Breaking News
Home / ਅੰਤਰ ਰਾਸ਼ਟਰੀ / ਪਾਕਿਸਤਾਨ ਵਿਚ ਪਿੰਜਰੇ ਚੋਂ ਤੋਤਾ ਛੱਡਣ ‘ਤੇ ਅੱਠ ਸਾਲਾ ਨੌਕਰਾਣੀ ਨੂੰ ਕੁੱਟ ਕੁੱਟ ਮਾਰਿਆ

ਪਾਕਿਸਤਾਨ ਵਿਚ ਪਿੰਜਰੇ ਚੋਂ ਤੋਤਾ ਛੱਡਣ ‘ਤੇ ਅੱਠ ਸਾਲਾ ਨੌਕਰਾਣੀ ਨੂੰ ਕੁੱਟ ਕੁੱਟ ਮਾਰਿਆ

ਪਾਕਿਸਤਾਨ ਦੇ ਰਾਵਲਪਿੰਡੀ ਸ਼ਹਿਰ ‘ਚ ਇੱਕ ਅੱਠ ਸਾਲਾ ਮਾਸੂਮ ਬੱਚੀ ਜ਼ੋਹਰਾ ਸ਼ਾਹ ਗ਼ੁਰਬਤ ਕਾਰਨ ਕਿਸੇ ਅਮੀਰ ਦੇ ਘਰ ਕੰਮ ਕਰਦੀ ਸੀ। ਉਸਨੂੰ ਇਸ ਪਰਿਵਾਰ ਨੇ ਕੇਵਲ ਇਸ ਲਈ ਕੁੱਟ ਕੁੱਟ ਨੇ ਮਾਰ ਦਿੱਤਾ ਕਿਉਂਕਿ ਮਾਸੂਮ ਬੱਚੀ ਨੇ ਉਨ੍ਹਾਂ ਦੇ ਦੋ ਤੋਤੇ ਪਿੰਜਰੇ ‘ਚੋਂ ਆਜ਼ਾਦ ਕਰ ਦਿੱਤੇ।

ਇਸ ਬੇਹੱਦ ਘਿਨਾਉਣੇ ਕਤਲ ਦੇ ਉਲਟ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਪਾਕਿਸਤਾਨ ‘ਚ ਕੁਝ ਇਨਸਾਨਾਂ ਨੇ ਮੁਹਿੰਮ ਵਿੱਢੀ ਹੈ। ਅਜਿਹੇ ਦੋਸ਼ੀ ਫਾਹੇ ਲਾਉਣੇ ਚਾਹੀਦੇ ਹਨ।

– ਗੁਰਪ੍ਰੀਤ ਸਿੰਘ ਸਹੋਤਾ

ਇਸਲਾਮਾਬਾਦ: ਇੱਕ ਅੱਠ ਸਾਲਾ ਨੌਕਰਾਣੀ ਨੂੰ ਉਸ ਦੇ ਮਾਲਕ ਵਲੋਂ ਕਥਿਤ ਤੌਰ ‘ਤੇ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ।ਨੌਕਰਾਣੀ ਨੇ ਮਾਲਕ ਦੇ ਕੀਮਤੀ ਤੋਤੇ ਨੂੰ ਪਿੰਜਰੇ ਤੋਂ ਛੱਡ ਦਿੱਤਾ ਸੀ।ਜਿਸ ਤੋਂ ਬਾਅਦ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

ਜ਼ੋਹਰਾ ਸ਼ਾਹ ਨੇ ਤੋਤੇ ਨੂੰ ਖਾਣ ਖੁਵਾਉਣ ਲਈ ਪਿਛਲੇ ਐਤਵਾਰ ਪਿੰਜਰਾ ਖੋਲ੍ਹਿਆ ਤਾਂ ਪੰਛੀ ਉੱਡਣ ਗਿਆ ਅਤੇ ਬੱਚੀ ਕੋਲੋਂ ਕਾਬੂ ਨਹੀਂ ਆਇਆ।ਇਸਲਾਮਾਬਾਦ ਨੇੜੇ ਰਾਵਲਪਿੰਡੀ ਸਥਿਤ ਘਰ ਵਿੱਚ ਗੁੱਸੇ ‘ਚ ਆਏ ਉਸਦੇ ਮਾਲਕ ਨੇ ਉਸਦੀ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਉਸਨੂੰ ਨੇੜੇ ਹਸਪਤਾਲ ਸੁੱਟ ਦਿੱਤਾ।ਜਿੱਥੇ ਗੰਭੀਰ ਸੱਟਾਂ ਨੂੰ ਬੱਚੀ ਬਰਦਾਸ਼ਤ ਨਾ ਕਰ ਸਕੀ ਅਤੇ ਉਸਦੀ ਮੌਤ ਹੋ ਗਈ।

ਪੁਲਿਸ ਦੀ ਮੁੱਢਲੀ ਜਾਂਚ ਮੁਤਾਬਿਕ ਜ਼ੋਹਰਾ ਉਦੋਂ ਜਿੰਦਾ ਸੀ ਜਦੋਂ ਉਸਨੂੰ ਹਸਪਤਾਲ ਚਿਹਰੇ, ਹੱਥਾਂ, ਪੇਟ ਅਤੇ ਲੱਤਾਂ ਤੇ ਲੱਗੀਆਂ ਸੱਟਾਂ ਨਾਲ ਲਿਆਂਦਾ ਗਿਆ ਸੀ।

ਪੁਲਿਸ ਨੇ ਮੁਲਜ਼ਮ ਜੋੜੇ ਨੂੰ ਉਸੇ ਦਿਨ ਗ੍ਰਿਫਤਾਰ ਕਰ ਲਿਆ। ਪਤੀ ਨੇ ਮੰਨਿਆ ਕਿ ਉਸਨੇ ਅਤੇ ਉਸਦੀ ਪਤਨੀ ਨੇ ਜ਼ੋਹਰਾ ਨੂੰ ਕੁੱਟਿਆ ਸੀ ਜਦੋਂ ਉਸਨੇ ਉਨ੍ਹਾਂ ਦਾ “ਮਹਿੰਗਾ ਪਾਲਤੂ ਤੋਤੇ ਪਿੰਜਰੇ ਚੋਂ ਛੱਡ ਦਿੱਤਾ ”। ਉਨ੍ਹਾਂ ਦੋਨਾਂ ਨੂੰ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।

ਬੱਚੀ ਦੀ ਮੌਤ ਨੇ ਦੇਸ਼ ਵਿੱਚ ਬਾਲ ਮਜ਼ਦੂਰਾਂ ਅਤੇ ਘਰੇਲੂ ਨੌਕਰਾਂ ਦੇ ਸ਼ੋਸ਼ਣ ਦੇ ਮੁੱਦੇ ਨੂੰ ਫਿਰ ਤੋਂ ਚਿੰਗਾਰੀ ਲਾ ਦਿੱਤੀ ਹੈ।ਪੁਲਿਸ ਨੇ ਦੱਸਿਆ ਕਿ ਪੰਜਾਬ ਦੇ ਕੋਟ ਅੱਡੂ ਸ਼ਹਿਰ ਜ਼ੋਹਰਾ ਨੇ ਅਣਪਛਾਤੇ ਜੋੜੇ ਦੇ ਘਰ ਚਾਰ ਮਹੀਨੇ ਪਹਿਲਾਂ ਕੰਮ ਕਰਨਾ ਸ਼ੁਰੂ ਕੀਤਾ ਸੀ। ਜੋੜੇ ਨੇ ਬੱਚੀ ਨੂੰ ਆਪਣੇ ਇੱਕ ਸਾਲ ਦੇ ਬੱਚੇ ਦੀ ਦੇਖਭਾਲ ਲਈ ਰੱਖਿਆ ਸੀ। ਮੁਲਜ਼ਮ ਜੋੜੇ ਨੇ ਲੜਕੀ ਨੂੰ ਸਿੱਖਿਆ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਸੀ।ਪਾਕਿਸਤਾਨ ਵਿਚ ਭਾਰੀ ਗਿਣਤੀ ਵਿੱਚ ਬੱਚੇ ਬਾਲ ਮਜ਼ਦੂਰੀ ਦਾ ਸ਼ਿਕਾਰ ਹਨ, ਅਤੇ ਮਨੁੱਖੀ ਅਧਿਕਾਰ ਕਮਿਸ਼ਨ (ਪਾਕਿਸਤਾਨ) ਦੀ ਇੱਕ 2018 ਦੀ ਰਿਪੋਰਟ ਅਨੁਸਾਰ ਤਕਰੀਬਨ 12 ਮਿਲੀਅਨ ਮਜ਼ਦੂਰੀ ਕਰ ਰਹੇ ਹਨ।

Check Also

‘ਦ ਕੋਰ ਮੂਵਮੈਂਟ’ ਦੀ ਧਾਕੜ ਕੁੜੀ ਦਾ ਪਹਿਲਾ ਇੰਟਰਵਿਊ

ਦ ਕੋਰ ਮੂਵਮੈਂਟ’ ਦੀ ਧਾਕੜ ਕੁੜੀ ਦਾ ਪਹਿਲਾ ਇੰਟਰਵਿਊ ਸਮਾਜ ਦੇ ਡਰ ਤੋਂ ਨਾ ਬੋਲਣ …

%d bloggers like this: