Breaking News
Home / ਪੰਥਕ ਖਬਰਾਂ / 1984 ਵਿਚ ਸੰਤ ਭਿੰਡਰਾਂਵਾਲਿਆਂ ਨੇ ਦੂਰ ਅੰਦੇਸ਼ੀ ਨਹੀਂ ਵਰਤੀ – ਢੱਡਰੀਆਂਵਾਲੇ

1984 ਵਿਚ ਸੰਤ ਭਿੰਡਰਾਂਵਾਲਿਆਂ ਨੇ ਦੂਰ ਅੰਦੇਸ਼ੀ ਨਹੀਂ ਵਰਤੀ – ਢੱਡਰੀਆਂਵਾਲੇ

ਦੂਰਅੰਦੇਸ਼ੀ ਦੀ ਘਾਟ ਹੋਵੇ ਤਾਂ ਮਨੁੱਖ ਦੀ ਜੁਬਾਨ ਬੇਲਗਾਮ ਹੋ ਜਾਂਦੀ ਹੈ .. ਹਿੰਸਾ ਸਿਰਫ ਹਥਿਆਰਾਂ ਦੀ ਨਹੀਂ ਹੁੰਦੀ ਸ਼ਬਦੀ ਹਿੰਸਾ ਬਹੁਤੀਆਂ ਵੱਡੀਆਂ ਘਟਨਾਵਾਂ ਦੀ ਵਜਾਹ ਬਣਦੀ ਹੈ .. ਤੁਸੀ ਜਦੋਂ ਸਰਕਾਰੀ ਸੁਰੱਖਿਆ ਲੈ ਕੇ ਆਪਣੀ ਲੁਤਰੋ ਦੀ ਲਗਾਮ ਗੁਆ ਲਓ ਤਾਂ ਫਿਰ ਉਸਦੇ ਨਤੀਜੇ ਵੀ ਤੁਹਾਡੀ ਦੂਰਅੰਦੇਸ਼ੀ ਨੂੰ ਸਮਝ ਆਉਣੇ ਚਾਹੀਦੇ ਹਨ .. ਸਿੰਘਾ ਨੂੰ ਦੂਰਅੰਦੇਸ਼ੀ ਸੀ ਕਿ ਜੇ ਮੁਗਲ ਹਕੂਮਤ ਦਾ ਵਿਰੋਧ ਕਰਨਾਂ ਤਾਂ ਘੱਲੂਘਾਰੇ ਸਹਿਣੇ ਪੈਣਗੇ .. ਦਰਬਾਰ ਸਾਹਿਬ ਨੂੰ ਵੀ ਢਹਿ ਢੇਰੀ ਕਰਵਾਉਣਾ ਪਿਆ .. ਹਕੂਮਤਾ ਖਿਲਾਫ ਜੰਗ ਲੜਨ ਵਾਲੇ ਜਾਣਦੇ ਹਨ ਕਿ ਨਤੀਜੇ ਭੈੜੇ ਹੋਣਗੇ .. ਘਰ ਪਰਿਵਾਰ ਸਭ ਰੁਲ ਜਾਵੇਗਾ .. ਪਰ ਦੁਨੀਆਵੀ ਨੁਕਸਾਨ ਤੋਂ ਡਰਦੇ ਜੇ ਮਰਦ ਚੂੜੀਆਂ ਪਾ ਲੈਣ ਫਿਰ ਸਦੀਵੀ ਗੁਲਾਮੀਂ ਦਾ ਸ਼ਿਕਾਰ ਹੋ ਜਾਣਗੇ .. ਦੂਰਅੰਦੇਸ਼ੀ ਸੱਚ ਨੂੰ ਜਾਣ ਸਕਦੀ ਹੈ ਪਰ ਉਸ ਨੂੰ ਬਦਲਿਆ ਨਹੀਂ ਜਾ ਸਕਦਾ .. ਦੂਰਅੰਦੇਸ਼ੀ ਨਾਲ ਮੁਗਲਾਂ ਨੂੰ ਧੀਆਂ ਦੇ ਡੋਲੇ ਵੀ ਦਿੱਤੇ ਗਏ .. ਤੇ ਦੂਰ ਅੰਦੇਸ਼ੀ ਨਾਲ ਪੁੱਤਰਾਂ ਦੇ ਕਲੇਜੇ ਵੀ ਮੁੰਹ ਚ ਪੁਵਾਏ ਗਏ .. ਜਿਹੜੀ ਦੂਰਅੰਦੇਸ਼ੀ ਤੁਹਾਨੂੰ ਬੇਗੈਰਤ ਬਣਾ ਦੇਵੇ .. ਸੱਚ ਤੋੰ ਪਰਾਂ ਕਰ ਦੇਵੇ ਉਸ ਨਾਲੋ ਮਨੁੱਖ ਦਾ ਅੰਨਾ ਹੋਣਾ ਚੰਗਾ ਹੈ.. ਹੁਣ ਤੁਸੀ ਫੈਸਲਾ ਕਰੋ ਕਿ ਤੁਸੀ ਜਿਸ ਨੂੰ ਦੂਰਅੰਦੇਸ਼ੀ ਆਖਦੇ ਹੋ ਕਿਤੇ ਉਹ ਬੇਗੈਰਤੀ ਤਾਂ ਨਹੀਂ? ਤੁਹਾਡੀ ਦੂਰਅੰਦੇਸ਼ੀ ਕਬੂਤਰ ਦੇ ਅੱਖਾਂ ਮੀਚਣ ਵਰਗੀ ਹੈ ਬਿੱਲੀ ਨੂੰ ਉਸ ਨਾਲ ਫਰਕ ਨਹੀਂ ਪੈਦਾਂ .. ਤੁਸੀ ਵਹਿਮ ਪਾਲ ਸਕਦੇ ਹੋ ਕਿ ਜੇ ਸਿੱਖ ਹਥਿਆਰ ਨਾਲ ਚੁੱਕਦੇ ਤਾਂ ਕਤਲਿਆਮ ਨਾਂ ਹੁੰਦਾ .. ਬੋਧੀਆਂ ਤੋੰ ਵੱਧ ਦੂਰਅੰਦੇਸ਼ ਕੌਣ ਹੋਵੇਗਾ .. ਉਹਨਾਂ ਤੇ ਹਥਿਆਰ ਨਹੀਂ ਚੁੱਕੇ ਉਹਨਾਂ ਦਾ ਕਤਲਿਆਮ ਨਹੀਂ ਹੋਇਆ ?

ਜਿਹੜੀ ਦੂਰਅੰਦੇਸ਼ੀ ਦੀ ਗੱਲ ਤੁਸੀ ਕਰਦੇ ਹੋ ਉਸ ਦੀ ਧਰਮ ਚ ਕੋਈ ਥਾਂ ਨਹੀਂ ਹਾਂ ਦੁਕਾਨਦਾਰੀ ਕਰਨੀ ਹੋਵੇ ਤਾਂ ਇਹ ਜਰੂਰ ਕੰਮ ਆਵੇਗੀ .. ਚੰਮ ਬਚਾਉਣ ਲਈ ਜਮੀਰ ਨੂੰ ਵੇਚ ਦੇਣਾ .. ਧਰਮੀ ਲਈ ਇਹ ਸੌਦਾ ਘਾਟੇ ਦਾ ਤੇ ਤੁਹਾਡੇ ਲਈ ਇਹ ਸੌਦਾ ਨਫੇ ਦਾ ..।

– ਅਮ੍ਰਿਤਪਾਲ ਸਿੰਘ

Check Also

’84 ਦੇ ਘੱਲੂਘਾਰੇ ਦਾ ਆਮ ਸਿੱਖਾਂ ਦੇ ਮਨ ‘ਤੇ ਅਸਰ:

ਇੰਗਲੈਂਡ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਵਿੱਚ ਪੜ੍ਹਾਉਂਦੇ ਆ ਰਹੇ ਪ੍ਰੋਫੈਸਰ ਪ੍ਰੀਤਮ ਸਿੰਘ (ਡਾ.) ਲਿਖਦੇ ਹਨ: …

%d bloggers like this: