ: ਪੰਜਾਬ ਪੁਲਿਸ ਨੇ ਐਤਵਾਰ ਨੂੰ ਸ਼ਿਵ ਸੈਨਾ (ਟਕਸਾਲੀ) ਦੇ ਪ੍ਰਧਾਨ ਸੁਧੀਰ ਸੂਰੀ ਨੂੰ ਵਾਇਰਲ …

%d bloggers like this: