Breaking News
Home / ਅੰਤਰ ਰਾਸ਼ਟਰੀ / ਪਾਕਿਸਤਾਨੀਆਂ ਦੀ ਕਰਤੂਤ- ਸਿੱਖਾਂ ਬਾਰੇ ਬਣਾਈ ਝੂਠੀ ਖਬਰ ਹੋਈ ਵਾਇਰਲ..ਦੇਖੋ ਕਿਹੜੀ ਵੀਡੀਉ ਬਣਾਈ ਗਈ ਸਿੱਖਾਂ ਬਾਰੇ

ਪਾਕਿਸਤਾਨੀਆਂ ਦੀ ਕਰਤੂਤ- ਸਿੱਖਾਂ ਬਾਰੇ ਬਣਾਈ ਝੂਠੀ ਖਬਰ ਹੋਈ ਵਾਇਰਲ..ਦੇਖੋ ਕਿਹੜੀ ਵੀਡੀਉ ਬਣਾਈ ਗਈ ਸਿੱਖਾਂ ਬਾਰੇ

“ਖਾਲਸਾ ਜੀ, ਸਾਡੇ ਕੁਝ ਬੰਦੇ ਚੀਨ ਜਾ ਕੇ ਆਏ ਨੇ, ਗੱਲ-ਬਾਤ ਹੋਈ ਐੇ, ਉਹ ਖਾਲਿਸਤਾਨ ਦਿਵਾਉਣ ਲਈ ਸਾਡੀ ਮਦਦ ਕਰਨ ਲਈ ਤਿਆਰ ਨੇ। ਬੱਸ, ਹੁਣ ਚੀਨ ਨੇ ਤਹੱਈਆ ਕਰ ਲਿਐ ਕਿ ਉਹ ਖਾਲਿਸਤਾਨ ਬਣਾ ਕੇ ਦੇਵੇਗਾ ਅਤੇ ਸਰਕਾਰ ਏ ਖਾਲਸਾ ਵੇਲੇ ਦੇ ਸਾਡੇ ਇਲਾਕੇ ਵੀ ਵਾਪਸ ਕਰ ਦੇਵੇਗਾ।”

ਮੈਨੂੰ ਕੋਈ ਹੈਰਾਨੀ ਨਹੀਂ ਹੋਣੀ, ਜੇ ਕਿਸੇ ਬਾਹਰਲੇ ਗੁਰਦੁਆਰੇ ਦੀ ਸਟੇਜ ਤੋਂ ਇਹ ਸ਼ਬਦਾਵਲੀ ਸੁਣਨ ਨੂੰ ਮਿਲ ਜਾਵੇ ਕਿਉਂਕਿ ਜਿਸ ਤਰਾਂ ਹੇਠਾਂ ਦਿੱਤੀ ਵੀਡੀਓ ‘ਚ ਸਿੱਖਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਸਾਡੇ ਕਈ ਆਜ਼ਾਦੀ ਪਸੰਦ ਭਰਾਵਾਂ ਦੇ ਬਿਨਾ ਦਿਮਾਗ ਲੜਾਇਆਂ ਹੀ ਇਹ ਖ਼ਬਰ ਮਨ ਲੱਗ ਜਾਣੀ।

….ਤੇ ਫਿਰ ਅੱਗੇ ਦੂਰ ਦੂਰ ਬੈਠੀ ਸੰਗਤ ‘ਚੋਂ ਕਿਸੇ ਨੇ ਜੈਕਾਰਾ ਵੀ ਛੱਡ ਦੇਣਾ, ਇਹ ਸੋਚੇ ਬਿਨਾ ਹੀ ਕਿ ਫਲਾਈਟਾਂ ਤਾਂ ਚਲਦੀਆਂ ਨੀ ਚੀਨ ਨੂੰ, ਇਹ ਲੀਡਰ ਗੱਲ-ਬਾਤ ਕਦੋਂ ਕਰ ਆਏ।

ਕਈ ਦਿਨ ਹੋ ਗਏ ਸੀ, ਸਵਾਮੀ ਜੀ ਨਾਲ ਰਾਬਤਾ ਨਹੀਂ ਸੀ ਹੋ ਸਕਿਆ। ਵੀਡੀਓ ਉਨ੍ਹਾਂ ਨੂੰ ਘੱਲੀ ਕਿ ਚਲੋ ਉਹ ਵੀ ਇਹ ਗੱਪ ਸੁਣ ਕੇ ਖੁਸ਼ ਹੋ ਜਾਣਗੇ। ਪਰ ਉਹ ਸੁਣ ਕੇ ਸੀਰੀਅਸ ਹੀ ਹੋ ਗਏ!

ਕਹਿੰਦੇ ਪਹਿਲਾਂ ਤੁਹਾਨੂੰ ਪਾਕਿਸਤਾਨ ਨਾਲ ਜੋੜ ਕੇ ਮਾਰਿਆ ਤੇ ਕੁੱਟਿਆ, ਹੁਣ ਚੀਨ ਨਾਲ ਜੋੜ ਕੇ ਮਾਰਨਗੇ ਤੇ ਕੁੱਟਣਗੇ। ਸਿਰਫ ਪੰਜਾਬ ‘ਚ ਹੀ ਨਹੀਂ, ਬਾਹਰ ਵੀ। ਜਦ ਅਮਰੀਕਾ/ਕੈਨੇਡਾ ਨੂੰ ਪਤਾ ਲੱਗੂ ਕਿ ਸਾਡੇ ਮੁਲਕਾਂ ‘ਚ ਵਸਦੇ ਸਿੱਖ ਤਾਂ ਸਾਡੇ ਦੁਸ਼ਮਣ ਚੀਨ ਨਾਲ ਰਾਬਤਾ ਬਣਾਈ ਬੈਠੇ ਹਨ ਤਾਂ ਕੀ ਉਹ ਅਮਰੀਕਨ ਤੇ ਕੈਨੇਡੀਅਨ ਸਿੱਖਾਂ ਨਾਲ ਨਾਰਾਜ਼ ਨਾ ਹੋਣਗੇ? ਜੋ ਇੱਜ਼ਤ-ਮਾਣ ਦਿੰਦੇ ਨੇ, ਦਿੰਦੇ ਰਹਿਣਗੇ?

ਮੈਂ ਕਿਹਾ ਸਵਾਮੀ ਜੀ, ਪਾਕਿਸਤਾਨ ਨਾਲ ਜੋੜ ਕੇ ਤਾਂ ਭਾਰਤ ਨੇ ਸਿੱਖਾਂ ਨੂੰ ਕੁੱਟਿਆ-ਮਾਰਿਆ ਪਰ ਇਹ ਵੀਡੀਓ ਤਾਂ ਕਿਸੇ ਪਾਕਿਸਤਾਨੀ ਚੈਨਲ ਦੀ ਲਗਦੀ।

ਅੱਗਿਓਂ ਕਹਿੰਦੇ, ਓ ਭੋਲ਼ਿਓ ਭਾਰਤ ‘ਚੋਂ ਉਰਦੂ ਬੋਲ ਕੇ ਪਾਕਿਸਤਾਨੀ ਦਿਸਦਾ ਚੈਨਲ ਚਲਾਉਣਾ ਕਿੰਨਾ ਕੁ ਔਖਾ? ਜਾਂ ਪਾਕਿਸਤਾਨ ‘ਚੋਂ ਹੀ ਬੰਦੇ ਖਰੀਦ ਕੇ ਅਜਿਹੀ ਗੱਲ ਕਰਨੀ ਕਿੰਨੀ ਕੁ ਔਖੀ? ਸ਼ਾਇਦ ਤੁਸੀਂ ਭੁੱਲ ਗਏ ਕਿ ਪਾਕਿਸਤਾਨੀ ਬੇਨਜ਼ੀਰ ਭੁੱਟੋ ਨੇ ਹੀ ਰਾਜੀਵ ਨਾਲ ਸਮਝੌਤਾ ਕਰਕੇ ਤੁਹਾਡੇ ਵੱਡੇ ਖਾੜਕੂ ਚੁਕਵਾਏ ਸਨ, ਜਿਸਦਾ ਜ਼ਿਕਰ ਓਸਨੇ ਆਪਣੀ ਕਿਤਾਬ ‘ਚ ਵੀ ਕੀਤਾ ਸੀ।

ਬਾਕੀ ਨਿਰਣਾ ਫੇਸਬੁੱਕ ਸਾਧ ਸੰਗਤ ‘ਤੇ ਛੱਡਿਆ। ਦੇਖ ਲਓ ਵੀਡੀਓ!

– ਗੁਰਪ੍ਰੀਤ ਸਿੰਘ ਸਹੋਤਾ

Check Also

‘ਦ ਕੋਰ ਮੂਵਮੈਂਟ’ ਦੀ ਧਾਕੜ ਕੁੜੀ ਦਾ ਪਹਿਲਾ ਇੰਟਰਵਿਊ

ਦ ਕੋਰ ਮੂਵਮੈਂਟ’ ਦੀ ਧਾਕੜ ਕੁੜੀ ਦਾ ਪਹਿਲਾ ਇੰਟਰਵਿਊ ਸਮਾਜ ਦੇ ਡਰ ਤੋਂ ਨਾ ਬੋਲਣ …

%d bloggers like this: