Breaking News
Home / ਪੰਜਾਬ / ਕਿਹੜੇ ਪਰਵਾਰਿਕ ਪਿਛੋਕੜ ਤੋਂ ਖਹਿੜਾ ਛੁਡਵਾ ਰਹੀ ਐ ਬਲਜਿੰਦਰ ਕੌਰ ?

ਕਿਹੜੇ ਪਰਵਾਰਿਕ ਪਿਛੋਕੜ ਤੋਂ ਖਹਿੜਾ ਛੁਡਵਾ ਰਹੀ ਐ ਬਲਜਿੰਦਰ ਕੌਰ ?

ਜਿਹੜੀ ਬੀਬੀ ਕੁਰਸੀ ਖ਼ਾਤਰ ਪਰਿਵਾਰਕ ਕੁਰਬਾਨੀ ਤੋਂ ਮੁਖ ਮੋੜ ਸਕਦੀ ਹੈ, ਆਪਣੇ ਵਡੇਰਿਆਂ ਨਾਲ਼ੋਂ ਇਹ ਕਹਿ ਕੇ ਨਾਤਾ ਤੋੜ ਸਕਦੀ ਹੈ ਕਿ ਇਸ ਪਰਿਵਾਰ ‘ਚ ਮੈਂ ਜੰਮੀ, ਮੇਰਾ ਕੀ ਕਸੂਰ! ਤਾਂ ਕੀ ਉਹ ਕਦੇ ਪੰਜਾਬ ਦੀ ਜਾਂ ਕਿਸੇ ਪਾਰਟੀ ਦੀ ਸਕੀ ਹੋ ਸਕਦੀ?

#ਮਹਿਕਮਾ_ਪੰਜਾਬੀ ਦੀ ਪੋਸਟ 👇👇👇👇

ਕਿਹੜੇ ਪਰਵਾਰਿਕ ਪਿਛੋਕੜ ਤੋਂ ਖਹਿੜਾ ਛੁਡਵਾ ਰਹੀ ਐ ਬਲਜਿੰਦਰ ਕੌਰ ?

ਜਦੋਂ ਬਲਜਿੰਦਰ ਕੌਰ ਪਹਿਲੀ ਵਾਰ 2014 ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਵੋਟਾਂ ‘ਚ ਖੜੀ ਹੋਈ ਤਾਂ ਇਸ ਦੇ ਮਗਰ ਖੜੇ ਲੋਕਾਂ ਵਲੋਂ ਇਸ ਦੇ ਪਰਿਵਾਰਕ ਪਿਛੋਕੜ ਦੀਆਂ ਪੋਸਟਾਂ ਪਾਈਆਂ ਗਈਆਂ ਸਨ।‌ ਉਸ ਵਕਤ ਬਲਜਿੰਦਰ ਕੌਰ ਨੇ ਅਜਿਹੀਆਂ ਪੋਸਟਾਂ ਨਾਲ ਚੁੱਪ ਰਹਿ ਕੇ ਸਹਿਮਤੀ ਭਰੀ ਸੀ। ਉਦੋਂ ਬਲਜਿੰਦਰ ਕੌਰ ਦੀ ਮੁਹਿੰਮ ਚਲਾਉਣ ਵਾਲੇ ਬਹੁਤੇ ਸਾਬਕਾ ਖਾਲਿਸਤਾਨੀ ਹੀ ਸਨ। ਹੁਣ ਬਲਜਿੰਦਰ ਕੌਰ ਨੂੰ ਲੱਗਦਾ ਹੈ ਕਿ ਉਸ ਦਾ ਕੋਈ ਕਸੂਰ ਨਹੀਂ ਜੇ ਉਹ ਇਸ ਪਰਿਵਾਰ ‘ਚ ਪੈਦਾ ਹੋਈ।

ਹਾਲਾਂਕਿ ਸੱਚ ਇਹੀ ਹੈ ਕਿ ਉਸ ਨੂੰ ਟਿਕਟ ਉਸ ਦੇ ਪਰਿਵਾਰਕ ਪਿਛੋਕੜ ਕਰਕੇ ਹੀ ਮਿਲੀ। ਜੇ ਉਹ ਏਸ ਪਰਿਵਾਰ ‘ਚ ਨਾ ਜੰਮੀ ਹੁੰਦੀ ਤਾਂ ਉਸਦਾ ਟਿਕਟ ‘ਤੇ ਕਿਸੇ ਤਰ੍ਹਾਂ ਦਾ ਕੋਈ ਦਾਅਵਾ ਨਹੀਂ ਬਣਦਾ ਸੀ।

ਮਸ਼ਹੂਰ ਗਾਇਕ ਬਲਕਾਰ ਸਿੱਧੂ ਤੋਂ ਟਿਕਟ ਖੋਹ ਕੇ ਬਲਜਿੰਦਰ ਕੌਰ ਨੂੰ ਦੇਣ ਦਾ ਵੱਡਾ ਕਾਰਨ ਇਸ ਦਾ ਸਿਆਸੀ ਪਰਿਵਾਰ ਹੀ ਸੀ।

ਪੜ੍ਹੋ ਉਦੋਂ ਕੀ ਪ੍ਰਚਾਰ ਕੀਤਾ ਜਾਂਦਾ ਸੀ ਬਲਜਿੰਦਰ ਕੌਰ ਬਾਰੇ ਅਤੇ ਕੀ ਹੈ ਉਹਦਾ ‘ਕਸੂਰਵਾਰ’ ਪਿਛੋਕੜ ਜਿਸ ਵਿੱਚ ਇਸ ਬੇਕਸੂਰ ਨੇ ਜਨਮ ਲਿਆ :-

————————————-

ਭੈਣ ਬਲਜਿੰਦਰ ਕੌਰ ਵਾਰੇ ਕੁਛ ਜਾਣਕਾਰੀ।

ਬਲਕਾਰ ਸਿੱਧੂ ਨੂੰ ਪਸੰਦ ਕਰਨ ਵਾਲੇ ਨਰਾਜ ਨਾ ਹੋਣ। ਜਿਹੜੀ ਸਾਡੇ ਕੋਲ ਜਾਣਕਾਰੀ ਆਈ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ।
ਜਦੋਂ ਦੀ ਬਲਕਾਰ ਸਿੱਧੂ ਦੀ ਟਿਕਟ ਕੱਟੀ ਹੈ ਕਈ ਵੀਰ ਬਲਕਾਰ ਸਿੱਧੂ ਨੂੰ ਜੇਤੂ ਤੇ ਤਲਵੰਡੀ ਸਾਬੋ ਤੋਂ ਹੁਣ ਐਲਾਨੇ ਉਮੀਦਵਾਰ ਭੈਣ ਬਲਜਿੰਦਰ ਕੌਰ ਨੂੰ ਸਿਆਸਤ ਤੋਂ ਅਨਜਾਣ ਦੱਸ ਰਹੇ ਨੇ।

ਭੈਣ ਬਲਜਿੰਦਰ ਕੌਰ ਤਲਵੰਡੀ ਸਾਬੋ ਦੇ ਇਕ ਟਕਸਾਲੀ ਅਕਾਲੀ ਪਰਿਵਾਰ ਨਾਲ ਸੰਬੰਧ ਰਖਦੇ ਨੇ, ਇਹ ਓਹ ਪਰਿਵਾਰ ਹੈ ਜਿਸਨੇ ਹਰ ਦਰਦ ਆਪਣੇ ਪਿੰਡੇ ਤੇ ਝਲਿਆ। ਭੈਣ ਬਲਜਿੰਦਰ ਦੇ ਚਾਚਾ ਜੀ ਭਾਈ ਸੁਖਪਾਲ ਸਿੰਘ ਪਾਲਾ ਬੱਬਰ ਸਿਖ ਸਹੀਦ ਹੋਏ ਹਨ, ਜਿੰਨਾ ਨੂੰ ਅੱਜ ਵੀ ਤਲਵੰਡੀ ਸਾਬੋ ਦੇ ਪਿੰਡਾ ਵਿਚ ਬੜੇ ਮਾਨ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ। ਭੈਣ ਬਲਜਿੰਦਰ ਦੇ ਪਿਤਾ ਸਰਦਾਰ ਦਰਸ਼ਨ ਸਿੰਘ ਜੱਗਾ ਰਾਮ ਤੀਰਥ ਪਿੰਡ ਦੇ ਨਿਰਵਿਰੋਧ ਸਰਪੰਚ ਰਹਿ ਚੁਕੇ ਨੇ ਪਰ ਉਸ ਸਮੇਂ ਬੇਅੰਤ ਸਿੰਹ ਦੇ ਸਰਕਾਰ ਨੇ ਓਹਨਾਂ ਤੇ ਟਾਡਾ ਤਹਿਤ ਕੇਸ ਬਣਾਕੇ 3 ਸਾਲ ਤੱਕ ਜਬਰਨ ਜੇਲ ਵਿਚ ਡੱਕੀ ਰਖਿਆ। ਉਸ ਦੋਰਾਨ ਪਰਿਵਾਰ ਨੇ ਭੈਣ ਬਲਜਿੰਦਰ ਦੀ ਸਿਖਿਆ ਨੂੰ ਮੁਖ ਰਖਕੇ ਇਹਨਾਂ ਨੂੰ ਕਿਰਪਾਲ ਸਾਗਰ ਏਕੇਡਮੀ ਰਾਹੋਂ ਨਵਾਂਸ਼ਹਿਰ ਦਾਖਿਲ ਕਰਵਾਇਆ ਕਿਉਂਕਿ ਪੁਲਿਸ ਲਗਾਤਾਰ ਪਰਿਵਾਰ ਨੂੰ ਤੰਗ ਪਰੇਸ਼ਾਨ ਕਰ ਰਹੀ ਸੀ। ਉਸ ਸਮੇ ਭੈਣ ਬਲਜਿੰਦਰ ਦੇ ਦਾਦੀ ਜੀ ਮਾਤਾ ਮਲਕੀਤ ਕੌਰ ਨੂੰ ਪੰਥਕ ਜਥੇਬੰਦੀਆ ਵਲੋ ਸ਼ਿਰੋਮਣੀ ਕਮੇਟੀ ਦੀ ਚੋਣ ਲੜਾਈ ਗਈ , ਇਸਤੋ ਬਾਅਦ ਇਹਨਾਂ ਦੇ ਪਿਤਾ ਭਾਈ ਦਰਸ਼ਨ ਸਿੰਘ ਨੇ 2007 ਵਿਚ ਏਸੈਂਬਲੀ ਤੇ 2012 ਵਿਚ ਸ਼ਿਰੋਮਣੀ ਕਮੇਟੀ ਦੀ ਚੋਣ ਲੜੀ। ਭੈਣ ਜੀ ਬੀਬੀ ਬਲਜਿੰਦਰ ਕੌਰ ਦੇ ਪਿਤਾ ਭਾਈ ਦਰਸ਼ਨ ਸਿੰਘ ਜਗਾਰਾਮ ਤੀਰਥ ਅਕਾਲੀ ਦਲ ਪੰਚ ਪ੍ਰਧਾਨੀ ਨਾਲ ਸੰਬਧਤ ਹਨ। ਸ਼ਿਰੋਮਣੀ ਕਮੇਟੀ ਦੀ ਚੋਣ ਵਿਚ ਦਰਸ਼ਨ ਸਿੰਘ ਜਾਗਾਰਾਮ ਸਿਰਫ 1200 ਵੋਟਾਂ ਦੇ ਮਾਮੂਲੀ ਫ਼ਰਕ ਨਾਲ ਬਾਦਲ ਦਲ ਦੇ ਉਮੀਦਵਾਰ ਤੋਂ ਹਾਰ ਗਏ ਇਹਨਾਂ ਚੋਣਾ ਵਿਚ ਭੈਣ ਬਲਜਿੰਦਰ ਕੌਰ ਨੇ ਚੌਣਾ ਦੀ ਵਾਗਡੋਰ ਸੰਭਾਲੀ ਸੀ ।

ਭੈਣ ਬਲਜਿੰਦਰ ਕੌਰ ਮਾਤਾ ਸਾਹਿਬ ਕੌਰ ਖਾਲਸਾ ਕਾਲਜ ਤਲਵੰਡੀ ਸਾਬੋ ਤੋ ਬਾਅਦ ਪੰਜਾਬੀ ਯੂਨਿਵਰਸਿਟੀ ਤੋਂ ਮਾਸਟਰ ਡਿਗਰੀ ਅੰਗਰੇਜੀ ਵਿਚ ਕਰਨ ਤੋ ਬਾਅਦ, ਇਕ ਸਾਲ ਬਤੋਰ ਇੰਗਲਿਸ਼ ਪ੍ਰੋਫੈਸਰ ਬੇਲਜਿਯਮ ਦੀ ਯੂਨਿਵਰਸਿਟੀ ਵਿਚ ਪੜਾਉਣ ਤੋਂ ਬਾਅਦ, ਵਾਪਸ ਵਤਨ ਪਰਤ ਕੇ ਹੁਣ ਮਾਤਾ ਗੁਜਰੀ ਕਾਲਜ, ਫਤਿਹਗੜ ਸਾਹਿਬ ਵਿਚ ਸੇਵਾਵਾਂ ਨਿਭਾ ਰਹੇ ਨੇ।

ਬਾਕੀ ਜਿੱਤ ਹਾਰ ਵਾਹਿਗੁਰੂ ਹਥ ਹੈ।

Check Also

ਬੈਰੂਤ ਧਮਾਕੇ ‘ਚ ਹੋਈ ਤਬਾਹੀ ਸੈਟੇਲਾਈਟ ਤਸਵੀਰਾਂ ਦੀ ਜ਼ਬਾਨੀ

%d bloggers like this: